ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ

Posted On: 11 FEB 2021 3:39PM by PIB Chandigarh

ਸਾਰੀਆਂ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ (Lactating Mother) ਵਾਲੀਆਂ ਮਾਂਵਾਂ (ਪੀਡਬਲਿਊ ਐਂਡ ਐੱਲਐੱਮ) (ਉਨ੍ਹਾਂ ਨੂੰ ਛੱਡ ਕੇ ਜੋ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਪਬਲਿਕ ਸੈਕਟਰ ਅੰਡਰਟੇਕਿੰਗਜ਼ ਵਿੱਚ ਨਿਯਮਤ ਰੋਜਗਾਰ ਵਿੱਚ ਹਨ ਜਾਂ ਉਹ ਜੋ ਕਿਸੇ ਵੀ ਕਾਨੂੰਨ ਦੇ ਅਧੀਨ ਇਸ ਸਮੇਂ ਦੌਰਾਨ ਲਾਭ ਪ੍ਰਾਪਤ ਕਰ ਰਹੀਆਂ ਹਨ) ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਦੇ ਤਹਿਤ ਪਰਿਵਾਰ ਦੇ ਪਹਿਲੇ ਜੀਵਿਤ ਬੱਚੇ ਲਈ ਲਾਭ ਦਾ ਦਾਅਵਾ ਕਰਨ ਲਈ ਯੋਗ ਹਨ। ਜਨਨੀ ਸੁਰੱਖਿਆ ਯੋਜਨਾ (ਜੇਐੱਸਵਾਈ) ਦੇ ਤਹਿਤ ਸੰਸਥਾਗਤ ਜਣੇਪੇ ਚੋਂ ਗੁਜ਼ਰਨ ਵਾਲੀਆਂ ਗਰਭਵਤੀ ਮਹਿਲਾਵਾਂ ਲਾਭ ਲੈਣ ਦੇ ਯੋਗ ਹਨ। ਜੇਐੱਸਵਾਈ ਅਧੀਨ ਅਸਲ ਵਿੱਚ ਦਾਖਲਾ ਲੈਣ ਵਾਲੀਆਂ ਗਰਭਵਤੀ ਮਹਿਲਾਵਾਂ ਅਤੇ ਸੰਸਥਾਗਤ ਜਣੇਪਿਆਂ ਚੋਂ ਗੁਜ਼ਰਨ ਵਾਲੀਆਂ 19 ਸਾਲ ਤੋਂ ਘੱਟ ਉਮਰ ਦੀਆਂ ਗਰਭਵਤੀ ਮਾਵਾਂ ਦੀ ਸੰਖਿਆ ਦਾ ਕੋਈ ਵੱਖਰਾ ਅੰਕੜਾ ਨਹੀਂ ਰੱਖਿਆ ਗਿਆ ਹੈ।  2018-19 ਤੋਂ ਲੈ ਕੇ 29.1.2021 ਤੱਕ ਕੁੱਲ 1,83,12,303 ਗਰਭਵਤੀ ਮਹਿਲਾਵਾਂ ਨੇ ਪੀਐੱਮਐੱਮਵੀਵਾਈ ਅਧੀਨ ਲਾਭ ਦਾ ਦਾਅਵਾ ਕੀਤਾ ਹੈ।

 

 ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

 

*********

 

 ਬੀਵਾਈ / ਏਐੱਸ

 



(Release ID: 1697141) Visitor Counter : 105


Read this release in: English , Urdu , Manipuri , Malayalam