ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਫੈੱਡ ਦਾ ਵਿਲੇਜ ਅਤੇ ਡਿਜੀਟਲ ਕਨੈਕਟ - ਕਬਾਇਲੀ ਲੋਕਾਂ ਨਾਲ ਸੰਪਰਕ ਕਾਇਮ ਕਰਨਾ
Posted On:
17 FEB 2021 5:34PM by PIB Chandigarh
ਪਿਛਲੇ ਇੱਕ ਸਾਲ ਦੌਰਾਨ, ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਸਰਪ੍ਰਸਤੀ ਹੇਠ, ਟ੍ਰਾਈਫੈੱਡ ਨੇ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਤੇ ਪ੍ਰੇਸ਼ਾਨੀਆਂ ਕਾਰਨ ਸਤਾਏ ਹੋਏ ਆਦਿਵਾਸੀਆਂ ਦੇ ਜੀਵਨ-ਢੰਗ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਾਂ ਲਾਗੂ ਕੀਤੀਆਂ ਹਨ। ਇਹ ਸੁਨਿਸ਼ਚਿਤ ਕਰਨ ਲਈ ਕਿ ਇਹ ਪਹਿਲ ਆਦਿਵਾਸੀਆਂ ਤੱਕ ਪਹੁੰਚੇ ਅਤੇ ਉਹ ਮੌਜੂਦਾ ਸਕੀਮਾਂ ਅਤੇ ਪਹਿਲਾਂ ਦਾ ਲਾਭ ਲੈਣ, ਦੇਸ਼ ਭਰ ਵਿੱਚ ਟ੍ਰਾਈਫੈੱਡ ਦੇ ਖੇਤਰੀ ਅਧਿਕਾਰੀ ਪੂਰੇ ਦੇਸ਼ ਵਿੱਚ ਮਹੱਤਵਪੂਰਨ ਕਬਾਇਲੀ ਆਬਾਦੀ ਵਾਲੇ ਪਿੰਡਾਂ ਦੀ ਪਹਿਚਾਣ ਕਰਨਗੇ ਅਤੇ 31 ਮਾਰਚ, 2021 ਤੱਕ ਉਥੇ ਅਧਾਰ ਸਥਾਪਤ ਕਰਨਗੇ। ਜ਼ਮੀਨੀ ਪੱਧਰ 'ਤੇ ਮੌਜੂਦ ਰਹਿਣ ਨਾਲ ਟ੍ਰਾਈਫੈੱਡ ਦੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਨ ਅਤੇ ਆਦਿਵਾਸੀ ਭਾਈਚਾਰੇ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ।
ਗੋ ਵੋਕਲ ਫਾਰ ਲੋਕਲ ਨੂੰ ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ- ਮੇਰਾ ਵਨ ਮੇਰਾ ਧਨ ਮੇਰਾ ਉਦਯੱਮ, ਵਿੱਚ ਤਬਦੀਲੀ ਕਰ ਕੇ, ਮੌਜੂਦਾ ਪ੍ਰੋਗਰਾਮਾਂ ਤੋਂ ਇਲਾਵਾ, ਇਹਨਾਂ ਵਿੱਚੋਂ ਬਹੁਤ ਸਾਰੀਆਂ ਮਾਰਗ-ਦਰਸ਼ਕ ਪਹਿਲਾਂ, ਆਦਿਵਾਸੀਆਂ ਲਈ ਇੱਕ ਰਾਮਬਾਣ ਦੇ ਰੂਪ ਵਿੱਚ ਸਾਹਮਣੇ ਆਈਆਂ ਹਨ।
ਇਨ੍ਹਾਂ ਪਹਿਲਾਂ ਵਿੱਚ ਵਨਧਨ ਕਬਾਇਲੀ ਸਟਾਰਟਅੱਪਸ ਅਤੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੁਆਰਾ ਛੋਟੇ ਜੰਗਲੀ ਉਤਪਾਦਾਂ (ਐੱਮਐੱਫਪੀ) ਦੀ ਵਿਕਰੀ ਲਈ ਮਕੈਨਿਜ਼ਮ ਫਾਰ ਮਾਰਕੀਟਿੰਗ ਅਤੇ ਵੈਲਯੂ ਚੇਨ ਦਾ ਵਿਕਾਸ ਵਰਗੀਆਂ ਯੋਜਨਾਵਾਂ ਸ਼ਾਮਲ ਹਨ, ਜੋ ਕਿ ਜੰਗਲੀ ਉਤਪਾਦਾਂ ਨੂੰ ਇਕੱਤਰ ਕਰਨ ਵਾਲੇ ਲੋਕਾਂ ਨੂੰ ਐੱਮਐੱਸਪੀ ਮੁਹੱਈਆ ਕਰਵਾਉਂਦੀਆਂ ਹਨ ਅਤੇ ਪੂਰੇ ਦੇਸ਼ ਵਿੱਚ ਵਿਆਪਕ ਸਵੀਕਾਰਤਾ ਪ੍ਰਾਪਤ ਕਬਾਇਲੀ ਸਮੂਹਾਂ ਅਤੇ ਕਲਸਟਰਾਂ ਦੁਆਰਾ ਮੁੱਲ ਵਧਾਉਣ ਅਤੇ ਮਾਰਕੀਟਿੰਗ ਮੁਹੱਈਆ ਕਰਦੀਆਂ ਹਨ।
ਇੱਕ ਸਰਵ- ਵਿਆਪਕ ਡਿਜੀਟਾਈਜ਼ੇਸ਼ਨ ਮੁਹਿੰਮ ਨੂੰ ਨਾ ਸਿਰਫ ਕਬਾਇਲੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਬਲਕਿ ਇਸ ਦੇ ਜ਼ਰੀਏ ਗ੍ਰਾਮ-ਅਧਾਰਤ ਕਬਾਇਲੀ ਉਤਪਾਦਕਾਂ ਅਤੇ ਕਾਰੀਗਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਅੰਤਰ ਰਾਸ਼ਟਰੀ ਮਾਪਦੰਡਾਂ ਦੇ ਅਧਾਰ 'ਤੇ ਅਤਿ ਆਧੁਨਿਕ ਈ-ਪਲੇਟਫਾਰਮਾਂ ਦੀ ਸਥਾਪਨਾ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜਨ ਦਾ ਉਦੇਸ਼ ਵੀ ਹੈ।
ਟ੍ਰਾਈਫੈੱਡ ਨੇ ਵਨਧਨ ਯੋਜਨਾ ਨਾਲ ਜੁੜੇ ਜੰਗਲ ਵਾਸੀਆਂ, ਗ੍ਰਾਮੀਣ ਹਾਟ ਅਤੇ ਉਨ੍ਹਾਂ ਦੇ ਗੁਦਾਮਾਂ ਨਾਲ ਸਬੰਧਤ ਸਾਰੀ ਜਾਣਕਾਰੀ ਨੂੰ ਵਨਧਨ ਐੱਮਆਈਐੱਸ ਪੋਰਟਲ ਵਿੱਚ ਡਿਜੀਟਾਈਜ਼ ਕੀਤਾ ਹੈ। ਇਹ ਡਿਜੀਟਲਾਈਜ਼ੇਸ਼ਨ ਯਤਨ ਜਿਨ੍ਹਾਂ ਵਿੱਚ ਸਾਰੇ ਕਬਾਇਲੀ ਸਮੂਹਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਜੀਆਈਐੱਸ ਟੈਕਨੋਲੋਜੀ ਦੀ ਵਰਤੋਂ ਨਾਲ ਮੈਪ ਕੀਤੇ ਜਾਂਦੇ ਹਨ, ਨੂੰ ਵਿਲੇਜ ਕਨੈਕਟ ਦੇ ਇਸ ਪੜਾਅ ਦੌਰਾਨ ਸੰਚਿਤ ਕੀਤਾ ਜਾਵੇਗਾ। ਟ੍ਰਾਈਫੈੱਡ ਅਧਿਕਾਰੀ ਇਹ ਸੁਨਿਸ਼ਚਿਤ ਕਰਨਗੇ ਕਿ ਸਾਰੇ ਕਬਾਇਲੀ ਉਤਪਾਦਕਾਂ ਅਤੇ ਸਮੂਹਾਂ ਨੂੰ ਇਨ੍ਹਾਂ ਡਿਜੀਟਲ ਪ੍ਰਣਾਲੀਆਂ ਵਿੱਚ ਮੈਪ ਕੀਤਾ ਗਿਆ ਹੈ ਅਤੇ ਹੋਰਨਾਂ ਮੰਤਰਾਲਿਆਂ ਅਤੇ ਏਜੰਸੀਆਂ ਨਾਲ ਸਬੰਧਤ ਸਾਰੇ ਲਾਭ ਪ੍ਰਾਪਤ ਹੋਣ। ਪਿੰਡਾਂ ਨੂੰ ਇਸ ਪੋਰਟਲ ਨਾਲ ਜੋੜਿਆ ਜਾਵੇਗਾ।
ਇਸ ਤੋਂ ਇਲਾਵਾ, ਟ੍ਰਾਈਫੈੱਡ ਨੇ ਆਦਿਵਾਸੀ ਉਤਪਾਦਕਾਂ - ਜੰਗਲਾਤ ਨਿਵਾਸੀਆਂ ਅਤੇ ਕਾਰੀਗਰਾਂ ਲਈ, ਐੱਮਐੱਫਪੀ, ਦਸਤਕਾਰੀ ਅਤੇ ਹੈਂਡਲੂਮਜ਼ ਦੀ ਔਨਲਾਈਨ ਖਰੀਦ ਦੀ ਸੁਵਿਧਾ ਲਈ ਇੱਕ ਮਾਰਕੀਟ ਪਲੇਸ ਵੀ ਸ਼ੁਰੂ ਕੀਤਾ ਹੈ।
ਹੌਲੀ-ਹੌਲੀ ਦੇਸ਼ ਭਰ ਵਿੱਚ 5 ਲੱਖ ਕਬਾਇਲੀ ਉਤਪਾਦਕਾਂ ਅਤੇ ਉਨ੍ਹਾਂ ਦੇ ਕੁਦਰਤੀ ਉਤਪਾਦਾਂ ਦੀ ਸੋਰਸਿੰਗ ਨਾਲ, ਦਸਤਕਾਰੀ ਦੀਆਂ ਚੀਜ਼ਾਂ ਨੂੰ ਬਾਜ਼ਾਰਾਂ ਵਿੱਚ ਲਿਆਂਦਾ ਜਾ ਰਿਹਾ ਹੈ। ਜ਼ਮੀਨੀ ਪੱਧਰ 'ਤੇ ਟ੍ਰਾਈਫੈੱਡ ਅਧਿਕਾਰੀਆਂ ਦੀ ਮੌਜੂਦਗੀ ਦੇ ਨਾਲ, ਇਹ ਉਮੀਦ ਕੀਤੀ ਜਾਂਦੀ ਹੈ ਕਿ ਕਬਾਇਲੀ ਕਾਰੀਗਰਾਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ ਜਾਏਗੀ ਅਤੇ ਸਹਾਇਤਾ ਕੀਤੀ ਜਾਏਗੀ ਤਾਂ ਜੋ ਉਹ ਵੱਡੇ ਬਾਜ਼ਾਰਾਂ ਤੱਕ ਵਧੇਰੇ ਪਹੁੰਚ ਪ੍ਰਾਪਤ ਕਰ ਸਕਣ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਸੁਧਾਰ ਹੋ ਸਕੇ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਟ੍ਰਾਈਫੈੱਡ ਦੇ ਵਿਲੇਜ ਅਤੇ ਡਿਜੀਟਲ ਕਨੈਕਟ ਦਾ ਇਹ ਪੜਾਅ ਅਗਲੇ ਸਾਲ ਦੌਰਾਨ ਯੋਜਨਾਬੱਧ ਪਹਿਲਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਵੱਡੀ ਸਹਾਇਤਾ ਕਰੇਗਾ ਅਤੇ ਪੂਰੇ ਦੇਸ਼ ਵਿੱਚ ਕਬਾਇਲੀ ਵਾਤਾਵਰਣ ਦੇ ਸੰਪੂਰਨ ਪਰਿਵਰਤਨ ਨੂੰ ਪ੍ਰਭਾਵਿਤ ਕਰੇਗਾ।
*******
ਐੱਨਬੀ/ਐੱਸਕੇ/ਐੱਮਓਟੀਏ/ 17.02.2021
(Release ID: 1698900)
Visitor Counter : 129