ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਿਨੇਮਾ ਦਿਮਾਗ ਤੋਂ ਨਹੀਂ ਬਲਕਿ ਦਿਲ ਤੋਂ ਆਉਂਦਾ ਹੈ, ਇੱਫੀ ਜਿਹੇ ਫਿਲਮ ਫੈਸਟੀਵਲ ਸਾਨੂੰ ਯਾਦ ਦਿਵਾਉਂਦੇ ਹਨ ਕਿ ਦੁਨੀਆ ਇੱਕ ਹੈ: ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ


51ਵੇਂ ਇੱਫੀ ਨੇ ਮਨੁੱਖ ਵਿਚਕਾਰ ਸਬੰਧਾਂ ਅਤੇ ਨੇੜਤਾ ਨੂੰ ਯਕੀਨੀ ਕਰਨ ਲਈ ਸਭ ਰੁਕਾਵਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ: ਕੇਂਦਰੀ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ

51ਵਾਂ ਇੱਫੀ ਕੋਵਿਡ-19 ’ਤੇ ਮਨੁੱਖੀ ਭਾਵਨਾ ਦੀ ਜਿੱਤ ਦਾ ਪ੍ਰਤੀਕ ਹੈ: ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ

ਬੰਗਲਾਦੇਸ਼ ਅਤੇ ਭਾਰਤ ਇੱਕ ਹੈ, ਅਲੱਗ ਨਹੀਂ ਹਨ: ਸਾਲ ਦੀ ਸ਼ਖ਼ਸੀਅਤ ਦੇ ਪੁਰਸਕਾਰ ਨਾਲ ਸਨਮਾਨਤ ਬਿਸਵਜੀਤ ਚੈਟਰਜੀ

ਪਹਿਲੀ ਤਰ੍ਹਾਂ ਦੇ ਹਾਬੀਬ੍ਰਿਡ ਐਡੀਸ਼ਨ 51ਵੇਂ ਇੱਫੀ ਦਾ ਸਮਾਪਨ

Posted On: 24 JAN 2021 5:52PM by PIB Chandigarh

ਗੋਆ ਵਿੱਚ ਚਲ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਦਾ ਅੱਜ 24 ਜਨਵਰੀ, 2021 ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਇੰਡੋਰ ਸਟੇਡੀਅਮ, ਤਲੇਗਾਓਂ, ਗੋਆ ਵਿੱਚ ਸਮਾਪਨ ਸਮਾਰੋਹ ਹੋਇਆ। ਦਿੱਗਜ ਬੌਲੀਵੁੱਡ ਅਭਿਨੇਤਰੀ ਜ਼ੀਨਤ ਅਮਾਨ ਅਤੇ ਸ਼੍ਰੀ ਰਵੀ ਕਿਸ਼ਨ ਇਸ ਮੌਕੇ ’ਤੇ ਵਿਸ਼ੇਸ਼ ਮਹਿਮਾਨ ਸਨ, ਜਦੋਂ ਕਿ ਦਿੱਗਜ ਅਭਿਨੇਤਾ, ਡਾਇਰੈਕਟਰ ਅਤੇ ਨਿਰਮਾਤਾ ਬਿਸਵਜੀਤ ਚੈਟਰਜੀ ਨੂੰ ਸਾਲ ਦੀ ਸ਼ਖ਼ਸੀਅਤ ਦੇ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਂਵਤ, ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਸਮੇਤ ਆਪਣੇ ਆਪਣੇ ਖੇਤਰਾਂ ਦੀਆਂ ਹੋਰ ਪ੍ਰਸਿੱਧ ਹਸਤੀਆਂ ਨੇ ਇਸ ਸਮਾਪਤੀ ਸਮਾਰੋਹ ਦੀ ਸ਼ੋਭਾ ਵਧਾਈ।

 

ਸੰਸਦ ਮੈਂਬਰ ਸ਼੍ਰੀ ਰਵੀ ਕਿਸ਼ਨ, ਅੰਤਰਰਾਸ਼ਟਰੀ ਜਿਊਰੀ ਦੇ ਮੈਂਬਰ, ਡਾਇਰੈਕਟਰ ਸ਼੍ਰੀ ਪ੍ਰਿਯਦਰਸ਼ਨ ਨਾਇਰ, ਇੱਫੀ ਸਟੀਰਿੰਗ ਕਮੇਟੀ ਮੈਂਬਰ ਸ਼੍ਰੀ ਸ਼ਾਜੀ ਐੱਨ. ਕਰੁਣ, ਸ਼੍ਰੀ ਰਾਹੁਲ ਰਵੇਲ, ਸ਼੍ਰੀਮਤੀ ਮੰਜੂ ਬੋਹਰਾ ਅਤੇ ਸ਼੍ਰੀ ਰਵੀ ਕੋਟਾਰਕਕਾੜਾ ਅਤੇ ਭਾਰਤੀ ਅਤੇ ਦੇਸ਼ ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਨੇ ਰੈੱਡ ਕਾਰਪੇੱਟ ’ਤੇ ਚਲ ਕੇ ਸਮਾਗਮ ਵਿੱਚ ਹਿੱਸਾ ਲਿਆ। 

 

ਗੋਆ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ ਨੇ ਆਯੋਜਕਾਂ ਦੀ ਇਸ ਮੁਸ਼ਕਿਲ ਸਮੇਂ ਦੇ ਬਾਵਜੂਦ ਉਤਸਵ ਦੇ ਆਯੋਜਨ ਲਈ ਸ਼ਲਾਘਾ ਕੀਤੀ। ‘‘ਸਿਨਮਾ ਨਾ ਸਿਰਫ਼ ਸਾਡੇ ਦੇਸ਼, ਬਲਕਿ ਸਾਡੇ ਗੁਆਂਢੀ ਦੇਸ਼ਾਂ ਨੂੰ ਵੀ ਇੱਕਜੁੱਟ ਕਰ ਰਿਹਾ ਹੈ। ਮੈਂ ਭਾਰਤੀ ਸਿਨਮਾ ਅਤੇ ਫਿਲਮ ਨਿਰਮਾਤਾਵਾਂ ਨੂੰ ਸਲਾਮ ਕਰਦਾ ਹਾਂ। ਫਿਲਮ ਫੈਸਟੀਵਲ ਇਹ ਸਿੱਖਣ ਅਤੇ ਸਾਨੂੰ ਯਾਦ ਦਿਵਾਉਣ ਦਾ ਮੌਕਾ ਦਿੰਦਾ ਹੈ ਕਿ ਮਤਭੇਦਾਂ ਦੇ ਬਾਵਜੂਦ ਪੂਰੀ ਦੁਨੀਆ ਇੱਕ ਹੈ। ਸਿਨੇਮਾ ਦਿਲ ਨੂੰ ਛੂੰਹਦਾ ਹੈ, ਦਿਮਾਗ ਨੂੰ ਨਹੀਂ, ਇਹ ਦਿਮਾਗ ਤੋਂ ਨਹੀਂ ਬਲਕਿ ਦਿਲ ਤੋਂ ਆਉਂਦਾ ਹੈ।’’

 

 

 

ਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਯੋ ਨੇ ਕਿਹਾ ਕਿ ਇੱਫੀ ਦੇ ਇਸ ਐਡੀਸ਼ਨ ਨੇ ਸਾਰੀਆਂ ਰੁਕਾਵਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਉੱਤਮਤਾ ਲਈ ਇੱਕ ਸਹੀ ਮੰਚ ਦੇ ਰੂਪ ਵਿੱਚ ਉੱਭਰਿਆ ਹੈ। ‘51ਵਾਂ ਇੱਫੀ ਇੱਕ ਤਰ੍ਹਾਂ ਦੀ ਉਪਲੱਬਧੀ ਹੈ ਜਿਸ ਨੂੰ ਦੇਖਦੇ ਹੋਏ ਅਸੀਂ ਮਹਾਮਾਰੀ ਵਿਚਕਾਰ ਇੱਕ ਹਾਈਬ੍ਰਿਡ ਮੋਡ ਵਿੱਚ ਇਸ ਦਾ ਆਯੋਜਨ ਕੀਤਾ ਹੈ। ਇਸ ਐਡੀਸ਼ਨ ਨੇ ਸਾਰੀਆਂ ਰੁਕਾਵਟਾਂ ’ਤੇ ਜਿੱਤ ਪ੍ਰਾਪਤ ਕਰ ਲਈ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕਦੇ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਸਾਡੇ ਮਨੁੱਖਾਂ ਵਿਚਾਰ ਸਬੰਧ ਅਤੇ ਨੇੜਤਾ ਨੂੰ ਨਿਖੇੜਨ ਵਿਚਕਾਰ ਆਵੇ। ਜਦੋਂ ਮਹਾਨ ਡਾਇਰੈਕਟਰ ਫਿਲਮਾਂ ਸਾਨੂੰ ਜਗਾਉਣ ਅਤੇ ਸਾਡਾ ਮਨੋਰੰਜਨ ਕਰਨ ਲਈ ਬਣਾਉਂਦੇ ਹਨ ਤਾਂ ਵੱਡਾ ਪਰਦਾ ਮਨੋਰੰਜਨ ਕਰਦਾ ਹੈ, ਸਾਨੂੰ ਰੁਆਉਂਦਾ ਹੈ ਅਤੇ ਸਾਡਾ ਇੱਕ ਅਲੱਗ ਤਰੀਕੇ ਨਾਲ ਜੀਵਨ ਬਣਾਉਂਦਾ ਹੈ। ਇਹ ਸਾਡੇ ਕੋਲ ਮੌਜੂਦ ਸਾਰੀਆਂ ਭਾਵਨਾਵਾਂ ਨੂੰ ਵੀ ਵਧਾਉਂਦਾ ਹੈ। ਭਾਰਤ ਜੋ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਫਿਲਮਾਂ ਬਣਾਉਂਦਾ ਹੈ, ਨੇ ਸਿਨੇਮਾ ਨੂੰ ਮਾਣਨ ਲਈ ਦੁਨੀਆ ਦੇ ਬਾਕੀ ਹਿੱਸਿਆਂ ਨਾਲ ਮਿਲ ਕੇ ਕੰਮ ਕੀਤਾ ਹੈ।’’

 

 

ਮੰਤਰੀ ਨੇ ਕਿਹਾ, ‘‘ਇਸ ਸਾਲ ਸਿਨੇਮਾ ਅਲੱਗ-ਅਲੱਗ ਰੂਪਾਂ ਵਿੱਚ ਸਾਡੇ ਸਾਹਮਣੇ ਆਇਆ।’’ ਮੰਤਰੀ ਨੇ ਫੈਸਟੀਵਲ ਨੂੰ ਹਾਈਬ੍ਰਿਡ ਮੋਡ ਵਿੱਚ ਰੱਖਣ ਲਈ ਇੱਫੀ ਨੂੰ ਵਧਾਈ ਦਿੱਤੀ। ‘‘ਮਹਾਮਾਰੀ ਦੇ ਬਾਵਜੂਦ 51ਵੇਂ ਐਡੀਸ਼ਨ ਨੇ 60 ਦੇਸ਼ਾਂ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ। ਐਡੀਸ਼ਨ ਨੇ ਉੱਤਮਤਾ ਦਾ ਇੱਕ ਆਲਮੀ ਰੋਡ ਮੈਪ ਦਿੱਤਾ ਹੈ। ਅਸੀਂ ਇੱਕ ਨਿਊ ਇੰਡੀਆ ਵਿੱਚ ਉਤਸ਼ਾਹਿਤ ਹਾਂ ਅਤੇ ਸਾਨੂੰ ਵਿਸ਼ਵਾਸ ਹੈ ਕਿ ਸ਼ੋਅ ਨੂੰ ਅੱਗੇ ਵਧਣਾ ਚਾਹੀਦਾ ਹੈ।’’

 

ਇਸ ਐਡੀਸ਼ਨ ਦੀਆਂ ਕੁਝ ਜ਼ਿਕਰਯੋਗ ਵਿਸ਼ੇਸ਼ਤਾਵਾਂ ਨੂੰ ਯਾਦ ਕਰਦੇ ਹੋਏ ਮੰਤਰੀ ਨੇ ਕਿਹਾ: ‘‘ਇਸ ਸਾਲ ਦੇ ਐਡੀਸ਼ਨ ਲਈ ਅਸੀਂ ਬੰਗਲਾਦੇਸ਼ ਨੂੰ ਕੇਂਦ੍ਰਿਤ ਦੇਸ਼ ਦੇ ਰੂਪ ਵਿੱਚ ਰੱਖਿਆ ਸੀ। ਅਸੀਂ ਮਹਾਨ ਸੱਤਿਆਜੀਤ ਰੇਅ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਅਸੀਂ 19 ਫਿਲਮੀ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ। ਕਲਾਕਾਰ ਹਮੇਸ਼ਾ ਰਹਿੰਦੇ ਹਨ, ਉਹ ਕਦੇ ਨਹੀਂ ਮਰਦੇ।’’ ਮੰਤਰੀ ਨੇ ਕਿਹਾ ਕਿ ਭਾਰਤੀ ਸਿਨੇਮਾ ਇੱਕ ਮਾਧਿਅਮ ਦੇ ਰੂਪ ਵਿੱਚ ਉੱਭਰ ਕੇ ਆਇਆ ਹੈ।

 

ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਂਵਤ ਨੇ ਇਹ ਕਹਿੰਦੇ ਹੋਏ ਕਿ ਇੱਫੀ ਰਚਨਾਤਮਕਤਾ ਦਾ ਇੱਕ ਅਦਭੁੱਤ ਸੰਕੇਤ ਹੈ, ਉਨ੍ਹਾਂ ਨੇ ਸਾਰੀਆਂ ਫਿਲਮੀ ਹਸਤੀਆਂ, ਪ੍ਰਤੀਨਿਧੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। 

 

‘‘ਗੋਆ ਹੁਣ ਸਿਰਫ਼ ਸੂਰਜ, ਰੇਤ ਅਤੇ ਸਮੁੰਦਰ ਲਈ ਹੀ ਨਹੀਂ ਜਾਣਿਆ ਜਾਵੇਗਾ, ਰਾਜ ਦੇ ਵਿਕਾਸ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਜਿਸ ਵਿੱਚ ਸੈਰ ਸਪਾਟੇ ਨੂੰ ਪ੍ਰੋਤਸਾਹਨ ਦੇਣਾ ਵੀ ਸ਼ਾਮਲ ਹੈ ਜਿਸ ਵਿੱਚ ਈਕੋ-ਫਰੈਂਡਲੀ ਟੂਰਿਜ਼ਮ ਵੀ ਸ਼ਾਮਲ ਹੈ। ਚੌਥਾ ਅੰਤਰਰਾਸ਼ਟਰੀ ਪੰਛੀ ਸਮਾਰੋਹ ਗੋਆ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਰਾਜ ਦੀ ਕੁਦਰਤੀ ਸੁੰਦਰਤਾ ਨੂੰ ਦੇਖਣ ਦਾ ਅਵਸਰ ਹੋਵੇਗਾ। ਮੈਂ ਗੋਆ ਵਿੱਚ ਆਉਣ ਅਤੇ ਸ਼ੂਟਿੰਗ ਕਰਨ ਲਈ ਭਾਰਤ ਅਤੇ ਵਿਦੇਸ਼ ਦੇ ਫਿਲਮ ਨਿਰਮਾਤਾਵਾਂ ਦਾ ਸਵਾਗਤ ਕਰਦਾ ਹਾਂ। ਅਸੀਂ 52ਵੇਂ ਇੱਫੀ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਾਂ।’’ ਮੁੱਖ ਮੰਤਰੀ ਨੇ ਇਹ ਕਹਿ ਕੇ ਸਪਾਪਨ ਕੀਤਾ ਕਿ ਭਾਰਤ ਕੋਵਿਡ-19 ਨਾਲ ਲੜਨ ਲਈ ਦੋ ਟੀਕਿਆਂ ਨਾਲ ਤਿਆਰ ਹੈ ਅਤੇ ਕੋਵਿਡ-19 ਫੇਲ੍ਹ ਹੋ ਜਾਵੇਗਾ, ਦੁਨੀਆ ਜਿੱਤ ਜਾਵੇਗੀ।

 

ਭਾਰਤ ਦੀ ਸਾਲ ਦੀ ਸ਼ਖ਼ਸੀਅਤ ਦਾ ਅਵਾਰਡ ਪ੍ਰਾਪਤ ਕਰਦੇ ਹੋਏ ਅਨੁਭਵੀ ਅਭਿਨੇਤਾ ਬਿਸਵਜੀਤ ਚੈਟਰਜੀ ਨੇ ਕਿਹਾ: ‘‘ਮੈਂ ਭਾਰਤ ਸਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਇਸ ਸਾਲ ਸਾਨੂੰ ਪਤਾ ਲੱਗਿਆ ਕਿ ਬੰਗਲਾਦੇਸ਼ ਸਾਡਾ ਫੋਕਸ ਦੇਸ਼ ਹੈ, ਇੱਕ ਅਜਿਹਾ ਦੇਸ਼ ਜਿਸ ਨਾਲ ਮੇਰਾ ਗਹਿਰਾ ਸਬੰਧ ਹੈ। ਜਦੋਂ ਬੰਗਲਾਦੇਸ਼ ’ਤੇ ਹਮਲਾ ਕੀਤਾ ਜਾ ਰਿਹਾ ਸੀ, ਉਦੋਂ ਮੁੰਬਈ ਵਿੱਚ ਮੇਰੇ ਨਾਲ ਉੱਘੇ ਡਾਇਰੈਕਟਰ ਰਿਤਵਿਕ ਗਟਕ ਸਨ ਅਤੇ ਅਸੀਂ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਭਾਸ਼ਣਾਂ ਤੋਂ ਪ੍ਰੇਰਿਤ ਸੀ। ਫਿਰ ਰਿਤਵਿਕ ਦਾ ਦੇ ਸੁਝਾਅ ਅਨੁਸਾਰ ਅਸੀਂ ਦਸਤਾਵੇਜ਼ੀ ‘ਥ੍ਰੀ ਫਲੋਜ਼ ਪਦਮਾ, ਦ ਮਦਰ ਰਿਵਰ’ ਬਣਾਈ, ਮੈਂ ਬਾਅਦ ਵਿੱਚ ਢਾਕਾ ਜਾ ਕੇ ਬੰਗਬੰਧੂ ਨੂੰ ਭੇਂਟ ਕੀਤੀ। ਮੈਨੂੰ ਉਨ੍ਹਾਂ ਦੇ ਕਮਰੇ ਵਿੱਚ ਦੋ ਚਿੱਤਰ ਮਿਲੇ, ਜੋ ਗੁਰੂਦੇਵ ਰਬਿੰਦਰਨਾਥ ਟੈਗੋਰ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਸਨ। ਬੰਗਲਾਦੇਸ਼ ਤੋਂ ਮਿਲੇ ਪਿਆਰ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਬੰਗਲਾਦੇਸ਼ ਅਤੇ ਭਾਰਤ ਇੱਕ ਹਨ, ਅਸੀਂ ਭਰਾ ਹਾਂ, ਅਸੀਂ ਅਲੱਗ ਨਹੀਂ ਹਾਂ।’’

 

 

ਇੱਕ ਵੀਡਿਓ ਸੰਦੇਸ਼ ਵਿੱਚ ਅਭਿਨੇਤਾ ਅਮਿਤਾਭ ਬੱਚਨ ਨੇ ਕਿਹਾ: ‘‘ਦੁਨੀਆ ਇੱਕ ਅਣਕਿਆਸੀ ਸਥਿਤੀ ਤੋਂ ਗੁਜ਼ਰ ਰਹੀ ਹੈ, ਇੱਫੀ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਦਾ ਇੱਕ ਬਿਹਤਰੀਨ ਉਦਾਹਰਨ ਹੈ। ਫੈਸਟੀਵਲ ਦਾ ਆਯੋਜਨ ਹਾਈਬ੍ਰਿਡ ਮੋਡ ਵਿੱਚ ਇੱਕ ਅਦਭੁਤ ਤਰੀਕੇ ਨਾਲ ਕੀਤਾ ਗਿਆ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਕਠਿਨ ਸਮੇਂ ਦੌਰਾਨ ਸਿਨੇਮਾ ਨੂੰ ਜੀਵਤ ਰੱਖਣ ਲਈ ਵਿਸ਼ੇਸ਼ ਰੂਪ ਨਾਲ ਭਾਰਤ ਸਰਕਾਰ ਨੇ ਸੰਭਵ ਬਣਾਇਆ।’’

 

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਇੱਫੀ ਦਾ ਇਹ ਐਡੀਸ਼ਨ ਵਿਸ਼ੇਸ਼ ਹੈ ਕਿਉਂਕਿ ਇਹ ਇੱਕ ਹਾਈਬ੍ਰਿਡ ਮੋਡ ਵਿੱਚ ਫਿਲਮ ਸਮਾਰੋਹ ਆਯੋਜਿਤ ਕਰਨ ਲਈ ਭਾਰਤ ਦੀ ਸਥਿਤੀ ਨੂੰ ਦੱਸਦਾ ਹੈ। ‘‘ਇਹ ਪੂਰੀ ਦੁਨੀਆ ਵਿੱਚ ਪਹਿਲੀ ਵਾਰ ਹੋਇਆ ਹੈ। ਇਹ ਫਿਲਮ ਫੈਸਟੀਵਲ ਭਾਰਤ ਦੀਆਂ ਸ਼੍ਰੇਸ਼ਠ ਕਲਾਵਾਂ ਦੇ ਨਾਲ ਨਾਲ ਵਿਕਸਤ ਤਕਨੀਕਾਂ ’ਤੇ ਰੋਸ਼ਨੀ ਪਾਉਂਦਾ ਹੈ। ਇਹ ਫੈਸਟੀਵਲ ਕੋਵਿਡ-19 ’ਤੇ ਮਨੁੱਖੀ ਭਾਵਨਾ ਦੀ ਜਿੱਤ ਦਾ ਪ੍ਰਤੀਕ ਹੈ। ਹਰੇਕ ਵਿਅਕਤੀ ਜੋ ਗੋਆ ਤੋਂ ਹੈ, ਇਸ ਫੈਸਟੀਵਲ ਨੂੰ ਨਵੇਂ ਹਾਈਬ੍ਰਿਡ ਮੋਡ ਵਿੱਚ ਸਮਰਥਨ ਦੇਣ ਲਈ ਬਹੁਤ ਸਰਗਰਮ ਹੈ।’’

 

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਸਕੱਤਰ ਨੇ 51ਵੇਂ ਇੱਫੀ ਲਈ ਪੁਰਸਕਾਰਾਂ ਦੀ ਚੋਣ ਲਈ ਡਿਜੀਟਲ ਇੰਟਰਫੇਸ ਦੀ ਅਗਵਾਈ ਕਰਨ ਲਈ ਸ਼੍ਰੀ ਪ੍ਰਿਯਦਰਸ਼ਨ ਦਾ ਧੰਨਵਾਦ ਕੀਤਾ। ‘‘ਇਹ ਬਹੁਤ ਚੰਗਾ ਹੈ ਕਿ ਇੱਫੀ ਦਾ 51ਵਾਂ ਐਡੀਸ਼ਨ ਬੰਗਲਾਦੇਸ਼ ਦੀ ਅਜ਼ਾਦੀ ਅਤੇ ਮੁਕਤੀ ਦੀ 50ਵੀਂ ਵਰ੍ਹੇਗੰਢ ਨਾਲ ਮੇਲ ਖਾਂਦਾ ਹੈ। ਜੋ ਕਿ ਇੱਫੀ ਦੇ ਇਸ ਐਡੀਸ਼ਨ ਲਈ ਸਾਡਾ ਫੋਕਸ ਦੇਸ਼ ਹੈ।’’ ਇਸ ਸਾਲ ਇੱਫੀ ਵਿੱਚ 60 ਵਿਭਿੰਨ ਦੇਸ਼ਾਂ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਮਹਾਮਾਰੀ ਦੀ ਸਥਿਤੀ ਦੇ ਬਾਵਜੂਦ 51ਵਾਂ ਇੱਫੀ ਦੁਨੀਆ ਭਰ ਦੇ ਹੋਰ ਫੈਸਟੀਵਲਾਂ ਦੇ ਆਯੋਜਕਾਂ ਨੂੰ ਵੀ ਫੈਸਟੀਵਲ ਦੇ ਆਯੋਜਨ ਲਈ ਉਤਸ਼ਾਹਿਤ ਕਰੇਗਾ। 

 

ਐਂਟਰਟੇਨਮੈਂਟ ਸੁਸਾਇਟੀ ਆਵ੍ ਗੋਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤ ਸਤੀਜਾ ਨੇ ਕਿਹਾ ਕਿ 51ਵੇਂ ਇੱਫੀ ਨੂੰ ਹਮੇਸ਼ਾ ਇੱਕ ਉਦਾਹਰਨ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ ਕਿ ਅਸੀਂ ਸਫਲ ਹੋਵਾਂਗੇ, ਜੇਕਰ ਸਾਡੇ ਕੋਲ ਇੱਛਾ ਸ਼ਕਤੀ ਅਤੇ ਸਹੀ ਰਵੱਈਆ ਹੈ। ‘‘ਹਾਈਬ੍ਰਿਡ ਮੋਡ ਵਿੱਚ ਫੈਸਟੀਵਲ ਦੀ ਸ਼ਮੂਲੀਅਤ ਯਕੀਨੀ ਕਰਨ ਅਤੇ ਪ੍ਰਤੀਨਿਧੀਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਵਿਭਿੰਨ ਕਦਮ ਚੁੱਕੇ ਗਏ ਸਨ। ਭੌਤਿਕ ਸਵਰੂਪ ਲਈ 3200 ਤੋਂ ਜ਼ਿਆਦਾ ਡੈਲੀਗੇਟ ਕਾਰਡ ਜਾਰੀ ਕੀਤੇ ਗਏ ਸਨ ਜਦੋਂਕਿ 1000 ਤੋਂ ਜ਼ਿਆਦਾ ਡੈਲੀਗੇਟਾਂ ਨੇ ਵਰਚੁਅਲ ਮੋਡ ਵਿੱਚ ਭਾਗ ਲਿਆ ਸੀ।

 

9 ਦਿਨਾਂ ਵਿਚਕਾਰ 190 ਤੋਂ ਜ਼ਿਆਦਾ ਫਿਲਮਾਂ ਪ੍ਰਦਰਸ਼ਿਤ ਹੋਈਆਂ। ਮਹਾਮਾਰੀ ਦੇ ਬਾਵਜੂਦ 11 ਦੇਸ਼ਾਂ ਦੇ 39 ਅੰਤਰਰਾਸ਼ਟਰੀ ਮਹਿਮਾਨਾਂ ਨੇ ਉਤਸਵ ਵਿੱਚ ਭਾਗ ਲਿਆ।’’

 

ਸਿਨਮਾ ਅਦਾਕਾਰ ਸਿਮੋਨ ਸਿੰਘ ਨੇ ਸਮਾਪਨ ਸਮਾਰੋਹ ਦੀ ਮੇਜ਼ਬਾਨੀ ਕੀਤੀ। 

 

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) 2021 ਵਿੱਚ 60 ਦੇਸ਼ਾਂ ਦੀਆਂ 126 ਤੋਂ ਜ਼ਿਆਦਾ ਫਿਲਮਾਂ ਦੇਖੀਆਂ ਗਈਆਂ ਜਿਨ੍ਹਾਂ ਵਿੱਚ 50 ਭਾਰਤੀ ਪ੍ਰੀਮੀਅਰ, 22 ਏਸ਼ੀਆਈ ਪ੍ਰੀਮੀਅਰ, 7 ਵਿਸ਼ਵ ਪ੍ਰੀਮੀਅਰ ਅਤੇ 6 ਅੰਤਰਰਾਸ਼ਟਰੀ ਪ੍ਰੀਮੀਅਰ ਸ਼ਾਮਲ ਸਨ। 

 

ਬੰਗਲਾਦੇਸ਼ ਇਸ ਸਾਲ ਉਤਸਵ ਦਾ ਕੇਂਦਰ ਸੀ ਅਤੇ ਤਨਵੀਰ ਮੋਕਮੇਲ ਵੱਲੋਂ ਨਿਰਦੇਸ਼ਿਤ ਫਿਲਮਾਂ ‘ਰੂਪਸਾ ਨੋਡਿਰ ਬਾਂਕੇ’ ਅਤੇ ‘ਜਿਬਾਂਧੁਲੀ’, ਜ਼ਾਹਿਦੁਰ ਰਹਿਮਾਨ ਅੰਜਾਨ ਵੱਲੋਂ ਨਿਰਮਿਤ ‘ਮੇਘਮਲਾਰ’ ਰੁਬਾਇਤ ਹੁਸੈਨ ਦੀ ‘ਅੰਡਰ ਕੰਸਟਰੱਕਸ਼ਨ’ ਅਤੇ ਨੁਹਸ਼ ਹੁਮਾਯੂੰ ਅਤੇ ਸਈਦ ਅਹਿਮਦ ਸ਼ਾਕੀ ਦੀ ‘ਸਿੰਸੇਰਅਲੀ ਯੌਰਸ, ਢਾਕਾ’ ਅਤੇ 9 ਹੋਰ ਨਿਰਦੇਸ਼ਕਾਂ ਵੱਲੋਂ ਨਿੱਜੀ ਪੱਧਰ ’ਤੇ ਨਿਰਦੇਸ਼ਿਤ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ।  

 

ਪਹਿਲੇ ਹਾਈਬ੍ਰਿਡ ਐਡੀਸ਼ਨ ਵਿੱਚ ਹਾਲੀਆ ਅੰਤਰਰਾਸ਼ਟਰੀ ਸਿਨੇਮਾ ਦਾ ਸਰਬਸ੍ਰੇਸ਼ਠ ਪ੍ਰਦਰਸ਼ਨ ਸੀ, ਨਾਲ ਹੀ ਵਿਸ਼ੇਸ਼ ਭਾਗ ਜਿਵੇਂ ਕਿ ਇੰਟਰਨੈਸ਼ਨਲ ਰੈਟੋਰਸਪੈਕਟਿਵ, ਫੈਸਟੀਵਲ ਕਲਾਡੀਓਸਕੋਪ, ਵਰਲਡ ਪੈਨੇਰਮਾ ਅਤੇ ਸਪੈਸ਼ਲ ਸਕ੍ਰੀਨਿੰਗ। 

 

ਮਾਸਟਰਕਲਾਸ ਅਤੇ ਇਨ-ਕਨਵਰਸੇਸ਼ਨ ਸੈਸ਼ਨ ਜੋ ਸਾਲਾਂ ਤੋਂ ਇੱਫੀ ਦਾ ਮੁੱਖ ਆਕਰਸ਼ਣ ਰਿਹਾ ਹੈ, ਨੂੰ ਵਰਚੁਅਲ ਆਯੋਜਿਤ ਕੀਤਾ ਗਿਆ ਸੀ। ਅੰਤਰਰਾਸ਼ਟਰੀ ਕੰਪੀਟੀਸ਼ਨ ਜਿਊਰੀ ਦੇ ਚੇਅਰਮੈਨ ਪਾਬਕੋ ਸੀਜਰ (ਅਰਜਨਟੀਨਾ ਤੋਂ), ਸ਼ੇਖਰ ਕਪੂਰ, ਸੁਭਾਸ਼ ਘਈ, ਪ੍ਰਿਯਦਰਸ਼ਨ, ਰਾਹੁਲ ਰਵੇਲ, ਸਿਧਾਰਥ ਰੌਇ ਕਪੂਰ ਅਤੇ ਪ੍ਰਸੰਨਾ ਵਿਥਾਨਗੇ (ਸ਼੍ਰੀਲੰਕਾ ਤੋਂ) ਜਿਹੀਆਂ ਪ੍ਰਸਿੱਧ ਫਿਲਮੀ ਹਸਤੀਆਂ ਨੇ ਇਨ੍ਹਾਂ ਸੈਸ਼ਨਾਂ ਜ਼ਰੀਏ ਆਪਣੇ ਬਹੁਮੁੱਲੇ ਅਨੁਭਵ ਸਾਂਝਾ ਕੀਤੇ। 

 

ਸਮਾਪਨ ਸਮਾਰੋਹ ਵਿੱਚ ਗੋਲਡਨ ਪੀਕੌਕ ਸਮੇਤ ਹੋਰ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ।

 

ਸਮਾਪਨ ਸਮਾਰੋਹ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

 

https://youtu.be/eZMVZRelbzo 

 

***

 

ਡੀਜੇਐੱਮ/ਐੱਸਕੇਵਾਈ/ਐੱਸਸੀ/ਇੱਫੀ-72



(Release ID: 1692059) Visitor Counter : 169