ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਵੱਲੋਂ DBT-ILS ਦੇ 32ਵੇਂ ਸਥਾਪਨਾ ਦਿਵਸ ਮੌਕੇ ਉਸ ਦੇ ਵਿਗਿਆਨਕ ਯੋਗਦਾਨ ਦੀ ਸ਼ਲਾਘਾ


DBT-ILS ਨੇ ਕਬਾਇਲੀ ਲੋਕਾਂ ਦੀਆਂ ਉਪਜੀਵਕਾਵਾਂ ’ਚ ਸੁਧਾਰ ਲਈ ਵਿਗਿਆਨ ਤੇ ਟੈਕਨੋਲੋਜੀ ਨੂੰ ਲਾਗੂ ਕਰਨ ਵਿੱਚ ਮੋਹਰੀ ਰਿਹਾ ਹੈ: ਡਾ. ਵਰਧਨ

DGT-ILS ਓਡੀਸ਼ਾ ਦੇ ਲੋਕਾਂ ਦੇ ਜੀਵਨ ਤੇ ਉਪਜੀਵਕਾਵਾਂ ਉੱਤੇ ਪ੍ਰਤੱਖ ਅਸਰ ਬਣਾਉਣ ਲਈ ਕੰਮ ਕਰ ਰਿਹਾ ਹੈ: ਸ੍ਰੀ ਧਰਮੇਂਦਰ ਪ੍ਰਧਾਨ

ਡਾ. ਹਰਸ਼ ਵਰਧਨ ਨੇ DBT-ILS ’ਚ ‘ਪਸ਼ੂ ਚੁਣੌਤੀ ਅਧਿਐਨ ਮੰਚ’ ਦਾ ਨੀਂਹ–ਪੱਥਰ ਰੱਖਿਆ; ILS ਵਿਖੇ ਕੋਵਿਡ–19 ਦੇ ਕਲੀਨਿਕਲ ਸੈਂਪਲਾਂ ਲਈ ਬਾਇਓਰੀਪੋਜ਼ਿਟਰੀ ਦਾ ਉਦਘਾਟਨ ਕੀਤਾ; ILS-IBSD ਭਾਈਵਾਲੀ ਕੇਂਦਰ ਨੂੰ ਸਮਰਪਿਤ ਕੀਤਾ ਤੇ ‘ਹਿਮਾਲਿਅਨ ਬਾਇਓ–ਰੀਸੋਰਸਜ਼ ਮਿਸ਼ਨ’ ਦੀ ਸ਼ੁਰੂਆਤ ਕੀਤੀ

Posted On: 18 FEB 2021 4:27PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨਾਂ ਬਾਰੇ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਬਾਇਓਟੈਕਨੋਲੋਜੀ ਵਿਭਾਗ ਦੇ ਭੁਬਨੇਸ਼ਵਰ ਸਥਿਤ ਇੱਕ ਖ਼ੁਦਮੁਖਤਿਆਰ ਸੰਸਥਾਨ ‘ਇੰਸਟੀਚਿਊਟ ਆੱਵ੍ ਲਾਈਫ਼ ਸਾਇੰਸਜ਼’ (ILS) ਦੇ 32ਵੇਂ ਸਥਾਪਨਾ ਦਿਵਸ ਮੌਕੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ ਅਤੇ ਕੋਵਿਡ–19 ਡਾਇਓਗਨੌਸਟਿਕ ਤੇ ਖੋਜ ਦੌਰਾਨ ਉਸ ਦੀਆਂ ਵਿਗਿਆਨਕ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ; ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂ ਸਵਰੂਪ; DBT-ILS ਦੇ ਡਾਇਰੈਕਟਰ ਡਾ. ਅਜੇ ਪਰਿਦਾ; DBT ਦੇ ਸੰਯੁਕਤ ਸਕੱਤਰ ਸ੍ਰੀ ਸੀ.ਪੀ. ਗੋਇਲ; DBT ਦੇ ਸਲਾਹਕਾਰ ਡਾ. ਮੀਨਾਕਸ਼ੀ ਮੁੰਸ਼ੀ ਅਤੇ ਹੋਰ ਉੱਘੀਆਂ ਹਸਤੀਆਂ ਇਸ ਮੌਕੇ ਮੌਜੂਦ ਸਨ।

ਡਾ. ਹਰਸ਼ ਵਰਧਨ ਨੇ ਕਿਹਾ,‘ਇਸ ਸੰਸਥਾਨ ਨੇ ਲਗਭਗ 500 ਵਾਇਰਲ ਜੀਨੋਮਸ ਦੀ ਖੋਜ ਕੀਤੀ ਹੈ ਤੇ 17 ਵਾਇਰਸ ਕਲਚਰ ਸਥਾਪਤ ਕੀਤੇ ਹਨ, ਜੋ ਆਉਣ ਵਾਲੇ ਦਿਨਾਂ ਦੌਰਾਨ ਕੋਵਿਡ–19 ਦੀ ਖੋਜ ਤੇ ਵਿਕਾਸ ਦੀਆਂ ਕੋਸ਼ਿਸ਼ਾਂ ਵਧਾਉਣ ਨੂੰ ਯੋਗ ਬਣਾਉਣਗੇ। DBT-ILS ਕਬਾਇਲੀ ਲੋਕਾਂ ਦੀਆਂ ਉਪਜੀਵਕਾਵਾਂ ਵਿੱਚ ਸੁਧਾਰ ਲਿਆਉਣ ਲਈ ਵਿਗਿਆਨ ਤੇ ਟੈਕਨੋਲੋਜੀ ਨੂੰ ਅਮਲੀ ਰੂਪ ਦੇਣ ਵਿੱਚ ਮੋਹਰੀ ਰਿਹਾ ਹੈ।’ ਉਨ੍ਹਾਂ ਸਮੁੱਚੇ ਉੜੀਸਾ ਵਿੱਚ 1,50,000 ਤੋਂ ਵੱਧ ਸੈਂਪਲ ਟੈਸਟ ਕਰਨ ਲਈ ਵੀ DBT-ILS ਦੀ ਸ਼ਲਾਘਾ ਕੀਤੀ। 

 ਇਸ ਮੌਕੇ ਪੈਟਰੋਲੀਅਮ ਤੇ ਕੁਦਰਤੀ ਗੈਸਾਂ ਬਾਰੇ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ DBT-ILS ਉਡੀਸ਼ਾ ਤੇ ਪੂਰਬੀ ਭਾਰਤ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਹੈ ਤੇ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ILS ਓਡੀਸ਼ਾ ਦੀ ਜਨਤਾ ਦੇ ਜੀਵਨਾਂ ਤੇ ਉਪਜੀਵਕਾਂ ਉੱਤੇ ਪ੍ਰੱਤਖ ਅਸਰ ਪਾਉਣ ਲਈ ਕੰਮ ਕਰ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਓਡੀਸ਼ਾ ਦਾ ਸਮੁੰਦਰੀ ਕੰਢਿਆਂ ਵਾਲਾ ਇਲਾਕਾ ‘ਨੀਲੀ ਅਰਥਵਿਵਸਥਾ’ ਬਾਰੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰ–ਦ੍ਰਿਸ਼ਟੀ ਲਈ ਫ਼ੋਕਸ ਵਿੱਚ ਰਿਹਾ ਹੈ। ਉਨ੍ਹਾਂ ਡਾ. ਹਰਸ਼ ਵਰਧਨ ਨੂੰ ਬੇਨਤੀ ਕੀਤੀ ਕਿ ILS ’ਚ ਮੇਰੀਨ ਬਾਇਓਟੈਕਨੋਲੋਜੀ ਬਾਰੇ ਸੈਂਟਰ ਆੱਵ੍ ਐਕਸੇਲੈਂਸ ਕਾਇਮ ਕੀਤਾ ਜਾਵੇ, ਜੋ ਓਡੀਸ਼ਾ ਵਿੱਚ ਸਮੁੰਦਰ ਨਾਲ ਸਬੰਧਤ ਟਿਕਾਊ ਆਰਥਿਕ ਵਿਕਾਸ ਦੀ ਸੱਚੀ ਸੰਭਾਵਨਾ ਦੇ ਦਰ ਖੋਲ੍ਹਣ ਵਿੱਚ ਮਦਦ ਕਰੇਗਾ।

ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂੰ ਸਵਰੂਪ ਨੇ DBT-ILS ਵੱਲੋਂ ਖ਼ਾਸ ਤੌਰ ਉੱਤੇ ਮਲਟੀ–ਓਮਿਕਸ ਪਹੁੰਚ ਦੀ ਵਰਤੋਂ ਕਰਦਿਆਂ ਕਬਾਇਲੀਆਂ ਦੀ ਸਿਹਤ ਤੇ ਪੋਸ਼ਣ ਦੇ ਖੇਤਰ ਵਿੱਚ ਕੀਤੀ ਪ੍ਰਭਾਵਸ਼ਾਲੀ ਪ੍ਰਗਤੀ ਦਾ ਜ਼ਿਕਰ ਕੀਤਾ, ਜਿਸ ਦੇ ਨਤੀਜੇ ਦੂਰ–ਅੰਦੇਸ਼ ਹੋਣਗੇ। ਡਾ. ਅਜੇ ਪਰਿਦਾ, ਡਾਇਰੈਕਟਰ, DBT-ILS ਨੇ ਖੋਜ ਤੇ ਵਿਕਾਸ, ਕੋਵਿਡ ਪ੍ਰਬੰਧਨ, ਸਮਾਜਕ ਕਾਰਜ ਦੇ ਨਾਲ–ਨਾਲ ਉੱਦਮਾਤਮਕ ਵਿਕਾਸ ਦੇ ਖੇਤਰ ਵਿੱਚ ਕੀਤੇ ਕੰਮ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਰੱਖੀ।

ਇਸ ਪ੍ਰੋਗਰਾਮ ਦੌਰਾਨ ਡਾ. ਹਰਸ਼ ਵਰਧਨ ਨੇ DBT-ILS ’ਚ ਡ੍ਰੱਗ ਤੇ ਵੈਕਸੀਨ ਦੇ ਸੰਭਾਵੀ ਉਮੀਦਵਾਰਾਂ ਦੇ ਮੁੱਲਾਂਕਣ ਅਧਿਐਨ ਕਰਨ ਲਈ ‘ਪਸ਼ੂ ਚੁਣੌਤੀ ਅਧਿਐਨ ਮੰਚ’ (ਐਨੀਮਲ ਚੈਲੇਂਜ ਸਟੱਡੀ ਪਲੈਟਫ਼ਾਰਮ) ਦਾ ਨੀਂਹ–ਪੱਥਰ ਵੀ ਰੱਖਿਆ। ਉਨ੍ਹਾਂ ILS ਵਿਖੇ ਕੋਵਿਡ–19 ਲਈ ਬਾਇਓ–ਰੀਪੋਜ਼ਿਟਰੀ ਕਲੀਨਿਕਲ ਸੈਂਪਲਾਂ ਦਾ ਉਦਘਾਟਨ ਕੀਤਾ, ਜੋ ਹੁਣ 202 ਕੋਵਿਡ ਰੋਗੀਆਂ ਦੇ ਨੇਜ਼ੋਫ਼ੈਰਿੰਗੀਅਲ ਸਵੈਬਸ, ਖ਼ੂਨ, ਮੂਤਰ ਤੇ ਲਾਰ ਦੇ 1,000 ਤੋਂ ਵੱਧ ਸੈਂਪਲ ਲੈਂਦਾ ਹੈ। ILS-IBSD ਭਾਈਵਾਲੀ ਕੇਂਦਰ ਨੂੰ ਵੀ ਮੰਤਰੀ ਨੇ ਸਮਰਪਿਤ ਕੀਤਾ, ਜਿਸ ਦਾ ਉਦੇਸ਼ ਐਡਵਾਂਸਡ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਉੱਤਰ–ਪੂਰਬੀ ਖੇਤਰ ਦੇ ਵਿਗਿਆਨਕ ਭਾਈਚਾਰਿਆਂ ਦਾ ਹੁਨਰ ਤੇ ਸਮਰੱਥਾ ਵਿਕਾਸ ਕਰਨਾ ਹੈ। ‘ਹਿਮਾਲਿਅਨ ਬਾਇਓ–ਰੀਸੋਰਸੇਜ਼ ਮਿਸ਼ਨ’ ਦੀ ਸ਼ੁਰੂਆਤ ਡਾ. ਹਰਸ਼ ਵਰਧਨ ਵੱਲੋਂ ਕੀਤੀ ਗਈ। ਇਹ ਮਿਸ਼ਨ ਖੇਤੀਬਾੜੀ, ਬਾਗ਼ਬਾਨੀ, ਦਵਾਈਆਂ ਨਾਲ ਸਬੰਧਤ ਤੇ ਖ਼ੁਸ਼ਬੂ ਛੱਡਣ ਵਾਲੇ ਪੌਦਿਆਂ, ਪਸ਼ੂ ਧਨ ਤੇ ਮਾਈਕ੍ਰੋਬੀਅਲ ਸਰੋਤਾਂ ਬਾਰੇ ਅਗਾਂਹਵਧੂ ਖੋਜ ਕਰਨ ਉੱਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਸਮਾਜਕ ਵਿਕਾਸ ਲਈ ਟ੍ਰਾਂਸਲੇਸ਼ਨਲ ਖੋਜ ਕਰੇਗਾ। 

 

*****

ਐੱਨਬੀ/ਕੇਜੀਐੱਸ/(ਡੀਬੀਟੀ–ILS ਇਨਪੁਟਸ)



(Release ID: 1699244) Visitor Counter : 94


Read this release in: Odia , English , Urdu , Hindi , Tamil