ਇਸਪਾਤ ਮੰਤਰਾਲਾ

ਆਇਰਨ ਅਤੇ ਸਟੀਲ ਸੈਕਟਰ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਤ ਕਰਨਾ

Posted On: 10 FEB 2021 12:52PM by PIB Chandigarh

ਸਟੀਲ ਮੰਤਰਾਲੇ ਨੇ ਪਿਛਲੇ ਦੋ ਸਾਲਾਂ ਦੌਰਾਨ ਆਇਰਨ ਅਤੇ ਸਟੀਲ ਸੈਕਟਰ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਤਸਕੀਮ ਲਈ ਹੇਠ ਦਿੱਤੇ ਅਨੁਸਾਰ ਫੰਡਾਂ ਦੀ ਪ੍ਰਵਾਨਗੀ ਦਿੱਤੀ ਹੈ:-

ਵਿੱਤੀ ਸਾਲ ਫੰਡ ਮਨਜ਼ੂਰ (ਕਰੋੜ ਰੁਪਏ ਵਿੱਚ)

2018-19 15.00

2019-20 15.00

ਸਟੀਲ ਉਦਯੋਗ ਦੁਆਰਾ ਤਕਨੀਕੀ ਅਪਗ੍ਰੇਡਿੰਗ/ਆਧੁਨਿਕੀਕਰਨ/ਵਿਸਤਾਰ ਪ੍ਰੋਗਰਾਮ/ਪ੍ਰੋਜੈਕਟਾਂ ਦੇ ਹਿੱਸੇ ਵਜੋਂ ਅਪਣਾਏ ਗਏ ਊਰਜਾ ਦਕਸ਼ ਅਤੇ ਵਾਤਾਵਰਣ ਅਨੁਕੂਲ ਟੈਕਨੋਲੋਜੀਆਂ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ: -

ਕੋਕ ਡ੍ਰਾਈ ਕੁਵੈਂਚਿੰਗ (ਸੀਡੀਕਿਯੂ)) - ਸੀਡੀਕਿਯੂ ਵੇਸਟ ਹੀਟ ਤੋਂ ਬਿਜਲੀ ਉਤਪਾਦਨ।

ਸਿੰਟਰ ਪਲਾਂਟ ਹੀਟ ਰਿਕਵਰੀ (ਸਿੰਟਰ ਕੂਲਰ ਵੇਸਟ ਹੀਟ ਤੋਂ ਬਿਜਲੀ ਉਤਪਾਦਨ)

ਬਲਾਸਟ ਫਰਨੈੱਸ ਵਿੱਚ ਬੈੱਲ ਲੈੱਸ ਟਾਪ ਉਪਕਰਣ (ਬੀਐੱਲਟੀ)।

ਬਲਾਸਟ ਫਰਨੈੱਸ ਵਿੱਚ ਟਾਪ ਪ੍ਰੈਸ਼ਰ ਰਿਕਵਰੀ ਟਰਬਾਈਨ (ਟੀਆਰਟੀ)

ਬਲਾਸਟ ਫਰਨੈੱਸ ਵਿੱਚ ਪਲਵਰਾਈਜ਼ਡ ਕੋਲਾ ਇੰਜੈਕਸ਼ਨ (ਪੀਸੀਆਈ) ਸਿਸਟਮ।

ਬਲਾਸਟ ਫਰਨੈੱਸ ਵਿੱਚ ਹੌਟ ਸਟੋਵ ਵੇਸਟ ਹੀਟ ਦੀ ਰਿਕਵਰੀ।

ਬਲਾਸਟ ਫਰਨੈੱਸ ਵਿੱਚ ਡਰਾਈ ਟਾਈਪ ਗੈਸ ਕਲੀਨਿੰਗ ਪਲਾਂਟ (ਜੀਸੀਪੀ)।

ਕਾਸਟ ਹਾਊਸ/ਸਟਾਕ ਹਾਊਸ ਡੀਡਸਟਿੰਗ ਸਿਸਟਮ।

ਬੀਓਐੱਫ ਵਿੱਚ ਕਨਵਰਟਰ ਗੈਸ ਰਿਕਵਰੀ।

ਊਰਜਾ ਨਿਗਰਾਨੀ ਅਤੇ ਪ੍ਰਬੰਧਨ ਸਿਸਟਮ।

ਸਟੀਲ ਮੈਲਟਿੰਗ ਸ਼ੌਪ ਵਿੱਚ ਸੈਕੰਡਰੀ ਫਿਊਮ ਅਕਸਟ੍ਰੈਕਸ਼ਨ ਪ੍ਰਣਾਲੀ।

ਰੋਲਿੰਗ ਮਿਲਾਂ ਦੀਆਂ ਰੀ-ਹੀਟਿੰਗ ਭੱਠੀਆਂ ਵਿੱਚ ਰੀਜਨਰੇਟਿਵ ਬਰਨਰ।

ਰੋਲਿੰਗ ਮਿਲਾਂ ਵਿੱਚ ਸਿੱਧੇ ਤੌਰ ਤੇ ਉੱਚ ਤਾਪਮਾਨ ਤੇ ਨਿਰੰਤਰ ਕਾਸਟ ਉਤਪਾਦਾਂ ਦੀ ਹੌਟ ਚਾਰਜਿੰਗ ਪ੍ਰਕਿਰਿਆ।

ਰੀ-ਹੀਟਿੰਗ ਫਰਨੈਸਾਂ ਦੀ ਜ਼ਰੂਰਤ ਨੂੰ ਦੂਰ ਕਰਨ ਲਈ ਸਿੱਧੀ ਰੋਲਿੰਗ ਪ੍ਰਕਿਰਿਆ।

ਹੌਟ ਸਟ੍ਰਿਪ ਮਿੱਲ ਲਈ ਊਰਜਾ ਦਕਸ਼ ਟੈਕਨੋਲੋਜੀ: ਲਚਕੀਲੇ ਪਤਲੇ ਸਲੈਬ ਕਾਸਟਿੰਗ ਅਤੇ ਰੋਲਿੰਗ।

ਤਕਰੀਬਨ ਨੈੱਟ ਸ਼ੇਪ ਕਾਸਟਿੰਗ: ਬਲੂਮ ਕਮ ਬੀਮ ਬਲੈਂਕ ਕੈਸਟਰ, ਬਲੂਮ ਕਮ ਰਾਊਂਡ ਕੈਸਟਰ ਆਦਿ।

ਉੱਚ ਸਮਰੱਥਾ ਵਾਲੀਆਂ ਇਲੈਕਟ੍ਰਿਕ ਮੋਟਰਾਂ ਲਈ ਵੇਰੀਏਬਲ ਵੋਲਟੇਜ ਵੇਰੀਏਬਲ ਫ੍ਰੀਕੁਐਂਸੀ (ਵੀਵੀਵੀਐੱਫ) ਡਰਾਈਵਜ਼ ਨੂੰ ਅਪਣਾਉਣਾ।

ਰਹਿੰਦ-ਖੂੰਹਦ ਨੂੰ ਸਟੀਲ ਪਲਾਂਟਾਂ ਦੇ ਅੰਦਰ ਹੀ ਦੁਬਾਰਾ ਸਾਇਕਲ ਕੀਤਾ ਜਾਂਦਾ ਹੈ। ਬਲਾਸਟ ਫਰਨੈੱਸ ਸਲੈਗ ਜਿਹੇ ਠੋਸ ਰਹਿੰਦ-ਖੂੰਹਦ ਦਾ ਸਟੀਲ ਪਲਾਂਟ ਦੇ ਅੰਦਰ ਹੀ ਦਾਣਾ ਬਣਾਇਆ ਜਾਂਦਾ ਹੈ ਅਤੇ ਸੀਮਿੰਟ ਉਦਯੋਗ ਨੂੰ ਵੇਚਿਆ ਜਾਂਦਾ ਹੈ। ਪ੍ਰਕਿਰਿਆਵਾਂ ਤੋਂ ਪੈਦਾ ਹੋਣ ਵਾਲੀਆਂ ਵੇਸਟ ਗੈਸਾਂ ਨੂੰ ਦੁਬਾਰਾ ਪਲਾਂਟ ਵਿੱਚ ਹੇਠਲੀ ਧਾਰਾ ਦੀਆਂ ਪ੍ਰਕ੍ਰਿਆਵਾਂ ਜਿਵੇਂ ਕਿ ਰੀਹੀਟਿੰਗ ਫਰਨੈੱਸਾਂ ਅਤੇ ਬਿਜਲੀ ਉਤਪਾਦਨ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਸੜਕ ਨਿਰਮਾਣ, ਉਸਾਰੀ, ਖੇਤੀਬਾੜੀ ਆਦਿ ਵਿੱਚ ਸਟੀਲ ਸਲੈਗ ਦੀ ਵਰਤੋਂ ਲਈ ਖੋਜ ਅਤੇ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ।

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

***********

 

ਵਾਈਕੇਬੀ / ਐੱਸਕੇ



(Release ID: 1696791) Visitor Counter : 107


Read this release in: English , Urdu , Manipuri , Tamil