ਪ੍ਰਧਾਨ ਮੰਤਰੀ ਦਫਤਰ

ਅਸੀਂ ਇਤਿਹਾਸ ਦੀਆਂ ਗਲਤੀਆਂ ਨੂੰ ਸੁਧਾਰ ਰਹੇ ਹਾਂ ਜਿਸ ਨੇ ਯੋਗ ਆਗੂਆਂ ਅਤੇ ਜੋਧਿਆਂ ਦਾ ਸਨਮਾਨ ਨਹੀਂ ਕੀਤਾ: ਪ੍ਰਧਾਨ ਮੰਤਰੀ


ਭਾਰਤ ਦਾ ਇਤਿਹਾਸ ਸਿਰਫ ਬਸਤੀਵਾਦੀ ਤਾਕਤਾਂ ਜਾਂ ਬਸਤੀਵਾਦੀ ਮਾਨਸਿਕਤਾ ਵਾਲੇ ਲੋਕਾਂ ਦੁਆਰਾ ਲਿਖਿਆ ਇਤਿਹਾਸ ਨਹੀਂ ਹੈ: ਪ੍ਰਧਾਨ ਮੰਤਰੀ

Posted On: 16 FEB 2021 2:23PM by PIB Chandigarh

 

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦੇ 75 ਵੇਂ ਸਾਲ ਵਿੱਚ ਦਾਖਲ ਹੁੰਦੇ ਹਾਂ ਤਾਂ ਇਤਿਹਾਸਿਕ ਨਾਇਕਾਂ ਅਤੇ ਨਾਇਕਾਵਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਤੱਥ ’ਤੇ ਦੁਖ ਪ੍ਰਗਟ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਅਤੇ ਭਾਰਤੀਅਤ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ, ਉਨ੍ਹਾਂ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਬਣਦਾ ਹੱਕ ਨਹੀਂ ਦਿੱਤਾ ਗਿਆ। ਭਾਰਤੀ ਇਤਿਹਾਸ ਦੇ ਲੇਖਕਾਂ ਦੁਆਰਾ ਭਾਰਤੀ ਇਤਿਹਾਸ ਦੇ ਨਿਰਮਾਤਾਵਾਂ ਵਿਰੁੱਧ ਇਹ ਬੇਨਿਯਮੀਆਂ ਅਤੇ ਬੇਇਨਸਾਫੀਆਂ ਨੂੰ ਹੁਣ ਸੁਧਾਰਿਆ ਜਾ ਰਿਹਾ ਹੈ ਕਿਉਂਕਿ ਅਸੀਂ ਆਪਣੀ ਆਜ਼ਾਦੀ ਦੇ 75 ਵੇਂ ਸਾਲ ਵਿੱਚ ਦਾਖਲ ਹੋ ਰਹੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਰੱਖਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਉਹ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਬਹਰਾਇਚ ਵਿਖੇ ਮਹਾਰਾਜਾ ਸੁਹੇਲਦੇਵ ਯਾਦਗਾਰ ਅਤੇ ਚਿਤੌਰਾ ਝੀਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਬੋਲ ਰਹੇ ਸਨ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਇਤਿਹਾਸ ਸਿਰਫ ਬਸਤੀਵਾਦੀ ਤਾਕਤਾਂ ਜਾਂ ਬਸਤੀਵਾਦੀ ਮਾਨਸਿਕਤਾ ਵਾਲੇ ਲੋਕਾਂ ਦੁਆਰਾ ਲਿਖਿਆ ਇਤਿਹਾਸ ਨਹੀਂ ਹੈ। ਭਾਰਤੀ ਇਤਿਹਾਸ ਉਹ ਹੈ ਜੋ ਆਮ ਲੋਕਾਂ ਦੁਆਰਾ ਉਨ੍ਹਾਂ ਦੀਆਂ ਲੋਕ ਕਥਾਵਾਂ ਵਿੱਚ ਪਾਲਿਆ ਜਾਂਦਾ ਹੈ ਅਤੇ ਪੀੜ੍ਹੀਆਂ ਦੁਆਰਾ ਅੱਗੇ ਲਿਆਇਆ ਜਾਂਦਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ ਨੇਤਾਜੀ ਸੁਭਾਸ ਚੰਦਰ ਬੋਸ ਨੂੰ ਉਹ ਸਥਾਨ ਦਿੱਤਾ ਗਿਆ ਹੈ ਜਿਸਦੇ ਉਹ ਹੱਕਦਾਰ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਲਾਲ ਕਿਲੇ ਤੋਂ ਅੰਡੇਮਾਨ ਨਿਕੋਬਾਰ ਤੱਕ ਉਨ੍ਹਾਂ ਦੀ ਆਪਣੀ ਪਹਿਚਾਣ ਮਜ਼ਬੂਤ ਕਰਕੇ ਨੇਤਾ ਜੀ ਨੂੰ ਬਣਦਾ ਸਥਾਨ ਦਿੱਤਾ ਹੈ।

 

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ 500 ਤੋਂ ਵੱਧ ਰਿਆਸਤਾਂ ਨੂੰ ਜੋੜਨ ਵਾਲੇ ਸਰਦਾਰ ਪਟੇਲ ਨੂੰ ਵੀ ਜਾਣਿਆ ਜਾਂਦਾ ਹੈ। ਅੱਜ‘ਸਟੈਚੂ ਆਵ੍ ਯੂਨਿਟੀ’ ਦੇ ਨਾਮ ’ਤੇ ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ ਸਰਦਾਰ ਪਟੇਲ ਜੀ ਦੀ ਹੈ

 

ਸੰਵਿਧਾਨ ਦੇ ਪ੍ਰਮੁੱਖ ਮੋਢੀ ਅਤੇ ਸ਼ੋਸ਼ਿਤ, ਹੱਕਾਂ ਤੋਂ ਵਾਂਝੇ ਅਤੇ ਵੰਚਿਤ ਲੋਕਾਂ ਦੀ ਆਵਾਜ਼, ਬਾਬਾ ਸਾਹਿਬ ਅੰਬੇਦਕਰ ਨੂੰ ਹਮੇਸ਼ਾ ਰਾਜਨੀਤਕ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਅੱਜ ਭਾਰਤ ਤੋਂ ਇੰਗਲੈਂਡ ਤੱਕ, ਡਾ. ਅੰਬੇਡਕਰ ਨਾਲ ਸਬੰਧਿਤ ਸਾਰੀਆਂ ਥਾਵਾਂ ਨੂੰ ਪੰਚ ਤੀਰਥ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ “ਇੱਥੇ ਅਣਗਿਣਤ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਪਛਾਣਿਆ ਨਹੀਂ ਗਿਆ ਸੀ। ਕੀ ਅਸੀਂ ਭੁੱਲ ਸਕਦੇ ਹਾਂ ਕਿ ਚੌਰੀ ਚੌਰਾ ਦੇ ਬਹਾਦਰਾਂ ਨਾਲ ਕੀ ਹੋਇਆ?” ਪ੍ਰਧਾਨ ਮੰਤਰੀ ਨੇ ਪੁੱਛਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਜਾ ਸੁਹੇਲਦੇਵ ਦੇ ਭਾਰਤੀਅਤ ਨੂੰ ਬਚਾਉਣ ਦੇ ਯੋਗਦਾਨ ਨੂੰ ਵੀ ਇਸੇ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਮਹਾਰਾਜਾ ਸੁਹੇਲਦੇਵ ਨੂੰ ਪਾਠ-ਪੁਸਤਕਾਂ ਦੁਆਰਾ ਨਜ਼ਰ ਅੰਦਾਜ਼ ਕੀਤੇ ਜਾਣ ਦੇ ਬਾਵਜੂਦ ਅਵਧ, ਤਰਾਈ ਅਤੇ ਪੂਰਵਾਂਚਲ ਦੀਆਂ ਲੋਕ-ਕਥਾਵਾਂ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰੱਖਿਆ ਗਿਆ ਹੈ ਪ੍ਰਧਾਨ ਮੰਤਰੀ ਨੇ ਇੱਕ ਸੰਵੇਦਨਸ਼ੀਲ ਅਤੇ ਵਿਕਾਸ ਮੁਖੀ ਹਾਕਮ ਵਜੋਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।

 

****

ਡੀਐੱਸ



(Release ID: 1698453) Visitor Counter : 181