ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਜਨਤਕ ਸਿਹਤ ਪ੍ਰਣਾਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ

Posted On: 09 FEB 2021 12:34PM by PIB Chandigarh

ਸਿਹਤ ਤੇ ਹਸਪਤਾਲ ਸੂਬਾ ਵਿਸ਼ਾ ਹੋਣ ਕਰਕੇ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੁੱਢਲੀ ਜਿ਼ੰਮੇਵਾਰੀ ਸੂਬਾ ਸਰਕਾਰ ਦੀ ਹੈ । ਫਿਰ ਵੀ ਕੇਂਦਰ ਸਰਕਾਰ ਕੌਮੀ ਸਿਹਤ ਮਿਸ਼ਨ ਤਹਿਤ ਸੂਬਿਆਂ ਸਿਹਤ ਸੰਭਾਲ ਪ੍ਰਣਾਲੀਆਂ ਦੇ ਸੁਧਾਰ ਲਈ ਤਕਨੀਕੀ ਅਤੇ ਵਿੱਤੀ ਸਹਾਇਤਾ ਦਿੰਦੀ ਹੈ । ਇਹ ਸਹਾਇਤਾ ਸੂਬਿਆਂ ਵੱਲੋਂ ਇਸ ਵਿਸ਼ੇ ਤੇ ਅਧਾਰਿਤ ਉਨ੍ਹਾਂ ਦੇ ਪ੍ਰਸਤਾਵਾਂ ਲਈ ਸ੍ਰੋਤਾਂ ਦੀ ਉਪਲਬਧਤਾ ਦੇ ਮੱਦੇਨਜ਼ਰ ਦਿੱਤੀ ਜਾਂਦੀ ਹੈ ।

ਆਯੂਸ਼ਮਾਨ ਭਾਰਤ ਪਹਿਲਕਦਮੀ ਤਹਿਤ ਸਰਕਾਰ ਦੇਸ਼ ਭਰ ਵਿੱਚ ਦਸੰਬਰ 2022 ਤੱਕ 1.5 ਲੱਖ ਸਿਹਤ ਅਤੇ ਵੈੱਲਨੈੱਸ ਸੈਂਟਰ ਸਥਾਪਿਤ ਕਰਨ ਲਈ ਵਚਨਬੱਧ ਹੈ । ਅਜਿਹੇ ਸਿਹਤ ਅਤੇ ਵੈੱਲਨੈੱਸ ਸੈਂਟਰ ਕਾਇਮ ਕਰਨ ਲਈ ਸੂਬਿਆਂ ਨੂੰ ਵੀ ਕਾਫੀ ਸ੍ਰੋਤ ਮੁਹੱਈਆ ਕੀਤੇ ਗਏ ਹਨ ਅਤੇ ਹੁਣ ਤੱਕ 57017 ਸਿਹਤ ਅਤੇ ਵੈੱਲਨੈੱਸ ਸੈਂਟਰ ਚਾਲੂ ਹੋ ਗਏ ਹਨ , ਜਿਨ੍ਹਾਂ ਰਾਹੀਂ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਭਾਈਚਾਰੇ ਤੱਕ ਪਹੁੰਚਾਇਆ ਜਾ ਰਿਹਾ ਹੈ ।

ਪ੍ਰਧਾਨ ਮੰਤਰੀ ਆਤਮ ਨਿਰਭਰ ਸਵਸਥ ਭਾਰਤ ਯੋਜਨਾ ਸਿਹਤ ਸੰਭਾਲ ਪ੍ਰਣਾਲੀ ਦੀ ਮੁੱਢਲੀ , ਦੂਜੇ ਤੇ ਤੀਜੇ ਪੱਧਰ ਦੀਆਂ ਸਮਰੱਥਾਵਾਂ ਦੇ ਵਿਕਾਸ ਲਈ ਐਲਾਨੀ ਗਈ ਹੈ । ਇਹ ਮੌਜੂਦਾ ਕੌਮੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਸੰਸਥਾਵਾਂ ਸਥਾਪਿਤ ਕਰਕੇ ਨਵੀਆਂ ਅਤੇ ਉੱਭਰ ਰਹੀਆਂ ਬਿਮਾਰੀਆਂ ਦਾ ਪਤਾ ਲਾਉਣ ਅਤੇ ਇਲਾਜ ਲਈ ਸ਼ੁਰੂ ਕੀਤੀ ਗਈ ਹੈ । ਇਹ ਯੋਜਨਾ ਕੌਮੀ ਸਿਹਤ ਮਿਸ਼ਨ ਤੋਂ ਇਲਾਵਾ ਹੋਵੇਗੀ । ਇਸ ਸਕੀਮ ਤਹਿਤ ਮੁੱਖ ਦਖ਼ਲ ਹੇਠ ਲਿਖੇ ਹਨ :

1. 17788 ਪੇਂਡੂ ਅਤੇ 11024 ਸ਼ਹਿਰੀ ਸਿਹਤ ਅਤੇ ਵੈੱਲਨੈੱਸ ਸੈਂਟਰਾਂ ਦੀ ਸਹਾਇਤਾ ।
2. 11 ਸੂਬਿਆਂ ਵਿੱਚ 3382 ਜਨਤਕ ਸਿਹਤ ਇਕਾਈਆਂ ਅਤੇ ਸਾਰੇ ਜਿ਼ਲਿਆਂ ਵਿੱਚ ਜਨਤਕ ਸਿਹ ਲੈਬਾਰਟਰੀਆਂ ਦਾ ਏਕੀਕਰਨ ਸਥਾਪਿਤ ਕਰਨਾ ਹੈ ।
3. 602 ਜਿ਼ਲਿਆਂ ਅਤੇ 12 ਕੇਂਦਰੀ ਸੰਸਥਾਵਾਂ ਵਿੱਚ ਨਾਜ਼ੁਕ ਦੇਖਭਾਲ ਹਸਪਤਾਲ ਸਥਾਪਿਤ ਕਰਨਾ ।
4. ਬਿਮਾਰੀ ਦੇ ਕੰਟਰੋਲ ਲਈ ਕੌਮੀ ਕੇਂਦਰ ਤੇ ਇਸ ਦੀਆਂ 5 ਖੇਤਰੀ ਬ੍ਰਾਂਚਾਂ ਅਤੇ 20 ਮੈਟਰੋਪੌਲਿਟਨ ਸਿਹਤ ਨਿਗਰਾਨੀ ਇਕਾਈਆਂ ਨੂੰ ਮਜ਼ਬੂਤ ਕਰਨਾ ।
5. ਏਕੀਕ੍ਰਿਤ ਸਿਹਤ ਜਾਣਕਾਰੀ ਪੋਰਟਲ ਦਾ ਸਾਰੇ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸਥਾਰ ਕਰਕੇ ਸਾਰੀਆਂ ਜਨਤਕ ਸਿਹਤ ਲੈਬਾਰਟਰੀਆਂ ਨੂੰ ਜੋੜਨਾ ।
6. 32 ਹਵਾਈ ਅੱਡਿਆਂ , 11 ਸਮੁੰਦਰੀ ਬੰਦਰਗਾਹਾਂ ਅਤੇ 7 ਜ਼ਮੀਨੀ ਸਰਹੱਦਾਂ ਦੇ ਦਾਖ਼ਲਾ ਬਿੰਦੂਆਂ ਤੇ ਸਥਾਪਿਤ 33 ਮੌਜੂਦਾ ਜਨਤਕ ਸਿਹਤ ਇਕਾਈਆਂ ਨੂੰ ਮਜ਼ਬੂਤ ਕਰਨਾ ਅਤੇ 17 ਨਵੀਆਂ ਜਨਤਕ ਸਿਹਤ ਇਕਾਈਆਂ ਦਾ ਸੰਚਾਲਨ ਕਰਨਾ ।
7. 15 ਸਿਹਤ ਐਮਰਜੈਂਸੀ ਅਪਰੇਸ਼ਨ ਕੇਂਦਰ ਅਤੇ 2 ਮੋਬਾਈਲ ਹਸਪਤਾਲ ਸਥਾਪਿਤ ਕਰਨਾ ਅਤੇ
8. 4 ਖੇਤਰੀ ਨੈਸ਼ਨਲ ਇੰਸਟੀਚਿਊਟ ਫਾਰ ਵੀਰੌਲੋਜੀ , ਜੈਵਿਕ ਸੁਰੱਖਿਆ ਪੱਧਰ 3 ਦੀਆਂ 9 ਲੈਬਾਰਟਰੀਆਂ , ਵਿਸ਼ਵ ਸਿਹਤ ਸੰਸਥਾ ਦੱਖਣ ਪੂਰਬੀ ਏਸ਼ੀਆ ਖੇਤਰ ਲਈ ਇੱਕ ਖੇਤਰੀ ਖੋਜ ਪਲੇਟਫਾਰਮ ਅਤੇ ਸਿਹਤ ਲਈ ਇੱਕ ਕੌਮੀ ਸੰਸਥਾ ਸਥਾਪਿਤ ਕਰਨਾ ।

ਕੌਮੀ ਸਿਹਤ ਮਿਸ਼ਨ ਤਹਿਤ ਫੰਡਜ਼ ਦਾ 20 ਫ਼ੀਸਦ ਇੱਕ ਪ੍ਰੋਤਸਾਹਨ ਪੂਲ ਵਿੱਚ ਰੱਖਿਆ ਗਿਆ ਹੈ । ਇਹ ਪ੍ਰੋਤਸਾਹਨ ਸੂਬਿਆਂ ਨੂੰ ਤਰਜੀਹੀ ਸੰਕੇਤਾਂ ਦੀ ਪ੍ਰਾਪਤੀ , ਜਿਸ ਵਿੱਚ ਸੂਬਿਆਂ ਵੱਲੋਂ ਸਿਹਤ ਉੱਪਰ ਬਜਟ ਦੇ ਖਰਚੇ ਨੂੰ ਵਧਾਉਣਾ ਵੀ ਸ਼ਾਮਿਲ ਹੈ , ਦੀ ਪ੍ਰਾਪਤੀ ਲਈ ਮੁਹੱਈਆ ਕੀਤੇ ਜਾਂਦੇ ਹਨ ।

ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।

ਐੱਮ ਵੀ / ਐੱਸ ਜੇ



(Release ID: 1696509) Visitor Counter : 108