ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਵੱਛ ਊਰਜਾ ਦੇ ਨਵੇਂ ਮਾਡਲ ਦਾ ਸੱਦਾ ਦਿੱਤਾ; ਉਦਯੋਗ ਦੇ ਆਗੂਆਂ ਨੂੰ ਤਬਦੀਲੀ ਕਰਨ ਲਈ ਕਿਹਾ

Posted On: 27 JAN 2021 8:05PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਭਾਰਤੀ ਤੇਲ ਅਤੇ ਗੈਸ ਸੈਕਟਰ ਨਾ ਸਿਰਫ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਕੇ ਬਲਕਿ ਗਲੋਬਲ ਉਮੀਦਾਂ ਦੀ ਵੀ ਪੂਰਤੀ ਕਰਕੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਐੱਫਆਈਪੀਆਈ ਅਵਾਰਡ 2020 ਸਮਾਰੋਹ ਵਿਚ ਬੋਲਦਿਆਂ, ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਲੋਕਾਂ ਲਈ ਊਰਜਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਅਜਿਹੀ ਊਰਜਾ ਪ੍ਰਦਾਨ ਕਰਨੀ ਚਾਹੀਦੀ ਹੈ ਜੋ ਕਿਫਾਇਤੀ, ਪਹੁੰਚਯੋਗ, ਸਵੱਛ, ਦਕਸ਼ ਅਤੇ ਟਿਕਾਊ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਪੈਟਰੋਲੀਅਮ ਉਦਯੋਗ ਨੂੰ ਇੱਕ ਸਵੱਛ ਊਰਜਾ ਉਦਯੋਗ ਬਣਾਉਣ ਵੱਲ ਵਧਾਂਗੇ।

 

 ਮੰਤਰੀ ਨੇ ਕਿਹਾ ਕਿ ਪੈਟਰੋਲੀਅਮ ਉਦਯੋਗ ਵਰਗੀਆਂ ਬਹੁ-ਪੱਖੀ ਪ੍ਰਤਿਭਾਵਾਂ ਵਾਲੇ ਕੁਝ ਹੀ ਸੈਕਟਰ ਹਨ। ਪੈਟਰੋਲੀਅਮ ਸੈਕਟਰ ਨੇ ਦੇਸ਼ ਦੇ ਵਿਕਾਸ ਦੇ ਰਾਹ 'ਤੇ ਬਹੁਤ ਵੱਡਾ ਯੋਗਦਾਨ ਪਾਇਆ ਹੈ। “ਅੱਜ ਦਾ ਪੁਰਸਕਾਰ ਸਮਾਰੋਹ ਪੈਟਰੋਲੀਅਮ ਉਦਯੋਗ ਵਿੱਚ ਕੀਤੇ ਜਾ ਰਹੇ ਚੰਗੇ ਕੰਮ ਦੀ ਗਵਾਹੀ ਹੈ। ਸੈਕਟਰ ਨੇ ਦੇਸ਼ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਇਹ ਖੇਤਰ ਵੱਧ ਤੋਂ ਵੱਧ ਪੂੰਜੀਗਤ ਖਰਚ ਕਰਦਾ ਹੈ, ਵੱਡੇ  ਪੱਧਰ ‘ਤੇ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ ਅਤੇ ਅਰਥਵਿਵਸਥਾ ਨੂੰ ਹੁਲਾਰਾ ਦਿੰਦਾ ਹੈ ਅਤੇ ਦੇਸ਼ ਲਈ ਮਾਲੀਆ ਇਕੱਠਾ ਕਰਦਾ ਹੈ। ਦੇਸ਼ ਵਿੱਚ ਤੇਲ ਅਤੇ ਗੈਸ ਉਦਯੋਗ ਦੀ ਤਕਰੀਬਨ ਇੱਕ ਸਦੀ ਦੀ ਯਾਤਰਾ ਵਿੱਚ ਇਸ ਸੈਕਟਰ ਨੇ ਬਹੁਤ ਜ਼ਿਆਦਾ ਪ੍ਰਗਤੀ ਕੀਤੀ ਹੈ। ਨਿਯੰਤਰਣ ਹਟਾਏ ਜਾਣ ਅਤੇ ਵੱਧ ਮੁਕਾਬਲੇਬਾਜ਼ੀ ਦੇ ਬਾਵਜੂਦ, ਇਹ ਸੈਕਟਰ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਹ ਵਿਸ਼ਵ ਪੱਧਰੀ ਉਤਪਾਦ ਤਿਆਰ ਕਰ ਰਿਹਾ ਹੈ, ਨਵੀਨਤਾ ਅਤੇ ਖੋਜ ਅਤੇ ਵਿਕਾਸ ਕਰ ਰਿਹਾ ਹੈ, ਅਤੇ ਸੰਕਪਲ ਦਿਖਾ ਰਿਹਾ ਹੈ।”

 

 ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਬਹਾਦਰੀ ਨਾਲ ਕੋਵਿਡ ਸੰਕਟ ਦਾ ਸਾਹਮਣਾ ਕੀਤਾ ਹੈ। ਭਾਵੇਂ ਇਹ ਪੀਪੀਈਜ਼ ਦਾ ਨਿਰਮਾਣ, ਟੀਕਾ ਜਾਂ 14 ਕਰੋੜ ਤੋਂ ਵੱਧ ਮੁਫਤ ਐੱਲਪੀਜੀ ਸਿਲੰਡਰਾਂ ਦੀ ਸਪੁਰਦਗੀ ਹੈ, ਭਾਰਤ ਨੇ ਮਹਾਮਾਰੀ ਦੀ ਬਹੁ-ਅਯਾਮੀ ਪ੍ਰਤੀਕ੍ਰਿਆ ਨੂੰ ਅਪਣਾਇਆ ਅਤੇ ਲਾਗੂ ਕੀਤਾ। ਕੋਵਿਡ -19 ਦੌਰਾਨ, ਤੇਲ ਕੰਪਨੀਆਂ ਨੇ ਅੱਗੇ ਹੋ ਕੇ ਅਗਵਾਈ ਕੀਤੀ ਅਤੇ ਦੇਸ਼ ਨੂੰ ਮਹਾਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਵਿੱਚ ਸਹਾਇਤਾ ਕੀਤੀ। ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਇਸ ਸਮੇਂ ਦੌਰਾਨ ਤੇਲ ਦੀ ਕੋਈ ਘਾਟ ਨਹੀਂ ਵੇਖੀ ਗਈ। ਇਸ ਸਮੇਂ ਦੌਰਾਨ ਉਜਵਲਾ ਲਾਭਾਰਥੀਆਂ ਨੂੰ 14 ਕਰੋੜ ਤੋਂ ਵੱਧ ਸਿਲੰਡਰ ਵੰਡਣ ਨਾਲ ਉਨ੍ਹਾਂ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਗਈ ਜਿਨ੍ਹਾਂ ਨੂੰ ਉਸ ਸਮੇਂ ਸਹਾਇਤਾ ਦੀ ਸਖਤ ਜ਼ਰੂਰਤ ਸੀ।

 

 ਮੰਤਰੀ ਨੇ ਕਿਹਾ ਕਿ ਪੈਟਰੋਲੀਅਮ ਉਦਯੋਗ ਉਨ੍ਹਾਂ ਲੋਕਾਂ ਨਾਲ ਭਰਪੂਰ ਹੈ ਜਿਨ੍ਹਾਂ ਕੋਲ ਤਜਰਬਾ, ਗਿਆਨ ਅਤੇ ਦ੍ਰਿਸ਼ਟੀ ਹੈ। ਮਾਨਯੋਗ ਪ੍ਰਧਾਨ ਮੰਤਰੀ ਨੇ ਊਰਜਾ ਸੈਕਟਰ ਲਈ ਇੱਕ ਰੋਡਮੈਪ ਬਣਾਇਆ ਹੈ। “ਡਿਜੀਟਲਾਈਜ਼ੇਸ਼ਨ, ਗੈਸ-ਅਧਾਰਿਤ ਅਰਥਵਿਵਸਥਾ, ਨਵੇਂ ਅਤੇ ਵਿਕਲਪਕ ਈਂਧਨ ਕੁਝ ਖੇਤਰ ਹਨ ਜਿਨ੍ਹਾਂ ਉੱਤੇ ਅਸੀਂ ਧਿਆਨ ਕੇਂਦ੍ਰਤ ਕਰ ਰਹੇ ਹਾਂ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਨੂੰ ਲਾਗੂ ਕਰਨਾ, ਗੈਸ ਅਧਾਰਿਤ ਅਰਥਵਿਵਸਥਾ ਪ੍ਰਤੀ ਲਹਿਰ ਅਤੇ ਬੀਐੱਸ-VI ਦੇ ਮਿਆਰ ਦੇ ਰੋਲਆਊਟ ਨੂੰ ਵਿਸ਼ਵ ਭਰ ਵਿੱਚ ਸ਼ਲਾਘਾ ਮਿਲੀ ਹੈ।”

 

 ਮੰਤਰੀ ਨੇ ਕਿਹਾ ਕਿ ਪੈਟਰੋਲ ਵਿੱਚ ਈਥਨੋਲ ਦਾ ਮਿਸ਼ਰਣ 8% ਤੋਂ ਉੱਪਰ ਪਹੁੰਚ ਗਿਆ ਹੈ।  “ਅਸੀਂ 2024-25 ਤੱਕ 20% ਈਥਨੋਲ ਮਿਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ ਜੋ ਕਿ ਭਾਰਤ ਨੂੰ ਸੰਪੂਰਨ ਰੂਪ ਵਿੱਚ ਸਭ ਤੋਂ ਵੱਡਾ ਈਥਨੌਲ ਮਿਲਾਉਣ ਵਾਲਾ ਦੇਸ਼ ਬਣਾ ਦੇਵੇਗਾ।”  ਉਨ੍ਹਾਂ ਕਿਹਾ ਕਿ ਭਾਰਤ ਵਿੱਚ ਊਰਜਾ ਦੀ ਮੰਗ ਵਿੱਚ ਵਾਧਾ ਹੋਣਾ ਤੈਅ ਹੈ। ਸਾਨੂੰ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਸਵੱਛ ਊਰਜਾ ਨੂੰ ਵਧੇਰੇ ਅਪਣਾਉਣ ਵੱਲ ਕਿਵੇਂ ਵੱਧ ਸਕਦੇ ਹਾਂ।  ਭਾਰਤ ਨੂੰ ਊਰਜਾ ਦੇ ਸਾਫ਼-ਸੁਥਰੇ ਢੰਗਾਂ ਦੀ ਖੋਜ ਵਿੱਚ ਅਗਵਾਈ ਕਰਨੀ ਚਾਹੀਦੀ ਹੈ। ਜਲਵਾਯੂ ਸਸਟੇਨਬਿਲਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਵੱਡੇ ਪੱਧਰ ‘ਤੇ ਅਖੁੱਟ ਊਰਜਾ ਨੂੰ ਅਪਣਾਇਆ ਹੈ। ਉਨ੍ਹਾਂ ਨੇ ਉਦਯੋਗ ਨੂੰ ਨਵੀਂ ਤਕਨੀਕ, ਨਵੀਆਂ ਪ੍ਰਕਿਰਿਆਵਾਂ ਅਤੇ ਨਵੇਂ ਮੋਡਲ ਅਪਣਾਉਣ ਦਾ ਸੱਦਾ ਦਿੱਤਾ ਤਾਂ ਜੋ ਭਾਰਤ ਦੀਆਂ ਭਵਿੱਖ ਦੀਆਂ ਊਰਜਾ ਦੀਆਂ ਜ਼ਰੂਰਤਾਂ ਜ਼ਿਆਦਾਤਰ ਸਵੱਛ ਊਰਜਾ ਸਰੋਤਾਂ ਤੋਂ ਪੂਰੀਆਂ ਹੋਣ।

 

*********

 

 ਵਾਈਬੀ



(Release ID: 1692998) Visitor Counter : 93


Read this release in: English , Urdu , Hindi , Tamil