ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਨੇ ਵਿਸ਼ਵ ਦੀ ਆਪਣੀ ਕਿਸਮ ਦੀ ਪਹਿਲੀ ਭਾਰਤ ਦੀ ਰਵਾਇਤੀ ਗਿਆਨ ਡਿਜੀਟਲ ਲਾਇਬ੍ਰੇਰੀ ਦੇ 20 ਸਾਲ ਮੁਕੰਮਲ ਹੋਣ ਦੇ ਜਸ਼ਨ ਮਨਾਏ

Posted On: 29 JAN 2021 12:31PM by PIB Chandigarh

‘ਕੌਂਸਲ ਆੱਵ੍ਵ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR) ਨੇ ਆਪਣੇ ਸੰਗਠਨ ਦੀ ਸਫ਼ਲਤਾ ਦੀਆਂ 80 ਕਹਾਣੀਆਂ ਉਜਾਗਰ ਕਰਨ ਦੀ ਇੱਕ ਨਵੀਂ ਮੁਹਿੰਮ ਵਿੱਢੀ ਹੈ ਕਿਉਂਕਿ 2022 ’ਚ ਉਸ ਦੀ ਸਥਾਪਨਾ ਨੂੰ 80 ਵਰ੍ਹੇ ਮੁਕੰਮਲ ਹੋ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਹਾਲ ਹੀ ਵਿੱਚ ਕੀਤੀ ਗਈ ਸੀ ਕਿਉਂਕਿ CSIR ਦੀ ‘ਰਵਾਇਤੀ ਗਿਆਨ ਡਿਜੀਟਲ ਲਾਇਬ੍ਰੇਰੀ’ (TKDL – ਟ੍ਰੈਡੀਸ਼ਨਲ ਨੌਲੇਜ ਡਿਜੀਟਲ ਲਾਇਬ੍ਰੇਰੀ) ਨੇ ਭਾਰਤ ਦੇ ਰਵਾਇਤ ਗਿਆਨ ਨੂੰ ਸੁਰੱਖਿਅਤ ਰੱਖਣ ਦੇ ਦੋ ਦਹਾਕੇ ਮੁਕੰਮਲ ਕਰ ਲਏ ਹਨ। ਦੋ ਦਹਾਕਿਆਂ ਦੀ ਯਾਤਰਾ ਨੂੰ ਯਾਦ ਕਰਨ ਲਈ ਇੱਕ ਵੈੱਬੀਨਾਰ ‘ਟੀਕੇਡੀਐੱਲ ਦੇ ਦੋ ਦਹਾਕੇ – ਭਵਿੱਖ ਨਾਲ ਜੋੜਦਿਆਂ’ ਦਾ ਆਯੋਜਨ ਕੀਤਾ ਗਿਆ। ਡਾ. ਰਘੂਨਾਥ ਏ. ਮਸ਼ੇਲਕਰ, ਸਾਬਕਾ ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ; ਵੈਦ ਰਾਜੇਸ਼ ਕੋਟੇਚਾ, ਸਕੱਤਰ, ਆਯੁਸ਼ ਮੰਤਰਾਲਾ; ਸ੍ਰੀ ਗੁਰੂਪ੍ਰਸਾਦ ਮੋਹਾਪਾਤਰਾ, ਸਕੱਤਰ, ਉਦਯੋਗ ਪ੍ਰੋਤਸਾਹਨ ਤੇ ਉਦਯੋਗਿਕ ਕਾਰੋਬਾਰ ਵਿਭਾਗ (DPIIT) ਅਤੇ ਸੁਸ਼੍ਰੀ ਬੇਗੋਨਾ ਵੇਨੇਰੋ, ਸੀਨੀਅਰ ਕੌਂਸਲਰ, ਟ੍ਰੈਡੀਸ਼ਨਲ ਨੌਲੇਜ ਡਿਵੀਜ਼ਨ, WIPO, ਜਨੇਵਾ ਅਤੇ ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ, CSIR ਅਤੇ ਸਕੱਤਰ, DSIR ਜਿਹੇ ਵਿਲੱਖਣ ਪਤਵੰਤੇ ਸੱਜਣਾਂ ਦੀ ਮੌਜੂਦਗੀ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ।

ਡਾ. ਵਿਸ਼ਵਗਿਆਨੀ ਜੇ. ਸੱਤੀਗੇਰੀ, ਮੁਖੀ ਟੀਕੇਡੀਐੱਲ ਨੇ ਇਸ ਯਾਤਰਾ ਦਾ ਵਰਨਣ ਕਰਦਿਆਂ ਇਹ ਦੱਸਿਆ ਕਿ ਸਾਲ 2001 ’ਚ CSIR ਨੇ ਭਾਰਤੀ ਔਸ਼ਧ ਪ੍ਰਣਾਲੀਆਂ ਤੇ ਹੋਮਿਓਪੈਥੀ (ISM&H, ਜੋ ਹੁਣ ‘ਆਯੁਰਵੇਦ, ਯੋਗਾ ਤੇ ਨੈਚੁਰੋਪੈਥੀ, ਯੂਨਾਨੀ, ਸਿੱਧ, ਸੋਵਾ ਰਿਗਪਾ ਤੇ ਹੋਮਿਓਪੈਥੀ’ (AYUSH) ਹੈ) ਨੇ ਸਾਂਝੇ ਤੌਰ ਉੱਤੇ ‘ਰਵਾਇਤੀ ਗਿਆਨ ਡਿਜੀਟਲ ਲਾਇਬ੍ਰੇਰੀ’ (ਟੀਕੇਡੀਐੱਲ) ਵਿਕਸਤ ਕੀਤੀ ਸੀ। ਇਹ ਪਹਿਲਕਦਮੀ ਦਰਅਸਲ ਉਦੋਂ ਪੇਟੈਂਟ ਦੀਆਂ ਲੜਾਈਆਂ ਤੋਂ ਸਬਕ ਸਿੱਖਣ ਤੋਂ ਬਾਅਦ ਭਾਰਤ ਦੇ ਵਡਮੁੱਲੇ ਰਵਾਇਤੀ ਗਿਆਨ ਦੀ ਦੁਰਵਰਤੋਂ ਨੂੰ ਰੋਕਣ ਦੀ ਇੱਕ ਕਾਰਵਾਈ ਸੀ ਕਿਉਂਕਿ ਤਦ ਕੌਮਾਂਤਰੀ ਪੇਟੈਂਟ ਦਫ਼ਤਰਾਂ ਨਾਲ ਕਾਨੂੰਨੀ ਲੜਾਈਆਂ ਇਸ ਲਈ ਲੜਨੀਆਂ ਪਈਆਂ ਸਨ ਕਿਉਂਕਿ ਹਲਦੀ, ਨਿੰਮ, ਬਾਸਮਤੀ ਚੌਲਾਂ ਅਤੇ ਭਾਰਤ ਦੇਸ਼ ਦੇ ਹੋਰ ਪ੍ਰਾਚੀਨ ਗਿਆਨ ਤੇ ਅਭਿਆਸਾਂ ਦੇ ਬੌਧਿਕ ਸੰਪਤੀ ਅਧਿਕਾਰ ਕੁਝ ਹੋਰ ਦੇਸ਼ਾਂ ਵਿੱਚ ਪ੍ਰਵਾਨ ਕਰ ਦਿੱਤੇ ਗਏ ਸਨ। TKDL ਦੇ ਡਾਟਾਬੇਸ ਵਿੱਚ ਭਾਰਤੀ ਔਸ਼ਧ ਪ੍ਰਣਾਲੀਆਂ (ਆਯੁਰਵੇਦ, ਸਿੱਧ, ਯੂਨਾਨੀ ਅਤੇ ਸੋਵਾ ਰਿਗਪਾ) ਅਤੇ ਯੋਗਾ ਦੇ 3.9 ਲੱਖ ਤੋਂ ਵੱਧ ਸੂਤਰੀਕਰਣ / ਅਭਿਆਸ ਮੌਜੂਦ ਹਨ। ਇਹ ਡਾਟਾਬੇਸ ਸਿਰਫ਼ TKDL ਦੀ ਅਕਸੈੱਸ (ਜਿਸ ਨੂੰ ਜੱਗ–ਜ਼ਾਹਿਰ ਨਹੀਂ ਕੀਤਾ ਜਾ ਸਕਦਾ) ਸਮਝੌਤੇ ਮੁਤਾਬਕ ਸਿਰਫ਼ ਪੇਟੈਂਟ–ਨਿਰੀਖਕਾਂ ਲਈ ਹੀ ਉਪਲਬਧ ਹੁੰਦਾ ਹੈ ਅਤੇ ਹੁਣ ਤੱਕ ਭਾਰਤ ਸਮੇਤ 13 ਕੌਮਾਂਤਰੀ ਪੇਟੈਂਟ ਦਫ਼ਤਰਾਂ ਨਾਲ ਅਕਸੈੱਸ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਜਾ ਚੁੱਕੇ ਹਨ। ਇਸ ਮਾਮਲੇ ਦਾ ਅਹਿਮ ਪੱਖ ਇਹ ਹੈ ਕਿ ਟੀਕੇਡੀਐੱਲ ਡਾਟਾਬੇਸ ਦੇ ਆਧਾਰ ਉੱਤੇ ਪੂਰਵ ਆਰਟ ਸਬੂਤਾਂ ਦੇ ਆਧਾਰ ਉੱਤੇ 239 ਪੇਟੈਂਟ ਅਰਜ਼ੀਆਂ ਰੱਦ ਕਰ ਦਿੱਤੀਆਂ / ਵਾਪਸ ਲੈ ਲਈਆਂ / ਸੋਧੀਆਂ ਜਾ ਚੁੱਕੀਆਂ ਹਨ। ਇੰਝ ਆਯੁਸ਼ ਮੰਤਰਾਲੇ ਅਤੇ DPIIT ਅਤੇ WIPO ਦੀ ਵਡਮੁੱਲੀ ਭਾਈਵਾਲੀ ਦੀ ਸਾਰਥਕਤਾ ਸਿੱਧ ਹੋਈ ਹੈ।

ਡਾ. ਆਰ.ਏ. ਮਸ਼ੇਲਕਰ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ TKDL ਨੂੰ ਰਵਾਇਤੀ ਗਿਆਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਦੀ ਪੂਰਤੀ ਕਰਨੀ ਚਾਹੀਦੀ ਹੈ ਤੇ ਭਾਰਤੀ ਗਿਆਨ–ਭੰਡਾਰ ਦੀ ਦੁਰਵਰਤੋਂ ਰੋਕਣ ਦੇ ਨਾਲ–ਨਾਲ ਉਸ ਨੂੰ ਇੱਕ ਵਿਸ਼ਵ–ਖ਼ਜ਼ਾਨੇ ਵਜੋਂ ਉਭਰ ਕੇ ਸਾਹਮਣੇ ਆਉਣਾ ਚਾਹੀਦਾ ਹੈ। ਪਿਛਲੇ ਸਾਲਾਂ ਦੌਰਾਨ TKDL ਬਹੁਤ ਮਜ਼ਬੂਤ ਹੋਇਆ ਹੈ ਅਤੇ ਇਸ ਦਾ ਘੇਰਾ ਹੋਰ ਵਧੇਗਾ। ਇਹ ਰੋਗ–ਨਿਦਾਨ, ਪਸ਼ੂਆਂ ਦੀਆਂ ਦਵਾਈਆਂ, ਖੇਤੀਬਾੜੀ ਦੇ ਅਭਿਆਸ, ਅਨਾਜ, ਕਾਸਮੈਟਿਕਸ, ਮੈਟਲਰਜੀ ਆਦਿ ਅਤੇ ਰਵਾਇਤੀ ਸਭਿਆਚਾਰ ਪ੍ਰਗਟਾਵੇ (TCE) ਜਿਵੇਂ ਕਿ ਆਰਕੀਟੈਕਚਰ, ਮੈਟਲਰਜੀ, ਚਿੱਤਰਕਾਰੀ, ਕਾਰਵਿੰਗਜ਼ (ਨੱਕਾਸ਼ੀ), ਟੈਕਸਟਾਈਲਜ਼ ਆਦਿ ਜਿਹੇ ਰਵਾਇਤੀ ਗਿਆਨ ਦੀ ਜਾਣਕਾਰੀ ਨੂੰ ਆਪਣੇ ਘੇਰੇ ’ਚ ਲਵੇਗੀ। ਡਿਜੀਟਾਈਜ਼ਡ ਤੇ ਪ੍ਰਕਾਸ਼ਿਤ ਹੱਥ–ਲਿਖਤਾਂ ਦੇ ਨਾਲ–ਨਾਲ ਮੌਖਿਕ ਗਿਆਨ ਨੂੰ ਵੀ TKDL ਡਾਟਾਬੇਸ ਵਿੱਚ ਸ਼ਾਮਲ ਕਰਨਾ ਪ੍ਰਸਤਾਵਿਤ ਹੈ।

http://static.pib.gov.in/WriteReadData/userfiles/image/image002K7F7.png

http://static.pib.gov.in/WriteReadData/userfiles/image/image003RELG.png

 

******

ਐੱਨਬੀ/ਕੇਜੀਐੱਸ/(CSIR ਰਿਲੀਜ਼)



(Release ID: 1693286) Visitor Counter : 165


Read this release in: English , Hindi , Bengali