ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

2021: ਹਰੇ-ਭਰੇ ਗ੍ਰਹਿ ਲਈ ਭਾਰਤ-ਫਰਾਂਸ ਗੱਠਜੋੜ ਦਾ ਸਾਲ

ਵਿਸ਼ਵ-ਵਾਤਾਵਰਣ ਦੀ ਸੁਰੱਖਿਆ ਪ੍ਰਤੀ ਭਾਰਤ-ਫਰਾਂਸ ਦੀ ਭਾਈਵਾਲੀ ਬਾਕੀ ਵਿਸ਼ਵ ਲਈ ਇੱਕ ਮਿਸਾਲ ਕਾਇਮ ਕਰੇਗੀ: ਸ਼੍ਰੀ ਪ੍ਰਕਾਸ਼ ਜਾਵਡੇਕਰ

ਟਿਕਾਊ ਵਿਕਾਸ ਦੇ ਖੇਤਰ ਵਿੱਚ ਭਾਰਤ ਕਈ ਹੋਰ ਦੇਸ਼ਾਂ ਨੂੰ ਪ੍ਰੇਰਿਤ ਕਰ ਸਕਦਾ ਹੈ: ਸ਼੍ਰੀਮਤੀ ਬਾਰਬਰਾ ਪੋਮਪਿਲੀ

Posted On: 28 JAN 2021 6:43PM by PIB Chandigarh

ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਫ੍ਰਾਂਸ ਦੇ ਜਲਵਾਯੂ ਪਰਿਵਰਤਨ ਮੰਤਰੀ ਸ੍ਰੀਮਤੀ ਬਾਰਬਰਾ ਪੋਮਪਿਲੀ ਨੇ ਅੱਜ ਨਵੀਂ ਦਿੱਲੀ ਵਿੱਚ ਵਾਤਾਵਰਣ ਦੇ ਇੰਡੋ -ਫ੍ਰੈਂਚ ਸਾਲ ਦੀ ਸ਼ੁਰੂਆਤ ਕੀਤੀ। ਇਸਦਾ ਮੁੱਢਲਾ ਉਦੇਸ਼ ਸਦੀਵੀ ਵਿਕਾਸ ਵਿੱਚ ਭਾਰਤ-ਫਰਾਂਸ ਦੇ ਸਹਿਯੋਗ ਨੂੰ ਮਜ਼ਬੂਤ ​​ਕਰਨਾ, ਵਿਸ਼ਵ ਵਿਆਪੀ ਵਾਤਾਵਰਣ ਦੀ ਸੁਰੱਖਿਆ ਦੇ ਹੱਕ ਵਿੱਚ ਕਾਰਵਾਈਆਂ ਦੀ ਪ੍ਰਭਾਵਸ਼ੀਲਤਾ ਵਿੱਚ ਵਾਧਾ ਕਰਨਾ ਅਤੇ ਉਨ੍ਹਾਂ ਨੂੰ ਵਧੇਰੇ ਦਿੱਖ ਦੇਣਾ ਹੈ।  

WhatsApp Image 2021-01-28 at 17.08.00.jpeg

ਸ੍ਰੀਮਤੀ ਬਾਰਬਰਾ ਪੋਮਪਿਲੀ ਦੀ ਆਪਣੀ ਪਹਿਲੀ ਭਾਰਤ ਯਾਤਰਾ ‘ਤੇ ਸਵਾਗਤ ਕਰਦਿਆਂ ਸ੍ਰੀ ਪ੍ਰਕਾਸ਼ ਜਾਵਡੇਕਰ ਨੇ ਮੌਸਮੀ ਤਬਦੀਲੀ ਵੱਲ ਕੰਮ ਕਰਨ ਵਿੱਚ ਭਾਰਤ-ਫਰਾਂਸ ਗੱਠਜੋੜ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਰੰਭੇ ਕੌਮਾਂਤਰੀ ਸੋਲਰ ਅਲਾਇੰਸ ਦੇ ਦੋ ਮੁੱਖ ਥੰਮ੍ਹ ਹਾਂ। ਇਹ ਇਨਕਲਾਬੀ ਕਦਮ ਇੱਕ ਸਫਲ ਤਜਰਬੇ ਵਿੱਚ ਬਦਲ ਗਿਆ ਹੈ। ਵਿਸ਼ਵ ਵਿਆਪੀ ਵਾਤਾਵਰਣ ਸੁਰੱਖਿਆ ਪ੍ਰਤੀ ਇਹ ਭਾਈਵਾਲੀ ਟਿਕਾਊ ਵਿਕਾਸ ਲਈ ਵਧੇਰੇ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਕੰਮ ਕਰਨ ਲਈ ਬਾਕੀ ਵਿਸ਼ਵ ਲਈ ਇੱਕ ਮਿਸਾਲ ਕਾਇਮ ਕਰੇਗੀ। 

“ਭਾਰਤ ਨੇ ਜਲਵਾਯੂ ਪਰਿਵਰਤਨ ਕਾਰਵਾਈ ਵੱਲ ਮਹੱਤਵਪੂਰਣ ਤਰੱਕੀ ਕੀਤੀ ਹੈ ਅਤੇ ਨਿਕਾਸ ਦੀ ਤੀਬਰਤਾ ਵਿੱਚ ਕਮੀ ਦਾ 26% ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਸ਼੍ਰੀ ਜਾਵਡੇਕਰ ਨੇ ਦੱਸਿਆ ਸਾਲ 2020 ਤੱਕ ਭਾਰਤ ਵਿੱਚ ਅਖੁੱਟ ਸਮਰੱਥਾ 90 ਗੀਗਾਵਾਟ ਹੈ ਜਿਸ ਵਿੱਚ 36 ਗੀਗਾਵਾਟ ਸੌਰ ਊਰਜਾ ਅਤੇ 38 ਗੀਗਾਵਾਟ ਪੌਣ ਊਰਜਾ ਤੋਂ ਹੈ।“

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਥਿਰ ਵਿਕਾਸ ਵਿੱਚ ਭਾਰਤ-ਫਰਾਂਸ ਸਹਿਯੋਗ ਨੂੰ ਮਜ਼ਬੂਤ ​​ਕਰਨ, ਵਿਸ਼ਵ ਵਿਆਪੀ ਵਾਤਾਵਰਣ ਦੀ ਸੁਰੱਖਿਆ ਦੇ ਹੱਕ ਵਿੱਚ ਕਾਰਜਾਂ ਦੀ ਪ੍ਰਭਾਵਸ਼ੀਲਤਾ ਵਧਾਉਣ ਅਤੇ ਉਨ੍ਹਾਂ ਨੂੰ ਵਧੇਰੇ ਦਿੱਖ ਦੇਣ ਲਈ ਉਤਸੁਕ ਹੈ।

ਫਰਾਂਸ ਦੇ ਜਲਵਾਯੂ ਪਰਿਵਰਤਨ ਮੰਤਰੀ ਸ੍ਰੀਮਤੀ ਬਾਰਬਰਾ ਪੋਮਪਿਲੀ ਨੇ ਮੌਸਮ ਵਿੱਚ ਤਬਦੀਲੀ ਅਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਭਾਰਤ-ਫਰਾਂਸ ਦੀ ਭਾਈਵਾਲੀ ਦੀ ਮਹੱਤਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ ਫਰਾਂਸ ਅਤੇ ਭਾਰਤ ਬਾਕੀ ਵਿਸ਼ਵ ਲਈ ਇੱਕ ਮਿਸਾਲ ਕਾਇਮ ਕਰਨ ਦੀ ਉਮੀਦ ਕਰਦੇ ਹਨ। ਊਨਾ ਕਿਹਾ, “ਭਾਰਤ ਟਿਕਾਊ ਵਿਕਾਸ ਦੇ ਖੇਤਰ ਵਿੱਚ ਬਹੁਤ ਸਾਰੇ ਦੇਸ਼ਾਂ ਨੂੰ ਪ੍ਰੇਰਿਤ ਕਰ ਸਕਦਾ ਹੈ।” 

55c9c05e-7aff-491f-b587-6b155624992b.jpg

ਸਾਲ 2021-2022 ਦੀ ਮਿਆਦ ਵਿੱਚ ਵਾਤਾਵਰਣ ਦਾ ਇੰਡੋ-ਫ੍ਰੈਂਚ ਸਾਲ ਪੰਜ ਮੁੱਖ ਥੀਮਾਂ 'ਤੇ ਅਧਾਰਤ ਹੋਵੇਗਾ: ਵਾਤਾਵਰਣ ਦੀ ਸੁਰੱਖਿਆ, ਜਲਵਾਯੂ ਪਰਿਵਰਤਨ, ਜੈਵ ਵਿਭਿੰਨਤਾ ਦੀ ਸੰਭਾਲ, ਟਿਕਾਊ ਸ਼ਹਿਰੀ ਵਿਕਾਸ ਅਤੇ ਅਖੁੱਟ ਊਰਜਾ ਅਤੇ ਊਰਜਾ ਕੁਸ਼ਲਤਾ ਦਾ ਵਿਕਾਸ। ਇਹ ਵਾਤਾਵਰਣ ਅਤੇ ਇਸ ਨਾਲ ਜੁੜੇ ਖੇਤਰਾਂ ਨਾਲ ਜੁੜੇ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ 'ਤੇ ਵਿਚਾਰ ਵਟਾਂਦਰੇ ਲਈ ਇੱਕ ਪਲੇਟਫਾਰਮ ਵੀ ਹੈ। 

ਫਰਾਂਸ ਦੇ ਪੱਖ ਤੋਂ, ਇਹ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਅਗਵਾਈ ਹੇਠ, ਯੂਰਪ ਅਤੇ ਵਿਦੇਸ਼ ਮੰਤਰਾਲੇ ਦੇ ਨਜ਼ਦੀਕੀ ਸਹਿਯੋਗ ਨਾਲ ਦਿੱਲੀ ਵਿੱਚ ਫਰਾਂਸ ਦੇ ਦੂਤਘਰ ਅਤੇ ਇਸਦੇ ਭਾਈਵਾਲਾਂ ਦੇ ਸਹਿਯੋਗ ਨਾਲ ਹੋਵੇਗਾ। ਭਾਰਤੀ ਪੱਖ ਤੋਂ ਇਸ ਦਾ ਤਾਲਮੇਲ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮਓਈਐਫਸੀਸੀ) ਦੇ ਨਾਲ ਵਿਦੇਸ਼ ਮੰਤਰਾਲੇ, ਮਕਾਨ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ, ਨਵੇਂ ਅਤੇ ਅਖੁੱਟ ਊਰਜਾ ਮੰਤਰਾਲੇ ਅਤੇ ਹੋਰ ਸਬੰਧਤ ਮੰਤਰਾਲਿਆਂ / ਵਿਭਾਗਾਂ / ਸੰਸਥਾਵਾਂ ਦੁਆਰਾ ਕੀਤਾ ਜਾਵੇਗਾ। ਵਾਤਾਵਰਣ ਦੇ ਇੰਡੋ-ਫ੍ਰੈਂਚ ਸਾਲ ਦੇ ਸਮਾਗਮਾਂ ਦੇ ਕੈਲੰਡਰ ਨੂੰ ਅੰਤਮ ਰੂਪ ਦੇਣ ਲਈ ਇੱਕ ਸੰਯੁਕਤ ਸਕਰੀਨਿੰਗ ਕਮੇਟੀ ਵੀ ਬਣਾਈ ਜਾਵੇਗੀ। 

ਸ਼ੁਰੂਆਤ ਤੋਂ ਪਹਿਲਾਂ, ਫਰਾਂਸ ਦੇ ਪ੍ਰਤੀਨਿਧੀ ਮੰਡਲ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਦੇ ਵਿਚਕਾਰ ਵਾਤਾਵਰਣ ਮੰਤਰਾਲੇ ਵਿਖੇ ਇੱਕ ਦੁਵੱਲੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਦੋਵਾਂ ਪੱਖਾਂ ਨੇ ਜਲਵਾਯੂ ਵਿੱਚ ਤਬਦੀਲੀ, ਜੈਵ-ਵਿਭਿੰਨਤਾ, ਨੀਲੀ ਅਰਥਵਿਵਸਥਾ, ਅੰਤਰਰਾਸ਼ਟਰੀ ਸੌਰ ਗੱਠਜੋੜ, ਸਿੰਗਲ ਯੂਜ਼ ਪਲਾਸਟਿਕ ਆਦਿ ਦੇ ਖੇਤਰਾਂ ਵਿੱਚ ਸਹਿਯੋਗ ਨਾਲ ਜੁੜੇ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ। 

***

ਜੀਕੇ(Release ID: 1693063) Visitor Counter : 3