ਇਸਪਾਤ ਮੰਤਰਾਲਾ

ਕੋਵਿਡ-19 ਲੌਕਡਾਊਨ ਦੌਰਾਨ ਇਸਪਾਤ ਦੇ ਉਤਪਾਦਨ ਨੂੰ ਹੁਲਾਰਾ ਦੇਣਾ

Posted On: 03 FEB 2021 3:26PM by PIB Chandigarh

ਕੋਵਿਡ-19 ਲੌਕਡਾਊਨ ਦੌਰਾਨ ਇਸਪਾਤ ਉਤਪਾਦਨ ਨੂੰ ਹੁਲਾਰਾ ਦੇਣ ਲਈ ਸਰਕਾਰ ਵੱਲੋਂ ਕੀਤੇ ਗਏ ਉਪਾਅ ਇਸ ਪ੍ਰਕਾਰ ਹਨ:

ਇਸਪਾਤ ਮੰਤਰਾਲੇ ਨੇ ਵੱਖ ਵੱਖ ਹਿੱਸੇਦਾਰਾਂ, ਜਿਨ੍ਹਾਂ ਵਿੱਚ ਉਦਯੋਗ ਐਸੋਸੀਏਸ਼ਨਾਂ ਅਤੇ ਘਰੇਲੂ ਇਸਪਾਤ ਉਦਯੋਗ ਦੇ ਨੇਤਾਵਾਂ ਸਮੇਤ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਨਾਲ ਵਿਚਾਰ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਵਿਚਾਰ ਵਟਾਂਦਰੇ ਦੇ ਕਈ ਦੌਰ ਕੀਤੇ ਹਨ। ਇਸਪਾਤ ਮੰਤਰਾਲੇ ਨੇ ਤੇਜੀ ਨਾਲ ਨਿਵਾਰਨ ਲਈ ਲੌਕਡਾਊਨ ਤੋਂ ਉਤਪੰਨ ਹੋਣ ਵਾਲੇ ਮੁੱਦਿਆਂ ’ਤੇ ਇਸਪਾਤ ਉਦਯੋਗ ਤੋਂ ਪ੍ਰਤੀਨਿਧਤਾ ਪ੍ਰਾਪਤ ਕਰਨ ਲਈ ਮੰਤਰਾਲੇ ਵਿੱਚ ਇੱਕ ਨੋਡਲ ਅਧਿਕਾਰੀ ਨੂੰ ਵੀ ਅਧਿਸੂਚਿਤ ਕੀਤਾ। ਗ੍ਰਹਿ ਮੰਤਰਾਲੇ ਵੱਲੋਂ ਸਮੇਂ ਸਮੇਂ ’ਤੇ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਇਸਪਾਤ ਦੇ ਉਤਪਾਦਨ ਨੂੰ ਮੁੜ ਤੋਂ ਚਾਲੂ ਕਰਨ ਵਿੱਚ ਸਹਾਇਤਾ ਮਿਲੇਗੀ। ਸਟੀਲ ਮੰਤਰਾਲੇ ਨੇ ਦੇਸ਼ ਵਿੱਚ ਸਟੀਲ ਦੀ ਸਮੁੱਚੀ ਮੰਗ ਨੂੰ ਵਧਾਉਣ ਲਈ ਸਬੰਧਿਤ ਹਿੱਸੇਦਾਰਾਂ ਨਾਲ ਹੇਠ ਦਿੱਤੇ ਵੈਬੀਨਾਰ ਵੀ ਆਯੋਜਿਤ ਕੀਤੇ ਹਨ: 

ੳ. ਤੇਲ ਅਤੇ ਗੈਸ ਖੇਤਰ, 16 ਜੂਨ, 2020

ਅ. ਇਸਪਾਤ ਇਰਾਡਾ, ਇਸਪਾਤ ਦੇ ਉਪਯੋਗ ਨੂੰ ਵਧਾਉਣਾ, 30 ਜੂਨ, 2020

ੲ. ਹਾਊਸਿੰਗ ਅਤੇ ਸ਼ਹਿਰੀ ਹਵਾਬਾਜ਼ੀ ਖੇਤਰ, 18 ਅਗਸਤ, 2020

ਸ. ਖੇਤੀਬਾੜੀ, ਗ੍ਰਾਮੀਣ ਵਿਕਾਸ, ਡੇਅਰੀ ਅਤੇ ਫੂਡ ਪ੍ਰੋਸੈਸਿੰਗ ਖੇਤਰ, 20 ਅਕਤੂਬਰ, 2020

ਘਰੇਲੂ ਰੂਪ ਨਾਲ ਨਿਰਮਤ ਲੋਹਾ ਅਤੇ ਇਸਪਾਤ ਉਤਪਾਦ (ਡੀਐੱਮਆਈਐਂਡਐੱਸਪੀ) ਨੀਤੀ ਨੂੰ 31 ਦਸੰਬਰ, 2020 ਦੀ ਨੋਟੀਫਿਕੇਸ਼ਨ ਰਾਹੀਂ ਉਚਿੱਤ ਤੌਰ ’ਤੇ ਸੋਧਿਆ ਗਿਆ ਹੈ ਤਾਂ ਜੋ ਇਸ ਨੂੰ ਸੋਧੇ ਜਨਤਕ ਖਰੀਦ (ਮੇਕ ਇਨ ਇੰਡੀਆ ਨੂੰ ਤਰਜੀਹ) ਆਦੇਸ਼ 2017 ਨੂੰ ਸੋਧਿਆ ਜਾ ਸਕੇ। ਘੱਟ ਤੋਂ ਘੱਟ ਵਾਧੇ ਨੂੰ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਇਹ ਨੀਤੀ ਹੁਣ 5 ਲੱਖ ਰੁਪਏ ਤੋਂ ਜ਼ਿਆਦਾ ਦੀਆਂ ਸਾਰੀਆਂ ਖਰੀਦਾਂ ’ਤੇ ਲਾਗੂ ਹੈ ਅਤੇ ਇਸ ਵਿੱਚ ਹੋਰ ਤਬਦੀਲੀਆਂ ਵਿਚਕਾਰ ਈਪੀਸੀ ਕੰਟਰੈਕਟ ਸ਼ਾਮਲ ਹੈ। 

ਮਾਰਚ-ਦਸੰਬਰ, 2020 ਦੌਰਾਨ ਮਹੀਨਾਵਾਰ ਕੱਚੇ ਇਸਪਾਤ ਉਤਪਾਦਨ ਦਾ ਵਿਵਰਣ ਨਿਮਨ ਅਨੁਸਾਰ ਹੈ:  

ਮਹੀਨਾ

ਕੱਚਾ ਇਸਪਾਤ ਉਤਪਾਦਨ (ਮਿਲੀਅਨ ਟਨ ਵਿੱਚ)

ਮਾਰਚ-20

8.09

              ਅਪ੍ਰੈਲ -20

3.29

ਮਈ -20

6.26

ਜੂਨ -20

7.71

ਜੁਲਾਈ -20

8.69

ਅਗਸਤ -20

9.10

ਸਤੰਬਰ -20*

8.89

ਅਕਤੂਬਰ -20*

9.54

            ਨਵੰਬਰ -20*

9.45

ਦਸੰਬਰ -20*

9.80

ਸਰੋਤ: ਸਯੁੰਕਤ ਪਲਾਂਟ ਕਮੇਟੀ; *ਪ੍ਰੋਵਿਜਨਲ

 

ਇਹ ਜਾਣਕਾਰੀ ਅੱਜ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਜ ਸਭਾ ਵਿੱਚ
ਲਿਖਤੀ ਜਵਾਬ ਵਿੱਚ ਦਿੱਤੀ।

****

ਵਾਈਕੇਬੀ / ਐਸਕੇ


(Release ID: 1694994) Visitor Counter : 137


Read this release in: English , Urdu , Manipuri , Tamil