ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ਵਰਧਨ ਨੇ ਵਿਸਰਾਮ ਸਦਨ, ਏਮਜ਼, ਨਵੀਂ ਦਿੱਲੀ ਵਿਚ ਰਹਿ ਰਹੇ ਬੇਸਹਾਰਾ ਲੋਕਾਂ ਵਿਚ ਗਰਮ ਕੰਬਲ, ਮਾਸਕ ਅਤੇ ਸਾਬਣ ਵੰਡੇ


“ਆਈਆਰਸੀਐਸ ਨੇ ਦੇਸ਼ ਭਰ ਦੇ 500 ਤੋਂ ਵੱਧ ਜ਼ਿਲ੍ਹਿਆਂ ਵਿੱਚ 40,000 (ਚਾਲੀ ਹਜ਼ਾਰ) ਤੋਂ ਵੱਧ ਸਿਖਲਾਈ ਪ੍ਰਾਪਤ ਵਲੰਟੀਅਰ ਤਾਇਨਾਤ ਕੀਤੇ ਹਨ ਅਤੇ ਕੋਵਿਡ-19 ਦੇ ਪ੍ਰਭਾਵ ਨੂੰ ਘਟਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।”

Posted On: 09 FEB 2021 1:58PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ਵਰਧਨ ਨੇ ਬੀਤੀ ਰਾਤ ਨਵੀਂ ਦਿੱਲੀ  ਸਥਿਤ  ਏਮਜ਼ ਵਿਖੇ ਵਿਸਰਾਮ ਸਦਨ ਵਿੱਚ ਰਹਿ ਰਹੇ ਬੇਸਹਾਰਾ ਵਿਅਕਤੀਆਂ ਵਿੱਚ ਵੂਲਨ ਕੰਬਲਮਾਸਕ ਅਤੇ ਸਾਬਣ ਵੰਡਿਆ । ਸ੍ਰੀ ਆਰ. ਕੇ. ਜੈਨਸਕੱਤਰ ਜਨਰਲ ਰੈਡ ਕਰਾਸ ਸੁਸਾਇਟੀਪ੍ਰੋ. ਆਰ. ਗੁਲੇਰੀਆਏਮਜ਼ ਦੇ ਡਾਇਰੈਕਟਰ ਏਮਜ਼ ਅਤੇ ਏਮਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।

ਸਮਾਰੋਹ ਵਿਚ ਹਾਜ਼ਿਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈਆਰਸੀਐਸ) ਵੱਲੋਂ ਚੱਲ ਰਹੇ ਠੰਡੇ ਮੌਸਮ ਦੌਰਾਨ ਲੋੜਵੰਦ ਲੋਕਾਂ ਨੂੰ ਕੰਬਲ ਵੰਡਣ ਦੀ ਪਹਿਲ ਕਰਨ ਲਈ ਧੰਨਵਾਦ ਕੀਤਾ।

 

ਡਾ: ਹਰਸ਼ਵਰਧਨ ਨੇ ਚੇਤੇ ਕਰਾਇਆ ਕਿ ਆਈਆਰਸੀਐਸ ਨੇ 1920 ਤੋਂ ਲੋੜਵੰਦ ਲੋਕਾਂ ਦੀ ਵਚਨਬੱਧਤਾ ਨਾਲ ਸਹਾਇਤਾ ਕੀਤੀ ਹੈ ਅਤੇ ਇਸਦਾ ਮਨੁੱਖਤਾਵਾਦੀ ਯਤਨਾਂ ਦਾ ਇੱਕ ਅਮੀਰ ਇਤਿਹਾਸ ਹੈ। ਉਨ੍ਹਾਂ ਦਾ ਕੰਮ ਸਿਰਫ ਤਬਾਹੀਆਂ ਅਤੇ ਐਮਰਜੈਂਸੀਆਂ ਤੱਕ ਹੀ ਸੀਮਿਤ ਨਹੀਂ ਹੈਇਹ ਨਿਯਮਤ ਤੌਰ 'ਤੇ ਵੱਖ ਵੱਖ ਸਮਾਜਿਕ ਵਿਕਾਸ ਦੀਆਂ ਗਤੀਵਿਧੀਆਂ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਰੈਡ ਕਰਾਸ ਨੇ ਲਾਕਡਾਉਨ ਦੌਰਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਵਿੱਚ ਪੂਰਕਤਾ ਕੀਤੀ ਜੋ ਲਾਕਡਾਉਨ ਵਿੱਚ ਫਸੇ ਹੋਏ ਸਨ ਅਤੇ ਨਾਲ ਹੀ ਮਹਾਂਮਾਰੀ ਦੇ ਪੂਰੇ ਸਮੇਂ ਦੌਰਾਨ ਖੂਨ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਇਆ।

ਕੋਵਿਡ-19 ਕਾਰਨ ਦਰਪੇਸ਼ ਚੁਣੌਤੀ ਬਾਰੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਕੋਵਿਡ-19 ਦੀ ਰੋਕਥਾਮ ਲਈ ਟੀਕੇ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਭਾਰਤ ਸਰਕਾਰ ਪਹਿਲਾਂ ਹੀ ਵਿਸ਼ਵ ਵਿੱਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤੱਥ ਕਿ ਇਹ ਟੀਕਾ ਸਵਦੇਸ਼ੀ ਤੌਰ 'ਤੇ ਵਿਕਸਤ ਕੀਤਾਂ ਗਿਆ ਹੈ, "ਇਹ ਦਰਸਾਉਂਦਾ  ਹੈ ਕਿ ਸਾਡੇ ਦੇਸ਼ ਵਿਚ ਵੱਡੀ ਸਮਰੱਥਾ ਹੈ ਅਤੇ ਇਹ ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤਪਹਿਲਕਦਮੀ ਲਈ ਇਕ ਵੱਡਾ ਹੁਲਾਰਾ ਹੈ।

 ਕੋਵਿਡ-19 ਦੇ ਪ੍ਰਭਾਵ ਨੂੰ ਘਟਾਉਣ ਵਿੱਚ ਆਈਆਰਸੀਐਸ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕਰਦਿਆਂਡਾ ਹਰਸ਼ਵਰਧਨ ਨੇ ਕਿਹਾ, “ਇਹ ਮੈਨੂੰ ਮਾਣ ਦੀ ਭਾਵਨਾ ਦਿੰਦੀ ਹੈ ਕਿ ਆਈਆਰਸੀਐਸ ਕੋਵਿਡ -19 ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਆਈਆਰਸੀਐਸ ਦੀਆਂ ਚੱਲ ਰਹੀਆਂ  ਕੋਵਿਡ-19 ਐਮਰਜੈਂਸੀ ਲਈ ਕਈ ਤਰਾਂ ਦੀਆਂ ਗਤੀਵਿਧੀਆਂ ਦਾ ਬਹੁਪੱਖੀ ਜਵਾਬ ਇਕ ਸੰਗਠਨ ਵਜੋਂ ਆਈਆਰਸੀਐਸ ਦੀ ਸਮਰੱਥਾ ਅਤੇ ਸਾਡੇ ਵਲੰਟੀਅਰਾਂ ਦੀ ਵਚਨਬੱਧਤਾ ਅਤੇ ਨਿਰੰਤਰ ਸੇਵਾਵਾਂ ਦਾ ਪ੍ਰਮਾਣ ਹੈ। ਆਈਆਰਸੀਐਸ ਨੇ ਦੇਸ਼ ਭਰ ਦੇ 500 ਤੋਂ ਵੱਧ ਜ਼ਿਲ੍ਹਿਆਂ ਵਿੱਚ 40,000 (ਚਾਲੀ ਹਜ਼ਾਰ) ਤੋਂ ਵੱਧ ਸਿਖਲਾਈ ਪ੍ਰਾਪਤ ਵਲੰਟੀਅਰ ਤਾਇਨਾਤ ਕੀਤੇ ਹਨ ਅਤੇ ਕੋਵਿਡ -19 ਦੇ ਪ੍ਰਭਾਵ ਨੂੰ ਘਟਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।"

 

 

ਮੰਤਰੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਮੁਹਿੰਮ ਦੇ ਅੰਦਰ ਅਤੇ ਬਾਹਰ ਸਾਰੇ ਵਲੰਟੀਅਰਾਂਭਾਈਵਾਲਾਂਹਿੱਸੇਦਾਰਾਂਮੈਂਬਰਾਂ ਅਤੇ ਹੋਰ ਸਭਨਾਂ ਦਾ ਧੰਨਵਾਦ ਕਰਦਿਆਂ ਕੀਤੀ ਜਿਨ੍ਹਾਂ ਨੇ ਪ੍ਰਤੱਖ , ਅਪ੍ਰਤੱਖ  ਢੰਗ ਨਾਲ ਭਾਰਤ ਦੇ ਸਭ ਤੋਂ ਵੱਡੇ ਕਾਨੂੰਨੀ ਅਤੇ ਮਾਨਵਤਾਵਾਦੀ ਸੰਗਠਨ ਦੇ ਤੌਰ ਤੇ ਆਈਆਰਸੀਐਸ ਦੇ ਮਨੁੱਖਤਾਵਾਦੀ ਏਜੰਡੇ ਵਿੱਚ ਯੋਗਦਾਨ ਪਾਇਆ ਹੈ।

 

--------------------------------------

 

ਐਮ ਵੀ/ਐਸਜੇ 



(Release ID: 1696510) Visitor Counter : 193


Read this release in: English , Urdu , Hindi , Manipuri