ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਭਲਕੇ ‘ਭਾਰਤੀ ਚਿੰਨ੍ਹ ਭਾਸ਼ਾ’ ਸ਼ਬਦ–ਕੋਸ਼ ਦਾ ਤੀਜਾ ਸੰਸਕਰਣ ਵਰਚੁਅਲੀ ਜਾਰੀ ਕਰਨਗੇ

Posted On: 16 FEB 2021 3:21PM by PIB Chandigarh

ਕੇਂਦਰੀ ਸਮਾਜਕ ਨਿਆਂ ਤੇ ਸਸ਼ਕਤੀਕਰਣ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਭਲਕੇ ਭਾਵ 17 ਫ਼ਰਵਰੀ, 2021 ਨੂੰ ਇੱਕ ਵਰਚੁਅਲ ਪ੍ਰੋਗਰਾਮ ਦੌਰਾਨ ‘ਭਾਰਤੀ ਚਿੰਨ੍ਹ ਭਾਸ਼ਾ ਸ਼ਬਦ–ਕੋਸ਼’ (ISLD – ਇੰਡੀਅਨ ਸਾਈਨ ਲੈਂਗੁਏਜ ਡਿਕਸ਼ਨਰੀ) ਦਾ ਤੀਜਾ ਸੰਸਕਰਣ ਵਰਚੁਅਲ ਢੰਗ ਨਾਲ ਜਾਰੀ ਕਰਨਗੇ। ਸਮਾਜਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ, ਸ਼੍ਰੀ ਰਾਮਦਾਸ ਅਠਾਵਲੇ ਤੇ ਸ਼੍ਰੀ ਰਤਨ ਲਾਲ ਕਟਾਰੀਆ ਵਿਸ਼ੇਸ ਮਹਿਮਾਨ ਵਜੋਂ ਇਸ ਮੌਕੇ ਦੀ ਸ਼ੋਭਾ ਵਧਾਉਣਗੇ। ਇਸ ਪ੍ਰੋਗਰਾਮ ਦਾ ਨਿਮਨਲਿਖਤ ਲਿੰਕ ਉੱਤੇ ਸਿੱਧਾ ਪ੍ਰਸਾਰਣ ਹੋਵੇਗਾ: https://webcast.gov.in/msje/

ਇਹ ਸ਼ਬਦ–ਕੋਸ਼ ਸਮਾਜਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੇ ‘ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਬਾਰੇ ਵਿਭਾਗ’ ਅਧੀਨ ਆਉਂਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਇੰਡੀਅਨ ਸਾਈਨ ਲੈਂਗੁਏਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ’ (ISLRTC) ਵੱਲੋਂ ਲਿਆਂਦਾ ਗਿਆ ਹੈ।

ISL ਸ਼ਬਦ–ਕੋਸ਼ ਦੇ ਤੀਜੇ ਸੰਸਕਰਣ ਵਿੱਚ ਰੋਜ਼ਮੱਰਾ ਦੀ ਵਰਤੋਂ ਦੀਆਂ 10,000 ਮਦਾਂ, ਅਕਾਦਮਿਕ ਮਦਾਂ, ਕਾਨੂੰਨੀ ਤੇ ਪ੍ਰਸ਼ਾਸਕੀ, ਮੈਡੀਕਲ ਮਦਾਂ, ਤਕਨੀਕੀ ਮਦਾਂ ਤੇ ਖੇਤੀਬਾੜੀ ਨਾਲ ਸੰਬੰਧਿਤ ਮਦਾਂ ਹਨ। ਇਸ ਸ਼ਬਦ–ਕੋਸ਼ ਵਿੱਚ ਦੇਸ਼ ਦੇ ਵਿਭਿੰਨ ਭਾਗਾਂ ਵਿੱਚ ਵਰਤੇ ਜਾਣ ਵਾਲੇ ਖੇਤਰੀ ਚਿੰਨ੍ਹ ਵੀ ਮੌਜੂਦ ਹਨ। ISL ਸ਼ਬਦ–ਕੋਸ਼ ਦਾ ਪਹਿਲਾ ਸੰਸਕਰਣ 23 ਮਾਰਚ, 2018 ਨੂੰ ਲਾਂਚ ਕੀਤਾ ਗਿਆ ਸੀ, ਜਿਸ ਵਿੱਚ 3,000 ਮਦਾਂ ਸਨ ਤੇ 6,000 ਮਦਾਂ (ਪਿਛਲੀਆਂ 3,000 ਮਦਾਂ ਸਮੇਤ) ਵਾਲੇ ਦੂਜੇ ਸੰਸਕਰਣ ਨੂੰ 27 ਫ਼ਰਵਰੀ, 2019 ਨੂੰ ਲਾਂਚ ਕੀਤਾ ਗਿਆ ਸੀ।

*****

ਐੱਨਬੀ/ਐੱਸਕੇ/ ਸਮਾਜਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ/16 ਫ਼ਰਵਰੀ, 2021



(Release ID: 1698477) Visitor Counter : 95