ਰੱਖਿਆ ਮੰਤਰਾਲਾ

ਹਥਿਆਰਬੰਦ ਫੌਜਾਂ ਵਿੱਚ ਲਿੰਗ ਅਨੁਪਾਤ

Posted On: 08 FEB 2021 2:20PM by PIB Chandigarh

ਤਿੰਨੋ ਹਥਿਆਰਬੰਦ ਫੌਜਾਂ ਵਿੱਚ ਕੰਮ ਕਰਦੇ ਪੁਰਸ਼ਾਂ ਅਤੇ ਮਹਿਲਾਵਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :

 

Men

Women

% Women

Indian Army

1218036

6807

0.56%

Indian Air Force*

146727

1607

1.08%

Indian Navy

10108

704 #

6.5%

* ਮੈਡੀਕਲ ਤੇ ਡੈਂਟਲ ਕੰਮ ਕਰਨ ਵਾਲੇ ਇਸ ਵਿੱਚ ਸ਼ਾਮਿਲ ਨਹੀਂ ਹਨ ।

ਕੇਵਲ ਮਹਿਲਾਵਾਂ ਅਧਿਕਾਰੀਆਂ ਦੇ ਸਬੰਧ ਵਿੱਚ ਦਿੱਤੇ ਗਏ ਅੰਕੜੇ ਹਨ ਕਿਉਂਕਿ ਇਸ ਵੇਲੇ ਮਹਿਲਾਵਾਂ ਨੂੰ ਅਧਿਕਾਰੀ ਪੱਧਰ ਤੇ ਹੀ ਸ਼ਾਮਿਲ ਕੀਤਾ ਜਾਂਦਾ ਹੈ ।

ਹਥਿਆਰਬੰਦ ਫੌਜਾਂ (ਮੈਡੀਕਲ , ਡੈਂਟਲ ਤੇ ਨਰਸਿੰਗ ਕਾਡਰ ਸ਼ਾਮਿਲ ਤੋਂ ਬਗ਼ੈਰ) ਵਿੱਚ ਮਹਿਲਾਵਾਂ ਦੀ ਗਿਣਤੀ ਸਾਲ 2020 ਦੌਰਾਨ ਸਾਲ 2019 ਦੇ ਅੰਕੜਿਆਂ ਦੇ ਮੁਕਾਬਲੇ ਵਧੀ ਹੈ ।

ਮਹਿਲਾ ਅਧਿਕਾਰੀਆਂ ਨੂੰ ਜੱਜ ਐਡਵੋਕੇਟ ਜਨਰਲ ਅਤੇ ਫੌਜੀ ਸਿੱਖਿਆ ਕੌਪਸ ਵਿੱਚ ਸਥਾਈ ਕਮਿਸ਼ਨ ਦੇਣ ਦੀ ਵਿਵਸਥਾ ਦੇ ਇਲਾਵਾ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਸਾਰੇ ਹਥਿਆਰਬੰਦ / ਸੇਵਾਵਾਂ , ਜਿਨ੍ਹਾਂ ਵਿੱਚ ਉਹ ਕਮਿਸ਼ਨ ਦੇ ਯੋਗ ਹਨ , ਨੂੰ ਸਥਾਈ ਕਮਿਸ਼ਨ ਦੇਣ ਦਾ ਐਲਾਨ ਕੀਤਾ ਹੈ । ਹੋਰ ਭਾਰਤ ਸਰਕਾਰ ਨੇ ਪੜਾਅਵਾਰ ਮਿਲਟਰੀ ਪੁਲਿਸ ਕੌਪਸ ਲਈ 170 ਮਹਿਲਾਵਾਂ ਭਰਤੀ ਕਰਨ ਲਈ ਮਨਜ਼ੂਰੀ ਦਿੱਤੀ ਹੈ ।

ਭਾਰਤੀ ਹਵਾਈ ਸੈਨਾ ਔਰਤਾਂ ਸਮੇਤ ਨੌਜਵਾਨਾਂ ਨੂੰ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕਰਨ ਲਈ ਉਤਸ਼ਾਹਿਤ ਦੇ ਵੱਖ ਵੱਖ ਪ੍ਰਚਾਰ ਉਪਰਾਲੇ ਕਰਦਾ ਹੈ । ਭਾਰਤੀ ਹਵਾਈ ਫੌਜ ਬਾਰੇ ਜਾਗਰੂਕਤਾ ਦੇਣ ਲਈ ਵੱਡੀ ਪੱਧਰ ਤੇ ਸਿੱਧੇ ਸੰਪਰਕ ਪ੍ਰੋਗਰਾਮ , ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵਰਗੇ ਮਡਿਊਲਸ ਵਰਤੇ ਜਾਂਦੇ ਹਨ ਅਤੇ ਦਾਖ਼ਲੇ ਦੇ ਵੱਖ ਵੱਖ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ ।

1992 ਤੋਂ ਭਾਰਤੀ ਨੇਵੀ ਵਿੱਚ ਔਰਤਾਂ ਨੂੰ ਅਧਿਕਾਰੀਆਂ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ ਅਤੇ ਉਸ ਵੇਲੇ ਇੰਡੀਅਨ ਨੇਵੀ ਵਿੱਚ ਔਰਤਾਂ ਲਈ ਕੇਵਲ ਤਿੰਨ ਮੌਕੇ ਸਨ , ਜਿਨ੍ਹਾਂ ਵਿੱਚ ਕਾਨੂੰਨ , ਸਿੱਖਿਆ ਤੇ ਲਾਜਿਸਟਿਕ ਸ਼ਾਮਿਲ ਸਨ । ਹਾਲਾਂਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਔਰਤਾਂ ਨੂੰ ਸ਼ਾਮਿਲ ਕਰਨ ਲਈ ਕਈ ਹੋਰ ਮੌਕੇ ਖੋਲ੍ਹੇ ਗਏ ਹਨ , ਜੋ ਹੇਠਾਂ ਦਿੱਤੇ ਗਏ ਹਨ ।
 

Year

Avenue available

1992

Law, Education, Logistics

2001

Naval Constructor Cadre

2008

Observer Specialisation (Maritime Reconnaissance Aircraft)

2016

Pilots (Maritime Reconnaissance Aircraft)

2017

Naval Armament Inspectorate

2019

Sports and Musician Cadres, and Lateral Induction into Provost Specialisation


ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਡਾਕਟਰ ਫੌਜ਼ੀਆ ਖ਼ਾਨ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਲਿਖ਼ਤੀ ਰੂਪ ਵਿੱਚ ਜਵਾਬ ਦਿੰਦਿਆਂ ਅੱਜ ਰਾਜ ਸਭਾ ਵਿੱਚ ਦਿੱਤੀ ਹੈ ।

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ



(Release ID: 1696327) Visitor Counter : 186