ਭਾਰਤ ਚੋਣ ਕਮਿਸ਼ਨ

ਦੇਸ਼ 11ਵਾਂ ਰਾਸ਼ਟਰੀ ਵੋਟਰ ਦਿਵਸ ਮਨਾ ਰਿਹਾ ਹੈ


ਰਾਸ਼ਟਰਪਤੀ ਨੇ ਵਰਚੂਅਲੀ ਆਨਲਾਈਨ ਮਾਧਿਅਮ ਰਾਹੀਂ ਦਿੱਲੀ ਵਿੱਚ ਕੌਮੀ ਪੱਧਰ ਦੇ ਸਮਾਗਮਾਂ ਵਿੱਚ ਹਿੱਸਾ ਲਿਆ

ਈ ਸੀ ਆਈ ਨੇ ਡਿਜ਼ੀਟਲ ਵੋਟਰ ਕਾਰਡਸ , ਵਿਲੱਖਣ ਵੈਬ ਰੇਡੀਓ ਕੀਤੇ ਲਾਂਚ

Posted On: 25 JAN 2021 4:50PM by PIB Chandigarh

ਦੇਸ਼ ਭਰ ਵਿੱਚ ਅੱਜ 25 ਜਨਵਰੀ 2021 ਨੂੰ 11ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ । ਇਸ ਸੰਬੰਧ ਵਿੱਚ ਕੌਮੀ ਪੱਧਰ ਦਾ ਸਮਾਗਮ ਨਵੀਂ ਦਿੱਲੀ ਵਿੱਚ ਹੋਇਆ, ਜਿਸ ਵਿੱਚ ਵਰਚੂਅਲੀ ਆਨਲਾਈਨ ਮਾਧਿਅਮ ਰਾਹੀਂ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਇਸ ਰਾਸ਼ਟਰੀ ਪੱਧਰ ਦੇ ਸੁਸ਼ੋਭਿਤ ਸਮਾਗਮ ਵਿੱਚ ਸ਼ਾਮਲ ਹੋਏ । ਸ਼੍ਰੀ ਰਵੀਸ਼ੰਕਰ ਪ੍ਰਸਾਦ , ਕੇਂਦਰੀ ਕਾਨੂੰਨ ਤੇ ਨਿਆਂ , ਸੰਚਾਰ ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੇ ਗੈਸਟ ਆਫ ਆਨਰ ਵਜੋਂ ਇਸ ਸਮਾਗਮ ਨੂੰ ਸੁਸ਼ੋਭਿਤ ਕੀਤਾ । ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ , ਚੋਣ ਕਮਿਸ਼ਨਰਜ਼ ਸ਼੍ਰੀ ਸੁਸ਼ੀਲ ਚੰਦਰਾ , ਸ਼੍ਰੀ ਰਾਜੀਵ ਕੁਮਾਰ ਅਤੇ ਸਕੱਤਰ ਜਨਰਲ ਸ਼੍ਰੀ ਉਮੇਸ਼ ਸਿਨਹਾ ਨੇ ਇਸ ਮੌਕੇ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ । ਇਸ ਸਾਲ ਕੋਵਿਡ 19 ਕਾਰਨ ਐੱਨ ਵੀ ਡੀ ਸਮਾਗਮ ਦੇਸ਼ ਭਰ ਵਿੱਚ ਦੋ ਤਰੀਕਿਆਂ ਸਰੀਰਿਕ ਅਤੇ ਵਰਚੂਅਲ ਸਮਾਗਮਾਂ ਦੇ ਸੁਮੇਲ ਰਾਹੀਂ ਕੀਤੇ ਜਾਣਗੇ । ਐੱਨ ਬੀ ਡੀ 2021 ਦਾ ਥੀਮ ਹੈ "ਆਪਣੇ ਵੋਟਰਾਂ ਨੂੰ ਸਸ਼ਕਤ , ਚੇਤੰਨ , ਸੁਰੱਖਿਅਤ ਅਤੇ ਜਾਣਕਾਰ ਬਣਾਉਣਾ ਹੈ" । ਇਹ ਭਾਰਤ ਚੋਣ ਕਮਿਸ਼ਨ ਵੱਲੋਂ ਕੋਵਿਡ ਸੁਰੱਖਿਅਤ ਚੋਣਾਂ ਕਰਵਾਉਣ ਲਈ ਵਚਨਬੱਧਤਾ ਹੈ ਤੇ ਇਸਦੇ ਨਾਲ ਹੀ ਹਰੇਕ ਵੋਟਰ ਨੂੰ ਜਾਣਕਾਰ , ਐਥੀਕਲ ਅਤੇ ਚੇਤੰਨ ਬਣਾਉਣਾ ਵੀ ਹੈ ।
ਆਪਣੇ ਭਾਸ਼ਨ ਵਿੱਚ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਵੋਟ ਦੇ ਕੀਮਤੀ ਅਧਿਕਾਰ ਦਾ ਸਨਮਾਨ ਕਰਨਾ ਚਾਹੀਦਾ ਹੈ । ਵੋਟ ਦਾ ਅਧਿਕਾਰ ਸਧਾਰਣ ਅਧਿਕਾਰ ਨਹੀਂ ਹੈ । ਵਿਸ਼ਵ ਭਰ ਦੇ ਲੋਕਾਂ ਨੇ ਇਸ ਨੂੰ ਹਾਸਲ ਕਰਨ ਲਈ ਸੰਘਰਸ਼ ਕੀਤਾ ਹੈ । ਅਜ਼ਾਦੀ ਤੋਂ ਬਾਅਦ ਸਾਡੇ ਸੰਵਿਧਾਨ ਨੇ ਧਰਮ , ਜਾਤੀ, ਜਾਤ ਤੇ ਮੈਰਿਟ ਦੇ ਅਧਾਰ ਤੇ, ਬਿਨਾਂ ਪੱਖਪਾਤ ਤੋਂ ਸਾਰੇ ਨਾਗਰਿਕਾਂ ਨੂੰ ਬਰਾਬਰ ਵੋਟ ਦੇ ਅਧਿਕਾਰ ਦਿੱਤੇ ਹਨ । ਇਸ ਲਈ ਅਸੀਂ ਆਪਣੇ ਸੰਵਿਧਾਨ ਦੇ ਘਾੜਿਆਂ ਪ੍ਰਤੀ ਕਰਜ਼ਦਾਰ ਹਾਂ ।

https://ci3.googleusercontent.com/proxy/dO-KLqU7rnF7kQ_j_yZjnEg4kkXeQuBvHgFsSNf4nEfAW-frhJW-amy--Tj50M8rGO0s5xX8Ss1nOywhRGypwWuOTI8cvIKAFimlFZXmmKFF3xaGt-suOa4ZcQ=s0-d-e1-ft#https://static.pib.gov.in/WriteReadData/userfiles/image/image001JN06.jpg  

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਵੋਟ ਦੇ ਅਧਿਕਾਰ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਹੈ । ਇਸ ਲਈ ਸਾਡੇ ਸਾਰਿਆਂ ਦੀ ਜਿ਼ੰਮੇਵਾਰੀ ਹੈ ਵਿਸ਼ੇ਼ਸ਼ ਕਰਕੇ ਸਾਡੇ ਨੌਜਵਾਨਾਂ ਦੀ ਜਿਹਨਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਹੱਕ ਮਿਲਿਆ ਹੈ ਆਪਣੇ ਅਧਿਕਾਰ ਦੀ ਬੇਹੱਦ ਇਮਾਨਦਾਰੀ ਨਾਲ ਵਰਤੋਂ ਕਰਨ ਅਤੇ ਦੂਸਰਿਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ ।

https://ci4.googleusercontent.com/proxy/wAXhudigyhI6ccLUa9MNJ_yBlHREC0fWPbc7gTaZL5GN56ywHBDB7oxbDScVFlrsurMX_5MZlwHkqK44B9KWcmIwReWIOTQTOJZGm2-4PUjW2PdoeFQ09_aQ1Q=s0-d-e1-ft#https://static.pib.gov.in/WriteReadData/userfiles/image/image0029MWJ.jpg  

ਕੋਵਿਡ 19 ਦੌਰਾਨ ਪਿਛਲੇ ਸਾਲ ਲੱਦਾਖ਼ ਅਤੇ ਜੰਮੂ ਕਸ਼ਮੀਰ ਤੇ ਬਿਹਾਰ ਵਿੱਚ ਸੁਰੱਖਿਅਤ ਸਫ਼ਲਤਾਪੂਰਵਕ ਚੋਣਾਂ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਦੀ ਪ੍ਰਸ਼ੰਸਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਲੋਕਤੰਤਰ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ । ਉਹ ਇਸ ਗੱਲ ਨੂੰ ਨੋਟ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ, ਕਿ ਚੋਣ ਕਮਿਸ਼ਨ ਨੇ ਸੁਰੱਖਿਅਤ, ਵਿਆਪਕ ਤੇ ਨਿਰਵਿਘਨ ਚੋਣਾਂ ਕਰਾਉਣ ਲਈ ਕਈ ਨਵੀਨਤਮ ਤੇ ਸਮੇਂ ਸਿਰ ਉਪਰਾਲੇ ਕੀਤੇ ਹਨ ।
ਗੈਸਟ ਆਫ ਆਨਰ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਭਾਰਤ ਨੂੰ ਸਥਾਪਿਤ ਕਰਨ ਵਾਲੇ ਪਿਤਾਮਾਹ ਦੀ ਗਹਿਰੀ ਦ੍ਰਿਸ਼ਟੀ ਦੀ ਪ੍ਰਸ਼ੰਸਾ ਕੀਤੀ , ਜਿਹਨਾਂ ਨੇ ਉਹਨਾਂ ਖਿਲਾਫ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਇੱਕ ਅਜਿਹੀ ਰੂਪ ਰੇਖਾ ਤਿਆਰ ਕੀਤੀ ਜੋ ਹਰੇਕ ਭਾਰਤੀ ਨੂੰ ਸਸ਼ਕਤ ਕਰੇਗੀ । ਡਿਜ਼ੀਟਲ ਵੋਟਰ ਕਾਰਡਸ ਨੂੰ ਲਾਂਚ ਕਰਨ ਬਾਰੇ ਬੋਲਦਿਆਂ ਉਹਨਾਂ ਨੇ ਚੋਣ ਕਮਿਸ਼ਨ ਦੇ ਆਈ ਟੀ ਯਤਨਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀ ਅਤੇ ਸਿਵਲ ਤੇ ਪੁਲਿਸ  ਪ੍ਰਸ਼ਾਸਨ ਨੇ ਕੋਵਿਡ 19 ਦੇ ਚੁਣੌਤੀਆਂ ਭਰੇ ਸਮੇਂ ਦੌਰਾਨ ਅਮਨ, ਸ਼ਾਂਤੀ, ਨਿਰਪੱਖ ਤੇ ਅਜ਼ਾਦ ਚੋਣਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਭੂਮਿਕਾ ਨਿਭਾਈ ਹੈ ।
ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਨੇ ਕਮਿਸ਼ਨ ਵੱਲੋਂ ਸੁਰੱਖਿਅਤ ਚੋਣਾਂ ਕਰਾਉਣ ਦੀ ਦ੍ਰਿੜਤਾ ਨੂੰ ਦੁਹਰਾਇਆ । ਉਹਨਾਂ ਕਿਹਾ ਕਿ ਸੁਰੱਖਿਅਤ ਚੋਣਾਂ ਕਰਾਉਣ ਦੀਆਂ ਵਿਸ਼ਵ ਭਰ ਵਿੱਚ ਲੋਕਤੰਤਰ ਦੇਸ਼ਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ । ਸ਼੍ਰੀ ਅਰੋੜਾ ਨੇ ਇਸ ਗੱਲ ਨੂੰ ਨੋਟ ਕੀਤਾ ਕਿ ਕਿਵੇਂ ਚੋਣ ਮਸ਼ੀਨਰੀ ਦੇ ਅਣਥੱਕ ਯਤਨਾਂ ਨੇ ਪੋਸਟਲ ਬੈਲਟ ਦੀ ਸਹੂਲਤ ਨੂੰ ਦਿਵਆਂਗਾਂ, 80 ਸਾਲਾਂ ਤੋਂ ਉੱਪਰ ਉਮਰ ਦੇ ਸੀਨੀਅਰ ਨਾਗਰਿਕਾਂ ਅਤੇ ਕੋਵਿਡ 19 ਕਰਕੇ ਕੁਆਰੰਟੀਨ ਕੀਤੇ ਲੋਕਾਂ ਤੱਕ ਪਹੁੰਚਾਉਣ ਲਈ ਸੁਨਿਸ਼ਚਿਤ ਕੀਤਾ ਹੈ । ਉਹਨਾਂ ਕਿਹਾ ਪ੍ਰਭਾਵਸ਼ਾਲੀ ਢੰਗ ਨਾਲ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਕਿ ਇਸ ਦੌਰਾਨ ਕੋਈ ਵੋਟਰ ਖੁੰਜ ਨਾ ਜਾਵੇ । ਜਿਵੇਂ ਕਿ ਕਮਿਸ਼ਨ 2021 ਵਿੱਚ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਚਾਰ ਸੂਬਿਆਂ ਵਿੱਚ ਆਉਂਦੀਆਂ ਚੋਣਾਂ ਲਈ ਤਿਆਰੀਆਂ ਕਰ ਰਿਹਾ ਹੈ , ਸ਼੍ਰੀ ਅਰੋੜਾ ਨੇ ਮਹਾਮਾਰੀ ਵਿੱਚ ਚੋਣ ਪ੍ਰਬੰਧਨ ਨੂੰ ਮੁੜ ਪਰਿਭਾਸਿ਼ਤ ਕਰਨ ਵੱਲ ਵਚਨਬੱਧਤਾ ਦੇ ਮਹੱਤਵ ਤੇ ਜ਼ੋਰ ਦਿੱਤਾ ।
ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨੇ ਕਿਹਾ ਕਿ 11ਵਾਂ ਐੱਨ ਵੀ ਡੀ ਵੋਟਰਾਂ ਦੀ ਚੋਣ ਭਾਗੀਦਾਰੀ ਨੂੰ ਵਧਾਉਣ ਖਾਸ ਕਰਕੇ ਦੇਸ਼ ਦੇ ਨਵੇਂ ਵੋਟਰਾਂ ਦੇ ਮੱਦੇਨਜ਼ਰ ਮਨਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਦੇ ਦਿਨ ਦਾ ਉਦੇਸ਼ ਵੋਟਰ ਨੂੰ ਜਾਣਕਾਰ ਐਥੀਕਲ ਤੇ ਚੇਤੰਨ ਬਣਾ ਕੇ ਸਸ਼ਕਤ ਕਰਨਾ ਹੈ । ਉਹਨਾਂ ਕਿਹਾ ਕਿ ਕਮਿਸ਼ਨ ਦੇ ਕੰਟਰੋਲ , ਨਿਰਦੇਸ਼ਨ ਤੇ ਨਿਗਰਾਨੀ ਹੇਠ ਭਾਰਤ ਵਿੱਚ ਕਰਵਾਈਆਂ ਜਾਣ ਵਾਲੀਆਂ ਚੋਣਾਂ ਇੱਕ ਬਹੁਤ ਵੱਡਾ ਅਭਿਆਸ ਹੈ । ਇਸ ਅਭਿਆਸ ਦੀਆਂ ਆਪਣੀਆਂ ਚੁਣੌਤੀਆਂ ਹਨ, ਜਿਵੇਂ ਕਿ ਪੈਮਾਨਾ , ਸਾਈਜ਼ , ਵਿਭਿੰਨਤਾ ਅਤੇ ਗੁੰਝਲਦਾਰ ਹੋਣ ਤੋਂ ਇਲਾਵਾ ਲੋਜੀਸਟਿਕ ਅਤੇ ਅਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣ ਦਾ ਉਦੇਸ਼ । ਮਿੱਥੀ ਸਮਾਂ ਸੂਚੀ ਸਖ਼ਤ ਪਾਲਣਾ ਚਾਹੁੰਦੀ ਹੈ ਤੇ ਇਸ ਵਿੱਚ ਕਿਸੇ ਦੇਰੀ ਜਾਂ ਗਲਤੀ ਲਈ ਕੋਈ ਜਗ੍ਹਾ ਨਹੀਂ ਹੈ । ਇਸ ਨਾਲ ਹੀ ਸਾਡੀਆਂ ਚੋਣਾਂ ਪਵਿੱਤਰ ਤੇ ਹੋਰਨਾਂ ਲਈ ਮਾਡਲ ਹਨ ।
ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ 11ਵੇਂ ਰਾਸ਼ਟਰੀ ਵੋਟਰ ਦਿਵਸ ਦੇ ਜਸ਼ਨਾਂ ਵਿੱਚ ਜੇਤੂਆਂ ਅਤੇ ਪਤਵੰਤੇ ਸੱਜਣਾ ਦੇ ਸੁਸ਼ੋਭਿਤ ਇਕੱਠ ਨੂੰ ਜੀ ਆਇਆਂ ਆਖਿਆ । ਉਹਨਾਂ ਨੇ ਭਾਰਤੀ ਚੋਣਾਂ ਦੇ ਵੱਡੇ ਆਕਾਰ ਤੇ ਪੈਮਾਨੇ ਨੂੰ ਉਜਾਗਰ ਕੀਤਾ । ਉਹਨਾਂ ਕਿਹਾ ਕਿ ਭਾਰਤੀ ਚੋਣਾਂ ਗੁੰਝਲਦਾਰ ਹੋਣ ਦੇ ਬਾਵਜੂਦ ਵੀ ਬਹੁਤ ਹੀ ਸਲੀਕੇ ਨਾਲ ਅਤੇ ਸੂਚੀ ਅਨੁਸਾਰ ਕਰਵਾਈਆਂ ਜਾਂਦੀਆਂ ਹਨ । ਉਹਨਾਂ ਨੇ ਵਿਸ਼ੇਸ਼ ਕਰਕੇ ਮਹਿਲਾ ਵੋਟਰਾਂ , ਦਿਵਆਂਗਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਇਸ ਮੌਕੇ ਤੇ ਜੀ ਆਇਆਂ ਆਖਿਆ ।

https://ci5.googleusercontent.com/proxy/QUkc2oW1D5OPb5V2GB77KsObUie6EcIjT_uz-iG_cs_LsoHpVwXCJYKS1vzhjM_4KGjyxUBQuz0UfCKbNiMkRsxZrmgEuNV1niFWqvLTp9_mqtM8veTPlzMXog=s0-d-e1-ft#https://static.pib.gov.in/WriteReadData/userfiles/image/image003UI5Q.jpg  

ਅੱਜ ਦੋ ਵਿਲੱਖਣ ਡਿਜੀਟਲ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ । ਕਮਿਸ਼ਨ ਡਿਜ਼ੀਟਲ ਵੋਟਰ ਸ਼ਨਾਖ਼ਤੀ ਕਾਰਡਸ ਜਾਂ ਈ ਪੀ ਆਈ ਈ ਐੱਸ , ਜਿਹਨਾਂ ਨੂੰ ਮੋਬਾਈਲ ਫੋਨ ਅਤੇ ਕੰਪਿਊਟਰ ਉੱਪਰ ਸਵੈ ਪ੍ਰਿੰਟ ਯੋਗ ਫਾਰਮ ਰਾਹੀਂ ਡਾਊਨਲੋਡ ਕੀਤਾ ਜਾ ਸਕੇਗਾ । ਇਸ ਤੋਂ ਪਹਿਲਾਂ ਪੋਰਟਲ ਮੋਬਾਇਲ ਐਪ ਵੋਟਰ ਪੋਰਟਲ ਤੇ ਲਾਗ ਇਨ ਕਰਨਾ ਹੋਵੇਗਾ। (www.voterportal.eci.gov.in) or National Voters' Service Portal (www.nvsp.in/).

ਮਾਣਯੋਗ ਭਾਰਤ ਦੇ ਰਾਸ਼ਟਰਪਤੀ ਨੇ ਇੱਕ 24/7 ਆਨਲਾਈਨ ਡਿਜ਼ੀਟਲ ਰੇਡੀਓ ਸੇਵਾ ‘ਰੇਡੀਓ ਹੈਲੋ ਵੋਟਰਸ’ ਲਾਂਚ ਕੀਤਾ , ਜੋ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਪਹੁੰਚ ਯੋਗ ਵੋਟਰ ਜਾਗਰੂਕਤਾ ਪ੍ਰੋਗਰਾਮਾਂ ਦੀ ਸਟ੍ਰੀਮ ਕਰੇਗਾ । ਰੇਡੀਓ ਹੈਲੋ ਵੋਟਰਸ- ਗੀਤਾਂ , ਨਾਟਕਾਂ , ਵਿਚਾਰ ਵਟਾਂਦਰੇ , ਪੋਡਕਾਸਟ , ਸਪੋਰਟਸ , ਪੈਰੋਡੀਸ ਆਦਿ ਰਾਹੀਂ ਦੇਸ਼ ਭਰ ਵਿੱਚ ਹਿੰਦੀ , ਅੰਗ੍ਰੇਜ਼ੀ ਅਤੇ ਵੱਖ ਵੱਖ ਖੇਤਰੀ ਭਾਸ਼ਾਵਾਂ ਵਿੱਚ ਜਾਣਕਾਰੀ ਮੁਹੱਈਆ ਕਰੇਗਾ ।
ਗੈਸਟ ਆਫ ਆਨਰ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ 05 ਨਵੇਂ ਵੋਟਰਾਂ ਨੂੰ ਉਹਨਾਂ ਦੇ ਡਿਜ਼ੀਟਲ ਵੋਟਰ ਆਈ ਡੀ ਕਾਰਡਸ ਪ੍ਰਦਾਨ ਕੀਤੇ । ਜਦਕਿ ਕੇਵਲ ਨਵੇਂ ਦਰਜ ਕੀਤੇ ਗਏ ਵੋਟਰ ਐੱਸ ਐੱਸ ਆਰ 2021 ਦੌਰਾਨ ਆਪਣੇ ਵਿਲੱਖਣ ਮੋਬਾਇਲ ਨੰਬਰ ਨਾਲ 25 ਜਨਵਰੀ ਤੋਂ 31 ਜਨਵਰੀ 2021 ਤੱਕ ਈ ਪੀ ਆਈ ਸੀ ਡਾਊਨਲੋਡ ਕਰ ਸਕਦੇ ਹਨ । ਇਸ ਸਹੂਲਤ ਨੂੰ ਬਾਕੀ ਵੋਟਰਾਂ ਲਈ ਵੀ 01 ਫਰਵਰੀ 2021 ਤੋਂ ਵਧਾਇਆ ਜਾਵੇਗਾ ।
ਇਸ ਮੌਕੇ ਤੇ ਰਾਸ਼ਟਰਪਤੀ ਨੇ ਵਰਚੂਅਲੀ ਵੱਖ ਵੱਖ ਖੇਤਰਾਂ ਵਿੱਚ ਚੋਣਾਂ ਕਰਵਾਉਣ ਲਈ ਆਪਣੀ ਵਧੀਆ ਕਾਰਗੁਜ਼ਾਰੀ ਲਈ ਵਰਤੇ ਵਧੀਆ ਚੋਣ ਅਭਿਆਸਾਂ ਲਈ ਕੌਮੀ ਪੁਰਸਕਾਰ ਪ੍ਰਦਾਨ ਕੀਤੇ । ਇਸ ਤੋਂ ਇਲਾਵਾ ਸੀ ਐੱਸ ਓਜ਼ , ਸਰਕਾਰੀ ਵਿਭਾਗਾਂ ਅਤੇ ਮੀਡੀਆ ਹਾਊਸਿਜ਼ ਨੂੰ ਵੀ ਵੋਟਰ ਜਾਗਰੂਕਤਾ ਤੇ ਆਊਟਰੀਚ ਖੇਤਰ ਲਈ ਆਪਣੇ ਵਧੀਆ ਯੋਗਦਾਨ ਲਈ ਸਨਮਾਨ ਪ੍ਰਦਾਨ ਕੀਤੇ । ਸਿਆਸੀ ਪਾਰਟੀਆਂ ਦੇ ਪ੍ਰਤੀਨਿੱਧਾਂ ਨੇ ਵੀ ਰਾਸ਼ਟਰੀ ਸਮਾਗਮ ਵਿੱਚ ਸਿ਼ਰਕਤ ਕੀਤੀ ।
ਕੇਂਦਰੀ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਤਿੰਨ ਕਿਤਾਬਾਂ  ਵੀ ਲਾਂਚ ਕੀਤੀਆਂ । ਪਹਿਲੀ ਕਿਤਾਬ , ਕੰਡਕਟਿੰਗ ਇਲੈਕਸ਼ਨਜ਼ ਡਿਊਰਿੰਗ ਪੈਂਡੇਮਿਕ — ਇਹ ਫੋਟੋ ਜਰਨੀ ਵਿੱਚ ਮਹਾਮਾਰੀ ਦੌਰਾਨ ਚੋਣਾਂ ਕਰਵਾਉਣ ਵਾਲੇ ਸਫਰ ਦੀਆਂ ਚੁਣੌਤੀਆਂ ਹਨ । ਦੂਜੀ , ਸਵੀਪ ਇੰਡੈਵਰਜ਼- ਅਵੇਅਰਨੈੱਸ ਇਨੀਸ਼ਿਏਟਿਵ ਡਿਊਰਿੰਗ ਲੋਕ ਸਭਾ ਇਲੈਕਸ਼ਨਜ਼, 17ਵੀਆਂ ਆਮ ਚੋਣਾਂ, ਜੋ 2019 ਦੌਰਾਨ ਕਰਵਾਈਆਂ ਗਈਆਂ ਸਨ , ਦੀਆਂ ਪਹਿਲਕਦਮੀਆਂ ਨਵੇਂ ਢੰਗ ਤਰੀਕਿਆਂ ਅਤੇ ਵੋਟਰ ਜਾਗਰੂਕਤਾ ਦਖ਼ਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਦੀ ਹੈ । ਤੀਜੀ ਕਿਤਾਬ ਚਲੋ ਕਰੇਂ ਮਤਦਾਨ ਇੱਕ ਹਾਸਰਸ ਭਰੀ ਕਿਤਾਬ ਹੈ , ਜੋ ਵੋਟਰ ਸਿੱਖਿਆ ਨੂੰ ਮਜ਼ਾਕੀਆ ਤੇ ਵਿਚਾਰਸ਼ੀਲ ਤਰੀਕੇ ਨਾਲ ਨੌਜਵਾਨਾਂ , ਨਵੇਂ ਅਤੇ ਭਵਿੱਖਤ ਵੋਟਰਾਂ ਨੂੰ ਟੀਚਾ ਰੱਖ ਕੇ ਲਿਖੀ ਗਈ ਹੈ , ਵੀ ਇਸ ਸਮਾਗਮ ਵਿੱਚ ਲਾਂਚ ਕੀਤੀ ਗਈ ।
ਕੌਮੀ ਵੋਟਰ ਦਿਵਸ ਦੇਸ਼ ਭਰ ਵਿੱਚ ਹਰ ਸਾਲ 2011 ਤੋਂ ਭਾਰਤੀ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ , ਕਿਉਂਕਿ ਇਸ ਦਿਨ ਸਾਲ 1950 ਵਿੱਚ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ । ਐੱਨ ਵੀ ਡੀ ਸਮਾਗਮਾਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਵੋਟ ਦਰਜ ਕਰਾਉਣ ਦੀ ਸਹੂਲਤ ਦੇਣ ਅਤੇ ਉਤਸ਼ਾਹਿਤ ਕਰਨ ਵਿਸ਼ੇਸ਼ ਕਰਕੇ ਨਵੇਂ ਵੋਟਰਾਂ ਲਈ ਹੈ । ਦੇਸ਼ ਦੇ ਵੋਟਰਾਂ ਲਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਜਾਣਕਾਰੀ ਦੇਣ ਲਈ ਜਾਗਰੂਕਤਾ ਫੈਲਾਉਣ ਲਈ ਵਰਤਿਆ ਜਾਂਦਾ ਹੈ ।

 

ਐੱਸ ਬੀ ਐੱਸ / ਆਰ ਪੀ


(Release ID: 1692346) ਵਿਜ਼ੀਟਰ ਕਾਊਂਟਰ : 664