ਪ੍ਰਧਾਨ ਮੰਤਰੀ ਦਫਤਰ

ਗੋਰਖਪੁਰ, ਉੱਤਰ ਪ੍ਰਦੇਸ਼ ਵਿੱਚ ‘ਚੌਰੀ ਚੌਰਾ’ ਸ਼ਤਾਬਦੀ ਸਮਾਰੋਹ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 04 FEB 2021 2:47PM by PIB Chandigarh

ਭਗਵਾਨ ਸ਼ਿਵ ਅਵਤਾਰੀ ਗੋਰਖਨਾਥ ਕੀ ਧਰਤੀ ਕੋ ਪ੍ਰਣਾਮ ਕਰਤ ਬਾਂਟੀ। ਦੇਵਰਹਾ ਬਾਬਾ ਕੇ ਆਸ਼ੀਰਵਾਦ ਸੇ ਇ ਜਿਲ੍ਹਾ ਖੂਬ ਆਗੇ ਬੜ੍ਹਤ ਬਾ। ਅੱਜ ਦੇਵਰਹਾ ਬਾਬਾ ਕੀ ਧਰਤੀ ਪਰ ਹਮ ਚੌਰੀ-ਚੌਰਾ ਦੇ ਮਹਾਨ ਲੋਗਨ ਕ ਸਵਾਗਤ ਕਰਤ ਬਾਂਟੀ ਅਉਰ ਆਪ ਸਬੈ ਕੇ ਨਮਨ ਕਰਤ ਬਾਂਟੀ। 

ਉੱਤਰ ਪ੍ਰਦੇਸ਼ ਦੀ ਗਵਰਨਰ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯਸ਼ਸਵੀ ਅਤੇ ਲੋਕਪ੍ਰਿਯ ਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਜੀ, ਯੂਪੀ ਸਰਕਾਰ ਦੇ ਮੰਤਰੀਗਣ, ਪ੍ਰੋਗਰਾਮ ਵਿੱਚ ਉਪਸਥਿਤ ਸਾਂਸਦ, ਵਿਧਾਇਕ ਅਤੇ ਮੇਰੇ ਭਾਈਓ ਅਤੇ ਭੈਣੋਂ, ਚੌਰੀ-ਚੌਰਾ ਦੀ ਪਵਿੱਤਰ ਭੂਮੀ ‘ਤੇ ਦੇਸ਼ ਦੇ ਲਈ ਬਲਿਦਾਨ ਹੋਣ ਵਾਲੇ, ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ, ਵੀਰ ਸ਼ਹੀਦਾਂ ਦੇ ਚਰਣਾਂ ਵਿੱਚ, ਮੈਂ ਪ੍ਰਣਾਮ ਕਰਦਾ ਹਾਂ, ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਇਸ ਪ੍ਰੋਗਰਾਮ ਵਿੱਚ ਅਲੱਗ-ਅਲੱਗ ਜਿਲ੍ਹਿਆਂ ਵਿੱਚ ਸ਼ਹੀਦਾਂ ਅਤੇ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਦੇ ਪਰਿਜਨ ਵੀ ਉਪਸਥਿਤ ਹਨ। ਅਨੇਕ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਅੱਜ ਔਨਲਾਈਨ ਵੀ ਜੁੜੇ ਹਨ। ਆਪ ਸਭ ਦਾ ਵੀ ਮੈਂ ਅਭਿਨੰਦਨ ਕਰਦਾ ਹਾਂ, ਆਦਰ ਕਰਦਾ ਹਾਂ।

ਸਾਥੀਓ,

ਸੌ ਵਰ੍ਹੇ ਪਹਿਲਾਂ ਚੌਰੀ-ਚੌਰਾ ਵਿੱਚ ਜੋ ਹੋਇਆ, ਉਹ ਸਿਰਫ ਇੱਕ ਆਗਜਨੀ ਦੀ ਘਟਨਾ, ਇੱਕ ਥਾਣੇ ਵਿੱਚ ਅੱਗ ਲਗਾ ਦੇਣ ਦੀ ਘਟਨਾ ਸਿਰਫ ਨਹੀਂ ਸੀ। ਚੌਰੀ-ਚੌਰਾ ਦਾ ਸੰਦੇਸ਼ ਬਹੁਤ ਵੱਡਾ ਸੀ, ਬਹੁਤ ਵਿਆਪਕ ਸੀ। ਅਨੇਕ ਵਜ੍ਹਾ ਤੋਂ ਪਹਿਲਾਂ ਵੀ ਚੌਰੀ-ਚੌਰਾ ਦੀ ਗੱਲ ਹੋਈ, ਉਸ ਨੂੰ ਇੱਕ ਮਾਮੂਲੀ ਆਗਜਨੀ ਦੇ ਸੰਦਰਭ ਵਿੱਚ ਹੀ ਦੇਖਿਆ ਗਿਆ। ਲੇਕਿਨ ਆਗਜਨੀ ਕਿਨ੍ਹਾਂ ਪਰਿਸਥਿਤੀਆਂ ਵਿੱਚ ਹੋਈ, ਕੀ ਵਜ੍ਹਾ ਸੀ, ਇਹ ਵੀ ਉਤਨੀ ਹੀ ਮਹੱਤਵਪੂਰਨ ਹੈ। ਅੱਗ ਥਾਣੇ ਵਿੱਚ ਨਹੀਂ ਲਗੀ ਸੀ, ਅੱਗ ਜਨ-ਜਨ ਦੇ ਦਿਲਾਂ ਵਿੱਚ ਪ੍ਰੱਜਵਲਿਤ ਹੋ ਚੁੱਕੀ ਸੀ। ਚੌਰੀ-ਚੌਰਾ ਦੇ ਇਤਿਹਾਸਿਕ ਸੰਗ੍ਰਾਮ ਨੂੰ ਅੱਜ ਦੇਸ਼ ਦੇ ਇਤਿਹਾਸ ਵਿੱਚ ਜੋ ਸਥਾਨ ਦਿੱਤਾ ਜਾ ਰਿਹਾ ਹੈ, ਉਸ ਨਾਲ ਜੁੜਿਆ ਹਰ ਪ੍ਰਯਤਨ ਬਹੁਤ ਪ੍ਰਸ਼ੰਸਨੀਯ ਹੈ। ਮੈਂ, ਯੋਗੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ। ਅੱਜ ਚੌਰੀ-ਚੌਰਾ ਦੀ ਸ਼ਤਾਬਦੀ ‘ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਹੈ।

ਅੱਜ ਤੋਂ ਸ਼ੁਰੂ ਹੋ ਰਹੇ ਇਹ ਪ੍ਰੋਗਰਾਮ ਪੂਰੇ ਸਾਲ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ਚੌਰੀ-ਚੌਰਾ ਦੇ ਨਾਲ ਹੀ ਹਰ ਪਿੰਡ, ਹਰ ਖੇਤਰ ਦੇ ਵੀਰ ਬਲਿਦਾਨੀਆਂ ਨੂੰ ਵੀ ਯਾਦ ਕੀਤਾ ਜਾਵੇਗਾ। ਇਸ ਸਾਲ ਜਦੋਂ ਦੇਸ਼ ਆਪਣੀ ਆਜਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਉਸ ਸਮੇਂ ਅਜਿਹੇ ਸਮਾਰੋਹ ਦਾ ਹੋਣਾ, ਇਸ ਨੂੰ ਹੋਰ ਵੀ ਪ੍ਰਾਸੰਗਿਕ ਬਣਾ ਦਿੰਦਾ ਹੈ।

ਸਾਥੀਓ,

ਚੌਰੀ-ਚੌਰਾ, ਦੇਸ਼ ਦੇ ਆਮ ਮਾਨਵੀ ਦਾ ਸਵਤ:ਸਫੂਰਤ ਸੰਗ੍ਰਾਮ ਸੀ। ਇਹ ਦੁਰਭਾਗ ਹੈ ਕਿ ਚੌਰੀ-ਚੌਰਾ ਦੇ ਸ਼ਹੀਦਾਂ ਦੀ ਬਹੁਤ ਅਧਿਕ ਚਰਚਾ ਨਹੀਂ ਹੋ ਪਾਈ। ਇਸ ਸੰਗ੍ਰਾਮ ਦੇ ਸ਼ਹੀਦਾਂ ਨੂੰ, ਕ੍ਰਾਂਤੀਕਾਰੀਆਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਭਲੇ ਹੀ ਪ੍ਰਮੁੱਖਤਾ ਨਾਲ ਜਗ੍ਹਾ ਨਾ ਦਿੱਤੀ ਗਈ ਹੋਵੇ ਲੇਕਿਨ ਆਜ਼ਾਦੀ ਦੇ ਲਈ ਉਨ੍ਹਾਂ ਦਾ ਖੂਨ ਦੇਸ਼ ਦੀ ਮਿੱਟੀ ਵਿੱਚ ਜ਼ਰੂਰ ਮਿਲਿਆ ਹੋਇਆ ਹੈ ਜੋ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦਾ ਰਹਿੰਦਾ ਹੈ। ਅਲੱਗ-ਅਲੱਗ ਪਿੰਡ, ਅਲੱਗ-ਅਲੱਗ ਉਮਰ, ਅਲੱਗ ਅਲੱਗ ਸਮਾਜਿਕ ਪ੍ਰਿਸ਼ਠਭੂਮੀ, ਲੇਕਿਨ ਇਕੱਠੇ ਮਿਲ ਕੇ ਉਹ ਸਭ ਮਾਂ ਭਾਰਤੀ ਦੀ ਵੀਰ ਸੰਤਾਨ ਸਨ।

ਆਜਾਦੀ ਦੇ ਅੰਦੋਲਨ ਵਿੱਚ ਸੰਭਵਤ: ਅਜਿਹੇ ਘੱਟ ਹੀ ਵਾਕਯੇ ਹੋਣਗੇ, ਅਜਿਹੀਆਂ ਘੱਟ ਹੀ ਘਟਨਾਵਾਂ ਹੋਣਗੀਆਂ ਜਿਸ ਵਿੱਚ ਕਿਸੇ ਇੱਕ ਘਟਨਾ ‘ਤੇ 19 ਸੁਤੰਤਰਤਾ ਸੈਨਾਨੀਆਂ ਨੂੰ ਫਾਂਸੀ ਦੇ ਫੰਦੇ ਨਾਲ ਲਟਕਾ ਦਿੱਤਾ ਗਿਆ। ਅੰਗ੍ਰੇਜੀ ਹੁਕੂਮਤ ਤਾਂ ਸੈਂਕੜਿਆਂ ਸੁਤੰਤਰ ਸੈਨਾਨੀਆਂ ਨੂੰ ਫਾਂਸੀ ਦੇਣ ‘ਤੇ ਤੁਲੀ ਹੋਈ ਸੀ। ਲੇਕਿਨ ਬਾਬਾ ਰਾਘਵਦਾਸ ਅਤੇ ਮਹਾਮਨਾ ਮਾਲਵੀਯ ਜੀ ਦੇ ਪ੍ਰਯਤਨਾਂ ਦੀ ਵਜ੍ਹਾ ਨਾਲ ਕਰੀਬ-ਕਰੀਬ 150 ਲੋਕਾਂ ਨੂੰ ਫਾਂਸੀ ਤੋਂ ਬਚਾ ਲਿਆ ਗਿਆ ਸੀ। ਇਸ ਲਈ ਅੱਜ ਦਾ ਦਿਨ ਵਿਸ਼ੇਸ਼ ਰੂਪ ਨਾਲ ਬਾਬਾ ਰਾਘਵਦਾਸ ਅਤੇ ਮਹਾਮਨਾ ਮਦਨ ਮੋਹਨ ਮਾਲਵੀਯ ਜੀ ਨੂੰ ਵੀ ਪ੍ਰਣਾਮ ਕਰਨ ਦਾ ਹੈ, ਉਨ੍ਹਾਂ ਦਾ ਸਮਰਣ ਕਰਨ ਦਾ ਹੈ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਇਸ ਪੂਰੇ ਅਭਿਯਾਨ ਨਾਲ ਸਾਡੇ ਵਿਦਿਆਰਥੀ-ਵਿਦਿਆਰਥਣਾਂ, ਨੌਜਵਾਨਾਂ ਨੂੰ ਪ੍ਰਤਿਯੋਗਿਤਾਵਾਂ ਦੇ ਮਾਧਿਅਮ ਨਾਲ ਵੀ ਜੋੜਿਆ ਜਾ ਰਿਹਾ ਹੈ। ਸਾਡੇ ਯੁਵਾ ਜੋ ਅਧਿਐਨ ਕਰਨਗੇ ਉਸ ਨਾਲ ਉਨ੍ਹਾਂ ਨੂੰ ਇਤਿਹਾਸ ਦੇ ਕਈ ਅਣਕਹੇ ਪਹਿਲੂ ਪਤਾ ਚਲਣਗੇ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਵੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਯੁਵਾ ਲੇਖਕਾਂ ਨੂੰ ਸੁਤੰਤਰਤਾ ਸੈਨਾਨੀਆਂ ‘ਤੇ ਕਿਤਾਬ ਲਿੱਖਣ ਦੇ ਲਈ, ਘਟਨਾਵਾਂ ‘ਤੇ ਕਿਤਾਬ ਲਿੱਖਣ ਦੇ ਲਈ, ਸ਼ੋਧਪੱਤਰ ਲਿੱਖਣ ਦੇ ਲਈ ਸੱਦਾ ਦਿੱਤਾ ਹੈ। ਚੌਰੀ-ਚੌਰਾ ਸੰਗ੍ਰਾਮ ਦੇ ਕਿਤਨੇ ਹੀ ਅਜਿਹੇ ਵੀਰ ਸੈਨਾਨੀ ਹਨ ਜਿਨ੍ਹਾਂ ਦੇ ਜੀਵਨ ਨੂੰ ਤੁਸੀਂ ਦੇਸ ਦੇ ਸਾਹਮਣੇ ਲਿਆ ਸਕਦੇ ਹੋ। ਚੌਰੀ-ਚੌਰਾ ਸ਼ਤਾਬਦੀ ਦੇ ਇਨ੍ਹਾਂ ਪ੍ਰੋਗਰਾਮਾਂ ਨੂੰ ਲੋਕਲ ਕਲਾ ਸੱਭਿਆਚਾਰ ਅਤੇ ਆਤਮਨਿਰਭਰਤਾ ਨਾਲ ਜੋੜਣ ਦਾ ਪ੍ਰਯਤਨ ਕੀਤਾ ਗਿਆ ਹੈ। ਇਹ ਪ੍ਰਯਤਨ ਵੀ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਪ੍ਰਤੀ ਸਾਡੀ ਸ਼ਰਧਾਂਜਲੀ ਹੋਵੇਗੀ। ਮੈਂ ਇਸ ਆਯੋਜਨ ਦੇ ਲਈ ਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਜੀ ਅਤੇ ਯੂਪੀ ਸਰਕਾਰ ਦੀ ਵੀ ਸਰਾਹਣਾ ਕਰਦਾ ਹਾਂ।

ਸਾਥੀਓ,

ਸਾਮੂਹਿਕਤਾ ਦੀ ਜਿਸ ਸ਼ਕਤੀ ਨੇ ਗੁਲਾਮੀ ਦੀ ਬੇੜੀਆਂ ਨੂੰ ਤੋੜਿਆ ਸੀ, ਉਹੀ ਸ਼ਕਤੀ ਭਾਰਤ ਨੂੰ ਦੁਨੀਆ ਦੀ ਬੜੀ ਤਾਕਤ ਵੀ ਬਣਾਵੇਗੀ। ਸਾਮੂਹਿਕਤਾ ਦੀ ਇਹੀ ਸ਼ਕਤੀ, ਆਤਮਨਿਰਭਰ ਭਾਰਤ ਅਭਿਯਾਨ ਦਾ ਮੂਲਭੂਤ ਅਧਾਰ ਹੈ। ਅਸੀਂ ਦੇਸ਼ ਨੂੰ 130 ਕਰੋੜ ਦੇਸ਼ਵਾਸੀਆਂ ਦੇ ਲਈ ਵੀ ਆਤਮਨਿਰਭਰ ਬਣਾ ਰਹੇ ਹਾਂ, ਅਤੇ ਪੂਰੇ ਆਲਮੀ ਪਰਿਵਰ ਦੇ ਲਈ ਵੀ।

ਤੁਸੀਂ ਕਲਪਨਾ ਕਰੋ, ਇਸ ਕੋਰੋਨਾ ਕਾਲ ਵਿੱਚ, ਜਦੋਂ ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਦੇ ਨਾਗਰਿਕਾਂ ਦੀ ਮਦਦ ਦੇ ਲਈ ਜਰੂਰੀ ਦਵਾਈਆਂ ਭੇਜੀਆਂ, ਜਦੋਂ ਭਾਰਤ ਨੇ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਨਾਲ ਆਪਣੇ 50 ਲੱਖ ਤੋਂ ਅਧਿਕ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਦਾ ਕੰਮ ਕੀਤਾ, ਜਦੋਂ ਭਾਰਤ ਨੇ ਅਨੇਕਾਂ ਦੇਸ਼ ਦੇ ਹਜਾਰਾਂ ਨਾਗਰਿਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਦੇਸ਼ ਭੇਜਿਆ, ਜਦੋਂ ਅੱਜ ਭਾਰਤ ਖੁਦ ਕੋਰੋਨਾ ਦੀ ਵੈਕਸੀਨ ਬਣਾ ਰਿਹਾ ਹੈ, ਦੁਨੀਆ ਦੇ ਬੜੇ-ਬੜੇ ਦੇਸ਼ਾਂ ਤੋਂ ਵੀ ਤੇਜ ਗਤੀ ਨਾਲ ਟੀਕਾਕਰਨ ਕਰ ਰਿਹਾ ਹੈ, ਜਦੋਂ ਭਾਰਤ ਮਾਨਵ ਜੀਵਨ ਦੀ ਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਨੀਆ ਭਰ ਨੂੰ ਵੈਕਸੀਨ ਦੇ ਰਿਹਾ ਹੈ ਤਾਂ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ, ਜਿੱਥੇ ਵੀ ਉਨ੍ਹਾਂ ਦੀ ਆਤਮਾ ਹੋਵੇਗੀ ਜ਼ਰੂਰ ਮਾਣ ਹੁੰਦਾ ਹੋਵੇਗਾ।

ਸਾਥੀਓ,

ਇਸ ਅਭਿਯਾਨ ਨੂੰ ਸਫਲ ਬਣਾਉਣ ਦੇ ਲਈ ਅਭੂਤਪੂਰਵ ਪ੍ਰਯਤਨਾਂ ਦੀ ਵੀ ਜ਼ਰੂਰਤ ਹੈ। ਇਸ ਭਗੀਰਥ ਪ੍ਰਯਤਨਾਂ ਦੀ ਇੱਕ ਝਲਕ, ਸਾਨੂੰ, ਇਸ ਵਾਰ ਦੇ ਬਜਟ ਵਿੱਚ ਵੀ ਦਿਖਾਈ ਦਿੰਦੀ ਹੈ। ਕੋਰੋਨਾ ਕਾਲ ਵਿੱਚ ਦੇਸ਼ ਦੇ ਸਾਹਮਣੇ ਜੋ ਚੁਣੌਤੀਆਂ ਆਈਆਂ ਉਨ੍ਹਾਂ ਦੇ ਸਮਾਧਾਨ ਨੂੰ ਇਹ ਬਜਟ ਨਵੀਂ ਤੇਜੀ ਦੇਣ ਵਾਲਾ ਹੈ। ਸਾਥੀਓ, ਬਜਟ ਦੇ ਪਹਿਲੇ ਕਈ ਦਿੱਗਜ ਇਹ ਕਹਿ ਰਹੇ ਸੀ ਕਿ ਦੇਸ਼ ਨੇ ਇਤਨੇ ਬੜੇ ਸੰਕਟ ਦਾ ਸਾਹਮਣਾ ਕੀਤਾ ਹੈ, ਇਸ ਲਈ, ਸਰਕਾਰ ਨੂੰ ਟੈਕਸ ਵਧਾਉਣਾ ਹੀ ਪਵੇਗਾ, ਦੇਸ਼ ਦੇ ਆਮ ਨਾਗਰਿਕ ‘ਤੇ ਬੋਝ ਪਾਉਣਾ ਹੀ ਹੋਵੇਗਾ, ਨਵੇਂ-ਨਵੇਂ ਟੈਕਸ ਲਗਾਉਣੇ ਹੀ ਪੈਣਗੇ ਲੇਕਿਨ ਇਸ ਬਜਟ ਵਿੱਚ ਦੇਸ਼ਵਾਸੀਆਂ ‘ਤੇ ਕੋਈ ਬੋਝ ਨਹੀਂ ਵਧਾਇਆ ਗਿਆ।

ਬਲਕਿ ਦੇਸ਼ ਨੂੰ ਤੇਜੀ ਨਾਲ ਅੱਗੇ ਵਧਾਉਣ ਦੇ ਲਈ ਸਰਕਾਰ ਨੇ ਜ਼ਿਆਦਾ ਤੋਂ ਜ਼ਿਆਦਾ ਖਰਚ ਕਰਨ ਦਾ ਫੈਸਲਾ ਲਿਆ ਹੈ। ਇਹ ਖਰਚ ਦੇਸ਼ ਵਿੱਚ ਚੌੜੀਆਂ ਸੜਕਾਂ ਬਣਾਉਣ ਦੇ ਲਈ ਹੋਵੇਗਾ, ਇਹ ਖਰਚ ਤੁਹਾਡੇ ਪਿੰਡ ਨੂੰ ਸ਼ਹਿਰਾਂ ਨਾਲ, ਬਜ਼ਾਰ ਨਾਲ, ਮੰਡੀਆਂ ਨਾਲ ਜੋੜਨ ਦੇ ਲਈ ਹੋਵੇਗਾ, ਇਸ ਖਰਚ ਨਾਲ ਪੁਲ਼ ਬਣਨਗੇ, ਰੇਲ ਦੀਆਂ ਪਟਰੀਆਂ ਬਿਛਣਗੀਆਂ, ਨਵੀਆਂ ਰੇਲਾਂ ਚਲਣਗੀਆਂ, ਨਵੀਆਂ ਬੱਸਾਂ ਵੀ ਚਲਾਈਆਂ ਜਾਣਗੀਆਂ।

ਸਿੱਖਿਆ, ਪੜ੍ਹਾਈ ਲਿਖਾਈ ਦੀ ਵਿਵਸਥਾ ਚੰਗੀ ਹੋਵੇ, ਸਾਡੇ ਨੌਜਵਾਨਾਂ ਨੂੰ ਜ਼ਿਆਦਾ ਚੰਗੇ ਅਵਸਰ ਮਿਲਣ, ਇਸ ਦੇ ਲਈ ਵੀ ਬਜਟ ਵਿੱਚ ਅਨੇਕ ਫੈਸਲੇ ਲਏ ਗਏ ਹਨ। ਅਤੇ ਸਾਥੀਓ, ਇਨ੍ਹਾਂ ਸਾਰੇ ਕੰਮਾਂ ਦੇ ਲਈ ਕੰਮ ਕਰਨ ਵਾਲਿਆਂ ਦੀ ਵੀ ਤਾਂ ਜ਼ਰੂਰਤ ਪਵੇਗੀ। ਜਦੋਂ ਸਰਕਾਰ, ਨਿਰਮਾਣ ‘ਤੇ ਜ਼ਿਆਦਾ ਖਰਚ ਕਰੇਗੀ ਤਾਂ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਆਮਦਨੀ ਦੇ ਨਵੇਂ ਰਾਸਤੇ ਖੁਲ੍ਹਣਗੇ।

ਸਾਥੀਓ,

ਦਹਾਕਿਆਂ ਤੋਂ ਸਾਡੇ ਦੇਸ਼ ਵਿੱਚ ਬਜਟ ਦਾ ਮਤਲਬ ਬਸ ਇਤਨਾ ਹੀ ਹੋ ਗਿਆ ਸੀ, ਕਿ ਕਿਸ ਦੇ ਨਾਮ ‘ਤੇ ਕੀ ਘੋਸ਼ਣਾ ਕਰ ਦਿੱਤੀ ਗਈ! ਬਜਟ ਨੂੰ ਵੋਟ ਬੈਂਕ ਦੇ ਹਿਸਾਬ ਕਿਤਾਬ ਦਾ ਬਹੀ ਖਾਤਾ ਬਣਾ ਦਿੱਤਾ ਗਿਆ ਸੀ। ਤੁਸੀਂ ਸੋਚੋ, ਤੁਸੀਂ ਵੀ ਆਪਣੇ ਘਰ ਵਿੱਚ ਆਉਣ ਵਾਲੇ ਖਰਚਾਂ ਦਾ ਲੇਖਾ-ਜੋਖਾ ਆਪਣੀ ਵਰਤਮਾਨ ਅਤੇ ਭਵਿੱਖ ਦੀਆਂ ਜ਼ਿੰਮੇਦਾਰੀਆਂ ਦੇ ਹਿਸਾਬ ਨਾਲ ਕਰਦੇ ਹਨ। ਲੇਕਿਨ ਪਹਿਲਾਂ ਦੀ ਸਰਕਾਰਾਂ ਨੇ ਬਜਟ ਨੂੰ ਅਜਿਹੀਆਂ ਘੋਸ਼ਣਾਵਾਂ ਦਾ ਮਾਧਿਅਮ ਬਣਾ ਦਿੱਤਾ ਸੀ, ਜੋ ਉਹ ਪੂਰੀ ਹੀ ਨਹੀਂ ਕਰ ਪਾਉਂਦੇ ਸਨ। ਹੁਣ ਦੇਸ ਨੇ ਉਹ ਸੋਚ ਬਦਲ ਦਿੱਤੀ ਹੈ, ਅਪ੍ਰੋਚ ਬਦਲ ਦਿੱਤੀ ਹੈ।

ਸਾਥੀਓ,

ਕੋਰੋਨਾ ਕਾਲ ਵਿੱਚ ਭਾਰਤ ਨੇ ਜਿਸ ਤਰ੍ਹਾਂ ਨਾਲ ਇਸ ਮਹਾਮਾਰੀ ਨਾਲ ਲੜਾਈ ਲੜੀ ਹੈ, ਅੱਜ ਉਸ ਦੀ ਤਾਰੀਫ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਸਾਡੇ ਟੀਕਾਕਰਨ ਅਭਿਯਾਨ ਨਾਲ ਵੀ ਦੁਨੀਆ ਦੇ ਕਈ ਦੇਸ਼ ਸਿੱਖ ਰਹੇ ਹਨ। ਹੁਣ ਦੇਸ਼ ਦਾ ਪ੍ਰਯਤਨ ਹੈ ਕਿ ਹਰ ਪਿੰਡ ਕਸਬੇ ਵਿੱਚ ਵੀ ਇਲਾਜ ਦੀ ਅਜਿਹੀ ਵਿਵਸਥਾ ਹੋਵੇ ਕਿ ਹਰ ਛੋਟੀ ਮੋਟੀ ਬਿਮਾਰੀ ਦੇ ਲਈ ਸ਼ਹਿਰ ਦੀ ਤਰਫ ਨਾ ਭੱਜਣਾ ਪਵੇ। ਇਤਨਾ ਹੀ ਨਹੀਂ, ਸ਼ਹਿਰਾਂ ਵਿੱਚ ਵੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਿੱਚ ਤਕਲੀਫ ਨਾ ਹੋਵੇ, ਇਸ ਦੇ ਲਈ ਵੀ ਬੜੇ ਫੈਸਲੇ ਲਏ ਗਏ ਹਨ। ਹੁਣ ਤੱਕ ਤੁਹਾਨੂੰ ਅਗਰ ਕੋਈ ਵੱਡਾ ਟੈਸਟ ਯਾ ਚੈਕ-ਅੱਪ ਕਰਵਾਉਣਾ ਹੁੰਦਾ ਹੈ, ਤਾਂ ਤੁਹਾਨੂੰ ਆਪਣੇ ਪਿੰਡ ਤੋਂ ਨਿਕਲ ਕੇ ਗੋਰਖਪੁਰ ਜਾਣਾ ਪੈਂਦਾ ਹੈ। ਜਾਂ ਫਿਰ ਕਈ ਵਾਰ ਤੁਸੀਂ ਲਖਨਊ ਜਾਂ ਬਨਾਰਸ ਤੱਕ ਚਲੇ ਜਾਂਦੇ ਹਨ। ਤੁਹਾਨੂੰ ਇਨ੍ਹਾਂ ਦਿੱਕਤਾਂ ਤੋਂ ਬਚਾਉਣ ਦੇ ਲਈ ਹੁਣ ਸਾਰੇ ਜ਼ਿਲ੍ਹਿਆਂ ਵਿੱਚ ਆਧੁਨਿਕ ਟੈਸਟਿੰਗ ਲੈਬ ਬਣਾਈ ਜਾਣਗੀਆਂ, ਜ਼ਿਲ੍ਹੇ ਵਿੱਚ ਹੀ ਚੈਕਅੱਪ ਦੀ ਵਿਵਸਥਾ ਹੋਵੇਗੀ ਅਤੇ ਇਸ ਲਈ, ਦੇਸ਼ ਨੇ ਬਜਟ ਵਿੱਚ ਸਿਹਤ ਦੇ ਖੇਤਰ ਵਿੱਚ ਵੀ ਪਹਿਲੇ ਨਾਲੋਂ ਕਾਫੀ ਜ਼ਿਆਦਾ ਖਰਚ ਦੀ ਵਿਵਸਥਾ ਕੀਤੀ ਹੈ।

ਸਾਥੀਓ,

ਸਾਡੇ ਦੇਸ਼ ਦੀ ਪ੍ਰਗਤੀ ਦਾ ਸਭ ਤੋਂ ਵੱਡਾ ਅਧਾਰ ਸਾਡਾ ਕਿਸਾਨ ਵੀ ਰਿਹਾ ਹੈ। ਚੌਰੀ-ਚੌਰਾ ਦੇ ਸੰਗ੍ਰਾਮ ਵਿੱਚ ਤਾਂ ਕਿਸਾਨਾਂ ਦੀ ਬਹੁਤ ਵੱਡੀ ਭੂਮਿਕਾ ਸੀ। ਕਿਸਾਨ ਅੱਗੇ ਵਧਣਗੇ, ਆਤਮਨਿਰਭਰ ਬਣਨ, ਇਸ ਦੇ ਲਈ ਪਿਛਲੇ 6 ਸਾਲਾਂ ਵਿੱਚ ਕਿਸਾਨਾਂ ਦੇ ਲਈ ਲਗਾਤਾਰ ਪ੍ਰਯਤਨ ਕੀਤੇ ਗਏ ਹਨ। ਇਸ ਦਾ ਪਰਿਣਾਮ ਦੇਸ਼ ਨੇ ਕੋਰੋਨਾ ਕਾਲ ਵਿੱਚ ਦੇਖਿਆ ਵੀ ਹੈ। ਮਹਾਮਾਰੀ ਦੀਆਂ ਚੁਣੌਤੀਆਂ ਦੇ ਵਿੱਚ ਵੀ ਸਾਡਾ ਖੇਤੀਬਾੜੀ ਖੇਤਰ ਮਜ਼ਬੂਤੀ ਨਾਲ ਅੱਗੇ ਵਧਿਆ,  ਅਤੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕਰ ਕੇ ਦਿਖਾਇਆ।

ਸਾਡਾ ਕਿਸਾਨ ਅਗਰ ਹੋਰ ਸਸ਼ਕਤ ਹੋਵੇਗਾ, ਤਾਂ ਖੇਤੀਬਾੜੀ ਖੇਤਰ ਵਿੱਚ ਇਹ ਪ੍ਰਗਤੀ ਹੋਰ ਤੇਜ ਹੋਵੇਗੀ। ਇਸ ਦੇ ਲਈ ਇਸ ਬਜਟ ਵਿੱਚ ਕਈ ਕਦਮ ਉਠਾਏ ਗਏ ਹਨ। ਮੰਡੀਆਂ ਕਿਸਾਨਾਂ ਦੇ ਲਾਭਾਂ ਦਾ ਬਜ਼ਾਰ ਬਣੇ, ਇਸ ਦੇ ਲਈ 1000 ਹੋਰ ਮੰਡੀਆਂ ਨੂੰ e-NAM ਨਾਲ ਜੋੜਿਆ ਜਾਵੇਗਾ। ਯਾਨੀ, ਮੰਡੀ ਵਿੱਚ ਜਦੋਂ ਕਿਸਾਨ ਆਪਣੀ ਫਸਲ ਵੇਚਣ ਜਾਵੇਗਾ ਤਾਂ ਉਸ ਨੂੰ ਹੋਰ ਅਸਾਨੀ ਹੋਵੇਗੀ। ਉਹ ਆਪਣੀ ਫਸਲ ਕਿਤੇ ਵੀ ਵੇਚ ਸਕੇਗਾ।

ਇਸ ਦੇ ਨਾਲ ਹੀ, ਗ੍ਰਾਮੀਣ ਖੇਤਰ ਦੇ ਲਈ ਇਨਫ੍ਰਾਸਟ੍ਰਕਚਰ ਫੰਡ ਨੂੰ ਵਧਾ ਕੇ 40 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸ ਦਾ ਵੀ ਸਿੱਧਾ ਲਾਭ ਕਿਸਾਨ ਨੂੰ ਹੋਵੇਗਾ। ਇਹ ਸਭ ਫੈਸਲੇ, ਸਾਡੇ ਕਿਸਾਨ ਨੂੰ ਆਤਮਨਿਰਭਰ ਬਣਾਉਣਗੇ, ਖੇਤੀਬਾੜੀ ਨੂੰ ਲਾਭ ਦਾ ਵਪਾਰ ਬਣਾਉਣਗੇ। ਇੱਥੇ ਯੂਪੀ ਵਿੱਚ ਜੋ ਕੇਂਦਰ ਸਰਕਾਰ ਨੇ ਜੋ ਪ੍ਰਧਾਨ ਮੰਤਰੀ ਸਵਾਮੀਤਵ ਯੋਜਨਾ ਸ਼ੁਰੂ ਕੀਤੀ ਹੈ, ਉਹ  ਵੀ ਦੇਸ਼ ਦੇ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਹੈ।

ਇਸ ਯੋਜਨਾ ਦੇ ਤਹਿਤ, ਪਿੰਡ ਦੀ ਜਮੀਨਾਂ, ਪਿੰਡ ਦੇ ਘਰਾਂ ਦਾ ਕਾਗਜ, ਪਿੰਡ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਜਦੋਂ ਆਪਣੀ ਜਮੀਨ ਦੇ ਸਹੀ ਕਾਗਜ ਹੋਣਗੇ, ਆਪਣੇ ਘਰ ਦੇ ਸਹੀ ਕਾਗਜ ਹੋਣਗੇ, ਤਾਂ ਉਨ੍ਹਾਂ ਦਾ ਮੁੱਲ ਤਾਂ ਵਧੇਗਾ ਹੀ, ਬੈਂਕਾਂ ਤੋਂ ਬਹੁਤ ਅਸਾਨੀ ਨਾਲ ਕਰਜ਼ ਵੀ ਮਿਲ ਪਾਵੇਗਾ। ਪਿੰਡ ਦੇ ਲੋਕਾਂ ਦੇ ਘਰ ਅਤੇ ਜਮੀਨ ‘ਤੇ ਕੋਈ ਆਪਣੀ ਬੁਰੀ ਦ੍ਰਿਸ਼ਟੀ ਵੀ ਨਹੀਂ ਪਾ ਸਕੇਗਾ। ਇਸ ਦਾ ਬਹੁਤ ਵੱਡਾ ਲਾਭ, ਦੇਸ਼ ਦੇ ਛੋਟੇ ਕਿਸਾਨਾਂ ਨੂੰ, ਪਿੰਡ ਦੇ ਗ਼ਰੀਬ ਪਰਿਵਾਰਾਂ ਨੂੰ ਹੋਵੇਗਾ।

ਸਾਥੀਓ,

ਅੱਜ ਇਹ ਪ੍ਰਯਤਨ ਕਿਸ ਤਰ੍ਹਾਂ ਦੇਸ਼ ਦੀ ਤਸਵੀਰ ਬਦਲ ਰਹੇ ਹਨ, ਗੋਰਖਪੁਰ ਖੁਦ ਵਿੱਚ ਇਸ ਦਾ ਬਹੁਤ ਵੱਡਾ ਉਦਾਹਰਣ ਹੈ। ਕ੍ਰਾਂਤੀਕਾਰੀਆਂ ਦੀ ਇਹ ਧਰਤੀ, ਕਿਤਨੇ ਹੀ ਬਲਿਦਾਨਾਂ ਦਾ ਗਵਾਹ ਇਹ ਖੇਤਰ, ਲੇਕਿਨ ਪਹਿਲਾਂ ਇੱਥੇ ਕੀ ਤਸਵੀਰ ਹੁੰਦੀ ਸੀ? ਇੱਥੇ ਕਾਰਖਾਨੇ ਬੰਦ ਹੋ ਰਹੇ ਸਨ, ਸੜਕਾਂ ਖਸਤਾਹਾਲ ਸੀ, ਹਸਪਤਾਲ ਖੁਦ ਵਿੱਚ ਬਿਮਾਰ ਹੋ ਗਏ ਸਨ। ਲੇਕਿਨ ਹੁਣ ਗੋਰਖਪੁਰ ਖਾਦ ਕਾਰਖਾਨਾ ਫਿਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਲਾਭ ਹੋਵੇਗਾ, ਅਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ।

ਅੱਜ ਗੋਰਖਪੁਰ ਵਿੱਚ ਏਮਸ ਬਣ ਰਿਹਾ ਹੈ, ਇੱਥੇ ਦਾ ਮੈਡੀਕਲ ਕਾਲਜ ਅਤੇ ਹਸਪਤਾਲ ਹਜ਼ਾਰਾਂ ਬੱਚਿਆਂ ਦਾ ਜੀਵਨ ਬਚਾ ਰਹੇ ਹਨ। ਪਿਛਲੇ ਕਈ ਦਹਾਕਿਆਂ ਤੋਂ ਇੱਥੇ ਇੰਸੇਫੈਲਾਈਟਸ, ਜਿਸ ਦਾ ਉੱਲੇਖ ਹੁਣੇ ਯੋਗੀ ਜੀ ਨੇ ਕੀਤਾ, ਬੱਚਿਆਂ ਦਾ ਜੀਵਨ ਨਿਗਲ ਰਿਹਾ ਸੀ। ਲੇਕਿਨ ਯੋਗੀ ਜੀ ਦੀ ਅਗਵਾਈ ਵਿੱਚ ਗੋਰਖਪੁਰ ਦੇ ਲੋਕਾਂ ਨੇ ਜੋ ਕੰਮ ਕੀਤਾ, ਹੁਣ ਉਸ ਦੀ ਪ੍ਰਸ਼ੰਸਾ ਦੁਨੀਆ ਦੀ ਵੱਡੀਆਂ-ਵੱਡੀਆਂ ਸੰਸਥਾਵਾਂ ਕਰ ਰਹੀਆਂ ਹਨ। ਹੁਣ ਤਾਂ, ਦੇਵਰੀਆ, ਕੁਸ਼ੀਨਗਰ, ਬਸਤੀ, ਮਹਰਾਜਗੰਜ ਅਤੇ ਸਿਧਾਰਥਨਗਰ ਵਿੱਚ ਵੀ ਨਵੇਂ ਮੈਡੀਕਲ ਕਾਲਜ ਬਣ ਰਹੇ ਹਨ।

ਸਾਥੀਓ,

ਪਹਿਲੇ ਪੂਰਵਾਂਚਲ ਦੀ ਇੱਕ ਹੋਰ ਬੜੀ ਸਮੱਸਿਆ ਸੀ। ਤੁਹਾਨੂੰ ਯਾਦ ਹੋਵੇਗਾ, ਪਹਿਲੇ ਅਗਰ ਕਿਸੀ ਨੂੰ 50 ਕਿਲੋਮੀਟਰ ਵੀ ਜਾਣਾ ਹੁੰਦਾ ਸੀ ਤਾਂ ਵੀ ਤਿੰਨ ਚਾਰ ਘੰਟੇ ਪਹਿਲਾਂ ਨਿਕਲਣਾ ਪੈਂਦਾ ਸੀ। ਲੇਕਿਨ ਅੱਜ ਇੱਥੇ ਫੋਰ ਲੇਨ ਅਤੇ ਸਿਕਸ ਲੇਣ ਸੜਕਾਂ ਬਣ ਰਹੀਆਂ ਹਨ। ਇਤਨਾ ਹੀ ਨਹੀਂ, ਗੋਰਖਪੁਰ ਤੋਂ 8 ਸ਼ਹਿਰਾਂ ਦੇ ਲਈ ਫਲਾਈਟ ਦੀ ਵੀ ਸੁਵਿਧਾ ਬਣਾਈ ਗਈ ਹੈ। ਕੁਸ਼ੀਨਗਰ ਵਿੱਚ ਬਣ ਰਿਹਾ ਇੰਟਰਨੈਸ਼ਨਲ ਏਅਰਪੋਰਟ ਇੱਥੇ ਟੂਰਿਜ਼ਮ ਸੈਕਟਰ ਨੂੰ ਵੀ ਅੱਗੇ ਵਧਾਵੇਗਾ।

ਸਾਥੀਓ,

ਇਹ ਵਿਕਾਸ, ਆਤਮਨਿਰਭਰਤਾ ਦੇ ਲਈ ਇਹ ਬਦਲਾਅ ਅੱਜ ਹਰ ਸੁਤੰਤਰਤਾ ਸੈਨਾਨੀ ਨੂੰ ਦੇਸ਼ ਦੀ ਸ਼ਰਧਾਂਜਲੀ ਹੈ। ਅੱਜ ਜਦੋਂ ਅਸੀਂ ਚੌਰੀ-ਚੌਰਾ ਸ਼ਤਾਬਦੀ ਵਰ੍ਹਾ ਮਣਾ ਰਹੇ ਹਾਂ, ਤਾਂ ਸਾਨੂੰ ਇਸ ਬਦਲਾਅ ਨੂੰ ਸਾਮੂਹਿਕ ਭਾਗੀਦਾਰੀ ਨਾਲ ਅੱਗੇ ਵਧਾਉਣ ਦਾ ਸੰਕਲਪ ਲੈਣਾ ਹੈ। ਸਾਨੂੰ ਇਹ ਵੀ ਸੰਕਲਪ ਲੈਣਾ ਹੈ ਕਿ ਦੇਸ਼ ਦੀ ਏਕਤਾ ਸਾਡੇ ਲਈ ਸਭ ਤੋਂ ਪਹਿਲਾਂ ਹੈ, ਦੇਸ਼ ਦਾ ਸਨਮਾਨ ਸਾਡੇ ਲਈ ਸਭ ਤੋਂ ਵੱਡਾ ਹੈ। ਇਸੇ ਭਾਵਨਾ ਦੇ ਨਾਲ ਸਾਨੂੰ ਹਰ ਇੱਕ ਦੇਸ਼ਵਾਸੀ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ। ਮੈਨੂੰ ਵਿਸ਼ਵਾਸ ਹੈ, ਜੋ ਯਾਤਰਾ ਅਸੀਂ ਸ਼ੁਰੂ ਕੀਤੀ ਹੈ, ਉਸ ਨੂੰ ਅਸੀਂ ਇੱਕ ਨਵੇਂ ਭਾਰਤ ਦੇ ਨਿਰਮਾਣ ਦੇ ਨਾਲ ਪੂਰਾ ਕਰਾਂਗੇ।

ਮੈਂ ਫਿਰ ਇੱਕ ਵਾਰ ਸ਼ਹੀਦਾਂ ਦੇ ਇਸ ਸ਼ਤਾਬਦੀ ਦੀ ਬੇਲਾ ‘ਤੇ, ਪੂਰੇ ਸਾਲ ਭਰ ਇੱਕ ਗੱਲ ਨਾ ਭੁੱਲੋ ਕਿ ਉਹ ਦੇਸ਼ ਦੇ ਲਈ ਸ਼ਹੀਦ ਹੋਏ ਸਨ। ਉਹ ਸ਼ਹੀਦ ਹੋਏ ਉਸ ਦੇ ਕਾਰਨ ਅੱਜ ਅਸੀਂ ਸੁਤੰਤਰ ਹੋਏ, ਉਹ ਦੇਸ਼ ਦੇ ਲਈ ਮਰ ਸਕਣ, ਅਪਣੇ-ਆਪ ਨੂੰ ਮਾਰ ਸਕਣ, ਅਪਣੇ ਸੁਪਨਿਆਂ ਨੂੰ ਆਹੂਤ ਕਰ ਸਕਣ, ਘੱਟ ਤੋਂ ਘੱਟ ਸਾਨੂੰ ਮਰਨ ਦੀ ਨੌਬਤ ਤਾਂ ਨਹੀਂ ਹੈ ਲੇਕਿਨ ਦੇਸ਼ ਦੇ ਲਈ ਜਿਉਣ ਦਾ ਸੰਕਲਪ ਜ਼ਰੂਰ ਲੈਣ। ਉਨ੍ਹਾਂ ਨੂੰ ਸੁਭਾਗ ਮਿਲਿਆ ਦੇਸ਼ ਦੇ ਲਈ ਮਰਨ ਦਾ, ਸਾਨੂੰ ਸੁਭਾਗ ਮਿਲਿਆ ਦੇਸ਼ ਦੇ ਲਈ ਜਿਉਣ ਦਾ। ਇਹ ਸ਼ਤਾਬਦੀ ਵਰ੍ਹਾ ਚੌਰੀ-ਚੌਰਾ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਇਹ ਸਾਡੇ ਲਈ ਸੰਕਲਪ ਦਾ ਵਰ੍ਹਾ ਬਣਨਾ ਚਾਹੀਦਾ ਹੈ। ਸਾਡੇ ਲਈ ਸੁਪਨਿਆਂ ਨੂੰ ਸਾਕਾਰ ਕਰਨ ਦਾ ਵਰ੍ਹਾ ਬਣਨਾ ਚਾਹੀਦਾ ਹੈ। ਸਾਡੇ ਲਈ ਜੀ-ਜਾਨ ਨਾਲ, ਜਨ-ਜਨ ਦੀ ਭਲਾਈ ਦੇ ਲਈ ਜੁਟ ਜਾਣ ਦਾ ਬਣਨਾ ਚਾਹੀਦਾ ਹੈ। ਤਦੇ ਇਹ ਸ਼ਹਾਦਤ ਦੇ ਸੌ ਸਾਲ ਸਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦਾ ਇੱਕ ਆਪਣੇ-ਆਪ ਵਿੱਚ ਅਵਸਰ ਬਣ ਜਾਵੇਗਾ ਅਤੇ ਉਨ੍ਹਾਂ ਦੀ ਸ਼ਹਾਦਤ ਸਾਡੀ ਪ੍ਰੇਰਣਾ ਦਾ ਕਾਰਨ ਬਣੇਗੀ। 

 ਇਸੇ ਭਾਵਨਾ ਦੇ ਨਾਲ, ਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

*****

ਡੀਐੱਸ/ਐੱਸਐੱਚ/ਬੀਐੱਮ


(Release ID: 1695522) Visitor Counter : 217