ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸ੍ਰੀ ਕਿਰੇਨ ਰਿਜਿਜੂ ਨੇ ਕੇਂਦਰੀ ਵਿਦਿਆਲੇ ਦੇ ਵਿਦਿਆਰਥੀਆਂ ਨਾਲ ‘ਫ਼ਿੱਟ ਇੰਡੀਆ ਸਕੂਲ ਸਪਤਾਹ’ ਦਾ ਦੂਜਾ ਸੰਸਕਰਣ ਮਨਾਇਆ; ਕਿਹਾ ‘ਫ਼ਿੱਟਨੈੱਸ ਸਕੂਲ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕੀ ਹੈ’

Posted On: 27 JAN 2021 5:56PM by PIB Chandigarh

ਕੇਂਦਰੀ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ੍ਰੀ ਕਿਰੇਨ ਰਿਜਿਜੂ ਨੇ 27 ਜਨਵਰੀ, 2021 ਨੂੰ ‘ਫ਼ਿੱਟ ਇੰਡੀਆ ਸਕੂਲ ਸਪਤਾਹ’ ਦਾ ਦੂਜਾ ਸੰਸਕਰਣ ਸੰਪੰਨ ਕੀਤਾ। ਇਸ ਮੌਕੇ ‘ਭਾਰਤੀ ਖੇਡ ਅਥਾਰਟੀ’ (SAI) ਦੇ ਡਾਇਰੈਕਟਰ ਜਨਰਲ ਸ੍ਰੀ ਸੰਦੀਪ ਪ੍ਰਧਾਨ, ਸੰਯੁਕਤ ਸਕੱਤਰ (ਵਿਕਾਸ), ਯੁਵਾ ਮਾਮਲੇ ਤੇ ਖੇਡ ਮੰਤਰਾਲਾ ਸ੍ਰੀ ਅਤੁਲ ਸਿੰਘ, ਕੇਵੀਐੱਸ ਕਮਿਸ਼ਨਰ ਸੁਸ਼੍ਰੀ ਨਿਧੀ ਪਾਂਡੇ, ਸੰਯੁਕਤ ਸਕੱਤਰ (DSEL),ਸਿੱਖਿਆ ਮੰਤਰਾਲਾ ਸ੍ਰੀ ਸੰਤੋਸ਼ ਕੁਮਾਰ ਯਾਦਵ ਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਲ।

‘ਫ਼ਿੱਟ ਇੰਡੀਆ ਸਕੂਲ ਸਪਤਾਹ’ ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ ਕੋਚੀ ਸਥਿਤ ਨੇਪਲ ਬੇਸ ਦੇ ਕੇਂਦਰੀ ਵਿਦਿਆਲਾ–2 ਦੇ ਵਿਦਿਆਰਥੀਆਂ ਨੇ ਇੱਕ ਸਜੀਵ ਵਰਚੁਅਲ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੇ ਆੱਨਲਾਈਨ ਸੂਰਯਾ ਨਮਸਕਾਰ, ਮੁਕਤ–ਹੱਥ ਦੇ ਅਭਿਆਸ, ਏਅਰੋਬਿਕਸ, ਨਾਚ ਤੇ ਸਹਿਜ–ਸੁਭਾਵਕ ਪੇਸ਼ਕਾਰੀਆਂ ਪੇਸ਼ ਕੀਤੀਆਂ।

ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸ੍ਰੀ ਰਿਜਿਜੂ ਨੇਕਿਹਾ ‘ਅਸੀਂ ‘ਫ਼ਿੱਟ ਇੰਡਾ ਮਿਸ਼ਨ’ ਸਿੱਖਿਆ ਮੰਤਰਾਲੇ, ਸਕੂਲਾਂ ਤੇ ਭਾਰਤ ਦੀ ਜਨਤਾ, ਖ਼ਾਸ ਕਰਕੇ ਬੱਚਿਆਂ ਦੀ ਤਰਫ਼ੋਂ ਚਲਾ ਰਹੇ ਹਾਂ। ਮੈਨੂੰ ਖ਼ੁਸ਼ੀ ਹੈ ਕਿ ਸਮੁੱਚੇ ਭਾਰਤ ਦੇ ਸਕੂਲਾਂ ਨੇ ‘ਫ਼ਿੱਟ ਇੰਡੀਆ ਸਪਤਾਹ’ ਦੇ ਜਸ਼ਨਾਂ ਨੂੰ ਕੁਝ ਇਸ ਤਰੀਕੇ ਨਾਲ ਅਪਣਾਇਆ ਹੈ ਕਿ ਫ਼ਿੱਟਨੈੱਸ ਸਕੂਲੀ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕੀ ਹੈ ਅਤੇ ਮੈਂ ਸਰਗਰਮ ਤੇ ਹੋਣਹਾਰ ਵਿਦਿਆਰਥੀਆਂ ਕੋਲ ਆ ਕੇ ਇਸ ਲਹਿਰ ਦਾ ਆਨੰਦ ਮਾਣਦਾ ਹੋਇਆ ਉਤਸ਼ਾਹਿਤ ਹਾਂ। ਨਿਜੀ ਤੌਰ ਉੱਤੇ ਇਸ ਸਮਾਰੋਹ ’ਚ ਭਾਗ ਲੈ ਕੇ ਇੱਕ ਵੱਖਰੀ ਕਿਸਮ ਦੇ ਪਾਸਾਰ ਦਾ ਤੇ ਵਿਵਹਾਰਕ ਅਹਿਸਾਸ ਹੁੰਦਾ ਹੈ, ਮੈਂ ਇੱਥੇ ਦਿੱਲੀ ’ਚ ਬੈਠ ਕੇ ਕੋਚੀ ਦੇ ਸਕੂਲ ਸਪਤਾਹ ਜਸ਼ਨਾਂ ਦੀਆਂ ਤਰੰਗਾਂ ਮਹਿਸੂਸ ਕਰ ਸਕਿਆ ਹਾਂ।’

‘ਫ਼ਿੱਟ ਇੰਡੀਆ ਸਕੂਲ ਸਪਤਾਹ’ ਦੇ ਦੂਜੇ ਸੰਸਕਰਣ ਦੀ ਸ਼ੁਰੂਆਤ 1 ਦਸੰਬਰ, 2020 ਨੂੰ ਹੋਈ ਸੀ ਅਤੇ ਇਹ 31 ਜਨਵਰੀ, 2021 ਨੂੰ ਸੰਪੰਨ ਹੋਵੇਗਾ। ਇਹ ਬੱਚਿਆਂ ਨੂੰ ਸਰੀਰਕ ਗਤੀਵਿਧੀ ਤੇ ਰੋਜ਼ਮੱਰਾ ਦੇ ਜੀਵਨ ਵਿੱਚ ਖੇਡਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ ਕਿਉਂਕਿ ਸਕੂਲ ਉਹ ਪਹਿਲਾ ਸਥਾਨ ਹੁੰਦਾ ਹੈ, ਜਿੱਥੇ ਆਦਤਾਂ ਬਣਦੀਆਂ ਹਨ। ਇਸ ਸਮਾਰੋਹ ਨੇ ਸਮੁੱਚੇ ਭਾਰਤ ਦੇ 3.5 ਲੱਖ ਸਕੂਲਾਂ ਦੇ ਸਮਾਰੋਹ ਵੇਖੇ, ਜਿਨ੍ਹਾਂ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਸ਼ਾਮਲ ਹੋਣ ਦੀਆਂ ਰਿਪੋਰਟਾਂ ਮਿਲੀਆਂ।

ਮਹਾਮਾਰੀ ਦੀ ਮੌਜੂਦਾ ਸਥਿਤੀ ਵੱਲ ਵੇਖਦਿਆਂ ਸਕੂਲ ਸਪਤਾਹ ਦੇ ਸਮਾਰੋਹ ਵਰਚੁਅਲ ਤੇ ਜ਼ਮੀਨੀ ਮੰਚਾਂ ਦੋਵੇਂ ਤਰ੍ਹਾਂ ਆਯੋਜਿਤ ਕੀਤੇ ਗਏ ਸਨ। ‘ਫ਼ਿੱਟ ਇੰਡੀਆ ਸਕੂਲ ਸਪਤਾਹ’ ਪ੍ਰੋਗਰਾਮ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਕੀਤੀ ਗਈ ਸੀ ਤੇ ਸਮੁੱਚੇ ਦੇਸ਼ ਦੇ 15,000 ਤੋਂ ਵੱਧ ਬੱਚੇ ਇਸ ਵਿੱਚ ਭਾਗ ਲੈ ਚੁੱਕੇ ਹਨ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਕੂਲਾਂ ਨੇ ‘ਫ਼ਿੱਟ ਇੰਡੀਆ’ ਵੈੱਬਸਾਈਟ ਉੱਤੇ ਖ਼ੁਦ ਨੂੰ ਰਜਿਸਟਰ ਕਰਵਾਇਆ ਅਤੇ ‘ਫ਼ਿੱਟ ਇੰਡੀਆ ਸਕੂਲ ਸਪਤਾਹ’ ਦੇ ਜਸ਼ਨ ਮਨਾਉਣ ਲਈ ਅਲਾਟ ਸਮੇਂ ਦੌਰਾਨ ਇੱਕ ਹਫ਼ਤਾ ਚੁਣਿਆ। ਕੁਝ ਫ਼ਿੱਟਨੈੱਸ ਗਤੀਵਿਧੀਆਂ ਜੋ ਇਸ ਵਰ੍ਹੇ ਦੇ ਸਕੂਲ ਸਪਤਾਹ ਪ੍ਰੋਗਰਾਮ ਦਾ ਹਿੱਸਾ ਰਹੀਆਂ ਹਨ; ਉਹ ਸਨ – ਏਅਰੋਬਿਕਸ (ਹਵਾਈ ਕਰਤੱਬ), ਚਿੱਤਰਕਾਰੀ, ਪ੍ਰਸ਼ਨੋਤਰੀ/ਬਹਿਸਾਂ, ਨਾਚ, ਸਟੈੱਚ–ਅੱਪ ਚੈਲੇਂਜ ਤੇ ਹੋਰ ਬਹੁਤ ਕੁਝ।

*******

ਐੱਨਬੀ/ਓਏ



(Release ID: 1692993) Visitor Counter : 112