ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 24 JAN 2021 6:21PM by PIB Chandigarh

24 ਜਨਵਰੀ, 2021 ਤੱਕ 9 ਰਾਜਾਂ (ਕੇਰਲ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ,  ਛੱਤੀਸਗਡ਼੍ਹ, ਉੱਤਰਾਖੰਡ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੰਜਾਬ) ਵਿਚ ਪੋਲਟਰੀ ਪੰਛੀਆਂ ਵਿਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੀ ਪੁਸ਼ਟੀ ਹੋ ਚੁੱਕੀ ਸੀ ਅਤੇ ਇਨ੍ਹਾਂ ਰਾਜਾਂ ਵਿਚ ਪੋਲਟਰੀ ਪੰਛੀਆਂ ਵਿਚ ਇਨ੍ਹਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 12 ਰਾਜਾਂ (ਮੱਧ ਪ੍ਰਦੇਸ਼, ਹਰਿਆਣਾ,  ਮਹਾਰਾਸ਼ਟਰ, ਛੱਤੀਸਗਡ਼੍ਹ, ਹਿਮਾਚਲ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਪੰਜਾਬ) ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ। 

 

ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਸਵਾਰਗਡ਼੍ਹ ਅਤੇ ਉਜੋਨਾ ਦਰਵਾਹ ਤੋਂ ਪੋਲਟਰੀ ਨਮੂਨਿਆਂ ਤੋਂ  ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਨਵੀਂ ਦਿੱਲੀ ਦੀ ਜਾਮੀਆ ਹਮਦਰਦ ਯੂਨੀਵਰਸਿਟੀ ਤੋਂ ਕਾਵਾਂ ਦੇ ਨਮੂਨਿਆਂ ਵਿਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਕੀਤੀ ਗਈ ਹੈ।

 

ਉੱਤਰਾਖੰਡ ਦੇ ਟਿਹਰੀ ਅਤੇ ਪੋਖਲ ਫਾਰੈਸਟ ਰੇਂਜ ਤੋਂ  ਕਬੂਤਰਾਂ ਅਤੇ ਗੁਲਾਬੀ ਚਿੜੀ ਲਈ ਭੇਜੇ ਗਏ ਨਮੂਨੇ ਏਵੀਅਨ ਇਨਫਲੂਐਂਜ਼ਾ ਲਈ ਨੈਗੇਟਿਵ ਪਾਏ ਗਏ ਹਨ।

 

ਪੋਸਟ ਆਪ੍ਰੇਸ਼ਨ ਸਰਵੇਲੈਂਸ ਪਲੈਨ (ਪੀਓਐਸਪੀ) ਕੇਰਲ ਦੇ ਇਕ, ਮੱਧ ਪ੍ਰਦੇਸ਼ ਦੇ 3 ਅਤੇ ਮਹਾਰਾਸ਼ਟਰ ਦੇ 5 ਪ੍ਰਭਾਵਤ ਕੇਂਦਰਾਂ ਲਈ ਜਾਰੀ ਕੀਤੀ ਗਈ ਹੈ।

 

ਮਹਾਰਾਸ਼ਟਰ, ਛੱਤੀਸਗਡ਼੍ਹ, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਉੱਤਰਾਖੰਡ  ਦੇ ਬਾਕੀ ਪ੍ਰਭਾਵਤ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ (ਕਲੀਨਿੰਗ ਅਤੇ ਡਿਸਇਨਫੈਕਸ਼ਨ) ਆਪ੍ਰੇਸ਼ਨ ਜਾਰੀ ਹਨ।

 

ਕਾਰਜ ਯੋਜਨਾ ਅਨੁਸਾਰ ਰਾਜ ਵਲੋਂ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ, ਜਿਨ੍ਹਾਂ ਦੇ ਪੋਲਟਰੀ ਪੰਛੀਆਂ ਨੂੰ ਖਤਮ ਕੀਤਾ ਗਿਆ ਹੈ ਅਤੇ ਅੰਡੇ ਤੇ ਪੋਲਟਰੀ ਫੀਡ ਨਸ਼ਟ ਕੀਤੀ ਗਈ ਹੈ।  ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਨੇ ਆਪਣੀ ਐਲਐਚ ਅਤੇ ਡੀਸੀ ਸਕੀਮ ਦੇ  ਏਐਸਸੀਏਡੀ ਕੰਪੋਨੈਂਟ ਅਧੀਨ 50-50 ਦੇ ਹਿੱਸੇ ਦੇ ਆਧਾਰ ਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫੰਡ ਮੁਹੱਈਆ ਕਰਵਾਏ ਹਨ।

 

ਸਾਰੇ  ਹੀ ਰਾਜਾਂ ਵਲੋਂ ਰੋਜ਼ਾਨਾ ਦੇ ਆਧਾਰ ਤੇ ਵਿਭਾਗ ਨੂੰ ਉਨ੍ਹਾਂ ਵਲੋਂ ਏਵੀਅਨ ਇਨਫਲੂਐਂਜ਼ਾ-2021 ਨੂੰ ਕੰਟਰੋਲ ਕਰਨ ਅਤੇ ਕੰਟੇਨਮੈਂਟ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਅਪਣਾਈ ਜਾ ਰਹੀ ਸੋਧੀ ਹੋਈ  ਕਾਰਜ ਯੋਜਨਾ ਅਨੁਸਾਰ ਰਿਪੋਰਟ ਕੀਤੀ ਜਾ ਰਹੀ ਹੈ।

 

ਵਿਭਾਗ ਟਵਿਟਰ, ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਸਾਰੇ ਹੀ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

----------------------------  

ਏਪੀਐਸ /ਐਮਜੀ


(Release ID: 1691953) Visitor Counter : 107