ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਭਵਨ ਇਸ ਸ਼ਨੀਵਾਰ ਯਾਨੀ 6 ਫਰਵਰੀ ਤੋਂ ਜਨਤਕ ਤੌਰ 'ਤੇ ਮੁੜ ਖੁੱਲ੍ਹੇਗਾ

Posted On: 01 FEB 2021 6:19PM by PIB Chandigarh

ਕੋਵਿਡ-19 ਕਾਰਨ ਰਾਸ਼ਟਰਪਤੀ ਭਵਨ 13 ਮਾਰਚ, 2020 ਤੋਂ ਬੰਦ ਸੀ, ਜਿਸ ਨੂੰ ਇਸ ਸ਼ਨੀਵਾਰ ਯਾਨੀ 6 ਫਰਵਰੀ, 2021 ਤੋਂ ਆਮ ਲੋਕਾਂ ਲਈ ਮੁੜ ਖੋਲ੍ਹਿਆ ਜਾਵੇਗਾ। ਇਹ ਸ਼ਨੀਵਾਰ ਅਤੇ ਐਤਵਾਰ (ਸਰਕਾਰੀ ਛੁੱਟੀਆਂ ਤੋਂ ਇਲਾਵਾ) ਨੂੰ ਖੁੱਲ੍ਹੇਗਾ। ਯਾਤਰੀ ਵੈੱਬਸਾਈਟ https://presidentofindia.nic.in ਜਾਂ https://rashtrapatisachivalaya.gov.in/ 'ਤੇ ਜਾ ਕੇ ਆਪਣੇ ਸਲਾਟ ਨੂੰ ਔਨਲਾਈਨ ਬੁੱਕ ਕਰ ਸਕਦੇ ਹਨ। ਪਹਿਲਾਂ ਵਾਂਗ, ਪ੍ਰਤੀ ਵਿਜ਼ਟਰ ਲਈ ਨਾਂ-ਮਾਤਰ ਰਜਿਸਟ੍ਰੇਸ਼ਨ ਚਾਰਜ 50 / - ਰੁਪਏ ਵਸੂਲਿਆ ਜਾਵੇਗਾ। ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ, 1030 ਵਜੇ, 1230 ਵਜੇ ਅਤੇ 1430 ਵਜੇ ਤਿੰਨ ਪ੍ਰੀ-ਬੁੱਕਡ ਟਾਈਮ ਸਲਾਟ ਨਿਰਧਾਰਿਤ ਕੀਤੇ ਗਏ ਹਨ, ਪ੍ਰਤੀ ਸਲੋਟ ਵੱਧ ਤੋਂ ਵੱਧ 25 ਦਰਸ਼ਕਾਂ ਦੀ ਹੱਦ ਤੈਅ ਕੀਤੀ ਗਈ ਹੈ। ਫੇਰੀ ਦੌਰਾਨ, ਸੈਲਾਨੀਆਂ ਨੂੰ ਕੋਵਿਡ ਪ੍ਰੋਟੋਕੋਲ ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਦੀ ਪਾਲਣਾ ਕਰਨੀ ਹੋਵੇਗੀ। 

 

*****

 

ਡੀਐੱਸ/ਏਕੇਪੀ


(Release ID: 1694192) Visitor Counter : 120