ਵਿੱਤ ਮੰਤਰਾਲਾ

ਸੀਜੀਐਸਟੀ ਦਿੱਲੀ ਦੇ ਅਧਿਕਾਰੀਆਂ ਨੇ 178 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਫਰਾਡ ਦੇ 3 ਵੱਖ-ਵੱਖ ਮਾਮਲਿਆਂ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

Posted On: 15 FEB 2021 7:12PM by PIB Chandigarh

ਦਿੱਲੀ ਉੱਤਰੀ ਦੇ ਸੈਂਟਰਲ ਗੁਡਜ਼ ਐਂਡ ਸਰਵਿਸਿਜ਼ (ਸੀਜੀਐਸਟੀ) ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਜਾਲ੍ਹੀ ਬਿੱਲਾਂ ਦੇ ਆਪ੍ਰੇਸ਼ਨਾਂ ਸੰਬੰਧੀ ਖਤਰੇ ਨਾਲ ਨਜਿੱਠਣ ਲਈ ਚਲ ਰਹੀ ਪਹਿਲਕਦਮੀ ਦੇ ਆਧਾਰ ਤੇ ਵਿਸ਼ਾਲ ਅੰਕੜਾ ਵਿਸ਼ਲੇਸ਼ਣ ਰਾਹੀਂ ਵਿਕਸਤ ਕੀਤੀ ਗਈ ਇੰਟੈਲੀਜੈਂਸ ਰਿਪੋਰਟ ਤੇ ਕਾਰਵਾਈ ਕਰਦਿਆਂ ਜਾਅਲੀ ਫਰਮਾਂ ਵਲੋਂ ਬਿਨਾਂ ਸਮਾਨ ਦੇ ਇਨਵਾਇਸਾਂ  ਬਣਾਉਣ ਅਤੇ ਬਹੁਤੇ ਲਾਭਪਾਤਰੀਆਂ ਨੂੰ ਜਾਅਲੀ ਇਨਪੁਟ ਟੈਕਸ ਕ੍ਰੈਡਿਟ ਦੇਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਇਨ੍ਹਾਂ ਸਾਰੇ ਮਾਮਲਿਆਂ ਵਿਚ ਸੀਜੀਐਸਟੀ ਐਕਟ, 2017 ਦੀ ਧਾਰਾ 69(1) ਦੇ ਸੰਬੰਧ ਵਿਚ ਸੀਜੀਐਸਟੀ ਐਕਟ, 2017 ਦੀ ਧਾਰਾ 132 (1) ਅਧੀਨ ਅਪਰਾਧ ਕਰਨ ਦੇ 3 ਵੱਖ-ਵੱਖ ਮਾਮਲਿਆਂ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ 3 ਮਾਮਲਿਆਂ ਵਿਚ ਕੁਲ ਇਨਪੁਟ ਟੈਕਸ ਕ੍ਰੈਡਿਟ ਦੀ ਰਕਮ 178 ਕਰੋੜ ਰੁਪਏ ਹੈ ਇਨ੍ਹਾਂ ਮਾਮਲਿਆਂ ਵਿਚ ਹੋਰ ਜਾਂਚ ਪ੍ਰਗਤੀ ਤੇ ਹੈ ਅਤੇ ਜਾਅਲੀ ਕ੍ਰੈਡਿਟ ਦੀ ਰਕਮ ਅਤੇ ਇਨ੍ਹਾਂ ਮਾਮਲਿਆਂ ਵਿਚ ਸ਼ਾਮਿਲ ਜਾਅਲੀ ਕ੍ਰੈਡਿਟ ਦੀ ਰਕਮ ਅਤੇ ਕੰਪਨੀਆਂ / ਵਿਅਕਤੀਆਂ ਦੀ ਕੁਲ ਗਿਣਤੀ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ

 

ਪਹਿਲੇ ਮਾਮਲੇ ਵਿਚ ਮੁੱਖ ਦੋਸ਼ੀਆਂ ਵਲੋਂ 4 ਫਰਮਾਂ ਬਣਾਈਆਂ ਗਈਆਂ ਜਿਨ੍ਹਾਂ ਦਾ ਕੋਈ ਵਜ਼ੂਦ ਨਹੀਂ ਸੀ ਅਤੇ 54 ਕਰੋੜ ਰੁਪਏ ਦਾ ਆਈਟੀਸੀ ਇਨ੍ਹਾਂ ਕੰਪਨੀਆਂ ਨੂੰ ਪਾਸ ਕੀਤਾ ਗਿਆ, ਮੁਢਲੇ ਤੌਰ ਤੇ 14 ਹੋਰ ਫਰਮਾਂ ਨੂੰ ਇਹ ਰਕਮ ਦਿੱਤੀ ਗਈ ਇਹ ਫਰਮਾਂ ਨਾ ਸਿਰਫ ਕਮਿਸ਼ਨ ਦੇ ਆਧਾਰ ਤੇ ਬਿਨਾਂ ਮਾਲ ਦੇ ਬਿੱਲ ਜਾਰੀ ਕਰਨ ਲਈ ਸ਼ਾਮਿਲ ਸਨ ਬਲਕਿ ਸਮਾਨ ਦੀ ਬਰਾਮਦਗੀ ਤੇ ਆਈਜੀਐਸਟੀ ਰਿਫੰਡ ਲੈਣ ਲਈ ਵੀ ਇਨ੍ਹਾਂ ਫਰਮਾਂ ਦੀ ਵਰਤੋਂ ਕੀਤੀ ਗਈ ਇਨ੍ਹਾਂ ਸਾਰੀਆਂ ਫਰਮਾਂ ਪਿੱਛੇ ਮੁੱਖ ਸੰਚਾਲਕ ਸ਼੍ਰੀ ਵਿਕਾਸ ਗੋਇਲ ਅਤੇ ਸ਼੍ਰੀ ਗੋਪਾਲ ਅਗਰਵਾਲ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਇਹ ਜਾਅਲੀ ਫਰਮਾਂ ਦਾ ਇਕ ਵੈਬ ਚਲਾਇਆ ਅਤੇ ਇਨ੍ਹਾਂ ਨੂੰ 12 ਫਰਵਰੀ, 2021 ਨੂੰ ਗ੍ਰਿਫਤਾਰ ਕਰ ਲਿਆ ਗਿਆ

 

ਦੂਜੇ ਮਾਮਲੇ ਵਿਚ ਕੀਤੀ ਗਈ ਜਾਂਚ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸ਼੍ਰੀ ਮਹਿੰਦਰ ਕੁਮਾਰ ਨੇ ਧੋਖੇ ਨਾਲ ਆਪਣੀਆਂ ਦੋ ਫਰਮਾਂ  ਮੈਸਰਜ਼ ਵੀਐਮਡਬਲਿਊ ਐਂਟਰਪ੍ਰਾਈਸਿਜ਼ ਅਤੇ ਮੈਸਰਜ਼ ਸ਼੍ਰੀ ਬਹਾਦਰ ਸਟੀਲ ਕੰਪਨੀ ਵਿਚ ਕਈ ਜਾਅਲੀ ਫਰਮਾਂ ਤੋਂ 111 ਕਰੋਡ਼ ਰੁਪਏ ਦਾ ਜੀਐਸਟੀ ਇਨਪੁੱਟ ਟੈਕਸ ਕ੍ਰੈਡਿਟ ਹਾਸਿਲ ਕੀਤਾ ਅਤੇ ਸਮਾਨ ਦੀ ਕੋਈ ਸਪਲਾਈ ਕੀਤੇ ਬਿਨਾਂ ਕਈ ਹੋਰ ਫਰਮਾਂ ਨੂੰ ਇਹ ਕ੍ਰੈਡਿਟ ਪਾਸ ਆਨ ਕੀਤਾ। ਦਿੱਤ ਸ਼੍ਰੀ ਮਹਿੰਦਰ ਕੁਮਾਰ ਦੀ 13 ਫਰਵਰੀ, 2021 ਨੂੰ ਗ੍ਰਿਫਤਾਰੀ ਕੀਤੀ ਗਈ

 

ਇਸੇ ਹੀ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਮੈਸਰਜ਼ ਵੀਡੀਆਰ ਕਲਰਜ਼ ਐਂਡ ਕੈਮੀਕਲਜ਼ ਪ੍ਰਾਈਵੇਟ ਲਿਮ਼ਟਿਡ ਅਤੇ ਏ ਵੀ ਮੈਟਲਜ਼ ਮਾਰਕੀਟਿੰਗ ਦੇ ਡਾਇਰੈਕਟਰ ਸ਼੍ਰੀ ਸੁਰੇਂਦਰ ਕੁਮਾਰ ਜੈਨ ਅਤੇ ਮੈਸਰਜ਼ ਸੁਰਿੰਦਰ ਕੁਮਾਰ ਜੈਨ ਦੇ ਮਾਲਿਕ ਨੂੰ 13 ਕਰੋੜ ਰੁਪਏ ਦੀ ਅਯੋਗ ਆਈਟੀਸੀ ਹਾਸਿਲ ਕਰਨ ਵਿਚ ਸ਼ਾਮਿਲ ਪਾਇਆ ਗਿਆ ਜੋ ਗੈਰ ਮੌਜੂਦ ਫਰਮਾਂ ਵਲੋਂ ਬਿਨਾਂ ਸਮਾਨ ਦੀ ਸਪਲਾਈ ਦੇ ਜਾਰੀ ਕੀਤੇ ਗਏ ਬਿੱਲਾਂ ਲਈ ਹਾਸਿਲ ਕੀਤੀ ਗਈ ਸ਼੍ਰੀ ਸੁਰੇਂਦਰ ਕੁਮਾਰ ਜੈਨ ਨੂੰ 13 ਫਰਵਰੀ, 2021 ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਰੇ ਹੀ ਮੁਜਰਮਾਂ ਨੂੰ ਮੈਟਰੋਪੋਲਿਟਨ ਮੈਜਿਸਟ੍ਰੇਟ ਵਲੋਂ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ

 

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜੀਐਸਟੀ ਸੈਂਟਰਲ ਟੈਕਸ ਦੇ ਲਾਗੂ ਹੋਣ ਤੋਂ ਬਾਅਦ ਦਿੱਲੀ ਜ਼ੋਨ ਨੇ 3,969.65 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਜੀਐਸਟੀ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿਚ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ

--------------------------------------- 

ਆਰਐਮ ਕੇਐਮਐਨ


(Release ID: 1698297) Visitor Counter : 149


Read this release in: Telugu , English , Urdu , Hindi