ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਵਿਸ਼ਵ ਆਰਥਿਕ ਫੋਰਮ ਦੇ ਸਾਂਝੇ ਟਰਸਟ ਨੈੱਟਵਰਕ ਵੱਲੋਂ ਸਰਹੱਦ ਪਾਰੋਂ ਆਵਾਜਾਈ ਨੂੰ ਬਹਾਲ ਕਰਨ ਲਈ ਕੀਤੇ ਸਮਾਗਮ ਨੂੰ ਸੰਬੋਧਨ ਕੀਤਾ


"ਜੋਖਿਮ ਦੀ ਤੇਜ਼ੀ ਨਾਲ ਸਮੀਖਿਆ ਕਰਕੇ ਤੇ ਜੋਖਿਮ ਦੀ ਜਾਣਕਾਰੀ , ਜਨਤਕ ਸਿਹਤ ਦੀਆਂ ਐਮਰਜੈਂਸੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਨੂੰ ਸਪਸ਼ਟ, ਪਾਰਦਰਸ਼ੀ ਤੇ ਸਮੇਂ ਸਿਰ ਸਿਹਤ ਤੇ ਵਪਾਰ ਯਾਤਰਾ ਲਈ ਸਾਂਝੇ ਕਰਨਾ ਸੰਤੂਲਨ ਪੈਦਾ ਕਰਨ ਦੀ ਕੂੰਜੀ ਹੈ"

Posted On: 28 JAN 2021 6:10PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ  ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਵਿਸ਼ਵ ਆਰਥਿਕ ਫੋਰਮ ਦੇ ਸਾਂਝੇ ਟਰਸਟ ਨੈੱਟਵਰਕ ਸਰਹੱਦੋਂ ਪਾਰ ਆਵਾਜਾਈ ਬਹਾਲ ਕਰਨ ਬਾਰੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ । ਇਸ ਸਮਾਗਮ ਦਾ ਉਦੇਸ਼ ਜ਼ਰੂਰੀ ਸਫ਼ਰ , ਸੈਰ ਸਪਾਟਾ ਅਤੇ ਵਣਜ ਲਈ ਇੱਕ ਸੁਰੱਖਿਅਤ ਤੇ ਟਿਕਾਉਣਯੋਗ ਰਸਤੇ ਲਈ ਸਰਹੱਦਾਂ ਨੂੰ ਫਿਰ ਤੋਂ ਖੋਲ੍ਹਣ ਦੀ ਲੋੜ ਲਈ ਭਾਈਵਾਲੀ ਅਭਿਆਸਾਂ ਅਤੇ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਸੀ ।

https://ci3.googleusercontent.com/proxy/4wY7h65dUWwkCJJzltpC5swRYTPNCl-WZLAUqhZmmp75GLcWjazkhzhg7JmLJar5amcrGqPwlU9xrqaqk2rZxFVhJ_U0EQL6juVftxd3vJW3oUVvhPodRCFCiA=s0-d-e1-ft#https://static.pib.gov.in/WriteReadData/userfiles/image/image001HE1U.jpg

ਕੋਵਿਡ 19 ਨੇ ਸਰਹੱਦੋਂ ਪਾਰ ਆਵਾਜਾਈ ਤੇ ਕਿਵੇਂ ਅਸਰ ਕੀਤਾ ਹੈ, ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ,"ਕੋਵਿਡ 19 ਮਹਾਮਾਰੀ ਨੇ ਸਾਰੇ ਭਾਈਚਾਰਿਆਂ ਅਤੇ ਵਿਅਕਤੀਆਂ ਤੇ ਗੰਭੀਰ ਸਿੱਟਿਆਂ ਨਾਲ ਵਿਸ਼ਵ ਅਰਥਚਾਰੇ ਨੂੰ ਬਹੁਤ ਗੰਭੀਰ ਜ਼ਖਮ ਦਿੱਤੇ ਹਨ । ਇਸ ਨੇ ਸਪਲਾਈ ਚੇਨ ਤੇ ਵੀ ਅਸਰ ਪਾਇਆ ਹੈ ਅਤੇ ਇਸ ਲਈ ਵੱਡੇ ਪੱਧਰ ਤੇ ਵਪਾਰ ਤੇ ਵਿਕਾਸ ਉੱਤੇ ਅਸਰ ਪਿਆ ਹੈ । ਵਿਸ਼ਵ ਅਰਥਚਾਰੇ ਅਤੇ ਤੇਜ਼ੀ ਨਾਲ ਸਰਹੱਦੋਂ ਪਾਰ ਆਵਾਜਾਈ ਤੋਂ ਵਾਇਰਸ ਨੇ ਵਿਸ਼ਵ ਪੱਧਰ ਤੇ ਇੱਕ ਦੂਜੇ ਨਾਲ ਜੁੜੇ ਹੋਣ ਤੋਂ ਫਾਇਦਾ ਉਠਾਇਆ ਹੈ , ਜਿਸ ਨਾਲ ਵਿਸ਼ਵ ਸਿਹਤ ਸੰਕਟ ਪੈਦਾ ਹੋਣ ਨਾਲ ਇੱਕ ਵਿਸ਼ਵ ਆਰਥਿਕ ਧੱਕਾ ਲੱਗਾ ਹੈ , ਜਿਸਨੇ ਸਭ ਤੋਂ ਕਮਜ਼ੋਰ ਨੂੰ , ਸਭ ਤੋਂ ਜਿ਼ਆਦਾ ਨੁਕਸਾਨ ਪਹੁੰਚਾਇਆ ਹੈ"।
ਤੇਜ਼ ਜੋਖਿਮ ਮੁਲਾਂਕਣ ਅਤੇ ਜੋਖਿਮ ਬਾਰੇ ਜਾਣਕਾਰੀ ਦੇ ਮਹੱਤਵ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ,"ਜਨਤਕ ਸਿਹਤ ਦੇ ਸੰਦਰਭ ਵਿੱਚ , ਜੋਖਿਮ ਦੀ ਤੇਜ਼ੀ ਨਾਲ ਸਮੀਖਿਆ ਕਰਕੇ ਤੇ ਜੋਖਿਮ ਦੀ ਜਾਣਕਾਰੀ , ਜਨਤਕ ਸਿਹਤ ਦੀਆਂ ਐਮਰਜੈਂਸੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਨੂੰ ਸਪਸ਼ਟ , ਪਾਰਦਰਸ਼ੀ ਤੇ ਸਮੇਂ ਸਿਰ ਸਿਹਤ ਤੇ ਵਪਾਰ ਯਾਤਰਾ ਲਈ ਸਾਂਝੇ ਕਰਨਾ ਸੰਤੂਲਨ ਪੈਦਾ ਕਰਨ ਦੀ ਕੂੰਜੀ ਹੈ । ਅਜਿਹੀ ਜੋਖਿਮ ਸਮੀਖਿਆ ਨਾਲ ਕਾਰਕ ਏਜੰਟਾਂ ਦਾ ਤੇਜ਼ੀ ਨਾਲ ਮੁਲਾਂਕਣ , ਉਹਨਾਂ ਦੀ ਸ਼ੁਰੂਆਤ ਤੇ ਸੰਕ੍ਰਮਣ ਤਰੀਕੇ , ਭੁਗੋਲਿਕ ਫੈਲਾਅ , ਵਸੋਂ ਅਤੇ ਕਿਹੜੀ ਉਮਰ ਦੇ ਗਰੁੱਪਾਂ ਤੇ ਅਸਰ ਹੈ , ਸੰਬੰਧਤ ਮੌਤਾਂ ਅਤੇ ਸਿਹਤ , ਰੋਜ਼ੀ ਰੋਟੀ ਤੇ ਅਰਥਚਾਰੇ ਤੇ ਸੰਭਾਵਿਤ ਅਸਰ ਆਉਣਗੇ"।
ਇਸ ਸੰਬੰਧ ਵਿੱਚ ਆਪਣਾ ਸੰਬੋਧਨ ਜਾਰੀ ਰੱਖਦਿਆਂ ਉਹਨਾਂ ਕਿਹਾ ,"ਇਹ ਜ਼ਰੂਰੀ ਹੈ ਕਿ ਅੰਤਰਰਾਸ਼ਟਰੀ ਕੰਟਰੈਕਟ ਰੇਸਿੰਗ ਦੇ ਸੰਚਾਲਣਾਂ ਨੂੰ ਠੀਕ ਠਾਕ ਕਰਨ ਲਈ ਸਟੈਂਡਰਡ ਓਪ੍ਰੇਟਿੰਗ ਪ੍ਰੋਸੀਜ਼ਰਸ (ਐੱਸ ਓ ਪੀਜ਼) ਹੋਣ । ਕੋਵਿਡ 19 ਦੇ ਸੰਦਰਭ ਵਿੱਚ ਕਈ ਮੁਲਕਾਂ ਵਿੱਚ ਕੋਵਿਡ 19 ਦੇ ਮਿਊਟੈਂਟ ਵੇਰੀਐਂਟਸ ਦਾ ਪਤਾ ਲੱਗਣ ਨਾਲ (ਜਿਸ ਨਾਲ ਕੇਸਾਂ ਵਿੱਚ ਉਛਾਲ ਆਇਆ ਹੈ) ਮੌਜੂਦਾ ਯਾਤਰਾ ਅਤੇ ਵਪਾਰ ਰੋਕਾਂ ਨੂੰ ਘੱਟ ਕਰਨ ਵਿੱਚ ਇੱਕ ਹੋਰ ਰੁਕਾਵਟ ਪੈਦਾ ਹੋ ਗਈ ਹੈ । ਇਹ ਰੋਕਾਂ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਮੁਲਕਾਂ ਵੱਲੋਂ ਲਗਾਈਆਂ ਗਈਆਂ ਸਨ"।

https://ci3.googleusercontent.com/proxy/B7TymdNFJSXRw3A5gMgEpQ3ZPSzfjSgGOqWaL9bCtWfc08Sd4aY8Yj4EEM7KPjgayxR743Q879fEylZllTrHpWAefZH51Q0oSuZfo2W54CWH_5UlIJ6eJ7woOw=s0-d-e1-ft#https://static.pib.gov.in/WriteReadData/userfiles/image/image002AO8X.jpg

ਡਾਕਟਰ ਹਰਸ਼ ਵਰਧਨ ਨੇ ਅੰਤਰਰਾਸ਼ਟਰੀ ਸਫ਼ਰ ਦੇ ਮੁੱਦਿਆਂ ਨੂੰ ਨਜਿੱਠਣ ਲਈ ਢੰਗ ਤਰੀਕਿਆਂ ਦੇ ਸਵਾਲ ਬਾਰੇ ਕਿਹਾ ,"ਭਾਵੇਂ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ ਏ ਟੀ ਏ) ਅਤੇ ਯੁਰੋਪ ਦੇ ਕੁਝ ਹੋਰ ਮੁਲਕ ਕੋਵਿਡ 19 ਟੀਕੇ ਦੇ ਅਧਾਰ ਤੇ "ਇਮੀਊਨਿਟੀ ਪਾਸਪੋਰਟਸ / ਟਰੈਵਲ ਪਾਸੇਜ਼" ਦੇ ਵਿਚਾਰ ਤੇ ਸੋਚ ਵਿਚਾਰ ਕਰ ਰਹੇ ਹਨ ਤਾਂ ਜੋ ਸਫ਼ਰ ਦੀਆਂ ਰੋਕਾਂ ਨੂੰ ਸੁਖਾਲਾ ਕੀਤਾ ਜਾ ਸਕੇ । ਮੈਂ ਸੋਚਦਾ ਹਾਂ ਇਸ ਬਾਰੇ ਇਹ ਗੱਲ ਕਰਨੀ ਜਲਦਬਾਜ਼ੀ ਹੋਵੇਗੀ ਕਿ ਉੱਪਰ ਪ੍ਰਗਟ ਕੀਤੇ ਵਿਚਾਰ ਅਨੁਸਾਰ ਸਾਡਾ ਵਿਚਾਰ ਹੈ ਕਿ ਇਸ ਮੁੱਦੇ ਬਾਰੇ ਹੋਰ ਫੈਸਲਾ ਲੈਣ ਤੋਂ ਪਹਿਲਾਂ ਸਬੂਤ ਦੇ ਉਭਰਣ ਤੱਕ ਕੁਝ ਚਿਰ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ"।
ਵਿਸ਼ਵ ਪੱਧਰ ਤੇ ਰੂਪ ਰੇਖਾ ਨੂੰ ਲਾਗੂ ਕਰਨ ਲਈ ਇੱਕਸਾਰਤਾ ਯਕੀਨੀ ਬਣਾਉਣ ਦੀ ਲੋੜ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ ,"ਅਜਿਹੀ ਰੂਪ ਰੇਖਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਮੰਨਣ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਕੰਟਰੈਕਟ ਟ੍ਰੇਸਿੰਗ ਜਾਂ "ਇਮੀਊਨਿਟੀ ਪਾਸਪੋਰਟ" ਇੱਕ ਕੂੰਜੀ ਹੈ । ਉਹ ਨਿੱਜਤਾ ਅਤੇ ਬਰਾਬਰਤਾ ਦੇ ਨਿੱਘਰ ਸਿਧਾਂਤਾਂ ਤੇ ਅਧਾਰਿਤ ਹੋਣੇ ਚਾਹੀਦੇ ਹਨ । ਵਿਸ਼ਵ ਸਿਹਤ ਸੰਸਥਾ ਇੱਕ ਸੰਯੁਕਤ ਰਾਸ਼ਟਰ ਸੰਸਥਾ ਵਜੋਂ ਅਜਿਹੀ ਰੂਪ ਰੇਖਾ ਬਾਰੇ ਵਿਸ਼ਵ ਸਹਿਮਤੀ ਲੈਣ ਲਈ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹੈ"।
ਉਹਨਾਂ ਕਿਹਾ ,"ਅਜਿਹੀ ਸਰਹੱਦੋਂ ਪਾਰ ਆਵਾਜਾਈ ਅਭਿਆਸ ਵਿਕਸਿਤ ਕਰਨ ਲਈ ਸਿਹਤ ਖੇਤਰ ਦੇ ਨਾਲ ਨਾਲ ਹਵਾਬਾਜ਼ੀ , ਯਾਤਰਾ ਅਤੇ ਸੈਰ ਸਪਾਟਾ ਖੇਤਰਾਂ ਦੇ ਭਾਈਵਾਲਾਂ ਦਾ ਸਹਿਯੋਗ ਲੋੜੀਂਦਾ ਹੋਵੇਗਾ । ਇਸ ਲਈ ਮਹਾਮਾਰੀ ਦੇ ਪੈਮਾਨੇ ਵਾਂਗ ਵਿਸ਼ਵ ਪੱਧਰ ਤੇ ਤਾਲਮੇਲ ਤੇ ਇੱਕਸਾਰਤਾ ਪਹੁੰਚ ਦੀ ਲੋੜ ਹੋਵੇਗੀ । ਅਰਥਚਾਰਿਆਂ ਨੂੰ ਹੋਰ ਨੁਕਸਾਨ ਪਹੁੰਚਣ ਤੋਂ ਬਚਾਉਣ ਅਤੇ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਦੇਣ ਲਈ ਸਮੇਂ ਦੀ ਲੋੜ ਹੈ"।
ਡੇਵਿਡ ਸਿੰਨ , ਕੋ—ਫਾਊਂਡਰ , ਗਰੁੱਪ ਪ੍ਰੈਜ਼ੀਡੈਂਟ ਅਤੇ ਡਿਪਟੀ ਚੇਅਰਮੈਨ ਫੁਲਰਟਨ ਹੈਲਥ ਪ੍ਰਾਈਵੇਟ ਲਿਮਟਿਡ , ਸਬਰੀਨਾ ਚਾਓ , ਪ੍ਰੈਜ਼ੀਡੈਂਟ ਡੈਜ਼ੀਗਨੇਟ ਬੀ ਆਈ ਐੱਮ ਸੀ ਓ ਵੀ ਵਰਚੂਅਲੀ ਇਸ ਸਮਾਗਮ ਵਿੱਚ ਸ਼ਾਮਲ ਹੋਏ ।

 

ਐੱਮ ਵੀ / ਐੱਸ ਜੇ



(Release ID: 1693009) Visitor Counter : 162