ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਇਸ ਅਰਸੇ ਦੇ ਮੁਕਾਬਲੇ 16.56 % ਵੱਧ ਝੋਨੇ ਦੀ ਖਰੀਦ ਕੀਤੀ ਗਈ
ਮੌਜੂਦਾ ਖਰੀਫ ਮਾਰਕੀਟਿੰਗ ਸੀਜ਼ਨ ਦੌਰਾਨ ਰਿਕਾਰਡ ਝੋਨਾ ਖਰੀਦਿਆ ਗਿਆ
658.61 ਲੱਖ ਮੀਟ੍ਰਿਕ ਟਨ ਝੋਨੇ ਦੀ ਕੁਲ ਖਰੀਦ ਵਿਚੋਂ ਇਕੱਲੇ ਪੰਜਾਬ ਦਾ ਯੋਗਦਾਨ 202.82 ਲੱਖ ਮੀਟ੍ਰਿਕ ਟਨ ਹੈ ਜੋ ਕੁਲ ਖਰੀਦ ਦਾ 30.79% ਹੈ
ਸਰਕਾਰੀ ਏਜੰਸੀਆਂ ਵਲੋਂ 3,09,307.12 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਖਰੀਦੇ ਗਏ
ਐਮਐਸਪੀ ਤੇ ਖਰੀਦੀਆਂ ਗਈਆਂ ਦਾਲਾਂ ਅਤੇ ਤੇਲ ਬੀਜਾਂ ਨਾਲ 1,67,752 ਕਿਸਾਨਾਂ ਨੂੰ ਲਾਭ ਹੋਇਆ
26,705.19 ਕਰੋੜ ਰੁਪਏ ਮੁੱਲ ਦੀਆਂ ਕਪਾਹ ਦੀਆਂ 91,68.064 ਗੰਢਾਂ ਖਰੀਦੀਆਂ ਗਈਆਂ
Posted On:
24 FEB 2021 11:41AM by PIB Chandigarh
2020-21 ਦੇ ਚਲ ਰਹੇ ਖਰੀਫ ਮਾਰਕੀਟਿੰਗ ਸੀਜ਼ਨ (ਕੇਐਮਐਸ) ਵਿਚ ਸਰਕਾਰ ਵਲੋਂ ਕਿਸਾਨਾਂ ਕੋਲੋਂ ਐਮਐਸਪੀ ਤੇ ਖਰੀਫ ਫਸਲਾਂ ਖਰੀਦਣ ਦਾ ਕੰਮ ਮੌਜੂਦਾ ਐਮਐਸਪੀ ਸਕੀਮਾਂ ਅਨੁਸਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਸੀਜ਼ਨਾਂ ਦੌਰਾਨ ਕੀਤਾ ਜਾਂਦਾ ਸੀ।
ਖਰੀਫ 2020-21 ਲਈ ਝੋਨੇ ਦੀ ਖਰੀਦ ਦਾ ਕੰਮ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉੱਤਰਾਖੰਡ,ਤਾਮਿਲਨਾਡੂ, ਚੰਡੀਗਡ਼੍ਹ, ਜੰਮੂ ਅਤੇ ਕਸ਼ਮੀਰ, ਕੇਰਲ, ਗੁਜਰਾਤ, ਆਂਧਰ ਪ੍ਰਦੇਸ਼, ਛੱਤੀਸਗਡ਼੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਅਸਾਮ, ਕਰਨਾਟਕ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿਚ 658.61 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਖਰੀਦ ਨਾਲ ਨਿਰਵਿਘਨ ਢੰਗ ਨਾਲ ਚਲ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਝੋਨੇ ਦੀ ਖਰੀਦ 16.56% ਵੱਧ ਹੋਈ ਹੈ। ਪਿਛਲੇ ਸਾਲ ਝੋਨੇ ਦੀ ਖਰੀਦ 565.03 ਲੱਖ ਮੀਟ੍ਰਿਕ ਟਨ ਸੀ। 658.61 ਲੱਖ ਮੀਟ੍ਰਿਕ ਟਨ ਦੀ ਕੁਲ ਖਰੀਦ ਵਿਚੋਂ ਪੰਜਾਬ ਦਾ ਯੋਗਦਾਨ 202.82 ਲੱਖ ਮੀਟ੍ਰਿਕ ਟਨ ਹੈ ਜੋ ਕੁਲ ਖਰੀਦ ਦਾ 30.79% ਬਣਦਾ ਹੈ।
ਚਲ ਰਹੇ ਖਰੀਦ ਕਾਰਜਾਂ ਤੋਂ 95.23 ਲੱਖ ਦੇ ਕਰੀਬ ਕਿਸਾਨਾਂ ਨੂੰ 1,24,345,66 ਕਰੋੜ ਰੁਪਏ ਮੁੱਲ ਦੀ ਐਮਐਸਪੀ ਤੇ ਖਰੀਦ ਨਾਲ ਫਾਇਦਾ ਹੋਇਆ ਹੈ।
ਇਸ ਤੋਂ ਇਲਾਵਾ ਰਾਜਾਂ ਤੋਂ ਪ੍ਰਾਪਤ ਤਜਵੀਜ਼ਾਂ ਦੇ ਆਧਾਰ ਤੇ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ,ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਲਈ ਖਰੀਫ ਮਾਰਕੀਟਿੰਗ ਸੀਜ਼ਨ 2020 ਦੇ 51.92 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ ਅਤੇ ਇਹ ਪ੍ਰਵਾਨਗੀ ਮੁੱਲ ਸਮਰਥਨ ਸਕੀਮ (ਪੀਐਸਐਸ) ਅਧੀਨ ਦਿੱਤੀ ਗਈ। ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜਾਂ ਨੂੰ 1.23 ਲੱਖ ਮੀਟ੍ਰਿਕ ਟਨ ਨਾਰੀਅਲ ਦੀ ਖਰੀਦ ਦੀ ਮਨਜ਼ੂਰੀ ਵੀ ਦਿੱਤੀ ਗਈ। ਇਸ ਤੋਂ ਅੱਗੇ ਸੰਬੰਧਤ ਰਾਜਾਂ ਦੀਆਂ ਤਜਵੀਜ਼ਾਂ ਦੇ ਆਧਾਰ ਤੇ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰ ਪ੍ਰਦੇਸ, ਕਰਨਾਟਕ, ਤੇਲੰਗਾਨਾ ਅਤੇ
ਤਾਮਿਲਨਾਡੂ ਨੂੰ ਰਬੀ ਮਾਰਕੀਟਿੰਗ ਸੀਜ਼ਨ 2020-2021 ਲਈ 26.69 ਲੱਖ ਮੀਟ੍ਰਿਕ ਟਨ ਦਾਲਾਂ
ਅਤੇ ਤੇਲ ਬੀਜਾਂ ਦੀ ਖਰੀਦ ਲਈ ਵੀ ਮਨਜ਼ੂਰੀ ਦਿੱਤੀ ਗਈ ਹੈ। ਹੋਰਨਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੀ ਮਨਜ਼ੂਰੀ ਪੀਐਸਐਸ ਅਧੀਨ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਦੀ ਖਰੀਦ ਲਈ ਤਜਵੀਜ਼ਾਂ ਪ੍ਰਾਪਤ ਹੋਣ ਤੋਂ ਬਾਅਦ ਦਿੱਤੀ ਜਾਵੇਗੀ ਤਾਕਿ ਇਨ੍ਹਾਂ ਫਸਲਾਂ ਦੀ ਐਫਏਕਿਊ ਗ੍ਰੇਡ ਤੇ 2020-21 ਦੇ ਸਾਲ ਲਈ ਖਰੀਦ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਐਮਐਸਪੀ ਤੇ ਕੀਤੇ ਜਾਣ ਲਈ ਨੋਟੀਫਾਈ ਕੀਤਾ ਜਾ ਸਕੇ। ਜੇਕਰ ਮਾਰਕੀਟ ਦਾ ਰੇਟ ਨੋਟੀਫਾਈਡ ਹਾਰਵੈਸਟਿੰਗ ਅਰਸੇ ਦੌਰਾਨ ਸੰਬੰਧਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਐਮਐਸਪੀ ਤੋਂ ਹੇਠਾਂ ਜਾਂਦਾ ਹੈ ਤਾਂ ਕੇਂਦਰੀ ਨੋਡਲ ਏਜੰਸੀਆਂ ਵੱਲੋਂ ਰਾਜਾਂ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਰਾਹੀਂ ਇਨ੍ਹਾਂ ਫਸਲਾਂ ਦੀ ਖਰੀਦ ਕੀਤੀ ਜਾਵੇਗੀ।
22 ਫਰਵਰੀ, 2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 3,09,307.12 ਮੀਟ੍ਰਿਕ ਟਨ ਮੂੰਗ,ਉਡ਼ਦ, ਤੂਰ, ਮੁੰਗਫਲੀ ਅਤੇ ਸੋਇਆਬੀਨ ਜਿਸ ਦਾ ਐਮਐਸਪੀ ਮੁੱਲ 1665.82 ਕਰੋੜ ਰੁਪਏ ਬਣਦਾ ਹੈ ਖਰੀਦਿਆ ਹੈ। ਇਸ ਨਾਲ ਤਾਮਿਲਨਾਡੂ, ਕਰਨਾਟਕ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ 1,67,752 ਕਿਸਾਨਾਂ ਨੂੰ ਖਰੀਫ 2020-21 ਅਧੀਨ ਲਾਭ ਹੋਇਆ ਹੈ ਅਤੇ 37.85 ਮੀਟ੍ਰਿਕ ਟਨ ਛੋਲੇ ਜਿਸ ਦਾ ਐਮਐਸਪੀ
ਮੁੱਲ 0.19 ਕਰੋੜ ਰੁਪਏ ਬਣਦਾ ਹੈ, ਨਾਲ ਰਬੀ 2020-21 ਅਧੀਨ 23 ਕਿਸਾਨਾਂ ਨੂੰ ਲਾਭ ਹੋਇਆ
ਹੈ।
ਇਸੇ ਤਰ੍ਹਾਂ 22 ਫਰਵਰੀ.2021 ਤੱਕ 5089 ਮੀਟ੍ਰਿਕ ਟਨ ਨਾਰੀਅਲ ਜੋ 12 ਮਹੀਨਿਆਂ ਦੀ ਫਸਲ ਹੈ, 52.40 ਕਰੋੜ ਰੁਪਏ ਦੇ ਐਮਐਸਪੀ ਮੁੱਲ ਤੇ ਖਰੀਦੀ ਗਈ ਜਿਸ ਨਾਲ 3961 ਕਿਸਾਨਾਂ ਨੂੰ ਫਾਇਦਾ ਹੋਇਆ। ਸੰਬੰਧਤ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਦਾਲਾਂ ਅਤੇ ਤੇਲ ਬੀਜਾਂ ਦੀ ਆਮਦ ਦੇ ਆਧਾਰ ਤੇ ਰਾਜਾਂ ਵਲੋਂ ਤੈਅ ਕੀਤੀ ਗਈ ਤਰੀਕ ਤੇ ਖਰੀਦ ਲਈ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ।
ਐਮਐਸਪੀ ਅਧੀਨ ਸੀਡ ਕਾਟਨ (ਕਪਾਹ ਦੇ ਬੀਜ) ਦੇ ਖਰੀਦ ਕਾਰਜ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼,ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਕਰਨਾਟਕ ਵਿੱਚ ਨਿਰਵਿਘਨ ਚੱਲ ਰਹੇ ਹਨ ਅਤੇ 22 ਫਰਵਰੀ, 20201 ਤੱਕ 26,705.19 ਕਰੋੜ ਰੁਪਏ ਮੁੱਲ ਦੀਆਂ ਕਪਾਹ ਦੀਆਂ 91,68,064 ਗੰਢਾਂ ਖਰੀਦੀਆਂ ਜਾ ਚੁੱਕੀਆਂ ਹਨ ਜਿਸ ਨਾਲ 18,95,966 ਕਿਸਾਨਾਂ ਨੂੰ ਲਾਭ ਹੋਇਆ ਹੈ।
******
ਡੀਜੇਐਨ/ ਐਮਐਸ
(Release ID: 1700456)
Visitor Counter : 152