ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
Posted On:
25 JAN 2021 4:58PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦਾ ਪੂਰਾ ਸੰਦੇਸ਼ ਨਿਮਨਲਿਖਿਤ ਹੈ –
“ਮੈਂ ਗਣਤੰਤਰ ਦਿਵਸ ਸਮਾਰੋਹ ਦੇ ਇਸ ਆਨੰਦਪੂਰਨ ਮੌਕੇ ’ਤੇ ਆਪਣੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਇਸ ਅਵਸਰ ’ਤੇ ਸਾਨੂੰ ਸੰਵਿਧਾਨ ਅਤੇ ਸੁਤੰਤਰਤਾ, ਸਮਾਨਤਾ, ਭਾਈਚਾਰੇ ਅਤੇ ਸਾਰਿਆਂ ਦੇ ਲਈ ਨਿਆਂ ਦੇ ਪੋਸ਼ਿਤ ਆਦਰਸ਼ਾਂ ’ਤੇ ਅਧਾਰਿਤ ਸਾਡੇ ਗਣਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਣਾ ਚਾਹੀਦਾ ਹੈ। ਸਾਡੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਪ੍ਰਬੁੱਧ ਨਾਗਰਿਕਾਂ ਦੀ ਸਿਰਜਣਾ ਲਈ ਉਹ ਬੁਨਿਆਦੀ ਸਿਧਾਂਤ ਹਨ ਜੋ ਸਾਡੀਆਂ ਲੋਕਤਾਂਤਰਿਕ ਜੜ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਜ਼ਰੂਰੀ ਹਨ।
ਅੱਜ, ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਸੰਭਾਵਨਾਵਾਂ ਨਾਲ ਭਰਪੂਰ ਹੈ ਅਤੇ ਇਹ ਸਮੁੱਚੇ ਵਿਕਾਸ ਦੇ ਅਜਿਹੇ ਮਾਰਗ ’ਤੇ ਅੱਗੇ ਵਧ ਰਿਹਾ ਹੈ ਜੋ ਕੁੱਲ ਸਮਾਵੇਸ਼ੀ ਅਤੇ ਸਥਿਰ ਹੈ। ਸਾਡਾ ਲੋਕਤੰਤਰ ਜੋਸ਼ਪੂਰਨ ਹੈ ਅਤੇ ਸੁਸ਼ਾਸਨ ਅਤੇ ਪਾਰਦਰਸ਼ਤਾ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਪਹਿਲਾਂ ਤੋਂ ਕਿਤੇ ਅਧਿਕ ਮਜ਼ਬੂਤ ਹੋਈ ਹੈ। ਇਸ ਸ਼ੁਭ ਦਿਵਸ ’ਤੇ, ਆਓ ਅਸੀਂ ਦੇਸ਼ ਦੇ ਸੱਭਿਅਤਾਗਤ ਆਦਰਸ਼ਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਈਏ ਅਤੇ ਇੱਕ ਕੁੱਲ ਸਮਾਵੇਸ਼ੀ, ਸ਼ਾਂਤੀਪੂਰਨ, ਸਮਰਸਤਾਪੂਰਨ ਅਤੇ ਪ੍ਰਗਤੀਗਾਮੀ ਭਾਰਤ ਦਾ ਨਿਰਮਾਣ ਕਰਨ ਦੇ ਪ੍ਰਤੀ ਖ਼ੁਦ ਨੂੰ ਸਮਰਪਿਤ ਕਰੀਏ।
ਆਓ, ਇਸ ਆਨੰਦਪੂਰਨ ਦਿਵਸ ’ਤੇ ਅਸੀਂ ਆਪਣੇ ਗਣਤੰਤਰ ਦੀਆਂ ਉਪਲਬਧੀਆਂ ਦਾ ਗੁਣਗਾਨ ਕਰੀਏ ਅਤੇ ਇੱਕ ਪਹਿਲਾਂ ਤੋਂ ਅਧਿਕ ਆਤਮ-ਵਿਸ਼ਵਾਸੀ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਪ੍ਰਤੀ ਖ਼ੁਦ ਨੂੰ ਸਮਰਪਿਤ ਕਰਨ ਦਾ ਨਿਸ਼ਠਾਪੂਰਵਕ ਸੰਕਲਪ ਲਈਏ ਜੋ ਵਿਸ਼ਵ ਸ਼ਾਂਤੀ ਅਤੇ ਸਮਾਵੇਸ਼ੀ ਸਥਿਰ ਵਿਕਾਸ ਵਿੱਚ ਯੋਗਦਾਨ ਦੇਣ ਦੀ ਆਪਣੀ ਪ੍ਰਾਚੀਨ ਪਰੰਪਰਾ ਨੂੰ ਜਾਰੀ ਰੱਖ ਰਿਹਾ ਹੈ।”
******
ਐੱਮਐੱਸ/ ਆਰਕੇ/ ਡੀਪੀ
(Release ID: 1692329)
Visitor Counter : 300