ਰੇਲ ਮੰਤਰਾਲਾ
ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ
Posted On:
12 FEB 2021 4:21PM by PIB Chandigarh
ਪੱਛਮੀ–ਕੇਂਦਰੀ ਰੇਲਵੇ ਦੇ ਹਬੀਬਗੰਜ ਰੇਲਵੇ ਸਟੇਸ਼ਨ ਅਤੇ ਪੱਛਮੀ ਰੇਲਵੇ ਦੇ ਗਾਂਧੀਨਗਰ ਰੇਲਵੇ ਸਟੇਸ਼ਨ ਦੇ ਮੁੜ–ਵਿਕਾਸ ਦੇ ਕੰਮ ਹੁਣ ਲਗਭਗ ਮੁੱਕਣ ਵਾਲੇ ਹਨ। ਗੋਮਤੀ ਨਗਰ (ਉੱਤਰੀ ਰੇਲਵੇ) ਅਤੇ ਅਯੁੱਧਿਆ (ਉੱਤਰ ਰੇਲਵੇ) ਦੇ ਮੁੜ–ਵਿਕਾਸ ਕਾਰਜ ਪ੍ਰਗਤੀ–ਅਧੀਨ ਹਨ।
ਸਟੇਸ਼ਨਾਂ ਦੇ ਮੁੜ–ਵਿਕਾਸ ਨਾਲ ਸਬੰਧਤ ਪ੍ਰੋਜੈਕਟ ਜ਼ਿਆਦਾਤਰ ‘ਜਨਤਕ–ਨਿਜੀ ਭਾਗੀਦਾਰੀ’ (PPP) ਵਿਧੀ ਰਾਹੀਂ ਕੀਤੇ ਗਏ ਹਨ। ਨਾਗਪੁਰ, ਅੰਮ੍ਰਿਤਸਰ, ਸਾਬਰਮਤੀ, ਗਵਾਲੀਅਰ, ਪੁੱਦੂਚੇਰੀ, ਤਿਰੂਪਤੀ, ਨੈੱਲੋਰ ਤੇ ਦੇਹਰਾਦੂਨ ਜਿਹੇ 8 ਸਟੇਸ਼ਨਾਂ ਸਬੰਧੀ ‘ਯੋਗਤਾ ਲਈ ਬੇਨਤੀ’ (RFQ) ਬਾਰੇ ਅੰਤਿਮ ਫ਼ੈਸਲਾ ਲੈ ਲਿਆ ਗਿਆ ਹੈ। ਤਿੰਨ ਸਟੇਸ਼ਨਾਂ ਨਵੀਂ ਦਿੱਲੀ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (CSMT) ਅਤੇ ਏਰਨਾਕੁਲਮ ਲਈ RFQ ਸੱਦੇ ਗਏ ਹਨ।
ਰੇਲ ਮੰਤਰਾਲੇ ਨੇ ਚੈੱਕ ਗਣਰਾਜ, ਫ਼ਰਾਂਸ, ਜਰਮਨੀ, ਜਾਪਾਨ, ਰੂਸ, ਦੱਖਣੀ ਕੋਰੀਆ ਤੇ ਸੰਯੁਕਤ ਅਰਬ ਅਮੀਰਾਤ (UAE) ਸਮੇਤ ਕਈ ਦੇਸ਼ਾਂ ਨਾਲ ਇੰਸਟਰੂਮੈਂਟਸ ਆੱਵ੍ ਕੋਆਪ੍ਰੇਸ਼ਨ (ਸਹਿਮਤੀ ਪੱਤਰ (MoU) / ਸਹਿਯੋਗ–ਪੱਤਰ (MoC) / ਪ੍ਰੋਟੋਕੋਲ / ਸਮਝੌਤਾ) ਉੱਤੇ ਹਸਤਾਖਰ ਕੀਤੇ ਹਨ; ਜਿਨ੍ਹਾਂ ਲਈ ਸਹਿਯੋਗ ਦੇ ਖੇਤਰ ਵਜੋਂ ਸਟੇਸ਼ਨਾਂ ਦੇ ਮੁੜ–ਵਿਕਾਸ ਲਈ ਸ਼ਨਾਖ਼ਤ ਕਰ ਲਈ ਗਈ ਹੈ।
ਇਹ ਜਾਣਕਾਰੀ ਅੱਜ ਰਾਜ ਸਭਾ ’ਚ ਰੇਲ, ਵਣਜ ਤੇ ਉਦਯੋਗ ਤੇ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮਾਮਲਿਆਂ ਬਾਰੇ ਮੰਤਰੀ ਸ੍ਰੀ ਪੀਯੂਸ਼ ਗੋਇਲ ਵੱਲੋਂ ਇੱਕ ਸੁਆਲ ਦੇ ਲਿਖਤੀ ਜੁਆਬ ’ਚ ਦਿੱਤੀ ਗਈ।
****
ਡੀਜੇਐੱਨ
(Release ID: 1697843)
Visitor Counter : 114