ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਨੇ ਕੋਲਕਾਤਾ ਵਿੱਚ ਛਾਪੇਮਾਰੀ ਕੀਤੀ

Posted On: 01 FEB 2021 6:13PM by PIB Chandigarh

ਇਨਕਮ ਟੈਕਸ ਵਿਭਾਗ ਨੇ 29.01.2021 ਨੂੰ ਕੋਲਕਾਤਾ ਅਧਾਰਿਤ ਲੋਹੇ ਅਤੇ ਸਟੀਲ ਨਿਰਮਾਣ ਅਤੇ ਚਾਹ ਦੇ ਕਾਰੋਬਾਰ ਵਿੱਚ ਲੱਗੇ ਇੱਕ ਗਰੁੱਪ 'ਤੇ ਤਲਾਸ਼ੀ ਅਤੇ ਜ਼ਬਤ ਕਰਨ ਦੀ ਕਾਰਵਾਈ ਕੀਤੀ। ਵਿਭਾਗੀ ਡਾਟਾਬੇਸ ਵਿੱਚ ਉਪਲੱਬਧ ਅੰਕੜਿਆਂ, ਉਨ੍ਹਾਂ ਦੀਆਂ ਵਿੱਤੀ ਸਟੇਟਮੈਂਟਸ ਦੇ ਵਿਸ਼ਲੇਸ਼ਣ, ਮਾਰਕਿਟ ਦੀ ਖੁਫੀਆ ਜਾਣਕਾਰੀ ਅਤੇ ਫੀਲਡ ਪੁੱਛਗਿੱਛ ਦੇ ਅਧਾਰ 'ਤੇ ਇਹ ਕੇਸ ਤਿਆਰ ਕੀਤੇ ਗਏ ਸਨ। ਗਰੁੱਪ ਦੇ ਕੋਲਕਾਤਾ, ਜਮਸ਼ੇਦਪੁਰ, ਭੁਵਨੇਸ਼ਵਰ, ਹੈਦਰਾਬਾਦ, ਮੁੰਬਈ ਅਤੇ ਹੋਰ ਥਾਵਾਂ 'ਤੇ 25 ਤੋਂ ਵੱਧ ਪਰਿਸਰਾਂ ‘ਚ ਤਲਾਸ਼ੀ ਅਤੇ ਜ਼ਬਤ ਕਰਨ ਦੀਆਂ ਕਾਰਵਾਈਆਂ ਕੀਤੀਆਂ ਗਈਆਂ।

 

ਸਰਚ ਐਕਸ਼ਨ ਦੌਰਾਨ ਵਿਭਿੰਨ ਸ਼ੈੱਲ ਇਕਾਈਆਂ ਨੂੰ ਜਾਅਲੀ ਸ਼ੇਅਰ ਪੂੰਜੀ / ਅਸੁਰੱਖਿਅਤ ਕਰਜ਼ੇ ਜੁਟਾਉਣ ਲਈ ਵਰਤੇ ਜਾਣ ਬਾਰੇ ਅਪਰਾਧਿਕ ਸਬੂਤਾਂ ਦੀ ਜਾਣਕਾਰੀ ਮਿਲੀ ਹੈ। ਕਿਤਾਬਾਂ ਵਿੱਚ ਦਰਜ ਕੀਤੇ ਬਿਨਾ ਨਕਦੀ ਲੈਣ-ਦੇਣ ਦੇ ਵੀ ਸਬੂਤ ਮਿਲੇ ਹਨ। ਤਲਾਸ਼ੀ ਪ੍ਰਕਿਰਿਆ ਦੇ ਦੌਰਾਨ, ਕੀਤੀ ਗਈ ਪੁੱਛਗਿੱਛ ਦੇ ਨਤੀਜੇ ਵਜੋਂ, ਇਹ ਸਥਾਪਿਤ ਕੀਤਾ ਗਿਆ ਹੈ ਕਿ ਗਰੁੱਪ ਦੇ ਵਿਅਕਤੀਆਂ ਨੇ ਕਾਗਜ਼ੀ / ਸ਼ੈੱਲ ਕੰਪਨੀਆਂ ਦੀ ਵਰਤੋਂ ਆਪਣੇ ਖੁਦ ਦੇ ਬੇ-ਹਿਸਾਬੇ ਪੈਸੇ ਨੂੰ ਵਾਪਸ ਕਰਨ ਲਈ ਕੀਤੀ। ਹੁਣ ਤੱਕ 309 ਕਰੋੜ ਰੁਪਏ ਦੀ ਕੁੱਲ ਆਮਦਨ ਦੇ ਛੁਪਾਏ ਜਾਣ ਦਾ ਪਤਾ ਲਗਿਆ ਹੈ। ਦੋਸ਼ੀ ਸਮੂਹ ਨੇ ਹੁਣ ਤੱਕ 175 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਦੀ ਗੱਲ ਸਵੀਕਾਰ ਕੀਤੀ ਹੈ।

 

ਅਗਲੇਰੀ ਪੜਤਾਲ ਜਾਰੀ ਹੈ।

 

 

                 *******


 

ਆਰਐੱਮ/ਕੇਐੱਮਐੱਨ


(Release ID: 1694299) Visitor Counter : 99


Read this release in: English , Urdu , Hindi , Manipuri