ਵਿੱਤ ਮੰਤਰਾਲਾ

187.03 ਕਿਸਾਨ ਕ੍ਰੈਡਿਟ ਕਾਰਡ 29 ਜਨਵਰੀ 2021 ਤੱਕ 1.76 ਲੱਖ ਕਰੋੜ ਰੁਪਏ ਦੀ ਕਰੈਡਿਟ ਸੀਮਾ ਦੇ ਨਾਲ ਕਿਸਾਨਾਂ ਲਈ ਮਨਜ਼ੂਰ ਹੋਏ

Posted On: 09 FEB 2021 5:25PM by PIB Chandigarh

ਸਾਨੀ ਕ੍ਰੈਡਿਟ ਕਾਰਡ (ਕੇਸੀਸੀ) ਅਧੀਨ ਕਿਸਾਨਾਂ ਨੂੰ ਕਵਰ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਫਰਵਰੀ 2020 ਤੋਂ ਚੱਲ ਰਹੀ ਹੈ। ਇਸ ਮੁਹਿੰਮ ਦੇ ਦੌਰਾਨ ਦੇਸ਼ ਵਿੱਚ 29 ਜਨਵਰੀ 2021 ਤੱਕ ਜਨਤਕ ਖੇਤਰ ਦੇ ਬੈਂਕਾਂ ਅਤੇ ਨਾਬਾਰਡ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, 1.76 ਲੱਖ ਕਰੋੜ ਰੁਪਏ ਦੀ ਕਰਜ਼ਾ ਸੀਮਾ ਵਾਲੀ 187.03 ਲੱਖ ਕੇਸੀਸੀ ਨੂੰ ਮੰਜ਼ੂਰੀ ਦਿੱਤੀ ਗਈ ਹੈ। ਹੈ.

ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

ਇਹ ਸੁਨਿਸ਼ਚਿਤ ਕਰਨ ਲਈ ਕਿ ਸਾਰੇ ਯੋਗ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀਬਾੜੀ ਕਾਰਜਾਂ ਲਈ ਮੁਸ਼ਕਲ ਰਹਿਤ ਅਤੇ ਸਮੇਂ ਸਿਰ ਕਰਜ਼ੇ ਦਿੱਤੇ ਜਾ ਰਹੇ ਹਨ । ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਨਿਵੇਸ਼ ਜਿਵੇਂ ਬੀਜ, ਖਾਦ, ਕੀਟਨਾਸ਼ਕਾਂ ਦੀ ਖਰੀਦ ਕਰਨ ਦੇ ਯੋਗ ਬਣਾਉਣ ਲਈ ਕਿਸਾਨ ਕ੍ਰੈਡਿਟ ਕਾਰਡ (ਕੇ.ਸੀ.ਸੀ.) ਸਕੀਮ ਸ਼ੁਰੂ ਕੀਤੀ ਸੀ ।  ਕੇਸੀਸੀ ਸਕੀਮ ਨੂੰ 2012 ਤੋਂ ਪਹਿਲਾਂ ਸਰਲ ਬਣਾਇਆ ਗਿਆ ਹੈ, , ਜਿਸ ਵਿਚ ਏਟੀਐਮ ਯੋਗ ਡੈਬਿਟ ਕਾਰਡ, ਇਕ ਦੂਜੇ ਸਮੇਂ, ਇਕ ਵਾਰ ਦੇ ਦਸਤਾਵੇਜ਼ਾਂ ਦੀ ਸੁਵਿਧਾ, ਸੀਮਾ ਦੇ ਅੰਦਰ-ਅੰਦਰ ਬਿਲਟ-ਇਨ ਲਾਗਤ ਵਿੱਚ ਵਾਧੇ, ਲਿਮਟ ਦੇ ਅੰਦਰ ਕਈ ਵਾਰ ਕੱਢਵਾਉਣ ਆਦਿ ਦੀ ਵਿਵਸਥਾ ਰੱਖੀ ਗਈ ਹੈ ।

ਪਿਛਲੇ ਤਿੰਨ ਸਾਲਾਂ ਦੌਰਾਨ ਆਰਬੀਆਈ (ਅਨੁਸੂਚਿਤ ਵਪਾਰਕ ਬੈਂਕਾਂ) ਅਤੇ ਨਾਬਾਰਡ (ਸਹਿਕਾਰੀ ਬੈਂਕਾਂ ਅਤੇ ਆਰਆਰਬੀ) ਵੱਲੋਂ ਜਾਰੀ ਕੀਤੀਆਂ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਜਾਰੀ ਕੀਤੇ ਗਏ ਕੇਸੀਸੀ ਦੀ ਕੁੱਲ ਗਿਣਤੀ ਕ੍ਰਮਵਾਰ Annexure-I  ਅਤੇ Annexure-II ਵਿੱਚ ਦਿੱਤੀ ਗਈ ਹੈ।

****

ਆਰ.ਐਮ. / ਕੇ.ਐੱਮ.ਐੱਨ
 


(Release ID: 1696628)