ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਟੀ ਆਫ ਇੰਡੀਆ, ਐੱਨਸੀਓਈਜ਼ ਦੇ ਸੰਚਾਲਨ ਲਈ ਵਿਸ਼ੇਸ਼ ਜਨਸ਼ਕਤੀ ਨੂੰ ਸ਼ਾਮਲ ਕਰੇਗੀ ਅਤੇ ਬਿਹਤਰ ਅਥਲੀਟ ਤਜਰਬੇ ਲਈ ਹੋਸਟਲ ਅਤੇ ਮੈਸ ਸੁਵਿਧਾਵਾਂ ਨੂੰ ਤਿੰਨ ਸਿਤਾਰਾ ਹੋਟਲਾਂ ਦੇ ਪੱਧਰ 'ਤੇ ਅਪਗ੍ਰੇਡ ਕੀਤਾ ਜਾਏਗਾ

Posted On: 28 JAN 2021 7:43PM by PIB Chandigarh

ਸਪੋਰਟਸ ਅਥਾਰਟੀ ਆਫ ਇੰਡੀਆ ਦੀ 54ਵੀਂ ਗਵਰਨਿੰਗ ਬਾਡੀ ਦੀ ਬੈਠਕ ਬੁੱਧਵਾਰ ਨੂੰ ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦਾ ਧਿਆਨ ਨੈਸ਼ਨਲ ਸੈਂਟਰਜ਼ ਆਫ ਐਕਸੀਲੈਂਸ ਦੇ ਵਿਭਿੰਨ ਪਹਿਲੂਆਂ ਦੇ ਵਿਕਾਸ 'ਤੇ ਕੇਂਦ੍ਰਤ ਸੀ। ਮੀਟਿੰਗ ਵਿੱਚ ਜਿਨ੍ਹਾਂ ਪ੍ਰਮੁੱਖ ਮੁੱਦਿਆਂ ਨੂੰ ਮਨਜ਼ੂਰੀ ਦਿੱਤੀ ਗਈ, ਉਹ ਸਾਰੇ ਨੈਸ਼ਨਲ ਸੈਂਟਰਜ਼ ਆਫ ਐਕਸੀਲੈਂਸ ਵਿੱਚ ਸਰਵਉੱਚ ਪੱਧਰ ਦੇ ਸਟੈਂਡਰਡਜ਼ ਦੀ ਸਿਰਜਣਾ ਨਾਲ ਸਬੰਧਤ ਸਨ, ਜਿਸ ਵਿੱਚ ਹੋਰਨਾਂ ਗੱਲਾਂ ਦੇ ਨਾਲ ਨਾਲ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਨਵੀਨੀਕਰਣ, ਹੋਸਟਲਾਂ ਅਤੇ ਰਸੋਈ ਦਾ ਇੱਕ ਮਾਹਿਰ ਏਜੰਸੀ ਦੁਆਰਾ ਪ੍ਰਬੰਧਨ ਅਤੇ ਵਿਭਿੰਨ ਐੱਨਸੀਓਈਜ਼ ਵਿੱਚ ਖੇਡ ਵਿਗਿਆਨ ਉਪਕਰਣ ਅਤੇ ਜਨਸ਼ਕਤੀ ਦੀ ਵਿਵਸਥਾ ਕਰਨਾ ਸ਼ਾਮਲ ਹੈ। ਨੈਸ਼ਨਲ ਸੈਂਟਰਜ਼ ਆਫ਼ ਐਕਸੀਲੈਂਸ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਮਾਹਿਰ ਜਨ ਸ਼ਕਤੀ ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਲਿਆ ਗਿਆ।

 

 ਰਿਹਾਇਸ਼ੀ ਸਹੂਲਤਾਂ ਦੀ ਸਰਵਉੱਤਮ ਕੁਆਲਟੀ ਅਤੇ ਵਧੀਆ ਅਥਲੀਟ ਤਜ਼ਰਬੇ ਨੂੰ ਯਕੀਨੀ ਬਣਾਉਣ ਲਈ, ਵਿਭਿੰਨ SAI ਸੈਂਟਰਾਂ ਵਿੱਚ ਹੋਸਟਲ, ਮੈੱਸ ਅਤੇ ਰਸੋਈ ਦੀਆਂ ਸੁਵਿਧਾਵਾਂ ਦੇ ਪ੍ਰਬੰਧਨ ਨੂੰ ਇੱਕ ਮਾਹਿਰ ਏਜੰਸੀ ਦੁਆਰਾ ਆਉਟਸੋਰਸ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸੁਵਿਧਾਵਾਂ ਨੂੰ ਤਿੰਨ ਸਟਾਰ ਹੋਟਲਾਂ ਦੇ ਬਰਾਬਰ ਬਣਾਇਆ ਜਾ ਸਕੇ। ਪਾਇਲਟ ਤਜਰਬੇ ਦੀ ਸ਼ੁਰੂਆਤ ਕਰਨੀ ਸਿੰਘ ਸ਼ੂਟਿੰਗ ਰੇਂਜ ਅਤੇ ਜੇਐੱਲਐੱਨ ਕੰਪਲੈਕਸ ਵਿਖੇ ਨਵੇਂ ਬਣੇ ਹੋਸਟਲਾਂ ਤੋਂ ਕੀਤੀ ਜਾਵੇਗੀ।

 

 ਅੰਤਰਰਾਸ਼ਟਰੀ ਅਥਲੀਟਾਂ ਦੀ ਕੋਚ ਵਜੋਂ ਨਿਯੁਕਤੀ ਦੀ ਸੁਵਿਧਾ ਲੈਣ ਲਈ ਇਹ ਤੈਅ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮਾ ਜੇਤੂਆਂ ਨੂੰ ਕੋਚ ਦੇ ਵਿਭਿੰਨ ਕਾਡਰਾਂ ਨੂੰ ਸਿੱਧੇ ਠੇਕੇ ‘ਤੇ ਜਾਂ ਡੈਪੂਟੇਸ਼ਨ 'ਤੇ ਨਿਯੁਕਤ ਕੀਤਾ ਜਾਵੇ। ਇਹੋ ਨਿਯਮ ਦ੍ਰੋਣਾਚਾਰੀਆ ਪੁਰਸਕਾਰ ਜੇਤੂਆਂ ਲਈ ਲਾਗੂ ਹੁੰਦੇ ਹਨ। ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ, "ਸਾਡੇ ਖਿਡਾਰੀ ਸਾਡਾ ਰਾਸ਼ਟਰੀ ਮਾਣ ਹਨ, ਇਹ ਫੈਸਲਾ ਉਸ ਪਹਿਲੇ ਐਲਾਨ ਦੇ ਅਨੁਸਾਰ ਹੈ ਜੋ ਮੈਂ ਉੱਘੇ ਭਾਰਤੀ ਕੋਚਾਂ ਅਤੇ ਸਾਬਕਾ ਕੁਲੀਨ ਅਥਲੀਟਾਂ ਨੂੰ ਸਾਈ ਐੱਨਸੀਓਜ਼ ਵਿੱਚ ਲਿਆਉਣ ਬਾਰੇ ਕੀਤਾ ਸੀ।"

 

 ਵਿਭਿੰਨ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਪੀਐੱਸਯੂ) ਅਤੇ ਸਰਕਾਰ ਵਿੱਚ ਕੰਮ ਕਰ ਰਹੇ ਉੱਘੇ ਕੋਚਾਂ ਨੂੰ ਵੀ ਕੋਚਿੰਗ ਲਈ ਡੈਪੂਟੇਸ਼ਨ 'ਤੇ ਸਾਈ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਇਹ ਉਨ੍ਹਾਂ ਦੁਆਰਾ ਕੀਤੇ ਗਏ ਪਹਿਲੇ ਐਲਾਨ ਦੇ ਅਨੁਕੂਲ ਹੈ ਜਿਥੇ ਉਨ੍ਹਾਂ ਉੱਘੇ ਭਾਰਤੀ ਕੋਚਾਂ ਅਤੇ ਸਾਬਕਾ ਕੁਲੀਨ ਅਥਲੀਟਾਂ ਨੂੰ ਸਾਈ ਦੇ ਨੈਸ਼ਨਲ ਸੈਂਟਰਜ਼ ਆਫ਼ ਐਕਸੀਲੈਂਸ ਵਿੱਚ ਲਿਆਉਣ ਦਾ ਵਾਅਦਾ ਕੀਤਾ ਸੀ।

 

 ਇਹ ਸੁਨਿਸ਼ਚਿਤ ਕਰਨ ਲਈ ਕਿ ਨੌਜਵਾਨ ਖਿਡਾਰੀਆਂ ਨੂੰ ਆਪਣੀ ਵਿਦਿਅਕ ਪੜ੍ਹਾਈ ਕਰਨ ਦੇ ਨਾਲ ਨਾਲ ਉਸੇ ਸਮੇਂ ਖੇਡਾਂ ਖੇਡਣ ਲਈ ਲਚਕਤਾ ਮੁਹੱਈਆ ਕਰਵਾਈ ਜਾਵੇ, ਟ੍ਰੇਨੀਜ਼ ਦੀ ਵਿਦਿਅਕ ਜ਼ਰੂਰਤ ਨੂੰ ਪੂਰਾ ਕਰਨ ਲਈ ਸਾਈ ਸੈਂਟਰਾਂ ਵਿੱਚ ਕੈਂਪਸ ਸਕੂਲ ਸਥਾਪਤ ਕੀਤੇ ਜਾਣਗੇ। ਵਧੀਆ ਬੋਰਡਿੰਗ ਅਤੇ ਰਹਿਣ ਦੀ ਸੁਵਿਧਾ ਸੁਨਿਸ਼ਚਿਤ ਕਰਨ ਲਈ, ਹੋਸਟਲ ਵਿਕਸਤ ਕੀਤੇ ਜਾਣੇ ਵੀ ਜ਼ਰੂਰੀ ਹਨ। ਇਸ ਲਈ, ਨਿੱਜੀ / ਜਨਤਕ ਖੇਤਰ ਨੂੰ, ਹੋਸਟਲ ਦੀਆਂ ਸੁਵਿਧਾਵਾਂ ਸਥਾਪਤ ਕਰਨ ਅਤੇ ਸਕੂਲ ਸਥਾਪਤ ਕਰਨ ਅਤੇ ਉਸਾਰੀ, ਸੰਚਾਲਨ ਅਤੇ ਪ੍ਰਬੰਧਨ ਦੋਵਾਂ ਵਿੱਚ ਦਕਸ਼ਤਾ ਦੇ ਨਜ਼ਰੀਏ ਤੋਂ ਆਧੁਨਿਕ ਟੈਕਨੋਲੋਜੀ ਦੀਆਂ ਵਿਧੀਆਂ ਦੁਆਰਾ ਵਿਸ਼ਵ ਪੱਧਰੀ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਕੰਮਾਂ ਵਿੱਚ ਸ਼ਾਮਲ ਕੀਤਾ ਜਾਵੇਗਾ।

 

 ਗਵਰਨਿੰਗ ਬਾਡੀ ਨੇ ਦੇਸ਼ ਭਰ ਦੇ ਨੈਸ਼ਨਲ ਸੈਂਟਰਜ਼ ਆਫ਼ ਐਕਸੀਲੈਂਸ ਵਿਖੇ ਬੁਨਿਆਦੀ ਢਾਂਚੇ ਦੀ ਉਸਾਰੀ, ਵਿਕਾਸ ਅਤੇ ਅਪਗ੍ਰੇਡੇਸ਼ਨ ਲਈ 100 ਕਰੋੜ ਰੁਪਏ (ਲਗਭਗ) ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ ਵਿੱਚ ਹੋਸਟਲ ਅਤੇ ਬੰਗਲੌਰ ਅਤੇ ਦਿੱਲੀ ਵਿੱਚ ਆਈਜੀ ਸਟੇਡੀਅਮ ਦੀ ਉਸਾਰੀ ਦੇ ਨਾਲ ਨਾਲ ਖੇਡ ਮੈਦਾਨ ਦੀ ਉਸਾਰੀ ਅਤੇ ਵਿਭਿੰਨ ਮੌਜੂਦਾ ਸੁਵਿਧਾਵਾਂ ਦਾ ਨਵੀਨੀਕਰਨ ਸ਼ਾਮਲ ਹੈ।

 

 ਅਥਲੀਟ ਦੇ ਵਿਕਾਸ ਵਿੱਚ ਖੇਡ ਵਿਗਿਆਨ ਦੀ ਭੂਮਿਕਾ ਨੂੰ ਧਿਆਨ ਵਿਚ ਰੱਖਦਿਆਂ, ਫਿਜ਼ੀਓਥੈਰੇਪੀ ਦੇ ਉਪਕਰਣਾਂ ਦੀ ਖਰੀਦ ਕਰਨ ਅਤੇ ਬਾਕੀ ਐੱਨਸੀਓਈਜ਼ ਲਈ ਫਿਜ਼ੀਓਥੈਰਾਪਿਸਟਸ ਅਤੇ ਡਾਕਟਰਾਂ ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਗਿਆ ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਿਆ।

 

 ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਰਵੀ ਮਿੱਤਲ ਸਕੱਤਰ (ਖੇਡਾਂ);  ਸ਼੍ਰੀ ਸੰਦੀਪ ਪ੍ਰਧਾਨ, ਡੀਜੀ, SAI;  ਸ਼੍ਰੀ ਰਾਜੀਵ ਮਹਿਤਾ, ਸੱਕਤਰ ਜਨਰਲ, ਆਈਓਏ; ਉੱਘੇ ਫੁੱਟਬਾਲ ਖਿਡਾਰੀ ਸ਼੍ਰੀ ਬੈਚੁੰਗ ਭੂਟੀਆ ਅਤੇ ਸਾਬਕਾ ਅੰਤਰਰਾਸ਼ਟਰੀ ਤੈਰਾਕ ਸ਼੍ਰੀ ਖਜਾਨ ਸਿੰਘ ਸ਼ਾਮਲ ਸਨ।

 

***********

ਐੱਨਬੀ/ਓਏ



(Release ID: 1693082) Visitor Counter : 295