ਖੇਤੀਬਾੜੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ , ’ ਭਾਰਤ ਵਿੱਚ ਬੈਂਬੂ (ਬਾਂਸ) ਲਈ ਚੁਣੌਤੀਆਂ ਤੇ ਮੌਕਿਆਂ ਬਾਰੇ ਕੌਮੀ ਸਲਾਹ ਮਸ਼ਵਰਾ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਬਾਂਸ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਮੁੱਖ ਫ਼ਸਲ ਹੋ ਸਕਦੀ ਹੈ : ਸ਼੍ਰੀ ਤੋਮਰ

ਕਿਸਾਨਾਂ ਲਈ ਬਜ਼ਾਰ ਲੱਭਣ ਲਈ ਬਾਂਸ ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ

Posted On: 25 FEB 2021 6:40PM by PIB Chandigarh

 

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਵਰਚੁਅਲੀ , ’ ਭਾਰਤ ਵਿੱਚ ਬਾਂਸ ਲਈ ਚੁਣੌਤੀਆਂ ਅਤੇ ਮੌਕਿਆਂ ਬਾਰੇ ਕੌਮੀ ਸਲਾਹ ’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ । ਬਾਂਸ ਖੇਤਰ ਬਾਰੇ ਦੋ ਦਿਨਾ ਲੰਬਾ ਮੰਥਨ ਕੌਮੀ ਬਾਂਸ ਮਿਸ਼ਨ , ਨੀਤੀ ਆਯੋਗ ਅਤੇ ’ ਇਨਵੈਸਟ ਇੰਡੀਆ ’ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਹੈ ।

ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਬਾਂਸ ਖੇਤਰ ਦੇ ਵਿਕਾਸ ਵਿੱਚ ਪੂਰੀ ਤਨਦੇਹੀ ਨਾਲ ਪਹਿਲ ਕਰ ਰਹੀ ਹੈ , ਕਿਉਂਕਿ ਇਹ ਪ੍ਰਤੱਖ ਹੈ ਕਿ ਬਾਂਸ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ , ਰੋਜ਼ਗਾਰ ਮੌਕੇ ਵਧਾਉਣ ਅਤੇ ਵਿਸ਼ੇਸ਼ ਕਰਕੇ ਉੱਤਰ ਪੂਰਬੀ ਖੇਤਰ ਵਿੱਚ ਲੋਕਾਂ ਦੀ ਰੋਜ਼ੀ ਰੋਟੀ ਲਈ ਸੁਧਾਰ ਕਰਨ ਲਈ ਇੱਕ ਮੁੱਖ ਫ਼ਸਲ ਬਣ ਸਕਦਾ ਹੈ ।

ਸ਼੍ਰੀ ਤੋਮਰ ਨੇ ਬਾਂਸ ਦੀ ਕਾਸ਼ਤਕਾਰੀ ਲਈ ਛੋਟੇ ਅਤੇ ਹਾਸ਼ੀਏ ਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਐਫਪੀਓਸ ਦੇ ਗਠਨ ਤੇ ਵੀ ਜ਼ੋਰ ਦਿੱਤਾ ਕਿਉਂਕਿ ਇਹ ਬਾਂਸ ਅਤੇ ਨਰਸਰੀਆਂ ਲਗਾਉਣ ਲਈ ਸਹੀ ਢੰਗ ਤਰੀਕੇ ਮੁਹੱਈਆ ਕਰਕੇ ਗਰੁੱਪਾਂ ਦੀ ਮਦਦ ਸੁਨਿਸ਼ਚਿਤ ਕਰਨਗੇ । ਉਨ੍ਹਾਂ ਸੂਬਿਆਂ ਨੂੰ ਬਾਂਸ ਖੇਤਰ ਲਈ ਐੱਫਪੀਓਸ ਦੇ ਗਠਨ ਕਰਨ ਸਬੰਧੀ ਪ੍ਰਸਤਾਵ ਭੇਜਣ ਲਈ ਅਪੀਲ ਕੀਤੀ ਹੈ ।

ਬਿਜਾਈ ਪੱਧਰ ਤੇ ਬਾਂਸ ਦੀ ਗੁਣਵੱਤਾ ਅਤੇ ਕਿਸਮਾਂ ਨੂੰ ਪਛਾਣਨਾ ਮੁਸ਼ਕਿਲ ਹੋਣ ਕਰਕੇ ਮੰਤਰੀ ਨੇ ਉਗਾਈ ਜਾਣ ਵਾਲੀ ਸਮੱਗਰੀ ਦੀ ਪ੍ਰਮਾਣਿਕਤਾ ਅਤੇ ਨਰਸਰੀਆਂ ਦੀ ਮਾਨਤਾ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਲਈ ’ ਕੌਮੀ ਬਾਂਸ ਮਿਸ਼ਨ ’  ਦੀ ਸ਼ਲਾਘਾ ਕੀਤੀ । ਉਨ੍ਹਾਂ ਹੋਰ ਕਿਹਾ , ’ ਸੂਬੇ ਹੁਣ ਨਰਸਰੀਆਂ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਵਿੱਚ ਲੱਗੇ ਹੋਏ ਹਨ ਅਤੇ ਇਸ ਦਾ ਵਿਸਥਾਰ ਪਬਲਿਕ ਡੋਮੇਨ ਵਿੱਚ ਉਪਲਬਧ ਹੈ , ਤਾਂ ਜੋ ਕਿਸਾਨ ਅਤੇ ਉਦਯੋਗ ਇਸ ਤੋਂ ਸੇਧ ਲੈ ਸਕਣ । ਇਸ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਉਹ ਕਿੱਥੋਂ ਵਧੀਆ ਬਿਜਾਈ ਸਮੱਗਰੀ ਪ੍ਰਾਪਤ ਕਰ ਸਕਦੇ ਹਨ । ’

ਬਾਂਸ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ ਵਪਾਰਕ ਤੌਰ ਤੇ ਮਹੱਤਵ ਬਾਂਸ 15000 ਹੈਕਟੇਅਰ ਖੇਤਰ ਵਿੱਚ ਲਗਾਏ ਗਏ ਹਨ । ਕਿਸਾਨਾਂ ਲਈ ਮਿਆਰੀ ਬਿਜਾਈ ਸਮੱਗਰੀ ਸੁਨਿਸ਼ਚਿਤ ਕਰਨ ਲਈ ਮਿਸ਼ਨ ਤਹਿਤ 329 ਨਰਸਰੀਆਂ ਸਥਾਪਿਤ ਕੀਤੀਆਂ ਗਈਆਂ ਸਨ । ਕੌਮੀ ਬਾਂਸ ਮਿਸ਼ਨ ਨੇ 79 ਬਾਂਸ ਬਜ਼ਾਰ ਸਥਾਪਿਤ ਕੀਤੇ ਹਨ । ਇਨ੍ਹਾਂ ਗਤੀਵਿਧੀਆਂ ਨੂੰ ਬਾਂਸ ਅਧਾਰਿਤ ਸਥਾਨਕ ਅਰਥਚਾਰੇ ਦੇ ਇੱਕ ਮਾਡਲ ਨੂੰ ਸਥਾਪਿਤ ਕਰਨ ਲਈ ਪਾਇਲਟ ਪ੍ਰਾਜੈਕਟਾਂ ਵਜੋਂ ਦੇਖਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਮਿਸ਼ਨ ਦੇ ਦਖ਼ਲਾਂ ਤੇ ਨਿੱਜੀ ਉੱਦਮੀਆਂ ਅਤੇ ਜਨਤਕ ਖੇਤਰ ਤੇ ਮਿਸ਼ਨ ਦੇ ਦਖ਼ਲਾਂ ਨਾਲ ਸਥਾਨਕ ਅਰਥਚਾਰੇ ਅਤੇ ਕਿਸਾਨਾਂ ਦੀ ਸਥਿਤੀ ਨੂੰ ਸੁਧਾਰਨ ਲਈ ਸਰਕਾਰ ਦੇ ਯਤਨਾਂ ਨੂੰ ਗਤੀ ਮਿਲੇਗੀ । ਮੰਤਰੀ ਨੇ ਦੱਸਿਆ ਕਿ ਬਾਂਸ ਭਾਰਤੀ ਅਗਰਬੱਤੀ ਉਦਯੋਗ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਕਾਰੋਬਾਰ ਦੇ ਇਸ ਸੈਕਸ਼ਨ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ । ਭਾਰਤੀ ਅਗਰਬੱਤੀ ਉਦਯੋਗ ਵਿੱਚ ਵਰਤੇ ਜਾਣ ਵਾਲੇ ਬਾਂਸਾਂ ਦਾ ਤਕਰੀਬਨ 60 % ਦਰਾਮਦ ਕੀਤਾ ਜਾਂਦਾ ਸੀ । ਕੌਮੀ ਬਾਂਸ ਮਿਸ਼ਨ ਅਤੇ ਕੇ ਵੀ ਆਈ ਸੀ ਸਮੇਤ ਕੇਂਦਰ ਸਰਕਾਰ ਦਰਾਮਦ ਤੇ ਨਿਰਭਰਤਾ ਘਟਾਉਣ ਲਈ ਸਵਦੇਸ਼ੀ ਖੁਸ਼ਬੂ ਵਾਲੇ ਬਾਂਸ ਦੇ ਉਤਪਾਦਨ ਨੂੰ ਵਧਾਉਣ ਤੇ ਜ਼ੋਰ ਦੇ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਬਾਂਸ ਅਧਾਰਿਤ ਉਦਯੋਗਾਂ ਵਿੱਚ ਸਵਦੇਸ਼ੀ ਕੱਚੇ ਮਾਲ ਦੀ ਵਰਤੋਂ ਵਧਾਉਣ ਨਾਲ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਸੱਦੇ ’ ਵੋਕਲ ਫਾਰ ਲੋਕਲ ’  ਨੂੰ ਸਹਾਇਤਾ ਮਿਲੇਗੀ । ਖੇਤੀਬਾੜੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪ੍ਰਮੁੱਖ ਵਾਤਾਵਰਨ ਸੈਲਾਨੀ ਮੰਜਿ਼ਲਾਂ , ਆਧੁਨਿਕ ਇਮਾਰਤਾਂ ਅਤੇ ਰਿਜ਼ਾਰਟਸ ਲਈ ਬਾਂਸ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ । ਉਨ੍ਹਾਂ ਇਹ ਵੀ ਕਿਹਾ ਕਿ ਬਾਂਸ ਦੀ ਵਰਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ — ਪੇਂਡੂ ਨੂੰ ਉਤਸ਼ਾਹਿਤ ਕਰੇਗੀ , ਜਿਸ ਲਈ ਪੇਂਡੂ ਵਿਕਾਸ ਮੰਤਰਾਲੇ ਨੇ ਲੋੜੀਂਦੇ ਮਾਡਲ ਤਿਆਰ ਕੀਤੇ ਹਨ ।

ਦੋ ਦਿਨ ਲੰਮੇ ਕੌਮੀ ਸਲਾਹ ਮਸ਼ਵਰੇ ਦੇ ਮਹੱਤਵ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਉਸ ਖੇਤਰ ਦੇ ਵਿਕਾਸ ਲਈ ਬਹੁ ਖੇਤਰੀ ਪਹੁੰਚ ਲੋੜੀਂਦੀ ਹੈ , ਜਿਸ ਵਿੱਚ ਵੱਖ ਵੱਖ ਮੰਤਰਾਲਿਆਂ , ਵਿਭਾਗਾਂ , ਕੌਮੀ ਸੰਸਥਾਵਾਂ , ਉੱਦਮੀਆਂ ਅਤੇ ਕਿਸਾਨਾਂ ਵੱਲੋਂ ਸ੍ਰੋਤ ਅਤੇ ਮੁਹਾਰਤ ਪਾਈ ਜਾਣੀ ਹੈ ਅਤੇ ਇਸ ਨੂੰ ਇੱਕਸੁਰਤਾ ਢੰਗ ਨਾਲ ਵਿਸਥਾਰਿਤ ਕੀਤਾ ਜਾਣਾ ਚਾਹੀਦਾ ਹੈ । ਦੋ ਦਿਨਾ ਵਿਚਾਰ ਵਟਾਂਦਰਾ ਵਿਸ਼ਵ ਦੇ ਬਜ਼ਾਰਾਂ ਵਿੱਚ ਭਾਰਤੀ ਬਾਂਸ ਉਤਪਾਦਾਂ ਨੂੰ ਸਹੀ ਜਗ੍ਹਾ ਦਿਵਾਉਣ ਲਈ ਵਿਗਿਆਨਕ , ਤਕਨੀਕੀ ਅਤੇ ਸਭ ਤੋਂ ਮਹੱਤਵਪੂਰਨ ਵਪਾਰਕ ਪਹੁੰਚ ਵਧਾਉਣ ਲਈ ਸਾਰੇ ਭਾਈਵਾਲਾਂ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦੀ ਸਮੀਖਿਆ ਲਈ ਇੱਕ ਵਧੀਆ ਮੌਕਾ ਹੋਵੇਗਾ ।

ਸੂਖਮ , ਲਘੂ ਤੇ ਦਰਮਿਆਨੇ ਉੱਦਮ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ , ਸ਼੍ਰੀ ਕੈਲਾਸ਼ ਚੌਧਰੀ ਰਾਜ ਮੰਤਰੀ ਖੇਤੀਬਾੜੀ ਤੇ ਕਿਸਾਨ ਭਲਾਈ , ਡਾਕਟਰ ਰਾਜੀਵ ਕੁਮਾਰ ਉੱਪ ਚੇਅਰਮੈਨ ਨੀਤੀ ਆਯੋਗ , ਸ਼੍ਰੀ ਅਮਰਜੀਤ ਸਿਨਹਾ , ਪ੍ਰਧਾਨ ਮੰਤਰੀ ਦੇ ਸਲਾਹਕਾਰ , ਸ਼੍ਰੀ ਸੰਜੇ ਅਗਰਵਾਲ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਸ਼੍ਰੀ ਇੰਦੀਵਤ ਪਾਂਡੇ , ਵਿਸ਼ੇਸ਼ ਸਕੱਤਰ ਡੀ ਓ ਐੱਨ ਈ ਆਰ ਨੇ ਵੱਖ ਵੱਖ ਭਾਈਵਾਲਾਂ ਨਾਲ ਇਸ ਉਦਘਾਟਨੀ ਸੈਸ਼ਨ ਵਿੱਚ ਸਿ਼ਰਕਤ ਕੀਤੀ ।

ਏ ਪੀ ਐੱਸ / ਜੇ ਕੇ



(Release ID: 1700895) Visitor Counter : 159


Read this release in: English , Urdu , Marathi , Hindi