ਸਿੱਖਿਆ ਮੰਤਰਾਲਾ
ਪੇਟੈਂਟ ਜਾਗਰੂਕਤਾ ਲਈ “ਕਪਿਲਾ”
Posted On:
04 FEB 2021 4:56PM by PIB Chandigarh
ਸਰਕਾਰ ਨੇ 15 ਅਕਤੂਬਰ 2020 ਨੂੰ ਬੌਧਿਕ ਸੰਪਦਾ ਸਾਖ਼ਰਤਾ ਅਤੇ ਪੇਟੈਂਟ ਜਾਗਰੂਕਤਾ ਲਈ ਇੱਕ ਮੁਹਿੰਮ , ਜਿਸ ਦਾ ਨਾਂ ਕਲਾਮ ਪ੍ਰੋਗਰਾਮ ਫਾਰ ਇੰਟਲੈਕਚੁਅਲ ਪ੍ਰਾਪਰਟੀ ਲਿਟਰੇਸੀ ਐਂਡ ਅਵੇਅਰਨੈੱਸ ਕੰਪੇਨ (ਕੇ ਏ ਪੀ ਆਈ ਐੱਲ ਏ) ਸ਼ੁਰੂ ਕੀਤੀ ਸੀ । ਇਸ ਸਕੀਮ ਦੇ ਉਦੇਸ਼ਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਬੌਧਿਕ ਸੰਪਦਾ ਅਧਿਕਾਰ (ਆਈ ਪੀ ਆਰ) ਬਾਰੇ ਜਾਗਰੂਕਤਾ ਫੈਲਾਉਣ , ਐੱਚ ਆਈ ਈਜ਼ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਵੱਲੋਂ ਦਿੱਤੇ ਗਏ ਦਖ਼ਲਾਂ ਨੂੰ ਆਈ ਪੀ ਸੁਰੱਖਿਆਯੋਗ ਬਣਾਉਣਾ , ਆਈ ਪੀ ਆਰ ਬਾਰੇ ਟ੍ਰੈਜਿਟ ਕੋਰਸ ਵਿਕਸਿਤ ਕਰਨਾ , ਐੱਚ ਆਈ ਈਜ਼ ਦੇ ਵਿਦਿਆਰਥੀਆਂ ਅਤੇ ਸਟਾਫ਼ ਲਈ ਆਈ ਪੀ ਆਰ ਬਾਰੇ ਸਿਖਲਾਈ ਪ੍ਰੋਗਰਾਮ ਅਤੇ ਜੀਵੰਤ ਆਈ ਪੀ ਫਾਈਲਿੰਗ ਪ੍ਰਣਾਲੀ ਦੇ ਵਿਕਾਸ ਅਤੇ ਸੰਵੇਦਨਸ਼ੀਲਤਾ ਸ਼ਾਮਲ ਹਨ । ਹੁਣ ਤੱਕ ਕੇ ਏ ਪੀ ਆਈ ਐਲ ਏ ਲਈ ਕੁੱਲ 46556 ਯੂਜ਼ਰਜ਼ ਨੇ ਪੰਜੀਕ੍ਰਿਤ ਕੀਤਾ ਹੈ ।
ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ “ਨਿਸ਼ੰਕ” ਨੇ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ ।
ਐੱਮ ਸੀ ਕੇ ਪੀ / ਏ ਕੇ
(Release ID: 1695237)
Visitor Counter : 235