ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀ ਯੁਵਾ ਸਸ਼ੱਕਤੀਕਰਣ ਕਾਰਯਕ੍ਰਮ

Posted On: 04 FEB 2021 5:44PM by PIB Chandigarh

ਯੋਜਨਾ ‘ਰਾਸ਼ਟਰੀ ਯੁਵਾ ਸਸ਼ੱਕਤੀਕਰਣ ਕਾਰਯਕ੍ਰਮ’ (RYSK) ਕੇਂਦਰੀ ਖੇਤਰ ਦੀ ਇੱਕ ਨਿਰੰਤਰ ਯੋਜਨਾ ਹੈ, ਜਿਸ ਦਾ ਸੂਤਰੀਕਰਣ ਇੱਕ ਛਤਰ ਯੋਜਨਾ ਵਜੋਂ ਵਿੱਤ ਮੰਤਰਾਲੇ ਤੇ ਨੀਤੀ ਆਯੋਗ ਦੀ ਸਲਾਹ ਨਾਲ ਮਨੁੱਖੀ ਸੰਸਾਧਨ ਵਿਕਾਸ ਬਾਰੇ ਸੰਸਦ ਦੀ ਸਥਾਈ ਕਮੇਟੀ ਨਾਲ ਸਬੰਧਤ ਵਿਭਾਗ ਦੀਆਂ ਸਿਫ਼ਾਰਸ਼ਾਂ ਉੱਤੇ ਕੀਤੇ ਗਏ ਤਰਕਪੂਰਣਤਾ ਦੇ ਅਭਿਆਸ ਦੇ ਆਧਾਰ ਕੀਤਾ ਗਿਆ ਸੀ। ਇਸ ਦਾ ਉਦੇਸ਼ ਯੋਜਨਾਵਾਂ ਦਾ ਇੱਕ–ਛਤਰ ਯੋਜਨਾ ਵਿੱਚ ਰਲੇਵਾਂ ਕਰਨਾ ਸੀ, ਤਾਂ ਜੋ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਯੋਜਨਾ ਦੇ ਪ੍ਰਸ਼ਾਸਕੀ ਢਾਂਚੇ ਨੂੰ ਵੀ ਪ੍ਰਭਾਵਸ਼ਾਲੀ ਤਰੀਕੇ ਲਾਗੂ ਕੀਤਾ ਜਾ ਸਕੇ। ਸਾਲ 2020–21 ਲਈ RYSK ਯੋਜਨਾ ਵਾਸਤੇ ਬਜਟ ਵਿੱਚ 486.48 ਕਰੋੜ ਰੁਪਏ ਰੱਖੇ ਗਏ ਹਨ। ਯੋਜਨਾ RYSK ਅਧੀਨ 7 ਉੱਪ–ਯੋਜਨਾਵਾਂ ਹਨ:

  1. ਨਹਿਰੂ ਯੁਵਾ ਕੇਂਦਰ ਸੰਗਠਨ

  2. ਨੈਸ਼ਨਲ ਯੂਥ ਕੋਰ

  3. ਯੁਵਾ ਤੇ ਕਿਸ਼ੋਰ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ

  4. ਕੌਮਾਂਤਰੀ ਸਹਿਯੋਗ

  5. ਯੂਥ ਹੋਸਟਲਜ਼

  6. ਸਕਾਊਟਿੰਗ ਤੇ ਗਾਈਡਿੰਗ ਸੰਗਠਨਾਂ ਨੂੰ ਸਹਾਇਤਾ

  7. ਰਾਸ਼ਟਰੀ ਯੁਵਾ ਆਗੂ ਪ੍ਰੋਗਰਾਮ

ਇਹ ਜਾਣਕਾਰੀ ਅੱਜ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ੍ਰੀ ਕਿਰੇਨ ਰਿਜਿਜੂ ਵੱਲੋਂ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ।

*****

ਐੱਨਬੀ/ਓਏ



(Release ID: 1695342) Visitor Counter : 104


Read this release in: English , Urdu , Manipuri , Tamil