ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਜੇਤੂਆਂ ਨਾਲ ਕੀਤੀ ਗੱਲਬਾਤ


ਮਹਿਲਾ ਤੇ ਬਾਲ ਵਿਕਾਸ ਮੰਤਰੀ ਵੱਲੋਂ ਪੁਰਸਕਾਰ–ਜੇਤੂਆਂ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਮੁਬਾਰਕਬਾਦ

Posted On: 25 JAN 2021 3:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ (PMRBP) ਜੇਤੂਆਂ ਨਾਲ ਗੱਲਬਾਤ ਕੀਤੀ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਵੀ ਇਸ ਮੌਕੇ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਵਿਸ਼ੇਸ਼ ਹਨ ਕਿਉਂਕਿ ਬੱਚਿਆਂ ਨਾਲ ਇਹ ਪੁਰਸਕਾਰ ਕੋਰੋਨਾ ਦੇ ਅੱਖੋ ਸਮਿਆਂ ਦੌਰਾਨ ਹਾਸਲ ਕੀਤੇ ਹਨ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ‘ਸਵੱਛਤਾ ਲਹਿਰ’ ਜਿਹੀਆਂ ਵੱਡੀਆਂ ਵਿਵਹਾਰ–ਬਦਲੂ ਮੁਹਿੰਮਾਂ  ਵਿੱਚ ਬੱਚਿਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਕੋਰੋਨਾ ਸਮੇਂ ਦੌਰਾਨ ਹੱਥ ਧੋਣ ਦੀ ਮੁਹਿੰਮ ਜਿਹੇ ਅਭਿਯਾਨਾਂ ਵਿੱਚ ਸ਼ਾਮਲ ਹੋਏ ਸਨ, ਤਦ ਉਨ੍ਹਾਂ ਮੁਹਿੰਮਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਸੀ ਤੇ ਉਹਸਫ਼ਲ ਹੋਈਆਂ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਖੇਤਰਾਂ ਦੀ ਵਿਭਿੰਨਤਾ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਲਈ ਇਸ ਵਰ੍ਹੇ ਪੁਰਸਕਾਰ ਦਿੱਤੇ ਗਏ ਹਨ।  

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇੱਕ ਛੋਟੇ ਵਿਚਾਰ ਨੂੰ ਸਹੀ ਕਾਰਵਾਈ ਦਾ ਸਮਰਥਨ ਮਿਲ ਜਾਂਦਾ ਹੈ, ਤਾਂ ਨਤੀਜੇ ਪ੍ਰਭਾਵਸ਼ਾਲੀ ਹੁੰਦੇ ਹਨ। ਉਨ੍ਹਾਂ ਬੱਚਿਆਂ ਨੂੰ ਕਾਰਵਾਈ ’ਚ ਭਰੋਸਾ ਰੱਖਣ ਲਈ ਕਿਹਾ ਕਿ ਵਿਚਾਰਾਂ ਤੇ ਕਾਰਵਾਈ ਦੀ ਇਸ ਪਰਸਪਰ–ਕਿਰਿਆ ਤੋਂ ਅੱਗੇ ਕਈ ਕਾਰਵਾਈਆਂ ਹੁੰਦੀਆਂ ਹਨ, ਜੋ ਲੋਕਾਂ ਨੂੰ ਕੁਝ ਵੱਡਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੀਆਂ ਤਾਰੀਫ਼ ਸੁਣ ਕੇ ਆਰਾਮ ਨਾਲ ਨਹੀਂ ਬੈਠ ਜਾਣਾ ਚਾਹੀਦਾ ਤੇ ਉਨ੍ਹਾਂ ਨੂੰ ਆਪਣੇ ਜੀਵਨਾਂ ਵਿੱਚ ਬਿਹਤਰ ਨਤੀਜਿਆਂ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੇ ਮਨ ਵਿੱਚ ਇਹ ਤਿੰਨ ਸੰਕਲਪ ਲੈਣ ਲਈ ਕਿਹਾ। ਪਹਿਲਾ, ਅਨੁਕੂਲਤਾ ਜਾਂ ਤਾਲਮੇਲ ਦਾ ਸੰਕਲਪ। ਕਾਰਵਾਈ ਪਾਉਣ ਦੀ ਰਫ਼ਤਾਰ ਵਿੱਚ ਕਦੇ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਦੂਜਾ ਸੰਕਲਪ ਦੇਸ਼ ਲਈ ਹੋਣਾ ਚਾਹੀਦਾ ਹੈ। ਜੇ ਅਸੀਂ ਦੇਸ਼ ਲਈ ਕੰਮ ਕਰਦੇ ਹਾਂ ਤੇ ਹਰੇਕ ਕੰਮ, ਦੇਸ਼ ਨੂੰ ਪ੍ਰਮੁੱਖ ਰੱਖ ਕੇ ਕਰਦੇ ਹਨ, ਤਦ ਉਹ ਕੰਮ ਆਪਣੇ ਲਈ ਕੀਤੇ ਮੁਕਾਬਲੇ ਜ਼ਰੂਰ ਮਹਾਨ ਹੋਵੇਗਾ। ਉਨ੍ਹਾਂ ਬੱਚਿਆਂ ਨੂੰ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਕਿ ਹੁਣ ਜਦੋਂ ਅਸੀਂ ਆਜਾਦੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਾਂ, ਤਾਂ ਉਹ ਦੇਸ਼ ਲਈ ਕੀ ਕਰ ਸਕਦੇ ਹਨ। ਤੀਜਾ ਹੈ ਨਿਮਰਤਾ ਦਾ ਸੰਕਲਪ। ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ ਕਿ ਹਰੇਕ ਸਫ਼ਲਤਾ ਨਾਲ ਅਸੀਂ ਹੋਰ ਜ਼ਿਆਦਾ ਸਨਿਮਰ ਹੋਣੇ ਚਾਹੀਦੇ ਹਾਂ ਕਿਉਂਕਿ ਸਾਡੀ ਨਿਮਰਤਾ ਹੀ ਹੋਰਨਾਂ ਨੂੰ ਸਾਡੇ ਨਾਲ ਸਫ਼ਲਤਾ ਦੇ ਜਸ਼ਨ ਮਨਾਉਣ ਦੇ ਯੋਗ ਬਣਾਏਗੀ।

‘ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ’ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕਰਦਿਆਂ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਨੇ ਆਪਣੇ ਸੁਆਗਤੀ ਭਾਸ਼ਣ ’ਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਾਰੇ ਪ੍ਰੋਗਰਾਮ ਬੱਚਿਆਂ ਲਈ ਬਹੁਤ ਪ੍ਰੇਰਨਾਦਾਇਕ ਰਹੇ ਹਨ, ਭਾਵੇਂ ਉਹ ‘ਅਧਿਆਪਕ ਦਿਵਸ’ ਮੌਕੇ ਵਿਦਿਆਰਥੀਆਂ ਨੂੰ ਸਿੱਖਿਆ ਦਾ ਮਹੱਤਵ ਦੱਸਣ ਵੇਲੇ ਕੀਤੀ ਗੱਲਬਾਤ ਹੋਵੇ ਅਤੇ ਜਾਂ ‘ਪ੍ਰੀਕਸ਼ਾ ਪਰ ਚਰਚਾ’ ਉੱਤੇ ਵਿਦਿਆਰਥੀਆਂ ਦਾ ਬੋਝ ਸਾਂਝਾ ਕਰਨ ਸਮੇਂ ਅਜਿਹਾ ਕੀਤਾ ਗਾਅ ਹੋਵੇ। ਮੰਤਰੀ ਨੇ ਕਿਹਾ ਕਿ ਐੱਨਡੀਏ ਸਰਕਾਰ ਵੱਲੋਂ 30 ਸਾਲਾਂ ਦੇ ਵਕਫ਼ੇ ਤੋਂ ਬਾਅਦ ਲਿਆਂਦੀ ਨਵੀਂ ਸਿੱਖਿਆ ਨੀਤੀ ਨੇ ਨਵ–ਭਾਰਤ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕੀਤਾ ਹੈ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਧੀਆਂ ਅੱਜ ‘ਬੇਟੀ ਬਚਾਓ ਬੇਟੀ ਪੜ੍ਹਾਓ’ (BBBP) ਦੇ ਲਾਭ ਪ੍ਰਾਪਤ ਕਰਨ ਤੋਂ ਬਾਅਦ ਖ਼ੁਸ਼ ਹੁੰਦੀਆਂ ਹਨ। ਮੰਤਰੀ ਨੇ ਇਹ ਪੁਰਸਕਾਰ ਜਿੱਤਣ ਲਈ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਦੇ ਸਾਰੇ ਜੇਤੂਆਂ ਬਾਰੇ ਇੱਕ ਪੇਸ਼ਕਾਰੀ ਕੀਤੀ ਗਈ।

32 ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, 2021’ ਦਿੱਤੇ ਗਏ ਹਨ। ਭਾਰਤ ਸਰਕਾਰ ਨਵਾਚਾਰ, ਸਕੂਲੀ ਪੜ੍ਹਾਈ, ਖੇਡਾਂ, ਕਲਾ ਤੇ ਸਭਿਆਚਾਰ, ਸਮਾਜਕ ਸੇਵਾ ਤੇ ਵੀਰਤਾ ਦੇ ਖੇਤਰਾਂ ਵਿੱਚ ਵਿਲੱਖਣ ਯੋਗਤਾਵਾਂ ਤੇ ਬੇਮਿਸਾਲ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਦਿੰਦੀ ਆ ਰਹੀ ਹੈ।

ਪੁਰਸਕਾਰ–ਜੇਤੂ ਬੱਚੇ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 32 ਜ਼ਿਲ੍ਹਿਆਂ ਤੋਂ ਹਨ। ਸੱਤ ਪੁਰਸਕਾਰ ਕਲਾ ਤੇ ਸਭਿਆਚਾਰ ਦੇ ਖੇਤਰ ਵਿੱਚ ਦਿੱਤੇ ਗਏ ਹਨ, 9 ਪੁਰਸਕਾਰ ਨਵਾਚਾਰ ਅਤੇ 5 ਸਕੂਲੀ ਪ੍ਰਾਪਤੀਆਂ ਲਈ ਦਿੱਤੇ ਗਏ ਹਨ। ਸੱਤ ਬੱਚਿਆਂ ਨੇ ਇਹ ਪੁਰਸਕਾਰ ਖੇਡ ਵਰਗ ਵਿੱਚ, 3 ਬੱਚਿਆਂ ਨੇ ਵੀਰਤਾ ਲਈ ਜਿੱਤਿਆ ਹੈ ਅਤੇ ਇੱਕ ਬੱਚੀ ਨੂੰ ਸਮਾਜ–ਸੇਵਾ ਦੇ ਖੇਤਰ ਵਿੱਚ ਉਸ ਦੀਆਂ ਕੋਸ਼ਿਸ਼ਾਂ ਲਈ ਸਨਮਾਨਿਤ ਕੀਤਾ ਗਿਆ ਹੈ। ਹਰੇਕ ਪੁਰਸਕਾਰ ਵਿੱਚ ਇੱਕ ਤਮਗ਼ਾ, 1,00,000/– ਰੁਪਏ ਦਾ ਨਕਦ ਇਨਾਮ, ਇੱਕ ਸਰਟੀਫ਼ਿਕੇਟ ਤੇ ਇੱਕ ਸਨਮਾਨ–ਪੱਤਰ ਹੁੰਦਾ ਹੈ।

 

ਬਾਲ ਪੁਰਸਕਾਰ ਜੇਤੂਆਂ ਦੇ ਵੇਰਵੇ ‘ਸਾਈਟੇਸ਼ਨ ਬੁੱਕਲੈਟ’ ਵਿੱਚ ਹਨ। ਕ੍ਰਿਪਾ ਕਰ ਕੇ ਇਸ ਲਿੰਕ ਉੱਤੇ ਕਲਿੱਕ ਕਰੋ:

********

ਬੀਵਾਇ/ਟੀਐੱਫ਼ਕੇ/ਆਰਸੀ



(Release ID: 1692328) Visitor Counter : 89