ਰੱਖਿਆ ਮੰਤਰਾਲਾ

ਬੀਈਐਲ ਐਰੋ ਇੰਡੀਆ, 2021 ਦੌਰਾਨ 'ਆਤਮਨਿਰਭਰ ਭਾਰਤ' ਦੇ ਇਕ ਹਿੱਸੇ ਵਜੋਂ ਵਿਕਸਤ ਕੀਤੇ ਗਏ 30 ਉਤਪਾਦਾਂ, ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰੇਗੀ

Posted On: 02 FEB 2021 1:45PM by PIB Chandigarh

ਡਿਫੈਂਸ ਪੀਐਸਯੂ, ਭਾਰਤ ਇਲੈਕਟ੍ਰਾਨਿਕਸ ਲਿਮਟਿਡ (ਬੀਈਐਲ) ਬੰਗਲੁਰੂ ਵਿਚ ਯੇਲਹੰਕਾ ਏਅਰਫੋਰਸ ਸਟੇਸ਼ਨ ਤੇ 3 ਤੋਂ 5 ਫਰਵਰੀ, 2021 ਤੱਕ ਆਯੋਜਿਤ ਕੀਤੀ ਜਾਣ ਵਾਲੀ ਐਰੋ ਇੰਡੀਆ, 2021 ਵਿਖੇ ਆਪਣੇ ਕਾਰੋਬਾਰ ਦੇ ਹਰੇਕ ਖੇਤਰ ਤੱਕ ਫੈਲੇ ਆਧੁਨਿਕ ਉਤਪਾਦਾਂ ਅਤੇ ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰੇਗੀ। 'ਉਤਪਾਦ ਅਤੇ ਪ੍ਰਣਾਲੀਆਂ' 'ਏਅਰਬੋਰਨ ਐਂਡ ਸਪੇਸ ਐਪਲੀਕੇਸ਼ਨ' 'ਸੈਟੇਲਾਈਟ ਐਂਡ ਸਪੇਸ ਐਪਲੀਕੇਸ਼ਨ' ਉਤਪਾਦ ਅਤੇ ਪ੍ਰਣਾਲੀਆਂ ਦਾ ਸਮੂਹ ਹੈ, ਜੋ ਸਵੈ-ਨਿਰਭਰ (ਆਤਮਨਿਰਭਰ ਭਾਰਤ) 'ਹਾਈ ਪ੍ਰਫਾਰਮੈਂਸ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ' 'ਜ਼ਮੀਨੀ ਅਤੇ ਸਮੁੰਦਰੀ ਉਤਪਾਦ ਅਤੇ ਪ੍ਰਣਾਲੀਆਂ', 'ਸੰਚਾਰ ਅਤੇ ਲੇਜ਼ਰ ਆਧਾਰਤ ਉਤਪਾਦ', 'ਗੈਰ-ਰੱਖਿਆ /ਵੰਨ-ਸੁਵੰਨੀ ਅਤੇ ਆਊਟਡੋਰ ਡਿਸਪਲੇ ਉਤਪਾਦਾਂ' ਨਾਲ ਬਣਿਆ ਹੈ। 

 

ਇਸ ਤੋਂ ਇਲਾਵਾ ਬੀਈਐਲ ਆਪਣੇ ਕੁਝ ਨਵੇਂ ਉਤਪਾਦਾਂ ਅਤੇ ਟੈਕਨੋਲੋਜੀਆਂ ਨੂੰ ਲਾਂਚ /ਪ੍ਰਦਰਸ਼ਤ ਕਰਕੇ ਆਪਣੀ ਖੋਜ ਅਤੇ ਵਿਕਾਸ ਸਮਰਥਾਵਾਂ ਦਾ ਪ੍ਰਦਰਸ਼ਨ ਕਰੇਗੀ। ਨਵੇਂ ਉਤਪਾਦਾਂ ਅਤੇ ਟੈਕਨੋਲੋਜੀਆਂ ਵਿਚੋਂ ਕੁਝ ਏਅਰਬੋਰਨ ਐਂਡ ਸਪੇਸ ਐਪਲੀਕੇਸ਼ਨ, ਸੈਟੇਲਾਈਟ ਐਂਡ ਸਪੇਸ ਐਪਲੀਕੇਸ਼ਨ ਦੇ ਖੇਤਰ ਵਿਚ ਹਨ ਜਿਨ੍ਹਾਂ ਵਿਚ ਡੀਆਈਆਰਸੀਐਮ ਨਾਲ ਸੈਲਫ ਪ੍ਰੋਟੈਕਸ਼ਨ ਸੂਟ (ਵਿਦੇਸ਼ੀ ਟੀਓਟੀ ਨਾਲ), ਹੈਂਡ ਹੈਲਡ ਫੀਲ਼ਡ ਸਿਗਨਲ ਜੈਨਰੇਟਰ, ਏਅਰ ਬੋਰਨ ਅਤੇ ਗ੍ਰਾਊਂਡ ਸਪ੍ਰੈਡ ਸਪੈਕਟ੍ਰਮ ਮੌਡਮ, ਬੈਕਪੈਕ ਐੰਟੀ ਡਰੋਨ ਸਿਸਟਮ, ਬੀਈ ਨਾਵਿਕ 705, ਕੰਪੈਕਟ ਟਾਈਮ ਰੈਫਰੈਂਸ ਸਰਵਰ (ਏਅਰਬੋਰਨ), ਵੀਪੀਐਕਸ ਆਰਕੀਟੈਕਚਰ ਅਧਾਰਤ ਐਸਡੀਆਰ ਸ਼ਾਮਿਲ ਹਨ ਜੋ ਏਅਰਬੋਰਨ ਪਲੇਟਫਾਰਮਾਂ ਅਤੇ ਏਅਰਬੋਰਨ ਸੋਨਾਰ ਲਈ ਹਨ।

 

ਆਤਮਨਿਰਭਰ ਭਾਰਤ ਪਹਿਲਕਦਮੀ ਦੇ ਇਕ ਹਿੱਸੇ ਵਜੋਂ ਤਕਰੀਬਨ ਕੁਲ 30 ਉਤਪਾਦ ਅਤੇ ਪ੍ਰਣਾਲੀਆਂ ਵਿਕਸਤ ਕੀਤੀਆਂ ਗਈਆਂ ਹਨ ਜੋ ਪ੍ਰਦਰਸ਼ਨੀ ਵਿਚ ਰੱਖੀਆਂ ਜਾਣਗੀਆਂ, ਇਨ੍ਹਾਂ ਵਿਚ ਏਅਰਬੋਰਨ ਮਿਜ਼ਾਇਲ ਇਲੈਕਟ੍ਰਾਨਿਕਸ, ਈਡਬਲਿਊ ਪ੍ਰਣਾਲੀਆਂ ਲਈ ਰਿਸੀਵਰ ਅਤੇ ਕਈ ਹੋਰ ਉਤਪਾਦ, ਜਿਵੇਂ ਕਿ 2 ਕਿਲੋਵਾਟ ਫਿਊਲ ਸੈਲ, ਐਫਓ ਗਾਈਰੋ ਆਧਾਰਤ ਸੈਂਸਰ ਪੈਕੇਜਡ ਯੂਨਿਟ, ਐਥਰੇਮਲ ਲੇਜ਼ਰ ਟ੍ਰਾਂਸਮਿਟਰ, ਆਈਆਰ ਜੈਮਰ, ਕਾਲ ਮੈਨੇਜਰ ਅਤੇ ਮੀਡੀਆ ਗੇਟਵੇਅ, ਸੀ-ਬੈਂਡ ਟ੍ਰੋਪੋ ਪਾਵਰ ਐਂਪਲੀਫਾਇਰ ਅਤੇ ਆਈਆਰ ਸੀਕਰਜ਼ ਮਿਜ਼ਾਈਲਾਂ ਸ਼ਾਮਿਲ ਹਨ।

 

ਹੋਰ ਨਵੀਨਤਾਕਾਰੀ ਹੱਲਾਂ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰਣਾਲੀਆਂ, ਜਿਨ੍ਹਾਂ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ ਉਹ ਹਾਈ ਪ੍ਰਫੋਰਮੈਂਸ ਕੰਪਿਊਟਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਖੇਤਰ ਵਿਚ ਹਨ ਅਤੇ ਇਨ੍ਹਾਂ ਵਿਚ ਆਰਆਰਓ (ਸਾਫਟਵੇਅਰ ਆਧਾਰਤ ਹੱਲ), ਸਕਿਓਰ਼ਡ ਵੀਡੀਓ ਕਾਨਫਰੈਂਸਿੰਗ ਹੱਲ, ਜੈਨਰਿਕ ਨੈੱਟਵਰਕਿੰਗ ਸਿਸਟਮ, ਰੱਖਿਆ ਲਈ ਮੈਜ਼ਰੀ ਹੱਲ ਅਤੇ ਸਿਵਲੀਅਨ ਐਪਲੀਕੇਸ਼ਨ, ਆਟੋਮੈਟਿਕ ਟ੍ਰੇਨ ਸੁਪਰਵਿਜ਼ਨ ਫਾਰ ਡੀਐਮਆਰਸੀ ਅਤੇ ਮੈਰੀਟਾਈਮ ਰੈਸਕਿਊ ਕੋ-ਆਰਡੀਨੇਸ਼ਨ ਸੈਂਟਰ ਹੋਰਨਾਂ ਤੋਂ ਇਲਾਵਾ ਹਨ।

 

ਬੀਈਐਲ ਜ਼ਮੀਨੀ ਅਤੇ ਸਮੁੰਦਰੀ ਉਤਪਾਦਾਂ ਅਤੇ ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰੇਗੀ ਜੋ ਕਿਊਆਰਐਸਏਐਮ ਰਡਾਰ (ਬੀਐਫਐਮਐਰ ਅਤੇ ਬੀਐਸਆਰ), ਬੀਐਫਐਸਆਰ-ਐਕਸਆਰ, ਏਈਐਸਏ, ਡੀਡੀਆਰ (ਐਫਐਮਸੀਡਬਲਿਊ), ਕੋਸਟਲ ਸਰਵੇਲੈਂਸ ਸਿਸਟਮ, ਜੀਬੀਐਮਈਐਸ, ਸਿੰਗਲ ਕੰਬੈਟ ਵ੍ਹੀਕਲ (ਕਿਊਆਰਐਸਏਐਮ), ਵੈਪਨ ਕੰਟਰੋਲ ਸਿਸਟਮ ਆਦਿ ਸ਼ਾਮਿਲ ਹਨ।

 

ਬੀਈਐਲ ਸੰਚਾਰ ਅਤੇ ਲੇਜ਼ਰ ਅਧਾਰਤ ਉਤਪਾਦਾਂ ਦਾ ਪ੍ਰਦਰਸ਼ਨ ਵੀ ਕਰੇਗੀ ਜਿਨ੍ਹਾਂ ਵਿਚ ਟ੍ਰੋਪੋਸਕੈਟਰ ਸੰਚਾਰ ਪ੍ਰਣਾਲੀ ਲਈ ਮੌਡਮ, ਐਨਕ੍ਰਿਪਟਸ, ਫਰੀਕੁਐਂਸੀ ਮਾਡਿਊਲੇਟਿਡ ਕੰਟੀਨਿਊਸ -ਵੇਵ (ਐਫਐਮਸੀਡਬਲਿਊ) ਰਡਾਰ ਫਾਰ ਫੌਗ ਵਿਜ਼ਨ ਐਂਡ ਡਰੋਨ ਗਾਰਡ ਸਿਸਟਮਜ਼ ਫਾਰ ਰੇਲਵੇਜ਼, 4-ਜੀ ਸਿਕਿਓਰ ਫੋਨ ਅਤੇ 5-ਜੀ ਟੇਬਲੈਟ ਪੀਸੀ, ਹਾਈ ਪਾਵਰ ਫਾਈਬਰ ਲੇਜ਼ਰ, ਲਾਈ ਫਾਈ ਹਾਈ ਸਪੀਡ ਸੰਚਾਰ ਪ੍ਰਣਾਲੀ ਅਤੇ ਸੰਚਾਰ  ਅਤੇ ਇਲੈਕਟ੍ਰੋ ਆਪਟਿਕ ਸੈਗਮੈਂਟਸ ਸਾਫਟਵੇਅਰ ਡਿਫਾਈਂਡ ਰੇਡੀਓ ਸ਼ਾਮਿਲ ਹੈ।

 

ਇਨ੍ਹਾਂ ਤੋਂ ਇਲਾਵਾ ਗੈਰ ਐਪਲੀਕੇਸ਼ਨਾਂ ਲਈ ਉਤਪਾਦਾਂ ਜਿਵੇਂ ਕਿ ਵੈਂਟੀਲੇਟਰ ਅਤੇ ਡਾਇਲਸਿਸ ਮਸ਼ੀਨ, ਆਈਓਟੀ ਕੰਪੋਨੈਂਟਾਂ ਨਾਲ ਸਮਾਰਟ ਸਿਟੀ ਪਲੇਟਫਾਰਮ ਆਦਿ ਵੀ ਪ੍ਰਦਰਸ਼ਤ ਕੀਤੇ ਜਾਣਗੇ। ਬੀਈਐਲ ਦੀ ਆਊਟਡੋਰ ਪ੍ਰਦਰਸ਼ਨੀ ਦੀ ਝਲਕ ਮਿਨੀ ਸ਼ੈਲਟਰ ਅਧਾਰਤ ਸੀ4ਆਈ ਸਿਸਟਮ, ਅਤੁਲਯ (ਏਡੀਐਫਸੀਆਰ), ਸੀਟੀਐਫਸੀਆਰ (ਐਕਸ-ਏਪੀਏਆਰ ਆਨ 4X4) ਡਬਲਿਊਐਲਐਰ (ਮਾਊਂਟੇਨ ਵਰਸ਼ਨ) ਅਤੇ ਐਂਟੀ ਡਰੋਨ ਸਿਸਟਮ ਦੇ ਉਤਪਾਦ ਸ਼ਾਮਿਲ ਹਨ। ਪੇਸ਼ਕਸ਼ ਤੇ ਆਧੁਨਿਕ ਉਪਕਰਣ ਦਾ ਮੁਕੰਮਲ ਸੈੱਟ ਕਿਸੇ ਵੀ ਰੱਖਿਆ ਫੋਰਸ ਲਈ ਫੋਰਸ ਮਲਟੀਪਲਾਇਰ ਹੋਵੇਗਾ।

---------------------------------- 

ਏਬੀਬੀ /ਨੈਂਪੀ /ਕੇਏ /ਡੀਕੇ/ ਸੈਵੀ


(Release ID: 1694546) Visitor Counter : 185