ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ ਮਹਾਮਾਰੀ ਦੇ ਦੌਰਾਨ ਗੰਗਾ ਵਿੱਚ ਭਾਰੀ ਧਾਤ ਨਾਲ ਹੋਣ ਵਾਲੇ ਪ੍ਰਦੂਸ਼ਣ ਵਿੱਚ ਬਹੁਤ ਕਮੀ ਦੇਖੀ ਗਈ –ਅਧਿਐਨ ਰਿਪੋਰਟ
प्रविष्टि तिथि:
08 FEB 2021 10:04AM by PIB Chandigarh
ਕੋਵਿਡ-19 ਮਹਾਮਾਰੀ ਦੇ ਦੌਰਾਨ ਕੀਤੇ ਗਏ ਇੱਕ ਅਧਿਐਨ ਨਾਲ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਉਦਯੋਗਿਕ ਇਕਾਈਆਂ ਤੋਂ ਨਿਕਲਣ ਵਾਲੇ ਅਪਸ਼ਿਸ਼ਟ ਜਲ ਵਿੱਚ ਕਮੀ ਲਿਆਉਣ ਦੇ ਪ੍ਰਯਤਨਾਂ ਨਾਲ ਕੁਝ ਹੀ ਸਮੇਂ ਵਿੱਚ ਗੰਗਾ ਵਿੱਚ ਭਾਰੀ ਧਾਤ ਦੇ ਪ੍ਰਦੂਸ਼ਣ ਨੂੰ ਬਹੁਤ ਹਦ ਤੱਕ ਘਟਾਇਆ ਜਾ ਸਕਦਾ ਹੈ।
ਕੋਵਿਡ ਦੀ ਵਜ੍ਹਾ ਨਾਲ ਹੋਏ ਲੌਕਡਾਉਨ ਨੇ ਕਾਨਪੁਰ ਦੇ ਭਾਰਤੀ ਟੈਕਨੋਲੋਜੀ ਸੰਸਥਾਨ ਦੇ ਵਿਗਿਆਨਿਕਾਂ ਨੂੰ ਵੱਡੀ ਨਦੀਆਂ ਦੇ ਪਾਣੀ ਵਿੱਚ ਮਾਨਵ ਦੀਆਂ ਗਤੀਵਿਧੀਆਂ ਤੋਂ ਹੋਣ ਵਾਲੇ ਰਸਾਇਨਿਕ ਪ੍ਰਭਾਵ ਦਾ ਅਧਿਐਨ ਕਰਨ ਦਾ ਇੱਕ ਦੁਰਲਭ ਅਵਸਰ ਪ੍ਰਦਾਨ ਕੀਤਾ।
ਵਿਗਿਆਨਕਾਂ ਨੇ ਇਸ ਦੌਰਾਨ ਗੰਗਾ ਦੇ ਪਾਣੀ ਵਿੱਚ ਪ੍ਰਤੀਦਿਨ ਹੋਣ ਵਾਲੇ ਰਸਾਇਣਿਕ ਪਰਿਵਰਤਨਾਂ ‘ਤੇ ਬਾਰੀਕੀ ਨਾਲ ਨਜਰ ਰੱਖੀ ਅਤੇ ਇਸ ਬਾਰੇ ਜੁਟਾਏ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਇਹ ਪਾਇਆ ਕਿ ਲੌਕਡਾਉਨ ਦੇ ਦੌਰਾਨ ਉਦਯੋਗਿਕ ਇਕਾਈਆਂ ਨਾਲ ਉਸਰਜਿਤ ਕੀਤੇ ਜਾਣ ਵਾਲੇ ਅਪਸ਼ਿਸ਼ਟ ਜਲ ਵਿੱਚ ਆਈ ਕਮੀ ਵਿੱਚ ਗੰਗਾ ਦੇ ਪਾਣੀ ਵਿੱਚ ਭਾਰੀ ਧਾਤ ਤੋਂ ਹੋਣ ਵਾਲਾ ਪ੍ਰਦੂਸ਼ਣ ਘੱਟ ਤੋਂ ਘੱਟ 50 ਪ੍ਰਤੀਸ਼ਤ ਘਟ ਗਿਆ। ਲੇਕਿਨ ਇਸ ਦੇ ਵਿਪਰੀਤ ਖੇਤੀ ਅਤੇ ਘਰਾਂ ਤੋਂ ਪ੍ਰਭਾਵਿਤ ਹੋਣ ਵਾਲੇ ਅਪਸ਼ਿਸ਼ਟ ਜਲ ਵਿੱਚ ਮੌਜੂਦ ਰਹਿਣ ਵਾਲੇ ਨਾਈਟ੍ਰੇਟ ਅਤੇ ਫਾਸਫੇਟ ਜਿਹੇ ਪ੍ਰਦੂਸ਼ਕ ਤੱਤਾਂ ਦੀ ਮਾਤਰਾ ਗੰਗਾ ਦੇ ਪਾਣੀ ਵਿੱਚ ਪਹਿਲਾਂ ਜਿਹੀ ਹੀ ਪਾਈ ਗਈ।
ਇਹ ਅਧਿਐਨ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਦੁਵੱਲੇ ਸੰਗਠਨ ਭਾਰਤ ਅਮਰੀਕਾ ਵਿਗਿਆਨ ਤੇ ਟੈਕਨੋਲੋਜੀ ਫੋਰਮ (ਆਈਯੂਐੱਸਐੱਸਟੀਐੱਫ) ਦੇ ਸਹਿਯੋਗ ਨਾਲ ਕੀਤਾ ਹੈ। ਅਧਿਐਨ ਰਿਪੋਰਟ “ ਐਨਵਾਇਰਮੈਂਟਲ ਸਾਇੰਸ ਐਂਡ ਟੈਕਨੋਲੋਜੀ ਲੈਟਰਸ ” ਜਨਰਲ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਵਿੱਚ ਭਾਰੀ ਧਾਤ ਜਿਹੇ ਪ੍ਰਦੂਸ਼ਕ ਤੱਤਾਂ ਦੇ ਨਾਲ ਗੰਗਾ ਦੇ ਪਾਣੀ ਵਿੱਚ ਹੋਣ ਵਾਲੇ ਰਸਾਇਣਿਕ ਪਰਿਵਰਤਨਾਂ ਨੂੰ ਦਿਖਾਇਆ ਗਿਆ ਹੈ।
ਇਹ ਗੰਗਾ ਸਹਿਤ ਦੁਨੀਆ ਦੀਆਂ ਕਈ ਵੱਡੀਆਂ ਨਦੀਆਂ ‘ਤੇ ਕੀਤੇ ਗਏ ਅਨੁਸੰਧਾਨ ‘ਤੇ ਅਧਾਰਿਤ ਹੈ। ਇਸ ਵਿੱਚ ਵੱਡੀਆਂ ਨਦੀਆਂ ਦੇ ਪਾਣੀ ਦੀ ਗੁਣਵੱਤਾ ‘ਤੇ ਜਲਵਾਯੂ ਪਰਿਵਰਤਨ ਤੇ ਮਾਨਵੀ ਗਤੀਵਿਧੀਆਂ ਤੋਂ ਹੋਣ ਵਾਲੇ ਦੁਸ਼ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਧਿਐਨ ਰਿਪੋਰਟ ਨੂੰ ਜਨਰਲ ਦੇ ਮੁੱਖ ਪੰਨੇ ‘ਤੇ ਸਥਾਨ ਦਿੱਤਾ ਗਿਆ ਹੈ।



ਚਿੱਤਰ: ਅਨੁਸੰਧਾਨ ਕਾਰਜ ਦੇ ਦੌਰਾਨ ਖਿੱਚੀਆਂ ਗਈਆਂ ਫੋਟੋਆਂ
ਪ੍ਰਕਾਸ਼ਨ ਲਿੰਕ : https://pubs.acs.org/doi/full/10.1021/acs.estlett.0c00982
[ਵਧੇਰੇ ਜਾਣਕਾਰੀ ਦੇ ਲਈ, ਇੰਦ੍ਰ ਐੱਸ ਸੇਨ (isen@iitk.ac.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]
******
ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)
(रिलीज़ आईडी: 1696319)
आगंतुक पटल : 227