ਖੇਤੀਬਾੜੀ ਮੰਤਰਾਲਾ

ਨੈਸ਼ਨਲ ਬੀ ਕੀਪਿੰਗ ਤੇ ਹਨੀ ਮਿਸ਼ਨ ਦਾ ਉਦੇਸ਼ ਆਤਮ ਨਿਰਭਰ ਭਾਰਤ ਅਭਿਆਨ ਦੇ ਇੱਕ ਹਿੱਸੇ ਵਜੋਂ @ਮਿੱਠੀ ਕ੍ਰਾਂਤੀ@ ਦਾ ਟੀਚਾ ਹਾਸਲ ਕਰਨਾ ਹੈ ।


ਐੱਨ ਬੀ ਐੱਚ ਐੱਮ ਤਹਿਤ 2560 ਲੱਖ ਰੁਪਏ ਦੇ 11 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।

ਦੇਸ਼ ਵਿੱਚ ਵਿਗਿਆਨਿਕ ਮੱਖੀ ਪਾਲਣ ਦੇ ਵਿਕਾਸ ਲਈ ਤਿੰਨ ਸਾਲਾਂ ਲਈ 500 ਕਰੋੜ ਰੁਪਏ ਰੱਖੇ ਗਏ ਹਨ ।

Posted On: 11 FEB 2021 4:24PM by PIB Chandigarh

ਦੇਸ਼ ਵਿੱਚ ਏਕੀਕ੍ਰਿਤ ਖੇਤੀ ਪ੍ਰਣਾਲੀ ਦੇ ਇੱਕ ਹਿੱਸੇ ਵਜੋਂ ਮੱਖੀ ਪਾਲਣ ਦੇ ਮਹੱਤਵ ਦੇ ਮੱਦੇਨਜ਼ਰ ਸਰਕਾਰ ਨੇ ਨੈਸ਼ਨਲ ਬੀ ਕੀਪਿੰਗ ਤੇ ਹਨੀ ਮਿਸ਼ਨ (ਐੱਨ ਬੀ ਐੱਚ ਐੱਮ ਲਈ) 3 ਸਾਲਾਂ (2020—21 ਤੋਂ 2020—23) ਲਈ 500 ਕਰੋੜ ਰੁਪਏ ਅਲਾਟ ਕਰਨ ਨੂੰ ਮਨਜ਼ੂਰੀ ਦਿੱਤੀ ਹੈ । ਇਹ ਮਿਸ਼ਨ ਆਤਮ ਨਿਰਭਰ ਭਾਰਤ ਦੇ ਇੱਕ ਹਿੱਸੇ ਵਜੋਂ ਐਲਾਨਿਆ ਗਿਆ ਸੀ । ਐੱਨ ਬੀ ਐੱਚ ਐੱਮ ਦਾ ਉਦੇਸ਼ ਦੇਸ਼ ਵਿੱਚ ਵਿਗਿਆਨਿਕ ਮੱਖੀ ਪਾਲਣ ਦੇ ਸਮੁੱਚੇ ਉ਼ਤਸ਼ਾਹ ਤੇ ਵਿਕਾਸ ਨਾਲ @ਮਿੱਠੀ ਕ੍ਰਾਂਤੀ@ ਦਾ ਟੀਚਾ ਪ੍ਰਾਪਤ ਕਰਨਾ ਹੈ , ਨੂੰ ਨੈਸ਼ਨਲ ਬੀ ਬੋਰਡ (ਐੱਨ ਬੀ ਬੀ) ਦੁਆਰਾ ਲਾਗੂ ਕੀਤਾ ਗਿਆ ਹੈ ।

ਐੱਨ ਬੀ ਐੱਚ ਐੱਮ ਦਾ ਮੁੱਖ ਉਦੇਸ਼ ਖੇਤੀ ਅਤੇ ਗ਼ੈਰ ਖੇਤੀ ਧਿਰਾਂ ਲਈ ਆਮਦਨ ਤੇ ਰੋਜ਼ਗਾਰ ਪੈਦਾ ਕਰਨ ਲਈ ਮੱਖੀ ਪਾਲਣ ਸਨਅਤ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ । ਇਸ ਤੋਂ ਇਲਾਵਾ ਖੇਤੀਬਾੜੀ / ਬਾਗ਼ਬਾਨੀ ਉਤਪਾਦਨ , ਏਕੀਕ੍ਰਿਤ ਮੱਖੀ ਪਾਲਣ ਵਿਕਾਸ ਕੇਂਦਰ (ਆਈ ਬੀ ਡੀ ਸੀ) ਸਮੇਤ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਵਿਕਸਿਤ ਕਰਨਾ , ਸ਼ਹਿਦ ਟੈਸਟਿੰਗ ਲੈਬਾਰਟਰੀਆਂ , ਮੱਖੀਆਂ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਵਾਲੀਆਂ ਲੈਬਾਰਟਰੀਆਂ , ਕਸਟਮ ਹਾਇਰਿੰਗ ਸੈਂਟਰਸ , ਏ ਪੀ ਆਈ ਥੈਰੇਪੀ ਸੈਂਟਰਸ , ਨਿਊਕਲੀਅਸ ਭੰਡਾਰ , ਮੱਖੀ ਪਾਲਕਾਂ ਅਤੇ ਮੱਖੀ ਪਾਲਣ ਰਾਹੀਂ ਔਰਤਾਂ ਦਾ ਸਸ਼ਕਤੀਕਰਨ ਕਰਨਾ ਹੈ ।

ਇਸ ਤੋਂ ਇਲਾਵਾ ਇਸ ਯੋਜਨਾ ਦਾ ਉਦੇਸ਼ ਮਿੰਨੀ ਮਿਸ਼ਨ / 1 ਤਹਿਤ ਮੱਖੀ ਪਾਲਣ , ਮੱਖੀ ਪਾਲਣ ਦੇ ਬਾਅਦ ਪ੍ਰਬੰਧਨ , ਸ਼ਹਿਦ ਇਕੱਠਾ ਕਰਨਾ , ਪ੍ਰੋਸੈਸ ਕਰਨਾ , ਭੰਡਾਰ ਕਰਨਾ , ਬਜ਼ਾਰੀਕਰਨ , ਵੈਲਿਊ ਐਡੀਸ਼ਨ ਸਮੇਤ ਮੱਖੀ ਦੇ ਉਤਪਾਦਾਂ ਬਾਰੇ ਮਿੰਨੀ ਮਿਸ਼ਨ—2 ਤਹਿਤ ਮੱਖੀ ਨੂੰ ਵਿਗਿਆਨਿਕ ਢੰਗ ਨਾਲ ਪਾਲਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ , ਇਸ ਤੋਂ ਇਲਾਵਾ ਮਿੰਨੀ ਮਿਸ਼ਨ—3 ਤਹਿਤ ਮੱਖੀ ਪਾਲਣ ਲਈ ਖੋਜ ਅਤੇ ਤਕਨਾਲੋਜੀ ਦਾ ਵਿਕਾਸ ਕਰਨਾ ਹੈ । ਐੱਨ ਬੀ ਐੱਚ ਐੱਮ ਲਈ 2020—21 ਲਈ 150 ਕਰੋੜ ਰੁਪਏ ਅਲਾਟ ਕੀਤੇ ਗਏ ਹਨ । ਐੱਨ ਬੀ ਐੱਚ ਐੱਮ ਤਹਿਤ ਜਾਗਰੂਕਤਾ ਅਤੇ ਵਿਗਿਆਨਿਕ ਢੰਗ ਨਾਲ ਮੱਖੀ ਪਾਲਣ ਲਈ ਸਮਰੱਥਾ ਉਸਾਰੀ , ਮੱਖੀ ਰਾਹੀਂ ਔਰਤਾਂ ਦਾ ਸਸ਼ਕਤੀਕਰਨ , ਖੇਤੀਬਾੜੀ / ਬਾਗ਼ਬਾਨੀ ਉਤਪਾਦ ਦੇ ਮਿਆਰੀ ਸੁਧਾਰ ਅਤੇ ਝਾੜ ਵਧਾਉਣ ਉੱਪਰ ਮੱਖੀਆਂ ਦੇ ਅਸਰ ਦਾ ਤਕਨਾਲੋਜੀ ਪ੍ਰਦਰਸ਼ਨ ਵੀ ਸ਼ਾਮਿਲ ਹੈ । ਇਸ ਦਾ ਉਦੇਸ਼ ਉੱਚ ਕੀਮਤੀ ਉਤਪਾਦਾਂ ਦੇ ਉਤਪਾਦਨ ਲਈ ਵਿਸ਼ੇਸ਼ ਮੱਖੀ ਪਾਲਣ ਉਪਕਰਨ ਦੀ ਵੰਡ ਬਾਰੇ ਕਿਸਾਨਾਂ ਨੂੰ ਜਾਗਰੂਕਤਾ ਦੇਣ ਦਾ ਵੀ ਹੈ । ਸਾਲ 2020—21 ਦੌਰਾਨ ਜਿਨ੍ਹਾਂ ਉੱਚ ਕੀਮਤੀ ਉਤਪਾਦਾਂ ਦੀ ਗੱਲ ਕੀਤੀ ਗਈ ਹੈ , ਉਨ੍ਹਾਂ ਵਿੱਚ ਰਾਇਲ ਜੈੱਲੀ , ਮੱਖੀ ਜ਼ਹਿਰ , ਕੌਂਬ ਹਨੀ ਆਦਿ ਸ਼ਾਮਿਲ ਹਨ । ਇਸ ਤੋਂ ਇਲਾਵਾ ਉੱਚੀਆਂ ਥਾਵਾਂ ਉੱਪਰ ਸ਼ਹਿਦ ਦੀ ਸੰਭਾਵਨਾ ਦਾ ਪਤਾ ਲਾਉਣਾ ਯੂ ਪੀ ਦੇ ਜਿ਼ਲਿ੍ਹਆਂ ਹਾਥਰਸ ਅਤੇ ਕਨੌਜ ਵਿੱਚ ਵਿਸ਼ੇਸ਼ ਸ਼ਹਿਦ ਉਤਪਾਦਨ ਅਤੇ ਕੋਲਨ ਕੈਂਸਰ ਦੇ ਇਲਾਜ ਲਈ ਸਰ੍ਹੋਂ ਸ਼ਹਿਦ ਦੀ ਵਰਤੋਂ ਵੀ ਸ਼ਾਮਿਲ ਹੈ ।

ਮੁੱਖ ਪ੍ਰਾਪਤੀਆਂ

1. ਦੋ ਵਿਸ਼ਵ ਪੱਧਰ ਦੀਆਂ ਅੱਤਿ ਆਧੂਨਿਕ ਸ਼ਹਿਦ ਟੈਸਟਿੰਗ ਲੈਬਾਰਟਰੀਆਂ , ਇੱਕ ਐੱਨ ਡੀ ਡੀ ਬੀ , ਆਨੰਦ ,  ਗੁਜਰਾਤ ਅਤੇ ਇੱਕ ਆਈ ਆਈ ਐੱਚ ਆਰ ਬੈਂਗਲੋਰ ਕਰਨਾਟਕ ਲਈ ਮਨਜ਼ੂਰ ਕੀਤੀਆਂ ਗਈਆਂ ਹਨ / ਸਥਾਪਿਤ ਕੀਤੀਆਂ ਹਨ । ਆਨੰਦ ਵਿੱਚ ਲੱਗੀ ਲੈਬਾਰਟਰੀ ਨੂੰ ਐੱਨ ਏ ਬੀ ਐੱਲ ਦੀ ਮਾਨਤਾ ਪ੍ਰਾਪਤ ਹੋਈ ਐ ਅਤੇ ਇਸ ਦਾ ਉਦਘਾਟਨ 24 ਜੁਲਾਈ 2020 ਨੂੰ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਨੇ ਕੀਤਾ ਸੀ । ਹੁਣ ਇਹ ਲੈਬਾਰਟਰੀ ਐੱਫ ਐੱਸ ਐੱਸ ਏ ਆਈ ਦੇ ਨਿਰਧਾਰਿਤ ਪੈਮਾਨਿਆਂ ਅਨੁਸਾਰ ਸ਼ਹਿਦ ਦੇ ਨਮੂਨਿਆਂ ਨੂੰ ਟੈਸਟ ਕਰ ਰਹੀ ਹੈ ।

2. 10000 ਮੱਖੀ ਪਾਲਕ / ਮੱਖੀ ਪਾਲਣ ਤੇ ਸ਼ਹਿਦ ਸੁਸਾਇਟੀਆਂ / ਫਰਮਾਂ / ਕੰਪਨੀਆਂ , ਜਿਨ੍ਹਾਂ ਵਿੱਚ 16 ਲੱਖ ਮੱਖੀ ਕਲੋਨੀਆਂ ਹਨ , ਦਾ ਐੱਨ ਬੀ ਬੀ ਨਾਲ ਪੰਜੀਕਰਨ ਕੀਤਾ ਗਿਆ ਹੈ ।

3. ਸ਼ਹਿਦ ਅਤੇ ਹੋਰ ਸ਼ਹਿਦ ਉਤਪਾਦਾਂ ਦੇ ਸ੍ਰੋਤ ਵਿਕਸਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਕੰਮ ਸ਼ੁਰੂ ਹੋ ਚੁੱਕਾ ਹੈ । ਇਸ ਨਾਲ ਹੋਰ ਮੱਖੀ ਉਤਪਾਦਾਂ ਤੇ ਸ਼ਹਿਦ ਵਿੱਚ ਮਿਲਾਵਟ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ ।

4. ਕਿਸਾਨਾਂ / ਮੱਖੀ ਪਾਲਕਾਂ ਨੂੰ ਉੱਚ ਕੀਮਤੀ ਮੱਖੀ ਉਤਪਾਦਾਂ ਦੇ ਉਤਪਾਦਨ ਸਮੇਤ ਵਿਗਿਆਨਿਕ ਢੰਗ ਨਾਲ ਮੱਖੀ ਪਾਲਣ ਲਈ ਸਿੱਖਿਅਤ ਕੀਤਾ ਗਿਆ ਹੈ । ਜਿਨ੍ਹਾਂ ਲਈ ਸਿੱਖਿਆ ਦਿੱਤੀ ਗਈ ਹੈ , ਉਹ ਹਨ ਮੱਖੀ ਪ੍ਰਾਗਣ , ਰਾਇਲ ਜੈਲੀ , ਮੱਖੀ ਜ਼ਹਿਰ , ਤੇ ਪ੍ਰੋਪੋਲਿਸ ਆਦਿ ।

5. ਬਿਹਾਰ , ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ , ਰਾਜਸਥਾਨ ਅਤੇ ਪੱਛਮ ਬੰਗਾਲ ਵਿੱਚ ਪੰਜ ਮੱਖੀ ਪਾਲਕਾਂ / ਸ਼ਹਿਦ ਉਤਪਾਦਕਾਂ ਦੇ ਪੰਜ ਐੱਫ ਪੀ ਓਸ ਬਣਾਏ ਗਏ ਹਨ ਅਤੇ 26/11/2020 ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਇਨ੍ਹਾਂ ਨੂੰ ਲਾਂਚ ਕੀਤਾ ਸੀ ।

6. ਸ਼ਹਿਦ ਉਤਪਾਦਨ 26150 ਮੀਟਰਿਕ ਟਨ (2013—14) ਤੋਂ ਵੱਧ ਕੇ 120000 ਮੀਟਰਿਕ ਟਨ (2019—20 ਵਿੱਚ) ਹੋ ਚੁੱਕਾ ਹੈ । ਇਹ ਵਾਧਾ 57.58# ਹੈ ।

7. ਸ਼ਹਿਦ ਦੀ ਦਰਾਮਦ ਵੀ ਵਧੀ ਹੈ ਤੇ ਇਹ (2013—14 ਵਿੱਚ) 28378.42 ਮੀਟਰਿਕ ਟਨ ਸੀ , ਜੋ (2019—20 ਵਿੱਚ) ਵੱਧ ਕੇ 59536.74 ਮੀਟਰਿਕ ਟਨ ਹੋ ਗਈ ਹੈ ਤੇ ਇਹ ਵਾਧਾ 109.80 ਹੈ ।

8. 16 ਏਕੀਕ੍ਰਿਤ ਮੱਖੀ ਪਾਲਣ ਵਿਕਾਸ ਕੇਂਦਰ ਮੱਖੀਪਾਲਣ ਦੇ ਰੋਲ ਮਾਡਲ ਵਜੋਂ ਸ਼ੁਰੂ ਕੀਤੇ ਗਏ ਹਨ । ਇਹ ਸੈਂਟਰ ਹਰਿਆਣਾ , ਦਿੱਲੀ , ਬਿਹਾਰ , ਪੰਜਾਬ , ਮੱਧ ਪ੍ਰਦੇਸ਼ , ਉੱਤਰ ਪ੍ਰਦੇਸ਼ , ਮਨੀਪੁਰ , ਉੱਤਰਾਖੰਡ , ਜੰਮੂ ਤੇ ਕਸ਼ਮੀਰ , ਤਾਮਿਲਨਾਡੂ , ਕਰਨਾਟਕ , ਹਿਮਾਚਲ ਪ੍ਰਦੇਸ਼ , ਪੱਛਮ ਬੰਗਾਲ , ਤ੍ਰਿਪੁਰਾ , ਆਂਧਰ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ (ਹਰੇਕ ਸੂਬੇ ਵਿੱਚ ਇੱਕ) ਵਿੱਚ ਸਥਾਪਿਤ ਕੀਤਾ ਗਿਆ ਹੈ ।

9. ਮੱਖੀਆਂ / ਮੱਖੀ ਪਾਲਣ ਦੁਆਰਾ ਵੱਖ ਵੱਖ ਫ਼ਸਲਾਂ ਦੇ ਪਰਾਗਣ ਵਿੱਚ ਸਹਾਇਤਾ ਲਈ ਭੂਮਿਕਾ ਅਤੇ ਵਿਗਿਆਨਿਕ ਢੰਗ ਨਾਲ ਮੱਖੀ ਪਾਲਣ ਨੂੰ ਅਪਣਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ।

ਮੱਖੀ ਪਾਲਣਾ ਇੱਕ ਖੇਤੀ ਅਧਾਰਿਤ ਗਤੀਵਿਧੀ ਹੈ , ਜਿਸ ਨੂੰ ਏਕੀਕ੍ਰਿਤ ਖੇਤੀ ਪ੍ਰਣਾਲੀ ਦੇ ਇੱਕ ਹਿੱਸੇ ਵਜੋਂ ਪੇਂਡੂ ਇਲਾਕਿਆਂ ਵਿੱਚ ਕਿਸਾਨ / ਭੂਮੀਹੀਣ ਮਜ਼ਦੂਰ ਕਰ ਰਹੇ ਹਨ । ਮੱਖੀ ਪਾਲਣ ਫ਼ਸਲਾਂ ਦੇ ਪਰਾਗਣ ਲਈ ਫਾਇਦੇਮੰਦ ਰਹੀ ਹੈ , ਇਸ ਲਈ ਕਿਸਾਨਾਂ ਅਤੇ ਮੱਖੀ ਪਾਲਕਾਂ ਦੀ ਆਮਦਨ ਵਧਾਉਣ ਲਈ ਇਸ ਨਾਲ ਫ਼ਸਲਾਂ ਦਾ ਝਾੜ ਵਧਾਇਆ ਜਾ ਰਿਹਾ ਹੈ ਅਤੇ ਸ਼ਹਿਦ ਤੇ ਹੋਰ ਉੱਚ ਕੀਮਤੀ ਸ਼ਹਿਦ ਉਤਪਾਦਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਉਤਪਾਦਾਂ ਵਿੱਚ ਮੱਖੀ ਦੀ ਮੋਮ , ਮੱਖੀ ਪ੍ਰਾਗਣ , ਪ੍ਰੋਪੋਲੀਸ , ਰਾਇਲ ਜੈਲੀ ਅਤੇ ਮੱਖੀ ਦਾ ਜ਼ਹਿਰ ਸ਼ਾਮਿਲ ਹੈ । ਭਾਰਤ ਦਾ ਵਿਭਿੰਨਤਾ ਵਾਲਾ ਖੇਤੀ ਜਲਵਾਯੂ ਮੱਖੀ ਪਾਲਣ / ਸ਼ਹਿਦ ਉਤਪਾਦਨ ਅਤੇ ਸ਼ਹਿਦ ਦੀ ਦਰਾਮਦ ਲਈ ਮੌਕੇ ਅਤੇ ਵੱਡੀਆਂ ਸੰਭਾਵਨਾਵਾਂ ਮੁਹੱਈਆ ਕਰਦਾ ਹੈ ।

ਏ ਪੀ ਐੱਸ / ਜੇ ਕੇ(Release ID: 1697181) Visitor Counter : 231