ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸੱਕਤਰ ਨੇ ਮਾਹਵਾਰੀ ਸਵੱਛਤਾ ਬਾਰੇ ਇੱਕ ਵੈਬੀਨਾਰ ਦੀ ਪ੍ਰਧਾਨਗੀ ਕੀਤੀ


ਕਿਹਾ ਕਿ ਲੋਕਾਂ ਨੂੰ ਸਿਖਿਅਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਅੰਤਰ-ਰਾਜ ਕਨਵਰਜੈਂਸ ਦੇ ਮਜ਼ਬੂਤ ਢਾਂਚੇ ਨੂੰ ਸਥਾਪਿਤ ਕਰਨ ਦੀ ਜ਼ਰੂਰਤ ਹੈ

Posted On: 21 JAN 2021 6:32PM by PIB Chandigarh

 ਸ਼੍ਰੀ ਰਾਮ ਮੋਹਨ ਮਿਸ਼ਰਾ, ਸਕੱਤਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਅੱਜ ਦਿੱਲੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਆਯੋਜਿਤ ਮਾਹਵਾਰੀ ਸਵੱਛਤਾ ਬਾਰੇ ਇੱਕ ਵੈਬੀਨਾਰ ਦੀ ਪ੍ਰਧਾਨਗੀ ਕੀਤੀ।  21 ਜਨਵਰੀ ਤੋਂ 26 ਜਨਵਰੀ, 2021 ਤੱਕ ਨੈਸ਼ਨਲ ਗਰਲ ਚਾਈਲਡ ਵੀਕ ਸਮਾਰੋਹਾਂ ਦੇ ਹਿੱਸੇ ਵਜੋਂ, ਡਬਲਯੂਸੀਡੀ ਮੰਤਰਾਲੇ ਦੁਆਰਾ ਛੋਟੀਆਂ ਬੱਚੀਆਂ, ਅੱਲੜ੍ਹ ਲੜਕੀਆਂ ਅਤੇ ਮਹਿਲਾਵਾਂ ਨਾਲ ਸਬੰਧਿਤ ਮੁੱਦਿਆਂ 'ਤੇ ਵੈਬੀਨਾਰਾਂ ਦੀ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

 

 ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮਿਸ਼ਰਾ ਨੇ ਕਿਹਾ ਕਿ ਲੜਕੀਆਂ ਦੇ ਮਾਹਵਾਰੀ ਸਮੇਂ ਉਨ੍ਹਾਂ ਦਾ ਸਹਿਯੋਗ ਕਰਨ ਅਤੇ ਜਵਾਨੀ ਨਾਲ ਜੁੜੇ ਹੋਰ ਮੁੱਦਿਆਂ ਸਬੰਧੀ ਸਮਾਜ ਨੂੰ ਜਾਗਰੂਕ ਕਰਨ ਵਿੱਚ ਨਿਰੰਤਰ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ। ਮਾਹਵਾਰੀ ਸੰਬੰਧੀ ਸਮਾਜਿਕ-ਸਭਿਆਚਾਰਕ ਸੂਖਮ ਪਹਿਲੂਆਂ ਦਾ ਜ਼ਿਕਰ ਕਰਦਿਆਂ ਸਕੱਤਰ ਨੇ ਕਿਹਾ ਕਿ ਲੋਕਾਂ ਨੂੰ ਸਿਖਿਅਤ ਕਰਨ, ਜਾਗਰੂਕਤਾ ਪੈਦਾ ਕਰਨ ਅਤੇ ਇਸ ਨਾਲ ਜੁੜੀਆਂ ਮਿੱਥਾਂ ਦਾ ਖੰਡਨ ਕਰਨ ਲਈ ਅੰਤਰ-ਰਾਜ ਕਨਵਰਜੈਂਸ ਦੇ ਇੱਕ ਮਜਬੂਤ ਢਾਂਚੇ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਵਿਦਿਅਕ ਅਤੇ ਪੰਚਾਇਤੀ ਸੰਸਥਾਵਾਂ, ਸਿਹਤ ਕਰਮਚਾਰੀਆਂ, ਮਾਵਾਂ, ਰਿਸ਼ਤੇਦਾਰਾਂ ਅਤੇ ਸਾਥੀ ਸਮੂਹਾਂ ਦੀ ਭੂਮਿਕਾ ਹਰ ਕਿਸੇ ਨੂੰ ਇਸ ਸਰੀਰਕ ਪ੍ਰਕਿਰਿਆ ਪ੍ਰਤੀ ਸੰਵੇਦਨਸ਼ੀਲ ਕਰਨ ਵਿਚ ਮਹੱਤਵਪੂਰਣ ਹੈ ਜੋ ਕੁਦਰਤੀ ਹੈ। ਉਨ੍ਹਾਂ ਸਾਰੇ ਹਿਤਧਾਰਕਾਂ ਨੂੰ ਲੜਕੀਆਂ ਨੂੰ ਸਿੱਖਿਆ, ਗਿਆਨ ਅਤੇ ਭਾਵਨਾਤਮਕ ਸਹਾਇਤਾ ਦੇ ਸਮਰਥਨ ਲਈ ਇਸ ਯਾਤਰਾ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। 

 

 ਡਾ. ਸੁਮੀਤ ਮਲਹੋਤਰਾ, ਅਡੀਸ਼ਨਲ ਪ੍ਰੋਫੈਸਰ, ਕਮਿਊਨਿਟੀ ਮੈਡੀਸਨ ਸੈਂਟਰ, ਏਮਜ਼ ਇਸ ਮੌਕੇ ਪ੍ਰਮੁੱਖ ਭਾਸ਼ਣਕਾਰ ਸਨ।  ਉਨ੍ਹਾਂ ਮਾਹਵਾਰੀ ਦੇ ਦੌਰਾਨ ਸਿਹਤ ਅਤੇ ਸਫਾਈ ਦਾ ਪ੍ਰਬੰਧਨ ਕਰਨ ਦੇ ਤਰੀਕੇ ਬਾਰੇ ਇੱਕ ਬਹੁਤ ਹੀ ਸੂਝਵਾਨ ਭਾਸ਼ਣ ਦਿੱਤਾ ਅਤੇ ਮਾਹਵਾਰੀ ਦੇ ਵਿਭਿੰਨ ਪਹਿਲੂਆਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਕੀਤੀ। ਤੇਲੰਗਾਨਾ, ਮੇਘਾਲਿਆ, ਮਨੀਪੁਰ, ਨਾਗਾਲੈਂਡ, ਅਤੇ ਗੁਜਰਾਤ ਸਮੇਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਭਾਗ ਲੈਣ ਵਾਲੇ ਵੈਬੀਨਾਰ ਵਿੱਚ ਸ਼ਾਮਲ ਹੋਏ। ਵੈਬੀਨਾਰ ਵਿੱਚ ਸਿਹਤ ਅਤੇ ਪਰਿਵਾਰ ਮੰਤਰਾਲੇ ਅਤੇ ਡਬਲਯੂਸੀਡੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।

                 

                                                                    **********


 

ਬੀਵਾਈ/ਟੀਐੱਫਕੇ



(Release ID: 1691776) Visitor Counter : 115


Read this release in: English , Urdu , Hindi , Tamil , Telugu