ਰੱਖਿਆ ਮੰਤਰਾਲਾ

ਗਣਤੰਤਰ ਦਿਵਸ ਪਰੇਡ 2021 ਵਿੱਚ ਡੀ ਆਰ ਡੀ ਓ

Posted On: 24 JAN 2021 5:35PM by PIB Chandigarh

ਰੱਖਿਆ ਖੋਜ ਤੇ ਵਿਕਾਸ ਸੰਸਥਾ ਹਰ ਸਾਲ ਗਣਤੰਤਰ ਦਿਵਸ ਤੇ ਰਾਜਪਥ ਤੇ ਤਿੰਨਾਂ ਸੈਨਾਵਾਂ ਲਈ ਆਧੁਨਿਕ ਰੱਖਿਆ ਤਕਨਾਲੋਜੀ ਉਤਪਾਦ ਦਰਸਾਉਂਦੀ ਰਹੀ ਹੈ । ਡੀ ਆਰ ਡੀ ਓ ਨੇ ਇੱਕ ਵਾਰ ਫੇਰ ਵੱਕਾਰੀ ਗਣਤੰਤਰ ਦਿਵਸ ਪਰੇਡ 2021 ਵਿੱਚ ਦੋ ਮਹੱਤਵਪੂਰਨ ਝਾਕੀਆਂ ਲਿਆਂਦੀਆਂ ਹਨ । ਡੀ ਆਰ ਡੀ ਓ ਦੀਆਂ ਇਸ ਸਾਲ ਦੀਆਂ ਮੁੱਖ ਪ੍ਰਾਪਤੀਆਂ ਹਨ ਐੱਲ ਸੀ ਏ ਨੇਵੀ ਟੇਕ ਆਫ਼ ਅਤੇ ਆਨਬੋਰਡ ਏਅਰ ਕਰਾਫਟ ਕੈਰੀਅਰ ਨੂੰ ਉਤਾਰਨਾ ਅਤੇ ਐਂਟੀ ਟੈਂਕ ਗਾਈਡਡ ਮਿਜ਼ਾਈਲ ਦਾ ਪੂਰਨ ਪਰਿਵਾਰ , ਹਲਕੇ ਲੜਾਕੇ ਹਵਾਈ ਜਹਾਜ਼ ਤੇਜਸ ਨੇ ਭਾਰਤੀ ਜਲ ਸੈਨਾ ਦੇ ਏਅਰ ਕਰਾਫਟ ਕੈਰੀਅਰ ਤੋਂ ਲੈਂਡ ਆਫ਼ ਤੇ ਟੇਕ ਆਫ਼ ਕਰਕੇ ਇੱਕ ਮੁੱਖ ਤਕਨਾਲੋਜੀ ਸਮਰੱਥਾ ਮੀਲ ਪੱਥਰ ਪ੍ਰਾਪਤ ਕੀਤਾ ਹੈ । ਐੱਲ ਸੀ ਏ ਨੇਵੀ ਝਾਕੀ ਸਮੁੰਦਰ ਵਿੱਚ ਆਈ ਐੱਨ ਐੱਸ ਵਿਕਰਮਾਦਿੱਤਿਆ ਤੋਂ ਐੱਲ ਸੀ ਏ ਨੇਵੀ ਦੇ ਕੈਰੀਅਰ ਅਪਰੇਸ਼ਨਜ਼ ਨੂੰ ਸਫ਼ਲਤਾਪੂਰਵਕ ਪ੍ਰਦਰਸਿ਼ਤ ਕਰਨ ਦੇ ਜਸ਼ਨ ਦਰਸਾਉਂਦੀ ਹੈ । ਐੱਲ ਸੀ ਏ ਨੇਵੀ ਦੀ ਝਾਕੀ ਤਿੰਨ ਸਭ ਤੋਂ ਮਹੱਤਵਪੂਰਨ ਅਪਰੇਸ਼ਨਸ — ਲੈਂਡਿੰਗ , ਟੇਕ ਆਫ਼ ਅਤੇ ਲਿਫਟ ਅਪਰੇਸ਼ਨਜ਼ ਜੋ ਇੱਕ ਕੈਰੀਅਰ ਸਮੁੰਦਰੀ ਜਹਾਜ਼ ਲਈ ਲੋੜੀਂਦੇ ਹਨ ।  ਐੱਲ ਸੀ ਏ ਨੇਵੀ ਨੇ 2020 ਵਿੱਚ ਇੱਕ ਨੱਬੇ ਮੀਟਰ ਰਨਵੇ ਤੇ ਉਤਾਰਨ ਅਤੇ 145 ਮੀਟਰ ਦੀ ਛੋਟੀ ਦੌੜ ਤੋਂ ਬਾਅਦ ਟੇਕ ਆਫ਼ ਨੂੰ ਸਫ਼ਲਤਾਪੂਰਵਕ ਪ੍ਰਦਰਸਿ਼ਤ ਕੀਤਾ ਹੈ । ਐੱਲ ਸੀ ਏ ਨੇਵੀ ਭਾਰਤ ਦੀ ਪਹਿਲੀ 4 ਪਲੱਸ ਜਨਰੇਸ਼ਨ ਸਟੋਬਾਰ (ਐੱਸ ਟੀ ਓ ਬੀ ਏ ਆਰ ( ਸਕਾਈ ਜੰਪ ਟੇਕ ਆਫ਼ ਬਟ ਅਰੈੱਸਟਡ ਰਿਕਵਰੀ ) ) ਲੜਾਕੂ ਜਹਾਜ਼ ਏਅਰ ਕਰਾਫਟ ਕੈਰੀਅਰ ਤੋਂ ਸੰਚਾਲਨਯੋਗ ਹੈ । ਭਾਰਤੀ ਨੇਵੀ ਦੇ ਕਮਾਂਡੋਰ ਅਭਿਸ਼ੇਕ ਸੀ ਗਾਂਵਦੇ ਇਸ ਝਾਕੀ ਦੇ ਕਮਾਂਡਰ ਹਨ ।
ਭਾਰਤ ਦੀਆਂ ਮੁੱਖ ਪ੍ਰਾਪਤੀਆਂ ਐਂਟੀ ਟੈਂਕ ਮਿਜ਼ਾਈਲ ਤਕਨਾਲੋਜੀਆਂ ਦੇ ਪ੍ਰਤੀਕ ਵਜੋਂ ਇਹ ਝਾਕੀ ਡੀ ਆਰ ਡੀ ਓ ਦੇ ਐਂਟੀ ਟੈਂਕ ਗਾਈਡਡ ਮਿਜ਼ਾਈਲ (ਏ ਟੀ ਜੀ ਐੱਮ) ਪ੍ਰਣਾਲੀ ਲਈ ਪੂਰੀ ਸੰਪੂਰਨਤਾ ਦਰਸਾਉਂਦੀ ਹੈ । ਇਹ ਝਾਕੀ ਐੱਨ ਏ ਜੀ , ਐੱਚ ਈ ਆਈ ਐੱਲ ਐੱਨ ਏ , ਐੱਮ ਪੀ ਏ ਟੀ ਜੀ ਐੱਨ , ਐੱਸ ਏ ਐੱਨ ਟੀ ਅਤੇ ਐੱਮ ਵੀ ਟੀ ਅਰਜੁਨ ਲਈ ਲੇਜ਼ਰ ਗਾਈਡਡ ਏ ਟੀ ਜੀ ਐੱਮ ਦਰਸਾਉਂਦੀ ਹੈ । ਏ ਟੀ ਜੀ ਐੱਮ ਝਾਕੀ ਦੀ ਪ੍ਰਤੀਨਿੱਧਤਾ ਸ਼੍ਰੀ ਸਿ਼ਲਾਦਿੱਤਿਆ ਭੌਮਿਕ ਵਿਗਿਆਨੀ ‘ਡੀ’ , ਆਰ ਡੀ ਐੱਲ ਹੈਦਰਾਬਾਦ ਦੇ ਇੱਕ ਨੌਜਵਾਨ ਵਿਗਿਆਨੀ ਕਰਨਗੇ । ਐੱਨ ਏ ਜੀ ਇੱਕ ਤੀਜੀ ਜਨਰੇਸ਼ਨ ਦੀ ਫਾਇਰ ਐਂਡ ਫਾਰਗੈੱਟ ਮਿਜ਼ਾਈਲ ਹੈ , ਜੋ ਹੈਵੀਲੀ ਫੋਟੀਫਾਈਡ ਦੁਸ਼ਮਣ ਦੇ ਟੈਂਕਾਂ ਦਾ ਮੁਕਾਬਲਾ ਕਰਦੀ ਹੈ । ਐੱਚ ਈ ਐੱਲ ਆਈ ਐੱਨ ਏ , ਹੈਲੀਕਾਪਟਰ ਰਾਹੀਂ ਐਂਟੀ ਟੈਂਕ ਮਿਜ਼ਾਈਲ ਲਾਂਚ ਕਰਨ ਵਾਲੀ ਤੀਜੀ ਜਨਰੇਸ਼ਨ ਫਾਇਰ ਐਂਡ ਫਾਰਗੈੱਟ ਮਿਜ਼ਾਈਲ ਹੈ , ਜਿਸ ਨੂੰ ਐਡਵਾਂਸਡ ਲਾਈਟ ਹੈਲੀਕਾਪਟਰ (ਏ ਐੱਲ ਐੱਚ) ਦੇ ਹਥਿਆਰਬੰਦ ਵਰਜ਼ਨ ਨਾਲ ਏਕੀਕ੍ਰਿਤ ਕਰਕੇ ਵਿਕਸਿਤ ਅਤੇ ਸੱਤ ਕਿਲੋਮੀਟਰ ਦੀ ਰੇਂਜ ਲਈ ਡਿਜ਼ਾਈਨ ਕੀਤਾ ਗਿਆ ਹੈ । ਐੱਮ ਪੀ ਏ ਟੀ ਜੀ ਐੱਨ ਇਨਫੈਨਟਰੀ ਦੀ ਵਰਤੋਂ ਲਈ ਇੱਕ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਹੈ, ਜਿਸ ਦੀ ਰੇਂਜ 2.5 ਕਿਲੋਮੀਟਰ ਫਾਇਰ ਐਂਡ ਫਾਰਗੈੱਟ ਅਤੇ ਟਾਪ ਅਟੈਕ ਦੀਆਂ ਸਮਰੱਥਾਵਾਂ ਵਾਲੀ ਹੈ । ਐੱਸ ਏ ਐੱਨ ਟੀ ਇੱਕ ਸਮਾਰਟ ਸਟੈਂਡ ਆਫ਼ ਐਂਟੀ ਟੈਂਕ ਮਿਜ਼ਾਈਲ ਹੈ , ਜਿਸ ਨੂੰ ਏਅਰ ਫੋਰਸ ਐਂਟੀ ਟੈਂਕ ਅਪਰੇਸ਼ਨਜ਼ ਲਈ ਐੱਮ ਆਈ —35  ਹੈਲੀਕਾਪਟਰ ਦੁਆਰਾ ਲਾਂਚ ਕਰਨ ਲਈ ਵਿਕਸਿਤ ਕੀਤਾ ਜਾ ਰਿਹਾ ਹੈ । ਏ ਟੀ ਜੀ ਐੱਮ , ਐੱਮ ਵੀ ਟੀ ਅਰਜੁਨ ਲਈ ਇੱਕ ਲੇਜ਼ਰ ਗਾਈਡਡ ਪੀ ਜੀ ਐੱਮ ਹੈ (ਪ੍ਰੀਸੀਜ਼ਨ ਗਾਈਡਡ ਮੁਨੀਸ਼ਨ) ਜਿਸ ਨੂੰ ਸੁਰੱਖਿਆ ਆਰਮਡ ਟੀਚਿਆਂ , ਐਕਸਪਲੋਸਿਵ ਰਿਐਕਟਰ ਆਰਮਰ (ਈ ਆਰ ਏ) ਨੂੰ ਹਰਾਉਣ ਅਤੇ ਮੁਕਾਬਲਾ ਕਰਨ ਲਈ ਅਰਜੁਨ ਟੈਂਕ ਦੇ 120 ਐੱਮ ਐੱਮ ਰਾਈਫਲਡ ਗੰਨ ਤੋਂ ਲਾਂਚ ਕੀਤਾ ਜਾਂਦਾ ਹੈ ।
ਐੱਲ ਸੀ ਏ ਤੇਜਸ ਮਾਡਲ ਵੀ ਆਈ ਆਈ ਏ ਐੱਫ ਝਾਕੀ ਦਾ ਇੱਕ ਹਿੱਸਾ ਹੈ ਅਤੇ ਇਹ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਝਾਕੀ , ਜਿਸ ਦਾ ਥੀਮ ਲੋਕਲ ਫਾਰ ਵੋਕਲ ਹੈ, ਨੂੰ ਸਿ਼ੰਗਾਰਦੀ ਹੈ । ਇਸ ਸਾਲ ਜੋ ਹੋਰ ਡੀ ਆਰ ਡੀ ਓ ਉਤਪਾਦ ਰਾਜਪੱਥ ਤੇ ਭਾਰਤੀ ਹਵਾਈ ਸੈਨਾ ਦੀ ਝਾਕੀ ਉੱਪਰ ਨਜ਼ਰ ਆਉਣਗੇ , ਉਹ ਹਨ ਅਕਾਸ਼ ਸਰਫੇਸ ਤੋਂ ਏਅਰ ਮਿਜ਼ਾਈਲ ਅਤੇ ਐੱਸਟਰਾ ਏਅਰ ਟੂ ਏਅਰ ਮਿਜ਼ਾਈਲ ।
ਡੀ ਆਰ ਡੀ ਓ ਹਥਿਆਰਬੰਦ ਸੈਨਾਵਾਂ ਲਈ ਡਿਜ਼ਾਈਨ ਅਤੇ ਵਿਕਸਿਤ ਏਜੰਸੀ ਰਹੀ ਹੈ I ਡੀ ਆਰ ਡੀ ਓ ਆਤਮਨਿਰਭਰ ਭਾਰਤ ਦੀ ਭਾਵਨ ਹੋਰ ਮਜ਼ਬੂਤ ਕਰਨ ਲਈ ਰੱਖਿਆ ਵਾਤਾਵਰਨ ਪ੍ਰਣਾਲੀ ਜਿਸ ਵਿੱਚ ਵਿਦਵਾਨ , ਉਦਯੋਗ ਅਤੇ ਰੱਖਿਆ ਪ੍ਰਣਾਲੀ ਵਿੱਚ ਅੱਤਿ ਆਧੁਨਿਕ ਸੇਵਾਵਾਂ ਵਿਕਾਸ ਕਰਨ ਲਈ ਆਪਣੇ ਭਾਈਵਾਲਾਂ ਨਾਲ ਭਾਈਵਾਲੀ ਕਰ ਰਹੀ ਹੈ ।
https://ci3.googleusercontent.com/proxy/Z55momsPlI2kicSo6F1Z1EsJsWqvzLw-qgZeNVqBPOoY3GlcKhQ8Tf5dfdue6afbIhflyMl1M3pUIls4WBiz4pixlC4BRI5u8YhXYex_XF-MSmGVzM_rGwDclg=s0-d-e1-ft#https://static.pib.gov.in/WriteReadData/userfiles/image/image001BKYV.jpghttps://ci3.googleusercontent.com/proxy/NpGVsll5NDE6ZHbu08jDGEZWfGa0kkAMzvi3GXED1JZ4JQySVyG6NDNIhp0q-QOg2DwZ4PDZPIFASDC978Lno9Af6bz0OQMsgpDnfdAKjEqmuo4YI6mIp6qQSA=s0-d-e1-ft#https://static.pib.gov.in/WriteReadData/userfiles/image/image002U5H4.jpg  

ਏ ਬੀ ਬੀ / ਐੱਨ ਏ ਐੱਮ ਪੀ ਆਈ / ਏ ਏ / ਆਰ ਏ ਜੇ ਆਈ ਬੀ



(Release ID: 1691952) Visitor Counter : 236


Read this release in: English , Urdu , Hindi , Tamil