ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਆਤਮਨਿਰਭਰ ਭਾਰਤ ਅਧੀਨ ਇੱਕ ਹੋਰ ਪਹਿਲਕਦਮੀ - ਟੈਲੀਕਾਮ ਸੈਕਟਰ ਲਈ ਪੀ ਐਲ ਆਈ ਯੋਜਨਾ

ਟੈਲੀਕਾਮ ਨਿਰਮਾਣ ਨੂੰ 12,195 ਕਰੋੜ ਰੁਪਏ ਦੇ ਆਊਟ-ਲੇ ਨਾਲ ਹੁਲਾਰਾ ਮਿਲੇਗਾ ਜਿਸ ਨਾਲ 5 ਸਾਲਾਂ ਵਿਚ 2.4 ਲੱਖ ਕਰੋੜ ਰੁਪਏ ਤੋਂ ਵੱਧ ਦਾ ਉਤਪਾਦਨ ਹੋਵੇਗਾ

Posted On: 17 FEB 2021 3:14PM by PIB Chandigarh

ਭਾਰਤ ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਵਿਚ ਪੀਐਲਆਈ ਦੀ ਪਹਿਲਕਦਮੀ ਨੂੰ ਅਸਾਧਾਰਨ ਰੂਪ ਵਿਚ ਲਾਗੂ ਕਰਦਿਆਂ ਕੈਬਿਨੇਟ ਨੇ ਅੱਜ ਟੈਲੀਕਾਮ ਅਤੇ ਨੈੱਟਵਰਕਿੰਗ ਉਤਪਾਦਾਂ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ

 

ਇਹ ਪ੍ਰਵਾਨਗੀ ਪੀਐਲਆਈ ਦੀ ਮੋਬਾਇਲ ਅਤੇ ਕੰਪੋਨੈਂਟ ਨਿਰਮਾਣ ਨਾਲ ਜੁੜੀ ਪੀਐਲਆਈ ਦੀ ਉਤਸ਼ਾਹਜਨਕ ਸਫਲਤਾ ਨੂੰ ਵੇਖਦਿਆਂ ਦਿੱਤੀ ਗਈ ਹੈ ਜਿਸ ਦਾ ਐਲਾਨ ਅਪ੍ਰੈਲ, 2020 ਵਿਚ ਕੀਤਾ ਗਿਆ ਸੀ ਜਦੋਂ ਕੋਵਿਡ ਮਹਾਂਮਾਰੀ ਉੱਚਾਈ  ਤੇ ਸੀ ਨਿਵੇਦਨ ਲਈ 31 ਜੁਲਾਈ, 2020 ਆਖਰੀ ਤਰੀਕ ਹੋਣ ਦੇ ਬਾਵਜੂਦ ਇਸ ਸਕੀਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਵਿਸ਼ਵ ਦੇ ਸਾਰੇ ਮੁੱਖ ਮੋਬਾਇਲ ਕੰਪੋਨੈਂਟ ਨਿਰਮਾਤਾ ਭਾਰਤ ਵਿਚ ਨਿਵੇਸ਼, ਬਰਾਮਦਗੀ ਸ਼ੁਰੂ ਕਰਕੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀਆਂ ਨੂੰ ਨੌਕਰੀਆਂ ਦੇ ਕੇ ਮਜ਼ਬੂਤੀ ਨਾਲ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੇ ਹਨ

 

ਅੱਜ ਕੈਬਿਨੇਟ ਵਲੋਂ ਲਿਆ ਗਿਆ ਫੈਸਲਾ ਆਤਮਨਿਰਭਰ ਭਾਰਤ ਦੇ ਇੱਕ ਹੋਰ ਹਿੱਸੇ ਨੂੰ ਦਰਸਾਉਂਦਾ ਹੈ ਜੋ ਭਾਰਤ ਨੂੰ ਮੁੱਖ ਟ੍ਰਾਂਸਮਿਸ਼ਨ ਉਪਕਰਣ, 4ਜੀ-5ਜੀ, ਨੈਕਸਟ ਜੈਨਰੇਸ਼ਨ ਰੇਡੀਓ ਐਕਸੈੱਸ ਨੈੱਟਵਰਕ ਅਤੇ ਵਾਇਰਲੈੱਸ ਉਪਕਰਣ ਐਕਸੈਸ ਅਤੇ ਕਸਟਮਰ ਪ੍ਰੀਮਿਸਿਜ਼ ਇਕੁਵਿਪਮੈਂਟ (ਸੀਪੀਈ), ਇੰਟਰਨੈੱਟ ਆਫ ਥਿੰਗਜ਼ (ਆਈਓਟੀ) ਐਕਸੈਸ ਡਿਵਾਈਸਿਜ਼, ਹੋਰ ਵਾਇਰਲੈੱਸ ਉਪਕਰਣ ਅਤੇ ਉੱਦਮੀ ਉਪਕਰਣ ਜਿਵੇਂ ਕਿ ਸਵਿਸਿਜ, ਰੂਟਰਜ ਆਦਿ ਸਮੇਤ ਟੈਲੀਕਾਮ ਉਪਕਰਣਾਂ ਦਾ ਵਿਸ਼ਵ ਪੱਧਰੀ ਕੇਂਦਰ ਬਣਾਉਣ ਦਾ ਇਕ ਮਹੱਤਵਪੂਰਨ ਪ੍ਰੋਗਰਾਮ ਹੈ। 

 

1.      ਯੋਜਨਾ,  ਨਿਰਮਾਤਾਵਾਂ, ਸਨਅਤੀ ਆਗੂਆਂ ਅਤੇ ਐਸੋਸੀਏਸ਼ਨਾਂ ਵਰਗੇ ਹਿੱਤਧਾਰਕਾਂ ਨਾਲ ਵੱਡੀ ਪੱਧਰ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਫਾਈਨਲ ਕੀਤੀ ਗਈ ਹੈ

 

2.      ਇਸ ਸਕੀਮ ਦੇ ਮੁੱਖ ਕੰਪੋਨੈਂਟ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਟੈਲੀਕਾਮ ਉਪਕਰਣਾਂ ਦੀ ਦੇਸ਼ ਵਿੱਚ ਵੱਡੀ ਦਰਾਮਦ ਨੂੰ ਖਤਮ ਕਰਨਾ ਅਤੇ ਇਸ ਨੂੰ ਘਰੇਲੂ ਅਤੇ ਵਿਦੇਸ਼ੀ ਦੋਹਾਂ ਮੰਡੀਆਂ ਲਈ ਮੇਡ ਇਨ ਇੰਡੀਆ ਉਤਪਾਦਾਂ ਨਾਲ ਮਜ਼ਬੂਤ ਕਰਨਾ ਹੈ

 

3.      ਯੋਜਨਾ ਦੇ ਮੁੱਖ ਫੀਚਰ ਹੇਠ ਲਿਖੇ ਹਨ -

 

         (ਉ) ਯੋਜਨਾ ਦਾ ਅਗਲੇ 5 ਸਾਲਾਂ ਲਈ ਆਊਟ-ਲੇ 12,195 ਕਰੋੜ ਰੁਪਏ ਹੈ

         (ਅ) ਯੋਜਨਾ ਲਈ ਯੋਗਤਾ ਤਿਆਰ ਕੀਤੇ ਗਏ ਸਮਾਨ ਦੀ ਇੰਕ੍ਰੀਮੈਂਟਲ ਵਿੱਕਰੀ ਤੇ ਨੈੱਟ ਟੈਕਸਾਂ ਅਤੇ ਸਮੂਹਕ ਇਨਕ੍ਰੀਮੈਂਟਲ ਨਿਵੇਸ਼ ਦੇ ਘੱਟੋ ਘੱਟ ਫਰੈਸ਼ ਹੋਲਡ ਪ੍ਰਾਪਤੀ ਨਾਲ ਸੰਬੰਧਤ ਹੈ

 

         (ੲ) 2019-20 ਦਾ ਵਿੱਤੀ ਸਾਲ ਤਿਆਰ ਕੀਤੇ ਗਏ ਸਮਾਨ ਦੇ ਨੈੱਟ ਟੈਕਸਾਂ ਤੇ ਸਮੂਹਕ ਇਨਕ੍ਰੀਮੈਂਟਲ ਵਿੱਕਰੀ ਦੀ  ਕੰਪਿਊਟੇਸ਼ਨ ਲਈ ਆਧਾਰ ਸਾਲ ਮੰਨਿਆ ਜਾਵੇਗਾ

 

         (ਸ) ਪ੍ਰੋਤਸਾਹਨ ਢਾਂਚਾ ਹੇਠ ਲਿਖੇ ਅਨੁਸਾਰ ਹੋਵੇਗਾ -

 

 

ਸਾਲ - 1

ਸਾਲ- 2

ਸਾਲ-

ਸਾਲ-

ਸਾਲ-

ਐਮਐਸਐਮਈ

7%

7%

6%

5%

4%

ਹੋਰ

6%

6%

5%

5%

4%

 

 

         (ਹ) ਐਮਐਸਐਮਈਜ਼ ਲਈ 1 ਫੀਸਦੀ (1%) ਪਹਿਲੇ ਦੂਜੇ ਅਤੇ ਤੀਜੇ ਸਾਲ ਲਈ ਤਜਵੀਜ਼ ਕੀਤਾ ਗਿਆ ਹੈ

 

         (ਕ) ਐਮਐਸਐਮਈਜ਼ ਲਈ ਘੱਟੋ ਘੱਟ ਨਿਵੇਸ਼ ਥਰੈਸ਼ਹੋਲ਼ਡ 10 ਕਰੋੜ ਰੁਪਏ ਅਤੇ ਹੋਰਨਾ ਲਈ 100 ਕਰੋੜ ਰੁਪਏ ਰੱਖਿਆ ਗਿਆ ਹੈ

 

         ਖ ) ਇਕ ਵਾਰ ਕੁਆਲੀਫਾਈ ਹੋਣ ਤੇ ਨਿਵੇਸ਼ਕ ਘੱਟੋ ਘੱਟ ਨਿਵੇਸ਼ ਥਰੈਸ਼ ਹੋਲ਼ਡ ਤੇ 20 ਗੁਣਾ ਪ੍ਰੋਤਸਾਹਨ ਲੈ ਸਕੇਗਾ ਜਿਸ ਨਾਲ ਉਹ ਆਪਣੀ ਵਰਤੀ ਨਾ ਗਈ ਸਮਰੱਥਾ ਨੂੰ ਵਰਤੋਂ ਵਿਚ ਲਿਆਉਣ ਦੇ ਯੋਗ ਬਣ ਸਕੇਗਾ

 

         (ਗ) ਯੋਜਨਾ 1 ਅਪ੍ਰੈਲ, 2021 ਤੋਂ ਕਾਰਜਸ਼ੀਲ ਹੋਵੇਗੀ

 

4.      ਇਹ ਯੋਜਨਾ ਐਮਐਸਐਮਈ ਸ਼੍ਰੇਣੀ ਵਿੱਚ ਸਥਾਨਕ ਨਿਰਮਾਤਾਵਾਂ ਦੀ ਸਮਰੱਥਾ ਨੂੰ ਦਰਸਾਏਗੀ ਕਿਉਂਕਿ ਸਰਕਾਰ ਦੀ ਇੱਛਾ ਹੈ ਕਿ ਐਮਐਸਐਮਈਜ਼ ਟੈਲੀਕਾਮ ਸੈਕਟਰ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਰਾਸ਼ਟਰੀ ਚੈਂਪੀਅਨ ਵਜੋਂ ਸਾਹਮਣੇ ਆਉਣ

 

5.      ਇਹ ਯੋਜਨਾ ਅਗਲੇ 5 ਸਾਲਾਂ ਵਿਚ ਤਕਰੀਬਨ 2 ਲੱਖ ਕਰੋੜ ਰੁਪਏ ਦੀ ਬਰਾਮਦ ਨਾਲ 2.4 ਕਰੋੜ ਰੁਪਏ ਦੇ ਕਰੀਬ ਇਨਕ੍ਰੀਮੈਂਟਲ ਉਤਪਾਦਨ ਤੱਕ ਜਾਵੇਗੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਯੋਜਨਾ 3,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਲਿਆਵੇਗੀ ਅਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਵੱਡੇ ਰੋਜ਼ਗਾਰ ਅਤੇ ਟੈਕਸ ਦੋਹਾਂ ਦੀ ਸਿਰਜਣਾ ਕਰੇਗੀ

 ---------------------- 

ਆਰਕੇਜੀ ਐਮ(Release ID: 1698866) Visitor Counter : 69