ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਬੀ ਸੀ ਸੀ ਆਈ ਨੂੰ ਡਰੋਨਸ ਦੀ ਵਰਤੋਂ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ ।


ਇਸ ਸਾਲ ਇੰਡੀਆ ਕ੍ਰਿਕਟ ਸੀਜ਼ਨ ਦੀ ਲਾਈਵ ਏਰੀਅਲ ਸਿਨਮੈਟੋਗ੍ਰਾਫ਼ੀ ਲਈ ਡਰੋਨਸ ਵਰਤਣ ਦੀ ਆਗਿਆ ਮਿਲੀ ਹੈ ।

Posted On: 08 FEB 2021 3:48PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐੱਮ ਓ ਸੀ ਏ) ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ ਜੀ ਸੀ  ਏ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੂੰ ਭਾਰਤੀ ਕ੍ਰਿਕਟ ਸੀਜ਼ਨ 2021 ਦੀ ਲਾਈਵ ਏਰੀਅਲ ਸਿਨਮੈਟੋਗ੍ਰਾਫ਼ੀ ਲਈ ਡਰੋਨ ਤਾਇਨਾਤ ਕਰਨ ਦੀ ਕੁਝ ਸ਼ਰਤਾਂ ਦੀ ਛੋਟ ਦੇ ਕੇ ਮਨਜ਼ੂਰੀ ਦਿੱਤੀ ਹੈ । 


ਐੱਮ ਓ ਸੀ ਏ ਨੂੰ ਬੀ ਸੀ ਸੀ ਆਈ ਅਤੇ ਕਿਊਡਿਚ ਤੇ ਹੋਰ ਕਈਆਂ ਵੱਲੋਂ ਲਾਈਵ ਏਰੀਅਲ ਫਿਲਮੀ ਕਰਨ ਲਈ ਰਿਮੋਟਲੀ ਪਾਈਲਾਈਟਡ ਏਅਰਕ੍ਰਾਫਟ ਸਿਸਟਮ (ਆਰ ਪੀ ਏ ਐੱਸ) ਦੀ ਵਰਤੋਂ ਕਰਨ ਸਬੰਧੀ ਆਗਿਆ ਲੈਣ ਲਈ ਬੇਨਤੀਆਂ ਪ੍ਰਾਪਤ ਹੋਈਆਂ ਸਨ ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਐਮਬਰ ਦੂਬੇ ਨੇ ਕਿਹਾ ਹੈ ਕਿ , @ਡਰੋਨ ਵਾਤਾਵਰਨ ਪ੍ਰਣਾਲੀ ਦੇਸ਼ ਭਰ ਵਿੱਚ ਬੜੀ ਤੇਜ਼ੀ ਨਾਲ ਵਰਤੀ ਜਾ ਰਹੀ ਹੈ । ਇਸ ਦੀ ਵਰਤੋਂ ਵਿੱਚ ਵਿਸਥਾਰ ਖੇਤੀਬਾੜੀ , ਖਾਣਾ , ਸਿਹਤ ਸੰਭਾਲ ਅਤੇ ਆਪਦਾ ਪ੍ਰਬੰਧਨ ਤੋਂ ਖੇਡਾਂ ਅਤੇ ਮਨੋਰੰਜਨ ਤੱਕ ਹੋ ਗਿਆ ਹੈ । ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਡਰੋਨਸ ਦੀ ਵਪਾਰਕ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਟੀਚਿਆਂ ਦੇ ਨਾਲ ਮੇਲ ਨਾਲ ਇਹ ਇਜਾਜ਼ਤ ਦਿੱਤੀ ਗਈ ਹੈ ।@

ਉਨ੍ਹਾਂ ਹੋਰ ਕਿਹਾ , @ਡਰੋਨ ਨਿਯਮ 2021 ਵਿਚਾਰ ਵਟਾਂਦਰੇ ਦੇ ਅੰਤਿਮ ਸਟੇਜ ਤੇ ਕਾਨੂੰਨ ਮੰਤਰਾਲੇ ਕੋਲ ਹਨ । ਸਾਨੂੰ ਆਸ ਹੈ ਕਿ ਮਾਰਚ 2021 ਤੱਕ ਇਨ੍ਹਾਂ ਦੀ ਮਨਜ਼ੂਰੀ ਪ੍ਰਾਪਤ ਹੋ ਜਾਵੇਗੀ ।@

ਸ਼ਰਤਾਂ ਤੇ ਅਧਾਰਿਤ ਇਹ ਛੋਟ ਪੱਤਰ ਜਾਰੀ ਹੋਣ ਦੀ ਤਰੀਕ ਤੋਂ 31 ਦਸੰਬਰ 2021 ਤੱਕ ਜਾਂ ਡਿਜੀਟਲ ਸਕਾਈ ਪਲੇਟਫਾਰਮ (ਪੜਾਅ 1) ਦੇ ਪੂਰੀ ਤਰ੍ਹਾਂ ਸੰਚਾਲਨ ਹੋਣ ਤੱਕ , ਜੋ ਵੀ ਪਹਿਲਾਂ ਹੋਵੇਗਾ , ਲਈ ਵੈਧਯ । ਇਹ ਛੋਟ ਕੇਵਲ ਉਦੋਂ ਹੀ ਵੈਧਯ ਹੋਵੇਗੀ ਜਦੋਂ ਹੇਠ ਲਿਖੀਆਂ ਸਾਰੀਆਂ ਸ਼ਰਤਾਂ ਅਤੇ ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ । ਕਿਸੇ ਵੀ ਸ਼ਰਤ ਦੀ ਉਲੰਘਣਾ ਦੇ ਕੇਸ ਵਿੱਚ ਇਹ ਛੋਟ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ।

ਬੀ ਸੀ ਸੀ ਆਈ ਅਤੇ ਐੱਮ ਐੱਸ ਕਿਊਡਿਚ ਵੱਲੋਂ ਕ੍ਰਿਕਟ ਸੀਜ਼ਨ 2021 ਦੌਰਾਨ ਲਾਈਵ ਏਰੀਅਲ ਫਿਲਮੀਕਰਨ ਲਈ ਰਿਮੋਟਲੀ ਪਾਇਲੇਟਡ ਏਅਰ ਕ੍ਰਾਫਟ ਸਿਸਟਮ (ਆਰ ਪੀ ਏ ਐੱਸ) ਦੀ ਵਰਤੋਂ ਹੇਠ ਲਿਖੀਆਂ ਸ਼ਰਤਾਂ ਅਤੇ ਸੀਮਾਵਾਂ ਤਹਿਤ ਹੋਵੇਗੀ ।

1. ਬੀ ਸੀ ਸੀ ਆਈ ਲਈ ਇਹ ਛੋਟ ਸੀ ਏ ਆਰ ਧਾਰਾ 3 , ਕੜੀ 10 , ਪਾਰਟ 1 ਦੇ ਪੈਰ੍ਹਾ 5.2 (ਬੀ) , 5.3 , 6 , 7 , 8 , 4 , 9.2 , 11 (ਡੀ) , 11.2 (ਏ) , 12.3 (ਏ) , 12.4 ਅਤੇ 12.5 ਅਧੀਨ ਹਵਾਬਾਜ਼ੀ ਮੰਤਰਾਲੇ ਵੱਲੋਂ ਏਅਰ ਕ੍ਰਾਫਟ ਜ਼ੋਨਸ 1937 ਦੇ ਨਿਯਮ 15 ਏ ਵਿੱਚ ਦਿੱਤੀ ਛੋਟ ਦੇ ਅਨੁਸਾਰ ਹੋਵੇਗੀ ।

2. ਬੀ ਸੀ ਸੀ ਆਈ (1) ਸਥਾਨਿਕ ਪ੍ਰਸ਼ਾਸਨ (2) , ਰੱਖਿਆ ਮੰਤਰਾਲਾ (3) , ਗ੍ਰਹਿ ਮੰਤਰਾਲਾ (4) , ਭਾਰਤੀ ਹਵਾਈ ਸੈਨਾ ਤੋਂ ਏਅਰ ਡਿਫੈਂਸ ਕਲੀਅਰੈਂਸ (5) , ਏਅਰ ਪੋਰਟ ਅਥਾਰਟੀ ਆਫ਼ ਇੰਡੀਆ (ਏ ਏ ਆਈ) (ਜਿਸ ਤੇ ਲਾਗੂ ਹੋਣ ਯੋਗ ਹੋਵੇ) ਤੋਂ ਰਿਮੋਟਲੀ ਪਾਇਲੇਟਡ ਏਅਰ ਕਰਾਫਟ ਸਿਸਟਮ (ਆਰ ਪੀ ੲੈ ਐੱਸ) , ਦੇ ਸੰਚਾਲਨ ਲਈ ਪਹਿਲਾਂ ਜ਼ਰੂਰੀ ਕਲੀਅਰੈਂਸ ਲਵੇਗਾ ।
3. ਐੱਮ / ਐੱਸ ਕੁਈਡਿਚ ਜਿਸ ਤੋਂ ਬੀ ਸੀ ਸੀ ਆਈ ਆਰ ਪੀ ਏ ਐੱਸ ਅਪਰੇਟਰ ਵਜੋਂ ਕੰਮ ਲਵੇਗਾ , ਉਹ ਕੇਵਲ ਅੱਠ ਜਨਵਰੀ 2021 ਦੇ ਦਸਤਾਵੇਜ਼ ਨੰਬਰ ਕਿਊ ਆਈ ਯੂ ਐੱਸ ਓ ਪੀ / 2021 / 01 ਦੇ ਤਹਿਤ ਸਟੈਂਡਰ ਅਪਰੇਟਿੰਗ ਪ੍ਰੋਸੀਜ਼ਰਸ (ਐੱਸ ਓ ਪੀ) ਵਿੱਚ ਕੇਵਲ ਮਨਜ਼ੂਰ ਨਿਰਧਾਰਿਤ ਆਰ ਪੀ ਏ ਐੱਸ ਮਾਡਲਾਂ ਦਾ ਸੰਚਾਲਨ ਕਰੇਗਾ । ਆਰ ਪੀ ਏ ਐੱਸ ਦੇ ਸੰਚਾਲਨ ਵੈਧਯ ਡਰੋਨ ਅਕਨੌਲਜਮੈਂਟ ਨੰਬਰ (ਡੀ ਏ ਐੱਨ) (ਐੱਸ ਓ ਪੀ ਵਿੱਚ ਨਿਰਧਾਰਿਤ) , ਅਨੁਸਾਰ ਵਿਸ਼ੇਸ਼ ਖੇਤਰ ਵਿੱਚ ਲਾਗੂ ਐੱਸ ਓ ਪੀ ਤਹਿਤ ਸੰਚਾਲਨ ਕਰੇਗਾ । ਮਨਜ਼ੂਰ ਐੱਸ ਓ ਪੀ ਵਿੱਚ ਕਿਸੇ ਤਰ੍ਹਾਂ ਦੇ ਪਰਿਵਰਤਨ ਲਈ ਉਦਾਹਰਨ ਦੇ ਤੌਰ ਤੇ ਵਿਵਸਥਾਵਾਂ ਵਿੱਚ ਪਰਿਵਰਤਨ ਜਾਂ ਆਰ ਪੀ ਏ ਐੱਸ ਜਾਂ ਵਰਤੋਂ ਕਰਨ ਲਈ ਜਾਂ ਪ੍ਰਸੋਨਲ ਜਾਂ ਐੱਸ ਓ ਪੀ ਵਿੱਚ ਸ਼ਾਮਿਲ ਕੀਤੇ ਗਏ ਐੱਸ ਓ ਪੀ ਮਨਜ਼ੂਰ ਵਿਸ਼ੇਸ਼ ਖੇਤਰ ਲਈ ਡੀ ਜੀ ਸੀ ਏ ਤੋਂ ਮਨਜ਼ੂਰੀ ਲੈਣੀ ਹੋਵੇਗੀ ।

ਬੀ ਸੀ ਸੀ ਆਈ ਇਹ ਯਕੀਨੀ ਬਣਾਵੇਗਾ ਕਿ ਕੇਵਲ ਸਿੱਖਿਅਤ 1 ਤਜ਼ਰਬੇਕਾਰ ਬੋਨਾਫਾਈਡ ਪ੍ਰਸੋਨਲ ਹੀ ਮਨਜ਼ੂਰ ਐੱਸ ਓ ਪੀ ਤੇ ਅਧਾਰਿਤ ਆਰ ਪੀ ਏ ਐੱਸ ਦਾ ਸੰਚਾਲਨ ਕਰੇਗਾ। ਬਾਅਦ ਵਿੱਚ ਆਰ ਪੀ ਏ ਐੱਸ ਅਪਰੇਟਰ ਇਹ ਯਕੀਨੀ ਬਣਾਵੇਗਾ ਕਿ ਰਿਮੋਟ ਫਲਾਈਟ ਕ੍ਰਿਊ ਨੂੰ ਮਨਜ਼ੂਰਸ਼ੁਦਾ ਐੱਫ ਟੀ ਓਸ / ਆਰ ਪੀ ਟੀ ਓਸ ਰਾਹੀਂ ਸਿੱਖਿਅਤ ਕੀਤਾ ਜਾਵੇ ।

5. ਆਰ ਪੀ ਏ ਐੱਸ ਅਪਰੇਟਰ ਇਹ ਯਕੀਨੀ ਬਣਾਵੇਗਾ ਕਿ ਆਰ ਪੀ ਐੱਸ ਕੰਮ ਕਰਨ ਦੀ ਸਥਿਤੀ ਵਿੱਚ ਹੈ ਅਤੇ ਮਨਜ਼ੂਰ ਐੱਸ ਓ ਪੀ ਅਨੁਸਾਰ ਉਸਦਾ ਰੱਖ ਰਖਾਅ ਕੀਤਾ ਗਿਆ ਹੈ ਅਤੇ ਖਰਾਬੀ (ਉਪਕਰਨ ਦੇ ਵਿਗਾੜ) ਕਾਰਨ ਕਿਸੇ ਵੀ ਹੋਣ ਵਾਲੀ ਘਟਨਾ ਲਈ ਜਿ਼ੰਮੇਵਾਰ ਹੋਵੇਗਾ ।

6. ਆਰ ਪੀ ਏ ਐੱਸ ਅਪਰੇਟਰ ਹਰੇਕ ਆਰ ਪੀ ਏ ਉਡਾਣ ਨੂੰ ਦਰਜ ਕਰੇਗਾ ਅਤੇ ਡੀ ਜੀ ਸੀ ਏ ਵੱਲੋਂ ਮੰਗਣ ਤੇ ਇਹ ਰਿਕਾਰਡ ਉਪਲਬਧ ਕੀਤਾ ਜਾਵੇਗਾ ।

7. ਬੀ ਸੀ ਸੀ ਆਈ ਏਰੀਅਲ , ਫੋਟੋਗ੍ਰਾਫੀ ਸਬੰਧੀ ਜ਼ਰੂਰੀ ਮਨਜ਼ੂਰੀ ਡਾਇਰੈਕਟੋਰੇਟ ਆਫ਼ ਰੈਗੂਲੇਸ਼ਨਸ ਐਂਡ ਇਨਫਰਮੇਸ਼ਨ , ਡੀ ਜੀ ਸੀ ਏ ਜਾਂ ਰੱਖਿਆ ਮੰਤਰਾਲਾ (ਜੋੋ ਵੀ ਲਾਗੂ ਹੁੰਦਾ ਹੋਵੇ) , ਤੋਂ ਲਵੇਗਾ । ਫੋਟੋਗ੍ਰਾਫਸ ਵੀਡੀਓਗ੍ਰਾਫਸ , ਜੋ ਆਰ ਪੀ ਏ ਐੱਸ ਰਾਹੀਂ ਲਏ ਜਾਣਗੇ , ਉਹ ਕੇਵਲ ਬੀ ਸੀ ਸੀ ਆਈ ਵਰਤੇਗਾ । ਬੀ ਸੀ ਸੀ ਆਈ ਆਰ ਪੀ ਏ ਐੱਸ ਦੀ ਰੱਖਿਆ ਤੇ ਸੁਰੱਖਿਆ ਅਤੇ ਆਰ ਪੀ ਐੱਸ ਰਾਹੀਂ ਇਕੱਤਰ ਡਾਟਾ ਲਈ ਜਿ਼ੰਮੇਵਾਰ ਹੋਵੇਗਾ ।

8. ਅਪਰੇਟਰ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਜਿਊਂ ਹੀ ਡਿਜੀਟਲ ਸਕਾਈ ਪਲੇਟਫਾਰਮ ਸੰਚਾਲਿਤ ਹੁੰਦਾ ਹੈ , ਐੱਨ ਪੀ ਐੱਨ ਟੀ ਦੀ ਪਾਲਣਾਯੋਗ ਹੋਵੇ (ਕਿਊ ਸੀ ਆਈ ਵੱਲੋਂ ਪ੍ਰਮਾਣਿਤ) ।

9. ਬੀ ਸੀ ਸੀ ਆਈ ਯਕੀਨੀ ਬਣਾਵੇਗਾ ਕਿ ਕਿਊਡਿਚ ਵੱਲੋਂ ਸੰਚਾਲਿਤ ਹਰੇਕ ਆਰ ਪੀ ਐੱਸ ਤੇ ਅੱਗ ਰੋਕੂ ਪਛਾਣ ਪਲੇਟ ਜਿਸ ਉੱਪਰ ਸਾਫ਼ ਸਾਫ਼ ਓ ਏ ਐੱਨ , ਡੀ ਏ ਐੱਨ ਅਤੇ ਆਰ ਪੀ ਏ ਐੱਸ ਦਾ ਮਾਡਲ ਨੰਬਰ ਲਿਖਿਆ ਹੋਵੇ ।

10. ਆਰ ਪੀ ਐੱਸ ਦਾ ਸੰਚਾਲਨ ਦਿਨ ਦੀ ਰੌਸ਼ਨੀ , ਚੰਗੀ ਤਰ੍ਹਾਂ ਰੁਸ਼ਨਾਈਆਂ ਹਾਲਤਾਂ (2000 ਐੱਲ ਯੂ ਐੱਕਸ ਤੋਂ ਵਧੇਰੇ) ਅਤੇ ਕੇਵਲ ਬਿਨ੍ਹਾਂ ਕਾਬੂ ਪੁਲਾੜ ਵਿੱਚ ਵਿਜ਼ੁਅਲ ਲਾਈਨ ਆਫ਼ ਸਾਈਟ ਅਨੁਸਾਰ ਅਤੇ ਵੱਧ ਤੋਂ ਵੱਧ 200 ਫੁੱਟ (ਏ ਜੀ ਐੱਲ) ਦੀ ਉਚਾਈ ਤੱਕ ਸੀਮਿਤ ਹੋਵੇਗਾ ।

11. ਆਰ ਪੀ ਏ ਐੱਸ ਦਾ ਸੀ ਏ ਆਰ ਦੀਆਂ ਵਿਵਸਥਾਵਾਂ ਅਨੁਸਾਰ ਹਵਾਈ ਅੱਡੇ ਦੇ ਖੇਤਰ ਵਿੱਚ ਸੰਚਾਲਨ ਨਹੀਂ ਹੋਵੇਗਾ । ਜੇਕਰ ਹਵਾਈ ਅੱਡੇ ਨੇੜੇ / ਕੰਟਰੋਲਡ ਏਅਰ ਸਪੇਸ ਵਿੱਚ ਸੰਚਾਲਨ ਦੀ ਜ਼ਰੂਰਤ ਪੈਂਦੀ ਹੈ ਤਾਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ ਏ ਆਈ ਤੋਂ ) ਆਰ ਪੀ ਏ ਐੱਸ ਦੇ ਸੰਚਾਲਨ ਦੇ ਖੇਤਰ ਅਤੇ ਸਮੇਂ ਸਬੰਧੀ ਅਗਾਂਊਂ ਮਨਜ਼ੂਰੀ ਲੈਣੀ ਹੋਵੇਗੀ ।

12. ਬੀ ਸੀ ਸੀ ਆਈ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਦੀ ਉਡਾਣ ਦੌਰਾਨ ਕਿਸੇ ਵੀ ਵਸਤੂ ਨੂੰ ਡਿਸਚਾਰਜ ਜਾਂ ਹੇਠਾਂ ਨਹੀਂ ਸੁੱਟਿਆ ਜਾਵੇਗਾ । ਬੀ ਸੀ ਸੀ ਆਈ ਇਹ ਵੀ ਯਕੀਨੀ ਬਣਾਵੇਗਾ ਕਿ ਘਾਤਕ ਸਮੱਗਰੀ ਜਾਂ ਵੇਰੀਏਬਲ ਪੇਅ ਲੋਡ ਕਿਸੇ ਵੀ ਹਾਲਤ ਵਿੱਚ ਆਰ ਪੀ ਏ ਦੀ ਵਰਤੋਂ ਵੇਲੇ ਨਾਲ ਨਹੀਂ ਲਿਜਾਏ ਜਾਣਗੇ ।

13. ਬੀ ਸੀ ਸੀ ਆਈ ਯਕੀਨੀ ਬਣਾਵੇਗਾ ਕਿ ਗ਼ੈਰ ਜ਼ਰੂਰੀ ਵਿਅਕਤੀਆਂ ਨੂੰ ਸੰਚਾਲਨ ਖੇਤਰ ਦੇ ਘੇਰੇ ਅੰਦਰ ਆਉਣ ਦੀ ਆਗਿਆ ਨਾ ਦਿੱਤੀ ਜਾਵੇ (ਗਰਾਂਉਂਡ ਕੰਟਰੋਲ ਸਟੇਸ਼ਨ ਸਮੇਤ) ਅਤੇ ਇਸ ਚਿੱਠੀ ਅਤੇ ਮਨਜ਼ੂਰ ਐੱਸ ਓ ਪੀ ਦੀਆਂ ਸ਼ਰਤਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਕੇ ਪਾਲਣਾ ਕੀਤੀ ਜਾਵੇ ।

14. ਬੀ ਸੀ ਸੀ ਆਈ ਅਪਰੇਟਰ ਜਾਇਦਾਦ ਅਤੇ ਜਨਤਾ ਦੀ ਨਿੱਜਤਾ ਰੱਖਿਆ ਤੇ ਸੁਰੱਖਿਆ ਨੂੰ ਯਕੀਨੀ ਬਣਾਏਗਾ । ਹੋਰ ਕਿਸੇ ਵੀ ਵਾਪਰਨ ਵਾਲੀ ਘਟਨਾ ਲਈ ਵਿੱਚ ਡੀ ਜੀ ਸੀ ਏ ਜਿ਼ੰਮੇਵਾਰ ਨਹੀਂ ਹੋਵੇਗਾ ।

15. ਅਪਰੇਟਰ ਇਹ ਯਕੀਨੀ ਬਣਾਵੇਗਾ ਕਿ ਆਰ ਪੀ ਏ ਐੱਸ ਕਿਸੇ ਵਿਅਕਤੀ ਜਾਂ ਜਾਇਦਾਦ ਨੂੰ ਖ਼ਤਰਾ ਪਹੁੰਚਾਉਣ ਦੇ ਤਰੀਕੇ ਨਾਲ ਨਾ ਉਡਾਇਆ ਜਾਵੇ । ਉਪਕਰਨ ਨਾਲ ਸਰੀਰਕ ਸੰਪਰਕ ਹੋਣ ਕਰਕੇ ਕਿਸੇ ਵੀ ਵਿਅਕਤੀ ਨੂੰ ਸੱਟ ਲੱਗਣ ਦੇ ਕੇਸ ਵਿੱਚ ਅਪਰੇਟਰ ਅਤੇ ਬੀ ਸੀ ਸੀ ਆਈ ਮੈਡੀਕੋ ਲੀਗਲ ਮੁੱਦਿਆਂ ਲਈ ਜਿ਼ੰਮੇਵਾਰ ਹੋਣਗੇ । ਬੀ ਸੀ ਸੀ ਆਈ ਇਹ ਵੀ ਯਕੀਨੀ ਬਣਾਵੇਗਾ ਕਿ ਬੀਮਾ ਨੀਤੀ ਵੀ ਵੈਧਯ ਰਹੇ ਅਤੇ ਹਾਦਸਾ , ਆਰ ਪੀ ਐੱਸ ਸੰਚਾਲਨ ਦੌਰਾਨ ਕਿਸੇ ਵੀ ਘਟਨਾ , ਦੇ ਸਿੱਟੇ ਵਜੋਂ ਤੀਜੀ ਧਿਰ ਨੂੰ ਹੋਣ ਵਾਲੇ ਨੁਕਸਾਨ ਲਈ ਬੀਮਾ ਕਵਰ ਵੀ ਕਾਫੀ ਹੋਵੇ ।

16. ਅਪਰੇਟਰ ਸਬੰਧਤ ਮੰਤਰਾਲਿਆਂ / ਅਥਾਰਟੀਜ਼ ਦੀ ਮਨਜ਼ੂਰੀ ਤੋਂ ਬਿਨ੍ਹਾਂ ਸੀ ਏ ਆਰ ਸੈਕਸ਼ਨ 3 , ਕੜੀ 10 , ਪਾਰਟ 1 ਦੇ ਪੈਰ੍ਹਾ 13.1 ਵਿੱਚ ਦਿੱਤੇ ਗਏ ਨੋ ਫਲਾਈ ਜ਼ੋਨ ਵਿੱਚ ਆਰ ਪੀ ਏ ਐੱਸ ਦਾ ਸੰਚਾਲਨ ਨਹੀਂ ਕਰੇਗਾ ।

17. ਬੀ ਸੀ ਸੀ ਆਈ ਅਤੇ ਕਿਊਡਿਚ ਇਨ੍ਹਾਂ ਸੰਚਾਲਨਾਂ ਕਰਕੇ ਪੈਦਾ ਹੋਣ ਵਾਲੇ ਮੁੱਦਿਆਂ ਜਾਂ ਕਾਨੂੰਨੀ ਕੇਸਾਂ ਤੋਂ ਡੀ ਜੀ ਸੀ ਏ ਨੂੰ ਮੁਆਵਜ਼ਾ ਦੇਵੇਗਾ ।

18. ਇਹ ਪੱਤਰ ਰਿਮੋਟਲੀ ਏਅਰ ਪਾਈਲਟਡ ਏਅਰ ਕ੍ਰਾਫਟ ਸਿਸਟਮ ਬਾਰੇ ਬਣਾਏ ਗਏ ਐੱਸ ਓ ਪੀ ਜਾਂ ਹੋਰ ਸਰਕਾਰੀ ਏਜੰਸੀਆਂ ਅਤੇ ਬਾਈ ਲਾਜ਼ ਦੀਆਂ ਰੋਕਾਂ ਨੂੰ ਅਣਡਿੱਠ ਨਹੀਂ ਕਰੇਗਾ ।

19. ਸੰਚਾਲਨ ਦੇ ਕਿਸੇ ਵੀ ਪੜਾਅ ਦੌਰਾਨ ਘਟਨਾ / ਦੁਰਘਟਨਾ ਦੇ ਕੇਸ ਵਿੱਚ ਅਪਰੇਟਰ ਡੀ ਜੀ ਸੀ ਏ ਦੇ ਏਅਰ ਸੇਫਟੀ ਡਾਇਰੈਕਟੋਰੇਟ ਨੂੰ ਅਜਿਹੀ ਘਟਨਾ ਦੇ 24 ਘੰਟਿਆਂ ਦੇ ਅੰਦਰ ਅੰਦਰ ਪੂਰੇ ਵਿਸਥਾਰ ਦੀ ਰਿਪੋਰਟ ਦੇਵੇਗਾ ।

20. ਅਪਰੇਟਰ ਡੀ ਜੀ ਸੀ ਏ (ਜਦੋਂ ਅਤੇ ਜਿਵੇਂ ਉਪਬਲਧ ਹੋਵੇ) ਨੂੰ ਸੰਚਾਲਨ ਦੀ (ਜਗ੍ਹਾ ਅਤੇ ਤਰੀਕ) ਸੂਚੀ ਦੇਵੇਗਾ । ਇਹ ਸੁਰੱਖਿਆ ਲਈ ਅਗਾਂਊਂ ਦਿੱਤੀ ਜਾਵੇਗਾ । ਇਸ ਸਬੰਧ ਵਿੱਚ ਬੀ ਸੀ ਸੀ ਆਈ ਇਹ ਯਕੀਨੀ ਬਣਾਵੇਗਾ ਕਿ ਇਹ ਕੰਮ ਕਰਨ ਲਈ ਡੀ ਜੀ ਸੀ ਏ ਨੂੰ ਪਹੁੰਚ ਦਿੱਤੀ ਜਾਵੇ ।

21. ਸੀ ਏ ਆਰ ਵਿੱਚ ਲਿਖੀਆਂ ਗਈਆਂ ਵਿਸ਼ੇਸ਼ ਵਿਵਸਥਾਵਾਂ ਅਤੇ ਇਸ ਪੱਤਰ ਵਿੱਚ ਦੱਸੀਆਂ ਗਈਆਂ ਸੀਮਾਵਾਂ ਅਤੇ ਹਾਲਤਾਂ ਦੀ ਉਲੰਘਣਾ ਕਰਨ ਤੇ ਜਾਰੀ ਕੀਤੀ ਮਨਜ਼ੂਰੀ ਖਤਮ ਕਰ ਦਿੱਤੀ ਜਾਵੇਗੀ ਅਤੇ ਸੀ ਏ ਆਰ ਵਿੱਚਲੇ ਪੈਰ੍ਹਾ 18 ਦੇ ਅਨੁਸਾਰ ਲਾਗੂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ।

ਆਰ ਜੇ / ਐੱਨ ਜੀ  


(Release ID: 1696289) Visitor Counter : 213