ਜਹਾਜ਼ਰਾਨੀ ਮੰਤਰਾਲਾ

ਗੁਜਰਾਤ ਦੇ ਕੱਛ ਵਿਖੇ ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੀ ‘ਚਿੰਤਨ ਬੈਠਕ’ ਅੱਜ ਸਮਾਪਤ ਹੋਈ


‘ਸਾਡਾ ਵੱਡਾ ਟੀਚਾ ਭਾਰਤ ਦੀ ਸਮੁੰਦਰੀ ਸ਼ਾਨ ਨੂੰ ਮੁੜ ਹਾਸਲ ਕਰਨਾ ਹੈ। ਇਸ ਚਿੰਤਨ ਬੈਠਕ ਨਾਲ, ਮੈਰੀਟਾਈਮ ਇੰਡੀਆ ਵਿਜ਼ਨ -2030 ਨੂੰ ਅੰਤਮ ਰੂਪ ਦਿੱਤਾ ਗਿਆ ਹੈ ਅਤੇ ਇਹ ਜਲਦੀ ਹੀ ਲਾਗੂ ਕੀਤੇ ਜਾਣ ਲਈ ਤਿਆਰ ਹੈ: ਸ਼੍ਰੀ ਮਨਸੁਖ ਮਾਂਡਵੀਆ

Posted On: 23 JAN 2021 5:41PM by PIB Chandigarh

 ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ  ਮੰਤਰਾਲੇ ਦੀ ਤਿੰਨ ਰੋਜ਼ਾ ‘ਚਿੰਤਨ ਬੈਠਕ’ ਅੱਜ ਸਮਾਪਤ ਹੋ ਗਈ। ਚਿੰਤਨ ਬੈਠਕ ਇੱਕ ਵਿਆਪਕ ਬੁੱਧੀਸ਼ੀਲ ਸੈਸ਼ਨ ਹੈ, ਜਿਸ ਦੀ ਪ੍ਰਧਾਨਗੀ, ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਨੇ ਕੀਤੀ, ਜਿਸ ਵਿੱਚ ਸਾਰੀਆਂ ਵੱਡੀਆਂ ਬੰਦਰਗਾਹਾਂ ਦੇ ਚੇਅਰਪਰਸਨ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਇਹ 21 ਜਨਵਰੀ ਤੋਂ 23 ਜਨਵਰੀ, 2021 ਦੌਰਾਨ ਟੈਂਟ ਸਿਟੀ- ਧੋਰਡੋ, ਕੱਛ, ਗੁਜਰਾਤ ਵਿਚ ਹੋਈ ਸੀ।

 

 ਭਿੰਨ-ਭਿੰਨ ਸੈਸ਼ਨਾਂ ਵਿੱਚ ਨਵੀਆਂ ਪਹਿਲਾਂ ਸ਼ਾਮਲ ਕੀਤੀਆਂ ਗਈਆਂ ਜਿਵੇਂ ਕਿ ਸ਼ਹਿਰੀ ਆਵਾਜਾਈ ਲਈ ਭਾਰਤ ਦੇ ਸਮੁੱਚੇ ਤੱਟਵਰਤੀ ਖੇਤਰ ਨੂੰ ਕਵਰ ਕਰਦੇ ਸਮੁੰਦਰੀ ਤੱਟ ਦੇ ਰਸਤਿਆਂ ਦੀ ਪਹਿਚਾਣ ਕੀਤੀ ਗਈ। ਮੇਜਰ ਪੋਰਟਾਂ ਦੀਆਂ ਕੋਰ ਅਤੇ ਗੈਰ-ਕੋਰ ਸੰਪਤੀਆਂ ਦੀ ਦਕਸ਼ ਵਰਤੋਂ ਬਾਰੇ ਵਿਚਾਰ ਕੀਤਾ ਗਿਆ। ਸੈਸ਼ਨਾਂ ਦੌਰਾਨ ਵਿਭਿੰਨ ਟੈਕਨੋਲੋਜੀਆਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਬਿਗਡਾਟਾ, ਜੀਓ ਫੈਂਸਿੰਗ, ਬੰਦਰਗਾਹਾਂ ਵਿੱਚ ਡਾਟਾ ਸੰਚਾਲਿਤ ਟ੍ਰੈਫਿਕ ਪ੍ਰਬੰਧਨ, ਆਈਓਟੀ ਅਧਾਰਿਤ ਟਰੱਕ ਪਲਾਟੂਨਿੰਗ, ਜੀਆਈਐੱਸ ਅਧਾਰਿਤ ਕਾਰਗੋ ਟਰੈਕਿੰਗ ਆਦਿ ਬਾਰੇ ਅਤੇ ਜਿਵੇਂ ਕਿ ਮੈਰੀਟਾਈਮ ਇੰਡੀਆ ਵਿਜ਼ਨ -2030 ਵਿੱਚ ਕਲਪਨਾ ਕੀਤੀ ਗਈ ਹੈ, ਪੋਰਟਾਂ ਨੂੰ ‘ਸਮਾਰਟ ਪੋਰਟਾਂ’ ਵਿੱਚ ਬਦਲਣ ਲਈ ਮੇਜਰ ਪੋਰਟਾਂ ਦੇ ਕੰਮ ਨੂੰ ਸਰਲ ਅਤੇ ਆਸਾਨ ਕਿਵੇਂ ਬਣਾਇਆ ਜਾਵੇ ਅਤੇ ਅੱਗੇ ਇੰਟੈਲੀਜੈਂਟ ਪੋਰਟਾਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਵੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। 

 

 ਇੰਡੀਅਨ ਪੋਰਟਸ ਐਸੋਸੀਏਸ਼ਨ ਦੇ ਪੁਨਰਗਠਨ ਦੀਆਂ ਸੰਭਾਵਨਾਵਾਂ, ਭਾਰਤ ਵਿੱਚ ਸਮੁੰਦਰੀ ਵਿਵਾਦਾਂ ਨੂੰ ਹੱਲ ਕਰਨ ਲਈ, ਦੂਜੇ ਦੇਸ਼ਾਂ ਵਿੱਚ ਜਾਣ ਦੀ ਬਜਾਏ, ਭਾਰਤ ਦਾ ਪਹਿਲਾ ਮੈਰੀਟਾਈਮ ਆਰਬਿਟਰੇਸ਼ਨ ਸੈਂਟਰ ਬਣਾਉਣ ਦੀ ਸੰਭਾਵਨਾ ਬਾਰੇ ਵੀ ਵਿਚਾਰ ਕੀਤਾ ਗਿਆ। ਮੇਜਰ ਪੋਰਟਾਂ 'ਤੇ ਭੀੜ ਅਤੇ ਬੋਝ ਨੂੰ ਘਟਾਉਣ ਅਤੇ ਵਧੇਰੇ ਮਾਲ ਨੂੰ ਆਕਰਸ਼ਿਤ ਕਰਨ ਲਈ ਸੈਟੇਲਾਈਟ ਬੰਦਰਗਾਹਾਂ ਸਥਾਪਤ ਕਰਨ ਦੀਆਂ ਸੰਭਾਵਨਾਵਾਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

 

 ਰੋ-ਰੋਅ ਅਤੇ ਰੋਪੈਕਸ ਫੈਰੀ ਸਰਵਿਸਿਜ਼ ਦੇ ਪ੍ਰਸਤਾਵਿਤ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ ਦੀ ਸਮੀਖਿਆ ਕੀਤੀ ਗਈ। ਸਮੁੰਦਰੀ ਹਵਾਈ ਜਹਾਜ਼ਾਂ ਦੇ ਓਪਰੇਸ਼ਨਾਂ ਦੇ ਨਵੇਂ ਪ੍ਰਸਤਾਵਿਤ ਸਥਾਨਾਂ ਦੀ ਸਮੀਖਿਆ ਕਰਦਿਆਂ, ਇਹ ਨੋਟ ਕੀਤਾ ਗਿਆ ਸੀ ਕਿ ਸੀਪਲੇਨਜ਼ ਦੇ ਐਕਸਪ੍ਰੈਸ਼ਨ ਆਫ਼ ਇੰਟਰਸਟ (ਈਓਆਈ) ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਹੈ। ਕੋਸਟਲ ਕਾਰਗੋ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਦੀ ਪੜਚੋਲ ਕੀਤੀ ਗਈ। ਸਾਰੀਆਂ ਪ੍ਰਮੁੱਖ ਬੰਦਰਗਾਹਾਂ ਵਿੱਚ 2035 ਤੱਕ ਮਨੁੱਖ ਸ਼ਕਤੀ ਯੋਜਨਾ ਦੇ ਰੋਡ-ਮੈਪ ਦੀ ਵੀ ਜਾਂਚ ਕੀਤੀ ਗਈ।

 

 ਆਪਣੀ ਸਮਾਪਤੀ ਟਿੱਪਣੀ ਕਰਦਿਆਂ ਸ੍ਰੀ ਮਨਸੁੱਖ ਮਾਂਡਵੀਆ ਨੇ ਕਿਹਾ, “ਸਾਡਾ ਵੱਡਾ ਟੀਚਾ ਭਾਰਤ ਦੀ ਸਮੁੰਦਰੀ ਸ਼ਾਨ ਨੂੰ ਮੁੜ ਪ੍ਰਾਪਤ ਕਰਨਾ ਹੈ। ਇਸ ਚਿੰਤਨ ਬੈਠਕ ਨਾਲ, ਸਾਰੇ ਮੇਜਰ ਪੋਰਟਾਂ ਵਿਚਕਾਰ ਤਾਲਮੇਲ ਵਧੇਰੇ ਸੁਚਾਰੂ ਹੋ ਜਾਵੇਗਾ ਅਤੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵਧੇਰੇ ਸਹਿਜਤਾ ਨਾਲ ਕੰਮ ਕਰਨ ਦੇ ਯੋਗ ਹੋਵੇਗਾ।  

ਚਿੰਤਨ ਦੇ ਅੰਤਲੇ ਦਿਨ, ਮੈਂ ਖੁਸ਼ ਹਾਂ ਅਤੇ ਨਾਲ ਹੀ ਆਸਵੰਦ ਹਾਂ ਕਿ ਮੈਰੀਟਾਈਮ ਇੰਡੀਆ ਵਿਜ਼ਨ -2030 ਜਿਸ ਨੂੰ ਕਿ ਅੰਤਮ ਰੂਪ ਦੇ ਦਿੱਤਾ ਗਿਆ ਹੈ, ਜਲਦੀ ਹੀ ਲਾਗੂ ਕਰਨ ਲਈ ਤਿਆਰ ਹੈ। ਮੈਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਦੇ ਚੇਅਰਪਰਸਨ ਅਤੇ ਅਧਿਕਾਰੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਭਾਰਤ ਨੂੰ ਇੱਕ ਮੈਰੀਟਾਈਮ ਲੀਡਰ ਵਜੋਂ ਵਿਸ਼ਵ ਦੇ ਨਕਸ਼ੇ ਉੱਤੇ ਲਿਆਉਣ ਲਈ ਆਸ਼ਾਵਾਦੀ ਭਾਵਨਾ, ਲਗਨ ਅਤੇ ਪ੍ਰੇਰਨਾ ਨਾਲ ਕੰਮ ਕਰਨ।”

 

***********

 ਏਪੀ

 



(Release ID: 1691772) Visitor Counter : 160