ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਐਮਾਜ਼ੌਨ ਇੰਡੀਆ ਭਾਰਤ ਵਿੱਚ ਇਲੈਕਟ੍ਰਾਨਿਕ ਉਪਕਰਣਾਂ ਦਾ ਨਿਰਮਾਣ ਸ਼ੁਰੂ ਕਰੇਗੀ
ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਐਮਾਜ਼ੌਨ ਇੰਡੀਆ ਦੇ ਮੁਖੀ ਅਮਿਤ ਅਗਰਵਾਲ ਨਾਲ ਵਰਚੁਅਲ ਗੱਲਬਾਤ ਮਗਰੋਂ ਐਲਾਨ ਕੀਤਾ
ਮੰਤਰੀ ਨੇ ਐਮਾਜ਼ੌਨ ਇੰਡੀਆ ਨੂੰ ਭਾਰਤੀ ਕਾਰੀਗਰਾਂ ਦੁਆਰਾ ਬਣਾਏ ਉਤਪਾਦ ਅਤੇ ਆਯੁਰਵੈਦਿਕ ਉਤਪਾਦਾਂ ਨੂੰ ਈ-ਕਾਮਰਸ ਪਲੇਟਫਾਰਮ ਦੇ ਜ਼ਰੀਏ ਆਲਮੀ ਬਾਜ਼ਾਰਾਂ ਵਿੱਚ ਲਿਜਾਣ ਦਾ ਸੁਝਾਅ ਦਿੱਤਾ।
Posted On:
16 FEB 2021 3:28PM by PIB Chandigarh
ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ, ਸੰਚਾਰ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਐਮਾਜ਼ੌਨ ਦੇ ਗਲੋਬਲ ਸੀਨੀਅਰ ਵਾਈਸ ਪ੍ਰਧਾਨ ਅਤੇ ਭਾਰਤ ਲਈ ਦੇਸ਼ ਦੇ ਮੁਖੀ ਅਮਿਤ ਅਗਰਵਾਲ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਡਿਜੀਟਲ ਸੈਕਟਰ ਨਾਲ ਜੁੜੇ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੁਲਾਕਾਤ ਤੋਂ ਬਾਅਦ, ਐਮਾਜ਼ੌਨ ਇੰਡੀਆ ਨੇ ਇਲੈਕਟ੍ਰਾਨਿਕਸ ਉਤਪਾਦਾਂ ਦਾ ਨਿਰਮਾਣ ਭਾਰਤ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਸੁਰੂਆਤ ਵਿੱਚ, ਐਮਾਜ਼ੌਨ ਇੰਡੀਆ ਭਾਰਤ ਵਿੱਚ ਐਮਾਜ਼ੌਨ ਫਾਇਰ ਟੀਵੀ ਸਟਿੱਕ ਦਾ ਨਿਰਮਾਣ ਸ਼ੁਰੂ ਕਰਨ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ, ਭਾਰਤ ਸਰਕਾਰ ਦੇ ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਭਾਰਤ ਨਿਵੇਸ਼ ਲਈ ਇੱਕ ਆਕਰਸ਼ਕ ਟਿਕਾਣਾ ਹੈ ਅਤੇ ਇਲੈਕਟ੍ਰਾਨਿਕਸ ਅਤੇ ਆਈਟੀ ਉਤਪਾਦ ਉਦਯੋਗ ਵਿਸ਼ਵਵਿਆਪੀ ਸਪਲਾਈ ਲੜੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਬਣਨ ਲਈ ਤਿਆਰ ਹੈ। ਉਤਪਾਦਨ ਸਬੰਧਤ ਪ੍ਰੋਤਸਾਹਨ (ਪੀਐਲਆਈ) ਸਕੀਮ ਸਾਡੀ ਸਰਕਾਰ ਦੀ ਨੂੰ ਲਾਗੂ ਕਰਨ ਦੇ ਫੈਸਲੇ ਨੂੰ ਵਿਸ਼ਵ ਪੱਧਰ 'ਤੇ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਐਮਾਜ਼ੌਨ ਦੇ ਚੇਨਈ ਵਿੱਚ ਇੱਕ ਮੈਨੂਫੈਕਚਰਿੰਗ ਲਾਈਨ ਸਥਾਪਤ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਕਿਉਂਕਿ ਇਸ ਨਾਲ ਘਰੇਲੂ ਉਤਪਾਦਨ ਦੀ ਸਮਰੱਥਾ ਵਧੇਗੀ ਅਤੇ ਨੌਕਰੀਆਂ ਪੈਦਾ ਹੋਣਗੀਆਂ। ਇੱਕ ਮਜ਼ਬੂਤ, ਆਤਮਨਿਰਭਰ ਭਾਰਤ ਬਣਾਉਣ ਦੀ ਸਾਡੀ ਵਚਨਬੱਧਤਾ ਅੱਗੇ ਵਧੇਗੀ।ਮਾਨਯੋਗ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਭਾਰਤ ਅਤੇ ਨਿਰਯਾਤ ਬਾਜ਼ਾਰਾਂ ਲਈ ਭਾਰਤ ਤੋਂ ਐਮਾਜ਼ਾਨ ਉਤਪਾਦਾਂ ਦੀ ਨਿਰਮਾਣ ਦੀ ਇਹ ਸਿਰਫ ਸ਼ੁਰੂਆਤ ਹੈ।
ਐਮਾਜ਼ੌਨ ਫੌਕਸਕਨ ਦੀ ਸਹਾਇਕ ਕੰਪਨੀ ਕੰਟਰੈਕਟ ਮੈਨੂਊ ਫੈਕਚ੍ਰਰ ਕਲਾਉਡ ਨੈਟਵਰਕ ਟੈਕਨਾਲੌਜੀ ਨਾਲ ਚੇਨਈ ਵਿੱਚ ਆਪਣੇ ਨਿਰਮਾਣ ਯਤਨ ਸ਼ੁਰੂ ਕਰੇਗਾ ਅਤੇ ਇਸ ਸਾਲ ਦੇ ਅੰਤ ਵਿੱਚ ਉਤਪਾਦਨ ਦੀ ਸ਼ੁਰੂਆਤ ਕਰੇਗਾ। ਡਿਵਾਈਸ ਮੈਨੂਫੈਕਚਰਿੰਗ ਪ੍ਰੋਗਰਾਮ ਹਰ ਸਾਲ ਸੈਂਕੜੇ ਹਜ਼ਾਰਾਂ ਫਾਇਰ ਟੀਵੀ ਸਟਿੱਕ ਉਪਕਰਣ ਤਿਆਰ ਕਰਨ ਦੇ ਸਮਰੱਥ ਹੋਵੇਗਾ ਜੋ ਭਾਰਤ ਵਿਚ ਗਾਹਕਾਂ ਦੀਆਂ ਮੰਗਾਂ ਨੂੰ ਪੂਰਾ ਕਰੇਗਾ। ਐਮਾਜ਼ੌਨ ਘਰੇਲੂ ਮੰਗ ਦੇ ਅਧਾਰ 'ਤੇ ਵਾਧੂ ਬਾਜ਼ਾਰਾਂ / ਸ਼ਹਿਰਾਂ ਲਈ ਸਕੇਲੇਬਿਲਟੀ ਦਾ ਮੁਲਾਂਕਣ ਕਰੇਗਾ।
ਭਾਰਤ ਨੇ ਇਲੈਕਟ੍ਰਾਨਿਕਸ ਨਿਰਮਾਣ ਨੂੰ ਦੇਸ਼ ਵਿੱਚ ਉਤਸ਼ਾਹਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਵੱਡੇ ਪੱਧਰ 'ਤੇ ਇਲੈਕਟ੍ਰਾਨਿਕਸ ਨਿਰਮਾਣ ਲਈ ਉਤਪਾਦਨ ਸਬੰਧਤ ਨਿਰਮਾਣ (ਪੀਐਲਐੱਮ) ਬਹੁਤ ਸਾਰੀਆਂ ਕੌਮਾਂਤਰੀ ਕੰਪਨੀਆਂ ਨੇ ਭਾਰਤ ਤੋਂ ਇਲੈਕਟ੍ਰਾਨਿਕ ਸਮਾਨ ਦਾ ਉਤਪਾਦਨ ਸ਼ੁਰੂ ਕਰਨਾ ਜੋ ਕਿ ਇੱਕ ਵੱਡੀ ਸਫਲਤਾ ਹੈ। ਇਸ ਖੇਤਰ ਵਿੱਚ ਐਮਾਜ਼ੌਨ ਦੀ ਆਮਦ ਭਾਰਤ ਵਿੱਚ ਇਲੈਕਟ੍ਰਾਨਿਕਸ ਨਿਰਮਾਣ ਦੀ ਸਫਲਤਾ ਦੀ ਕਹਾਣੀ ਨੂੰ ਅੱਗੇ ਵਧਾਉਂਦੀ ਹੈ।
ਸੂਚਨਾ ਤਕਨਾਲੋਜੀ ਮੰਤਰੀ ਨੇ ਕੂ 'ਤੇ ਲਿਖਿਆ - ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿੱਚ ਇਲੈਕਟ੍ਰਾਨਿਕਸ ਨਿਰਮਾਣ ਨੇ ਹਾਲ ਹੀ ਵਿੱਚ ਆਲਮੀ ਦਿੱਗਜਾਂ ਵਿਚੋਂ ਕੁਝ ਸਭ ਤੋਂ ਵੱਡੇ ਨਿਵੇਸ਼ ਆਕਰਸ਼ਿਤ ਕੀਤੇ ਹਨ।ਮੈਂ ਇਸ ਜਾਣਕਾਰੀ ਨੂੰ ਸਾਂਝਾ ਕਰਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਐਮਾਜ਼ੌਨ ਇੰਡੀਆ ਭਾਰਤ ਦੀ ਇਸ ਸਫਲਤਾ ਦੀ ਕਹਾਣੀ ਵਿੱਚ ਸ਼ਾਮਲ ਹੋਣ ਲਈ ਸਭ ਤੋਂ ਨਵਾਂ ਹੈ।
https://www.kooapp.com/koo/RaviShankarPrasad-J1VB/CDKEH
ਸ੍ਰੀ ਪ੍ਰਸਾਦ ਨੇ ਐਮਾਜ਼ੌਨ ਇੰਡੀਆ ਨੂੰ ਕਿਹਾ ਕਿ ਉਹ ਈ-ਕਾਮਰਸ ਪਲੇਟਫਾਰਮ ਦੇ ਜ਼ਰੀਏ ਭਾਰਤੀ ਕਾਰੀਗਰਾਂ ਅਤੇ ਆਯੁਰਵੈਦਿਕ ਉਤਪਾਦਾਂ ਨੂੰ ਆਲਮੀ ਬਾਜ਼ਾਰਾਂ ਵਿੱਚ ਲਿਆਉਣ ਵਿੱਚ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਐਮਾਜ਼ੌਨ ਇੱਕ ਆਲਮੀ ਕੰਪਨੀ ਹੈ, ਪਰ ਐਮਾਜ਼ੌਨ ਇੰਡੀਆ ਨੂੰ ਸੱਚਮੁੱਚ ਵਿੱਚ ਭਾਰਤੀ ਵਪਾਰਕ ਭਾਈਚਾਰੇ ਅਤੇ ਸੱਭਿਆਚਾਰਕ ਡੂੰਘਾਈ ਨਾਲ ਜੁੜੀ ਭਾਰਤੀ ਕੰਪਨੀ ਵਜੋਂ ਵਿਕਾਸ ਕਰਨਾ ਚਾਹੀਦਾ ਹੈ।
****
ਆਰਕੇਜੇ/ਐਮ
(Release ID: 1698555)
Visitor Counter : 226