ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਜਨਵਰੀ 2021 ਵਿੱਚ ਸਭ ਤੋਂ ਵੱਧ ਮਾਸਿਕ ਅੰਕੜਾ, ਯਾਨੀ 119.79 ਮਿਲੀਅਨ ਟਨ (ਐੱਮਟੀ) ਰਜਿਸਟਰ ਕੀਤਾ। ਆਖਰੀ ਸਰਬੋਤਮ ਮਾਰਚ 2019 ਵਿੱਚ 119.74 ਮੀਟਰਕ ਟਨ ਸੀ
ਤੇਜ਼ੀ ਨਾਲ ਚਲ ਰਹੇ ਆਰਥਿਕ ਚੜਾਅ ਦਾ ਸੰਕੇਤ ਦਿੰਦੇ ਹੋਏ, ਜਨਵਰੀ 2021 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਲਈ ਕਮਾਈ ਅਤੇ ਲੋਡਿੰਗ ਦੇ ਮਾਮਲੇ ਵਿਚ ਫਰੇਟ ਦੇ ਅੰਕੜਿਆਂ ਨੇ ਉੱਚ ਗਤੀ ਕਾਇਮ ਰੱਖੀ
ਸੰਚਿਤ ਫਰੇਟ ਲੋਡਿੰਗ ਪਿਛਲੇ ਸਾਲ ਦੇ ਫਰੇਟ ਲੋਡਿੰਗ ਦੇ ਅੰਕੜਿਆਂ ਤੋਂ ਵੱਧ ਹੋਣ ਦੀ ਉਮੀਦ ਹੈ
Posted On:
09 FEB 2021 3:20PM by PIB Chandigarh
ਭਾਰਤੀ ਰੇਲਵੇ ਨੇ ਜਨਵਰੀ 2021 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਲੋਡਿੰਗ ਅੰਕੜੇ ਰਜਿਸਟਰ ਕੀਤੇ ਹਨ, ਯਾਨੀ ਕਿ 119.79 ਮੀਟਰਕ ਟਨ। ਆਖਰੀ ਸਰਬੋਤਮ ਮਾਰਚ 2019 ਵਿੱਚ 119.74 ਮੀਟਰਕ ਟਨ ਸੀ।
ਮਿਸ਼ਨ ਮੋਡ 'ਤੇ, ਪਿਛਲੇ ਕੁਝ ਮਹੀਨਿਆਂ ਤੋਂ ਇੰਡੀਅਨ ਰੇਲਵੇ ਦਾ ਫ੍ਰੇਟ ਲੋਡਿੰਗ ਪਿਛਲੇ ਸਾਲ ਦੇ ਲੋਡਿੰਗ ਅਤੇ ਉਸੇ ਅਰਸੇ ਦੀ ਕਮਾਈ ਨੂੰ ਪਾਰ ਕਰ ਗਿਆ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਸੰਚਿਤ ਫਰੇਟ ਲੋਡਿੰਗ ਪਿਛਲੇ ਸਾਲ ਦੇ ਫ੍ਰੇਟ ਲੋਡਿੰਗ ਦੇ ਅੰਕੜਿਆਂ ਨੂੰ ਪਾਰ ਕਰ ਜਾਵੇਗੀ।
ਫਰਵਰੀ, 2021 ਦੇ ਕੱਲ੍ਹ ਤੱਕ ਦੇ ਅੰਕੜਿਆਂ ਦੇ ਅਨੁਸਾਰ, ਭਾਰਤੀ ਰੇਲਵੇ ਦੀ ਲੋਡਿੰਗ 30.54 ਮਿਲੀਅਨ ਟਨ ਸੀ ਜਿਸ ਵਿੱਚ 13.61 ਮਿਲੀਅਨ ਟਨ ਕੋਲਾ, 4.15 ਮਿਲੀਅਨ ਟਨ ਕੱਚਾ ਲੋਹਾ, 1.04 ਮਿਲੀਅਨ ਟਨ ਅਨਾਜ, 1.03 ਮਿਲੀਅਨ ਟਨ ਖਾਦ, 0.96 ਮਿਲੀਅਨ ਟਨ ਖਣਿਜ ਤੇਲ ਅਤੇ 1.97 ਮਿਲੀਅਨ ਟਨ ਸੀਮੈਂਟ (ਕਲਿੰਕਰ ਨੂੰ ਛੱਡ ਕੇ) ਸ਼ਾਮਲ ਹੈ।
ਇਹ ਵਰਣਨ ਯੋਗ ਹੈ ਕਿ ਰੇਲਵੇ ਫਰੇਟ ਢੋਆ-ਢੁਆਈ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਬਹੁਤ ਸਾਰੀਆਂ ਛੋਟਾਂ/ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਕੋਵਿਡ-19 ਦੀ ਅਵਧੀ ਦੀ ਵਰਤੋਂ ਭਾਰਤੀ ਰੇਲਵੇ ਦੁਆਰਾ ਸਰਬਪੱਖੀ ਦਕਸ਼ਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਇੱਕ ਅਵਸਰ ਵਜੋਂ ਕੀਤੀ ਗਈ ਹੈ।
ਨਾਲ ਹੀ, ਨਵੇਂ ਕਾਰੋਬਾਰ ਨੂੰ ਆਕਰਸ਼ਤ ਕਰਨ ਅਤੇ ਮੌਜੂਦਾ ਗ੍ਰਾਹਕਾਂ ਨੂੰ ਹੋਰ ਉਤਸ਼ਾਹਤ ਕਰਨ ਲਈ, ਰੇਲਵੇ ਮੰਤਰਾਲੇ ਨੇ ਲੋਹੇ ਅਤੇ ਸਟੀਲ, ਸੀਮਿੰਟ, ਬਿਜਲੀ, ਕੋਲਾ, ਵਾਹਨ ਅਤੇ ਲੌਜਿਸਟਿਕਸ ਸਰਵਿਸ ਪ੍ਰਦਾਤਾਵਾਂ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ ਹਨ।
ਇਸ ਤੋਂ ਇਲਾਵਾ, ਜ਼ੋਨਲ ਅਤੇ ਮੰਡਲ ਪੱਧਰਾਂ 'ਤੇ ਵਪਾਰਕ ਵਿਕਾਸ ਇਕਾਈਆਂ ਅਤੇ ਤਕਰੀਬਨ ਦੁੱਗਣੀ ਫਰੇਟ ਗਤੀ ਟਿਕਾਊ ਵਿਕਾਸ ਗਤੀ ਵਿੱਚ ਯੋਗਦਾਨ ਪਾ ਰਹੀਆਂ ਹਨ।
*****
ਡੀਜੇਐੱਨ
(Release ID: 1696623)
Visitor Counter : 225