ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਦੁਧਵਾ ਟਾਈਗਰ ਰਿਜ਼ਰਵ ਦੀਆਂ ਮਹਿਲਾਵਾਂ ਬੁਣਕਰ ਆਪਣੀਆਂ ਹੱਥ ਖੱਡੀਆਂ ਵਿੱਚ ਟੈਕਨੋਲੋਜੀਆਂ ਦੇ ਇਸਤੇਮਾਲ ਨਾਲ ਲਾਭ ਕਮਾ ਰਹੀਆਂ ਹਨ

Posted On: 02 FEB 2021 6:04PM by PIB Chandigarh

ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਵਿੱਚ ਸਥਿਤ ਦੁਧਵਾ ਟਾਈਗਰ ਰਿਜ਼ਰਵ ਦੇ ਉੱਤਰੀ ਬਫਰ ਵਿੱਚ ਮਹਿਲਾ ਬੁਣਕਰਾਂ ਦਾ ਇੱਕ ਸਮੂਹ ਅੱਜ ਬਹੁਤ ਖੁਸ਼ ਹੈ । ਇੱਕ ਸੈਲਫ ਹੈਲਪ ਗਰੁੱਪ (ਐੱਸਐੱਚਜੀ) ਥਾਰੂ ਹੱਥ ਕਰਘਾ ਘਰੇਲੂ ਉਦਯੋਗ ਨਾਲ ਜੁੜੀਆਂ ਇਨ੍ਹਾਂ ਮਹਿਲਾਵਾਂ ਨੇ 2020 ਵਿੱਚ ਆਪਣੇ ਮਾਲ ਦੀ ਵਿਕਰੀ ਨਾਲ ਕਮਾਈ ਵਿੱਚ ਜ਼ਿਕਰਯੋਗ ਵਾਧਾ ਦਰਜ ਕੀਤਾ ਹੈ। ਇਹ ਮਹਿਲਾਵਾਂ ਟੈਕਨੋਲੋਜੀ ਸਹਿਯੋਗ ਮਿਲਣ ਨੂੰ ਲੈ ਕੇ ਸ਼ੁਕਰਗੁਜਾਰ ਹਨ ਜਿਨ੍ਹਾਂ ਨੇ ਆਪਣੀਆਂ ਖੱਡੀਆਂ ਵਿੱਚ ਸੁਧਾਰ ਕੀਤਾ ਹੈ ।

ਮਾਨਸੂਨ ਦੇ ਦੌਰਾਨ ਇਸ ਖੇਤਰ ਵਿੱਚ ਹੜ੍ਹ ਦੇ ਕਾਰਨ ਮਿੱਟੀ ਵਿੱਚ ਅਤਿਰਿਕਤ ਨਮੀ ਦੇ ਚਲਦੇ ਉਤਪੰਨ ਪਾਰੰਪਰਿਕ ਖੱਡੀਆਂ ਦੇ ਅਸੰਤੁਲਨ ਨੂੰ ਠੀਕ ਕਰਨ ਲਈ ਵਿਸ਼ਵ ਵੰਨਜੀਵ ਕੋਸ਼ ( ਡਬਲਯੂਡਬਲਯੂਐੱਫ ) ਨੇ ਖੱਡੀਆਂ ਦਾ ਅਧਾਰ ਤੈਅ ਕੀਤਾ । ਇਨ੍ਹਾਂ ਮਹਿਲਾਵਾਂ ਨੇ ਆਪਣੀਆਂ ਖੱਡੀਆਂ ਵਿੱਚ ਪੈਡਲ ਜੋੜਿਆ ਹੈ । ਇਸ ਨਾਲ ਖੱਡੀ ਨੂੰ ਦੋ ਬੁਣਕਰ ਸੰਚਾਲਿਤ ਕਰ ਸਕਦੇ ਹਨ । ਇਸ ਨਾਲ ਬੁਣਾਈ ਦੇ ਜਟਿਲ ਡਿਜਾਇਨਾਂ ਦਾ ਉਤਪਾਦਨ ਸਮਾਂ ਘੱਟ ਹੋ ਗਿਆ ।

ਇਨ੍ਹਾਂ ਖੱਡੀਆਂ ਵਿੱਚ ਪਰੰਪਰਾਗਤ ਰੂਪ ਨਾਲ ਇਸਤੇਮਾਲ ਕੀਤੇ ਜਾਣ ਵਾਲੇ ਲੱਕੜੀ ਦੇ ਸ਼ਟਰ ਦੀ ਜਗ੍ਹਾ ਹੁਣ ਫਾਇਬਰ ਗਲਾਸ ਸ਼ਟਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਪਹਿਲਾਂ ਤੋਂ ਜ਼ਿਆਦਾ ਹਲਕਾ ਅਤੇ ਅਧਿਕ ਬਿਹਤਰ ਹੈ। ਜਦਕਿ ਦੋ ਚਰਖੀ ਅਧਾਰਿਤ ਡਿਜਾਇਨ - ਗਰਾਰੀ ਪ੍ਰਣਾਲੀ ਅਤੇ ਰੱਸੀ ਰੌਲਰ ਪ੍ਰਣਾਲੀ ਨੂੰ ਬੁਣਾਈ ਲਈ ਇੱਕ ਖਾਲੀ ਥ੍ਰੈੱਡ ਪੈਨਲ ਦੇ ਨਾਲ ਖੱਡੀ ਦੇ ਥ੍ਰੈੱਡ ਰੌਲਰ ਅਤੇ ਡਿਊਰੀ ਰੌਲਰ ਨੂੰ ਸਮਾਯੋਜਿਤ ਕਰਦੇ ਹੋਏ ਕੰਮ ਵਿੱਚ ਰੁਕਾਵਟ ਤੋਂ ਬਚਣ ਲਈ ਡਿਜਾਇਨ ਕੀਤਾ ਗਿਆ ਹੈ ।

ਸਾਇੰਸ ਫਾਰ ਇਕੁਵਿਟੀ ਐਂਡ ਡਿਵੇਲਪਮੈਂਟ (ਐੱਸਈਈਡੀ) ਡਿਵੀਜਨ , ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ( ਡੀਐੱਸਟੀ ), ਭਾਰਤ ਸਰਕਾਰ ਦੀ ਟੀਏਆਰਏ ਯੋਜਨਾ ਦੇ ਤਹਿਤ ਫੰਡਿੰਗ ਦੇ ਨਾਲ ਇਸ ਟੈਕਨੋਲੋਜੀ ‘ਤੇ ਅਮਲ ਹੋ ਸਕਿਆ ਹੈ , ਅਤੇ ਕੋਰ ਸਪੋਰਟ ਗਰੁੱਪ ਦੇ ਜ਼ਰੀਏ ਕੰਮ ਨਾਲ ਸੰਬਧਿਤ - ਡਬਲਯੂਡਬਲਯੂਐੱਫ ਇੰਡੀਆ ਨੇ ਮਹਿਲਾਵਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਹੈ ਅਤੇ ਤਮਾਮ ਉਪਾਵਾਂ ਦੇ ਜ਼ਰੀਏ ਗੁਣਵੱਤਾਪੂਰਣ ਉਤਪਾਦਨ ਦੇ ਨਾਲ ਸੰਚਾਲਨ ਦੀ ਯੋਗਤਾ ਨੂੰ ਵਧਾਇਆ ਹੈ । ਕੋਰ ਸਪੋਰਟ ਗਰੁੱਪ ਨੇ ਟੈਕਨੋਲੋਜੀ ਦਖਲ, ਸੁਧਾਰ ਦੇ ਲਿਹਾਜ਼ ਤੋਂ ਉਤਪਾਦਨ ਲਈ ਇੱਕ ਕੇਂਦਰ ਵੀ ਸਥਾਪਿਤ ਕੀਤਾ ਹੈ ।

ਗਾਬਰੌਲਾ ਪਿੰਡ ਵਿੱਚ ਥਾਰੂ ਹੱਥ ਕਰਘਾ ਘਰੇਲੂ ਉਦਯੋਗ ਦੀ ਪ੍ਰਧਾਨ ਆਰਤੀ ਰਾਣਾ ਨੇ ਦੱਸਿਆ, “ਅਸੀਂ ਪਹਿਲਾਂ ਇੱਕ ਅਸਥਾਈ ਢਾਂਚੇ ਵਿੱਚ ਕੰਮ ਕਰਦੇ ਸੀ ਅਤੇ ਬਾਰਿਸ਼ ਦੇ ਦੌਰਾਨ ਤਾਂ ਅਸੀਂ ਕਦੇ ਕੰਮ ਨਹੀਂ ਕਰ ਪਾਉਂਦੇ ਸੀ। ਹੁਣ ਇਸ ਉਤਪਾਦਨ ਕੇਂਦਰ ਦੇ ਨਾਲ ਕੰਮ ਕਰਨ ਦੇ ਦਿਨਾਂ ਦੀ ਗਿਣਤੀ ਅਤੇ ਸਾਡੀ ਉਤਪਾਦਕਤਾ ਵਧ ਗਈ ਹੈ।

ਇਸ ਨਾਲ ਬੁਣਕਰਾਂ ਦੀ ਆਮਦਨ ਅਤੇ ਉਤਪਾਦਨ ਸਮਰੱਥਾ ਵਿੱਚ ਵਾਧਾ ਹੋਇਆ ਹੈ । ਇਸ ਸਮੂਹ ਨੇ ਸਾਲ 2016-17 ਦੇ ਦੌਰਾਨ ਕੁੱਲ ਲਾਭ 85,000 ਰੁਪਏ ਦੇ ਨਾਲ 250,000 ਰੁਪਏ ਦੀ ਵਿਕਰੀ ਕੀਤੀ ਹੈ । ਉੱਥੇ ਹੀ ਸਾਲ 2018-19 ਵਿੱਚ ਇਸ ਸਮੂਹ ਨੇ 240,000 ਰੁਪਏ ਦੀ ਵਿਕਰੀ ਦੇ ਨਾਲ ਕੁੱਲ 82,000 ਰੁਪਏ ਦਾ ਲਾਭ ਕਮਾਇਆ ਸੀ । ਇਸੇ ਤਰ੍ਹਾਂ 2019-20 ਵਿੱਚ 2,08,000 ਰੁਪਏ ਦੀ ਵਿਕਰੀ ਦੇ ਨਾਲ ਕੁੱਲ 80,000 ਰੁਪਏ ਦਾ ਲਾਭ ਦਰਜ ਕੀਤਾ ਸੀ । ਲੌਕਡਾਊਨ ਦੇ ਚਲਦੇ 2020 ਵਿੱਚ ਮੁਕਾਬਲੇ ਵਿਕਰੀ ਘੱਟ ਰਹੀ ਲੇਕਿਨ ਸਮੂਹ ਨੇ ਨਵੰਬਰ 2020 ਤੋਂ ਜਨਵਰੀ 2021 ਦੇ ਦੌਰਾਨ 42,000 ਰੁਪਏ ਦੀ ਵਿਕਰੀ ਕੀਤੀ ।

ਮਹਿਲਾਵਾਂ ਨੂੰ ਕੌਸ਼ਲ ਨਿਰਮਾਣ, ਡਿਜਾਇਨ ਸੁਧਾਰ, ਕੁਵਾਲਿਟੀ ਕੰਟਰੋਲ ਦੇ ਨਾਲ ਹੀ ਮਿਆਰੀਕਰਨ ਅਤੇ ਲਾਗਤ ਨੂੰ ਲੈ ਕੇ ਵੀ ਟ੍ਰੇਨਿੰਗ ਉਪਲੱਬਧ ਕਰਵਾਈ ਗਈ ਹੈ । ਇਨ੍ਹਾਂ ਮਹਿਲਾਵਾਂ ਨੂੰ ਬਾਜ਼ਾਰ ਨਾਲ ਜੋੜਨ ਅਤੇ ਮੌਜੂਦਾ ਖੱਡੀਆਂ ਵਿੱਚ ਸੁਧਾਰ ਲਿਆਉਣ ਲਈ ਵੀ ਸਮਰਥਨ ਦਿੱਤਾ ਗਿਆ ਹੈ ਤਾਕਿ ਉਹ ਇਨ੍ਹਾਂ ਸਭ ਚੀਜ਼ਾਂ ਵਿੱਚ ਅਧਿਕ ਸੁਵਿਧਾਜਨਕ ਮਹਿਸੂਸ ਕਰਨ ਅਤੇ ਇਸ ਵਿੱਚ ਮਾਹਰ ਹੋਣ

ਥਾਰੂ ਹੱਥ ਕਰਘਾ ਘਰੇਲੂ ਉਦਯੋਗ ਨੂੰ 2016 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ ਸੀ ਜਦੋਂ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਰਾਣੀ ਲਕਸ਼ਮੀਬਾਈ ਨੂੰ ਵੀਰਤਾਪੂਰਨਕਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ । ਰਾਜ ਸਰਕਾਰ ਨੇ ਉਨ੍ਹਾਂ ਦੇ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਿਹਾਜ਼ ਨਾਲ 2018 ਤੋਂ 2020 ਤੱਕ ਸਪਲਾਈ ਕਰਨ ਲਈ 900,000/ ਰੁਪਏ ਦਾ ਆਰਡਰ ਵੀ ਦਿੱਤਾ ਹੈ

[ਹੋਰ ਅਧਿਕ ਜਾਣਕਾਰੀ ਲਈ ਡੀਐੱਸਟੀ ਦੇ ਵਿਗਿਆਨੀ ਡਾ. ਸੁਨੀਲ ਕੁਮਾਰ ਨਾਲ, ਈਮੇਲ: sunilag[at]nic[dot]in ਅਤੇ ਡਬਲਯੂਡਬਲਯੂਐੱਫ ਦੇ ਸ਼੍ਰੀ ਵਿਸ਼ੇਸ਼ ਉੱਪਲ ਨਾਲ ਈਮੇਲ: vuppal@wwfindia.net ‘ਤੇ ਸੰਪਰਕ ਕੀਤਾ ਜਾ ਸਕਦਾ ਹੈ ]

******

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)



(Release ID: 1695172) Visitor Counter : 152