ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਕਿਰੇਨ ਰਿਜੀਜੂ ਲੱਦਾਖ ਵਿਚ ਖੇਲੋ ਇੰਡੀਆ ਵਿੰਟਰ ਗੇਮਜ਼ ਵਿਚ ਸ਼ਾਮਲ ਹੋਏ, ਯੂਟੀ ਵਿੱਚ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਭਰੋਸਾ ਦਿੱਤਾ
Posted On:
21 JAN 2021 7:51PM by PIB Chandigarh
ਜ਼ਾਂਸਕਾਰ ਵਿੰਟਰ ਸਪੋਰਟਸ ਐਂਡ ਯੂਥ ਫੈਸਟੀਵਲ 2021 18 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਇਹ 30 ਜਨਵਰੀ 2021 ਤੱਕ ਚੱਲੇਗਾ। ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੀ ਸੁੰਦਰ ਜ਼ਾਂਸਕਾਰ ਵੈਲੀ ਵਿੱਚ ਆਊਟਡੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਲੱਦਾਖ ਪ੍ਰਸ਼ਾਸਨ ਦੁਆਰਾ ਆਯੋਜਿਤ, ਇਸ ਪਹਿਲੇ ਜ਼ਾਂਸਕਾਰ ਵਿੰਟਰ ਸਪੋਰਟਸ ਅਤੇ ਯੂਥ ਫੈਸਟੀਵਲ ਵਿੱਚ ਚਾਦਰ ਟਰੈੱਕ, ਸਨੋਅ ਸਕੀਇੰਗ, ਸਨੋਅ ਸਕੂਟਰ ਅਤੇ ਹਾਈਕਿੰਗ, ਆਈਸ ਹਾਕੀ ਸਮੇਤ ਹੋਰ ਬਹੁਤ ਕੁੱਝ ਮੁੱਖ ਆਕਰਸ਼ਣ ਹਨ।
ਕੇਂਦਰੀ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਇਸ ਫੈਸਟੀਵਲ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਉਹ ਲੇਹ ਅਤੇ ਲੱਦਾਖ ਦੇ ਹਰ ਪਿੰਡ ਵਿੱਚ ਖੇਡ ਸੁਵਿਧਾਵਾਂ ਪੈਦਾ ਕਰਨਗੇ। ਸ਼੍ਰੀ ਰਿਜੀਜੂ ਨੇ ਕਿਹਾ “ਅਗਲੇ 2 ਤੋਂ ਢਾਈ ਸਾਲਾਂ ਵਿੱਚ, ਅਸੀਂ ਕਰਗਿਲ, ਲੇਹ ਅਤੇ ਆਸ ਪਾਸ ਦੇ ਸਾਰੇ ਛੋਟੇ ਜ਼ਿਲ੍ਹਿਆਂ ਵਿੱਚ ਖੇਡ ਸੁਵਿਧਾਵਾਂ ਮੁਹੱਈਆ ਕਰਾਂਗੇ। ਅਸੀਂ ਐਸਟ੍ਰੋ ਟਰਫ਼, ਅਥਲੈਟਿਕਸ ਸਿੰਥੈਟਿਕ ਟਰੈਕ, ਤੀਰਅੰਦਾਜ਼ੀ ਕੇਂਦਰ ਅਤੇ ਹੋਰ ਕਈ ਕੁੱਝ ਮੁਹੱਈਆ ਕਰਵਾਵਾਂਗੇ। ਅਸੀਂ ਲੱਦਾਖ ਨੂੰ ਭਾਰਤ ਦਾ ਸਭ ਤੋਂ ਵੱਡਾ ਆਈਸ ਹਾਕੀ ਸੈਂਟਰ ਵੀ ਪ੍ਰਦਾਨ ਕਰਾਂਗੇ।"
************
ਐੱਨਬੀ/ਓਏ
(Release ID: 1691779)
Visitor Counter : 163