ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਨੈਸ਼ਨਲ ਮਰੀਨ ਟਰਟਲ ਐਕਸ਼ਨ ਪਲਾਨ ਲਾਂਚ ਕੀਤਾ ਗਿਆ
ਵਿਭਿੰਨਤਾ ਭਾਰਤ ਦੀ ਖੂਬਸੂਰਤੀ ਹੈ, ਇਸ ਨੂੰ ਬਚਾਉਣ ਦੀ ਲੋੜ ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
28 JAN 2021 7:15PM by PIB Chandigarh
ਸਮੁੰਦਰੀ ਜੀਵ ਜੰਤੂਆਂ ਅਤੇ ਸਮੁੰਦਰੀ ਕੱਛੂਆਂ ਲਈ ਇੱਕ ਬਚਾਅ ਪੱਖ ਦੀ ਜ਼ਰੂਰਤ ਨੂੰ ਵੇਖਦੇ ਹੋਏ, ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ
ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ‘ਸਮੁੰਦਰੀ ਜੀਵ ਜੰਤੂ ਮਿਆਰ ਨਿਰਦੇਸ਼’ ਅਤੇ ‘ਨੈਸ਼ਨਲ ਮਰੀਨ ਟਰਟਲ ਐਕਸ਼ਨ ਪਲਾਨ’ ਜਾਰੀ ਕੀਤਾ ਹੈ।
ਵਰਚੁਅਲ ਲਾਂਚ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਸਮੁੰਦਰੀ ਜੀਵ ਵਿਭਿੰਨਤਾ ਸਣੇ ਫੁੱਲਾਂ ਅਤੇ ਜਾਨਵਰਾਂ ਦੀ ਵਿਭਿੰਨਤਾ ਭਾਰਤ ਦੀ ਖੂਬਸੂਰਤੀ ਹੈ ਅਤੇ ਸਾਨੂੰ ਇਸ ਨੂੰ ਸਰਬੋਤਮ ਸੰਭਵ ਕਾਰਜਾਂ ਅਤੇ ਦਖਲਅੰਦਾਜ਼ੀ ਨਾਲ ਸੰਭਾਲਣ ਦੀ ਲੋੜ ਹੈ।
7,500 ਕਿਲੋਮੀਟਰ ਦੇ ਵਿਸ਼ਾਲ ਸਮੁੰਦਰੀ ਤੱਟ ਦੇ ਨਾਲ ਭਾਰਤ ਵਿੱਚ ਸਮੁੰਦਰੀ ਜੀਵਾਂ ਦੀ ਵਿਭਿੰਨਤਾ ਹੈ। ਰੰਗੀਨ ਮੱਛੀ, ਸ਼ਾਰਕ ਤੋਂ ਇਲਾਵਾ, ਵ੍ਹੇਲ ਸ਼ਾਰਕ, ਕੱਛੂ ਅਤੇ ਵੱਡੇ ਥਣਧਾਰੀ ਵ੍ਹੇਲ, ਡੌਲਫਿਨ ਤੇ ਡੁਗੋਂਜ ਅਤੇ ਚਮਕਦਾਰ ਕੋਰਲ, ਸਮੁੰਦਰੀ ਆਵਾਸ ਨਾ ਸਿਰਫ ਭਿੰਨ ਭਿੰਨ ਪ੍ਰਜਾਤੀਆਂ ਦਰਮਿਆਨ ਬੰਧਨ ਰੱਖਦੇ ਹਨ ਬਲਕਿ ਮਨੁੱਖੀ ਤੰਦਰੁਸਤੀ ਲਈ ਜ਼ਰੂਰੀ ਸਰੋਤ ਵੀ ਪ੍ਰਦਾਨ ਕਰਦੇ ਹਨ।
ਲੱਖਾਂ ਲੋਕ ਸਮੁੰਦਰੀ ਵਪਾਰ ਅਤੇ ਆਵਾਜਾਈ, ਭੋਜਨ, ਖਣਿਜ ਸਰੋਤ, ਸਭਿਆਚਾਰਕ ਪਰੰਪਰਾਵਾਂ, ਅਧਿਆਤਮਕ ਕਦਰਾਂ ਕੀਮਤਾਂ ਅਤੇ ਪ੍ਰੇਰਣਾ ਤੋਂ ਲੈ ਕੇ ਇਹਨਾਂ ਸਰੋਤਾਂ 'ਤੇ ਨਿਰਭਰ ਕਰਦੇ ਹਨ ਜੋ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ।
ਭਾਰਤ ਵਿੱਚ ਸਮੁੰਦਰੀ ਰਿਹਾਇਸ਼ੀ ਖੇਤਰਾਂ ਦੀਆਂ ਆਰਥਿਕ, ਵਾਤਾਵਰਣ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦੇ ਬਾਵਜੂਦ, ਸਮੁੰਦਰੀ ਮੈਗਾ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਅਤੇ ਸਮੁੰਦਰੀ ਕੱਛੂ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਅਜਿਹੀਆਂ ਚੁਣੌਤੀਆਂ ਵਾਲੀਆਂ ਸਥਿਤੀਆਂ ਦੇ ਪ੍ਰਬੰਧਨ ਲਈ ਤਾਲਮੇਲ, ਕਾਰਜ ਅਤੇ ਲੋਕਾਂ ਦੀ ਭਾਗੀਦਾਰੀ ਦੀ ਲੋੜ ਹੁੰਦੀ ਹੈ ਜੋ ਸਮੁੰਦਰੀ ਜਾਤੀਆਂ ਅਤੇ ਉਨ੍ਹਾਂ ਦੇ ਰਹਿਣ ਵਾਲੇ ਘਰਾਂ ਦੀ ਲੰਬੇ ਸਮੇਂ ਦੀ ਸੰਭਾਲ ਵਿੱਚ ਸਹਾਇਤਾ ਕਰੇਗੀ।
ਅੱਜ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਨਾ ਸਿਰਫ ਬਚਾਅ ਲਈ ਅੰਤਰ-ਸੈਕਟਰਲ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ ਅਤੇ ਸਾਧਨ ਹਨ, ਬਲਕਿ ਸਮੁੰਦਰੀ ਜੀਵਾਂ ਸਬੰਧੀ ਮਾਮਲਿਆਂ ਦੇ ਪ੍ਰਤੀਕਰਮ ਬਾਰੇ ਸਰਕਾਰ, ਸਿਵਲ ਸੁਸਾਇਟੀ ਅਤੇ ਸਾਰੇ ਸਬੰਧਤ ਹਿੱਸੇਦਾਰਾਂ ਵਿੱਚ ਸੁਮੇਲ ਅਤੇ ਸਮੁੰਦਰੀ ਕੱਛੂਆਂ ਦੀ ਸੰਭਾਲ ਦਾ ਮਾਰਗ ਦਰਸ਼ਨ ਵੀ ਕਰਦੇ ਹਨ ।
ਇਹ ਦੋਵੇਂ ਦਸਤਾਵੇਜ਼ ਸਮੁੰਦਰ ਵਿੱਚ ਜਾਂ ਕਿਸ਼ਤੀਆਂ ਵਿੱਚ ਫਸੇ ਜਾਨਵਰਾਂ ਨੂੰ ਕਿਨਾਰੇ ਲਿਆਉਣ, ਫਸੇ ਜਾਂ ਉਲਝੇ ਜਾਨਵਰਾਂ ਨੂੰ ਸੰਭਾਲਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ, ਸਮੁੰਦਰੀ ਜਾਤੀਆਂ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਲਈ ਖਤਰੇ ਨੂੰ ਘੱਟ ਕਰਨ, ਵਿਗੜ ਰਹੇ ਨਿਵਾਸ ਸਥਾਨਾਂ ਦੇ ਪੁਨਰਵਾਸ, ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਬੰਧਨ ਦੀਆਂ ਕਾਰਵਾਈਆਂ ਨੂੰ ਉਜਾਗਰ ਕਰਦੇ ਹਨ ਅਤੇ ਸਮੁੰਦਰੀ ਥਣਧਾਰੀ ਜਾਨਵਰਾਂ ਅਤੇ ਸਮੁੰਦਰੀ ਕੱਛੂਆਂ ਅਤੇ ਉਨ੍ਹਾਂ ਦੇ ਰਹਿਣ ਵਾਲੇ ਸਥਾਨਾਂ ਬਾਰੇ ਵਿਗਿਆਨਕ ਖੋਜ ਅਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਦੇ ਹਨ ।
***
ਜੀਕੇ
(Release ID: 1693060)
Visitor Counter : 231