ਸੂਚਨਾ ਤੇ ਪ੍ਰਸਾਰਣ ਮੰਤਰਾਲਾ
'ਵਾਈਫ ਆਵ੍ ਅ ਸਪਾਈ' ਫਿਲਮ ਇੱਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਸਮੇਂ ਦੇ ਦੌਰਾਹੇ 'ਤੇ ਖੜ੍ਹੇ ਹਨ, ਜਿੱਥੇ ਕੁਝ ਗਲਤਫਹਿਮੀਆਂ ਦੀ ਵਜ੍ਹਾ ਨਾਲ ਦੋਹਾਂ ਦੇ ਰਿਸ਼ਤਿਆਂ ਵਿੱਚ ਖਟਾਸ ਆ ਜਾਂਦੀ ਹੈ: ਡਾਇਰੈਕਟਰ ਕਿਯੋਸ਼ੀ ਕੁਰੋਸਾਵਾ
Posted On:
24 JAN 2021 6:34PM by PIB Chandigarh
ਇਹ ਇੱਕ ਭਾਵਨਾਤਮਕ ਚੱਕਰ ਹੈ, ਜਿੱਥੇ ਇੱਕ ਪਤਨੀ, ਜੋ ਪਹਿਲਾਂ ਆਪਣੇ ਪਤੀ ਦੇ ਇੱਕ ਕੰਮ ਕਾਰਨ ਈਰਖਾ ਨਾਲ ਭਰੀ ਹੋਈ ਸੀ, ਉਸ ਨੂੰ ਸੱਚਾਈ ਪਤਾ ਲਗਣ 'ਤੇ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਕਰਦੀ ਹੈ ਜਿਸਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਿਯੋਸ਼ੀ ਕੁਰੋਸਾਵਾ ਦੁਆਰਾ ਨਿਰਦੇਸ਼ਤ ਜਪਾਨੀ ਫਿਲਮ 'ਵਾਈਫ ਆਵ੍ ਅ ਸਪਾਈ', ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਦੀ ਸਮਾਪਤੀ ਫਿਲਮ ਇੱਕ ਪਤੀ ਅਤੇ ਪਤਨੀ ਦੀ ਕਹਾਣੀ ਦਰਸਾਉਂਦੀ ਹੈ ਜਿਨ੍ਹਾਂ ਨੂੰ ਅਣਕਿਆਸੇ ਹਾਲਾਤਾਂ ਵਿੱਚ ਕੱਢਿਆ ਗਿਆ ਸੀ।
ਕੁਰੋਸਾਵਾ, ਜਿਸ ਨੇ ਇਫੀ 51 ਦੇ ਸਮਾਪਨ ਸਮਾਰੋਹ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਕਿਹਾ, “ਇਹ ਬਹੁਤ ਵੱਡਾ ਸਨਮਾਨ ਹੈ ਕਿ 'ਵਾਈਫ ਆਵ੍ ਅ ਸਪਾਈ' ਨੂੰ ਇਫੀ ਦੀ ਸਮਾਪਤੀ ਫਿਲਮ ਵਜੋਂ ਚੁਣਿਆ ਗਿਆ ਹੈ। ਮੈਂ 6 ਜਾਂ 7 ਸਾਲ ਪਹਿਲਾਂ ਗੋਆ ਗਿਆ ਸੀ। ਇਹ ਮੇਰੇ ਲਈ ਸੱਚਮੁੱਚ ਇੱਕ ਸ਼ਾਨਦਾਰ ਯਾਦ ਹੈ। ਉੱਥੇ ਸਭ ਕੁਝ ਖੂਬਸੂਰਤ ਹੈ, ਸਮੁੰਦਰ, ਕਸਬੇ ਅਤੇ ਉਹ ਲੋਕ ਜੋ ਬਹੁਤ ਦਿਆਲੂ ਹਨ। ਖ਼ਾਸ ਕਰਕੇ ਖਾਣਾ ਬਹੁਤ ਸੁਆਦ ਹੁੰਦਾ ਹੈ। ਮੈਂ ਉੱਥੇ ਸੁਪਨੇ ਵਰਗੇ ਦਿਨ ਬਿਤਾਏ। ਮੈਂ ਉੱਥੇ ਨਿੱਜੀ ਤੌਰ 'ਤੇ ਆਉਣਾ ਚਾਹੁੰਦਾ ਸੀ ਅਤੇ ਤੁਹਾਡੇ ਸਾਰਿਆਂ ਨੂੰ ਮਿਲਣਾ ਚਾਹੁੰਦਾ ਸੀ, ਪਰ ਮੈਨੂੰ ਪਤਾ ਹੈ ਕਿ ਇਹ ਹੁਣ ਅਸੰਭਵ ਹੈ। ਮੈਂ ਬੱਸ ਜਪਾਨ ਤੋਂ ਔਨਲਾਈਨ ਗੱਲ ਕਰ ਸਕਦਾ ਹਾਂ। ਪਰ ਫਿਲਮ ਸਮੁੰਦਰ ਤੋਂ ਪਾਰ ਪਹੁੰਚ ਗਈ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਫਿਲਮ ਤੁਹਾਨੂੰ ਮੇਰੇ ਬੋਲਾਂ ਦੀ ਬਜਾਏ ਤੁਹਾਨੂੰ ਬਿਹਤਰ ਢੰਗ ਨਾਲ ਦੱਸਦੀ ਹੈ। ਮੇਰੀ ਫਿਲਮ 1940 ਦੇ ਜਪਾਨ ਦਾ ਸੈਟ ਹੈ ਅਤੇ ਇਸ ਵਿੱਚ ਇੱਕ ਜੋੜਾ ਦਿਖਾਇਆ ਗਿਆ ਹੈ ਜੋ ਸਮੇਂ ਦੇ ਰਹਿਮ 'ਤੇ ਹਨ।” ਹੋਰ ਸ਼ਬਦ ਵਿੱਚ, ਕੁਰੋਸਾਵਾ ਨੇ ਸਭ ਨੂੰ ਅੰਤ ਤੱਕ ਫਿਲਮ ਦਾ ਅਨੰਦ ਮਾਨਣ ਦੀ ਬੇਨਤੀ ਕੀਤੀ।
'ਵਾਈਫ ਆਵ੍ ਅ ਸਪਾਈ' ਇੱਕ ਨਿਯਮਿਤ ਨਾਟਕ ਹੈ, ਜੋ ਕਿ ਸੱਤਾਕੋ ਦੀ ਕਹਾਣੀ ਦੱਸਦਾ ਹੈ, ਜੋ ਕਿ ਜਪਾਨੀ ਅਭਿਨੇਤਾ ਯੂ ਆਓਈ ਅਤੇ ਯੂਸਾਕੂ ਫੁਕੂਹਾਰਾ ਅਤੇ ਈਸੀ ਤਾਕਾਹਾਸ਼ੀ ਦੁਆਰਾ ਨਿਭਾਇਆ ਗਿਆ ਸੀ। ਦੂਸਰੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਇੱਕ ਰਾਤ ਪਹਿਲਾਂ, ਸਥਾਨਕ ਵਪਾਰੀ ਯੂਸਾਕੂ ਫੁਕੂਹਾਰਾ ਨੇ ਮਹਿਸੂਸ ਕੀਤਾ ਕਿ ਚੀਜ਼ਾਂ ਅਸਥਿਰ ਦਿਸ਼ਾ ਵਿੱਚ ਚੱਲ ਰਹੀਆਂ ਹਨ। ਉਹ ਆਪਣੀ ਪਤਨੀ ਸੱਤਾਕੋ ਨੂੰ ਪਿੱਛੇ ਛੱਡ ਜਾਂਦਾ ਹੈ ਅਤੇ ਮਨਚੂਰੀਆ ਦੀ ਯਾਤਰਾ ਕਰਦਾ ਹੈ। ਉੱਥੇ, ਉਹ ਇਤਫ਼ਾਕ ਨਾਲ ਇੱਕ ਵਹਿਸ਼ੀ ਕੰਮ ਦੀ ਗਵਾਹੀ ਦਿੰਦਾ ਹੈ ਅਤੇ ਇਸ ਨੂੰ ਸਾਹਮਣੇ ਲਿਆਉਣ ਲਈ ਦ੍ਰਿੜ੍ਹ ਹੁੰਦਾ ਹੈ। ਉਹ ਹਰਕਤ ਵਿੱਚ ਆਉਂਦਾ ਹੈ। ਇਸ ਦੌਰਾਨ, ਸੱਤਾਕੋ ਨੂੰ ਉਸ ਦੇ ਬਚਪਨ ਦੇ ਦੋਸਤ ਅਤੇ ਫੌਜੀ ਪੁਲਿਸ ਕਰਮਚਾਰੀ, ਤਾਈਜੀ ਸੁਮੋਰੀ ਨੇ ਬੁਲਾਇਆ। ਉਹ ਉਸ ਨੂੰ ਕਹਿੰਦਾ ਹੈ ਕਿ ਉਸਦੇ ਪਤੀ ਵਲੋਂ ਮੰਚੂਰੀਆ ਤੋਂ ਵਾਪਸ ਲਿਆਂਦੀ ਗਈ ਔਰਤ ਦੀ ਮੌਤ ਹੋ ਗਈ ਹੈ। ਸੱਤਾਕੋ ਗੁੱਸੇ ਨਾਲ ਭਰ ਜਾਂਦੀ ਹੈ ਅਤੇ ਯੂਸਾਕੂ ਨਾਲ ਝਗੜਦੀ ਹੈ। ਪਰ ਜਦੋਂ ਉਸਨੂੰ ਯੂਸਾਕੂ ਦੇ ਅਸਲ ਇਰਾਦਿਆਂ ਦਾ ਪਤਾ ਚਲਦਾ ਹੈ, ਤਾਂ ਉਹ ਉਸਦੀ ਸੁਰੱਖਿਆ ਅਤੇ ਖੁਸ਼ੀ ਨੂੰ ਯਕੀਨੀ ਬਣਾਉਣ ਲਈ ਉਹ ਸਭ ਕਰਦੀ ਹੈ ਜਿਸਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
115 ਮਿੰਟ ਲੰਬੀ ਇਸ ਫਿਲਮ ਨੂੰ 77ਵੇਂ ਵੇਨਿਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਮੁੱਖ ਮੁਕਾਬਲੇ ਭਾਗ ਲਈ ਚੁਣਿਆ ਗਿਆ, ਜਿੱਥੇ ਇਸ ਨੇ ਸਿਲਵਰ ਲਾਇਨ ਦਾ ਪੁਰਸਕਾਰ ਜਿੱਤਿਆ।
ਕਿਯੋਸ਼ੀ ਕੁਰੋਸਾਵਾ ਇੱਕ ਜਪਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਫਿਲਮ ਆਲੋਚਕ ਅਤੇ ਟੋਕਿਓ ਯੂਨੀਵਰਸਿਟੀ ਆਵ੍ ਆਰਟਸ ਵਿੱਚ ਪ੍ਰੋਫੈਸਰ ਹੈ। ਉਨ੍ਹਾਂ ਕਈ ਕਿਸਮਾਂ ਵਿੱਚ ਕੰਮ ਕੀਤਾ ਹੈ ਅਤੇ ਜਪਾਨ ਦੀਆਂ ਡਰਾਉਣੀਆਂ ਫ਼ਿਲਮਾਂ ਸ਼੍ਰੇਣੀ ਵਿੱਚ ਉਸਦੇ ਵੱਡੇ ਯੋਗਦਾਨ ਲਈ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ।
***
ਡੀਜੇਐੱਮ/ਐੱਸਕੇਵਾਈ/ਇੱਫੀ -74
(Release ID: 1692060)
Visitor Counter : 165