ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਘੱਟ ਲਾਗਤ ਵਾਲਾ ਨਵੀਨਕਾਰੀ ਦਖ਼ਲ ਮਹਾਰਾਸ਼ਟਰ ਦੇ ਸ਼ਹਿਰਾਂ ਵਿੱਚ ਜਲ ਆਪੂਰਤੀ ਦੀਆਂ ਚੁਣੌਤੀਆਂ ਦੇ ਨਾਲ ਨਜਿੱਠਣ ਵਿੱਚ ਸਹਾਇਕ ਹੈ


ਇਹ ਸਮਾਧਾਨ ਮਹਿੰਗੇ ਇਨਫਰਾਸਟਰੱਕਚਰ ਘਟਕਾਂ ਦੀ ਲੋੜ ਨੂੰ ਘੱਟ ਕਰਨਗੇ ਅਤੇ ਯੋਜਨਾ ਦੇ ਸੰਚਾਲਨ ਵਿੱਚ ਸੁਧਾਰ ਕਰਨਗੇ

Posted On: 23 JAN 2021 11:24AM by PIB Chandigarh

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਲਗਭਗ 20,000 ਦੀ ਆਬਾਦੀ ਵਾਲੇ ਦੋ ਛੋਟੇ ਕਸਬੇ ਇਸ ਗੱਲ ਦੇ ਲਈ ਇੱਕ ਆਦਰਸ਼ ਬਣ ਗਏ ਹਨ ਕਿ ਕਿਵੇਂ ਪਾਣੀ ਦੀ ਅਪੂਰਤੀ ਦੇ ਘੱਟ ਆਉਣ ਨਾਲ, ਪਾਣੀ ਦੀ ਕਮੀ, ਪਾਣੀ ਦੇ ਵਿਗੜਦੇ ਬੁਨਿਆਦੀ ਢਾਂਚੇ ਜਿਹੀਆਂ ਚੁਣੌਤੀਆਂ ਨਾਲ ਉਚਿਤ ਕੀਮਤ ’ਤੇ ਨਜਿੱਠਿਆ ਜਾ ਸਕਦਾ ਹੈ|

ਭਾਰਤੀ ਤਕਨਾਲੋਜੀ ਸੰਸਥਾਨ ਆਈਆਈਟੀ - ਬੰਬੇ ਮੌਜੂਦਾ ਪਾਈਪ ਦੇ ਜ਼ਰੀਏ ਜਲ ਵਿਤਰਣ ਨੈੱਟਵਰਕ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਲਈ ਇੱਕ ਦਖ਼ਲ ਦੇ ਰੂਪ ਵਿੱਚ ‘ਮਲਟੀਪਲ ਆਊਟਲੈਟਸ’ ਦੇ ਨਾਲ ਅੱਗੇ ਆਇਆ ਹੈ| ਦਖ਼ਲ ਵਿੱਚ ਸ਼ੈਡਿਊਲਿੰਗ ਅਤੇ ਵਿਕੇਂਦਰੀਕ੍ਰਿਤ ਬੁਨਿਆਦੀ ਢਾਂਚੇ ਦੀ ਵਰਤੋਂ ਦੁਆਰਾ ਅਨੁਕੂਲਕ ਜਲ ਆਪੂਰਤੀ ਸੰਚਾਲਨ ਦੀ ਇੱਕ ਨਵੀਂ ਰਣਨੀਤੀ ਸ਼ਾਮਲ ਹੈ|

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) - ਜਲ ਤਕਨਾਲੋਜੀ ਉਪਕਰਮ, ਭਾਰਤੀ ਤਕਨਾਲੋਜੀ ਸੰਸਥਾਨ - ਆਈਆਈਟੀ ਬੰਬੇ ਅਤੇ ਆਈਆਈਟੀ ਮਦਰਾਸ ਦੇ ਸਹਿਯੋਗ ਨਾਲ, ਸਥਾਨਕ ਗ੍ਰਾਮ ਪੰਚਾਇਤ ਦੀ ਭਾਗੀਦਾਰੀ ਦੇ ਨਾਲ, ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਕਸਬਿਆਂ ਸਫਾਲੇ ਅਤੇ ਉਮਰਪਾੜਾਂ ਵਿੱਚ ਸਮਾਧਾਨ ਲਾਗੂ ਕੀਤਾ ਗਿਆ ਹੈ| ਵਰਤਮਾਨ ਵਿੱਚ ਇੱਥੇ ਇੱਕ ਬਹੁ ਗ੍ਰਾਮ ਜਲ ਆਪੂਰਤੀ ਪ੍ਰਣਾਲੀ ਨਾਲ ਪਾਣੀ ਉਪਲਬਧ ਕਰਾਇਆ ਗਿਆ ਹੈ|

ਇਹ ਸਮਾਧਾਨ ਮਹਿੰਗੇ ਇਨਫ੍ਰਾਸਟਰੱਕਚਰ ਘਟਕਾਂ ਦੀ ਲੋੜ ਨੂੰ ਘੱਟ ਕਰਨਗੇ ਅਤੇ ਯੋਜਨਾ ਦੇ ਸੰਚਾਲਨ ਵਿੱਚ ਸੁਧਾਰ ਕਰਨਗੇ| ਆਮ ਤੌਰ ’ਤੇ, 2000 ਲੋਕਾਂ ਦੀ ਆਬਾਦੀ ਦੇ ਲਈ, ਰਵਾਇਤੀ ਰੂਪ ਨਾਲ, ਈਐੱਸਆਰ (ਅੱਧੇ ਦਿਨ ਦੀ ਭੰਡਾਰਣ ਸਮਰੱਥਾ) ਦੇ ਲਈ ਲਗਪਗ 10 ਲੱਖ ਰੁਪਏ ਦੀ ਲਾਗਤ ਦੀ ਲੋੜ ਹੋਵੇਗੀ| ਜਦੋਂਕਿ ਕਈ ਆਉਟਲੇਟਸ ਦੇ ਨਾਲ ਸਾਫਟ ਦੇ ਲਈ ਸਿਰਫ 2 ਲੱਖ ਰੁਪਏ ਦੀ ਲਾਗਤ ਆਉਂਦੀ ਹੈ| 2011 ਦੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ 2000 ਤੋਂ ਘੱਟ ਆਬਾਦੀ ਵਾਲੇ ਅਜਿਹੇ ਪੰਜ ਲੱਖ ਨਿਵਾਸ ਸਥਾਨ ਹਨ| ਇਸ ਲਈ, ਕਈ ਆਊਟਲੇਟਾਂ ਦੇ ਨਾਲ ਸ਼ਾਫਟ ਨੂੰ ਅਪਨਾਉਣ ਨਾਲ ਮੌਜੂਦਾ ਸਰਕਾਰਾਂ ਦਾ ਜਲ ਜੀਵਨ ਮਿਸ਼ਨ ਅਤੇ ਹੋਰ ਸ਼ਹਿਰੀ ਜਲ ਅਪੂਰਤੀ ਪ੍ਰਣਾਲੀਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਖਰਚੇ ਨੂੰ ਬਚਾਇਆ ਜਾ ਸਕੇਗਾ| ਲਾਗਤ ਤੋਂ ਇਲਾਵਾ, ਸ਼ਾਫਟ ਵਿੱਚ ਬਹੁ-ਪੱਧਰੀ ਪ੍ਰਾਵਧਾਨ ਨਾਲ ਪਰਿਚਾਲਣ ਵਿੱਚ ਆਸਾਨੀ, ਬਿਹਤਰ ਦਬਾਓ ਪ੍ਰਬੰਧਨ ਅਤੇ ਭਵਿੱਖ ਵਿੱਚ ਜਨਸੰਖਿਆ ਵਾਧੇ ਦੇ ਲਈ ਬਿਹਤਰ ਸਮਾਧਾਨ ਪ੍ਰਦਾਨ ਕਰਦਾ ਹੈ| ਇਹ ਘੱਟ ਲਾਗਤ ਵਾਲਾ ਦਖਲ, ਜਿਸਨੇ ਮਹਿੰਗੇ ਬੁਨਿਆਦੀ ਢਾਂਚੇ ਦੇ ਘਟਕਾਂ ਦੀ ਲੋੜ ਨੂੰ ਘੱਟ ਕਰ ਦਿੱਤਾ ਹੈ ਅਤੇ ਯੋਜਨਾ ਦੇ ਸੰਚਾਲਨ ਵਿੱਚ ਸੁਧਾਰ ਕੀਤਾ ਹੈ| ਜਲ ਸ਼ਕਤੀ ਮੰਤਰਾਲੇ ਦੁਆਰਾ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਦੇ ਹਿੱਸੇ ਦੇ ਰੂਪ ਵਿੱਚ ਲਾਗੂ ਕਰਨ ਦੇ ਲਈ ਸਿਫ਼ਾਰਸ਼ ਕੀਤੀ ਗਈ ਹੈ| ਕਈ ਸਰਵਜਨਿਕ ਸਵਾਸਥ, ਇੰਜੀਨੀਅਰਿੰਗ ਵਿਭਾਗ, ਨਗਰ ਨਿਗਮ ਅਤੇ ਜਲ ਪ੍ਰਾਧੀਕਰਨ ਇਨ੍ਹਾਂ ਸਮਾਧਾਨਾਂ ਨੂੰ ਅਪਨਾਉਣ ਦੇ ਲਈ ਅੱਗੇ ਆਏ ਹਨ ਕਿਉਂਕਿ ਇਸ ਨਾਲ ਵੱਡੀ ਲਾਗਤ ਵਿੱਚ ਧਨ ਦੀ ਬੱਚਤ ਹੋਵੇਗੀ|

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਮਰਥਿਤ ਜਲ ਤਕਨਾਲੋਜੀ ਪਹਿਲ ਦੇ ਤਹਿਤ ਮੰਗ ਆਧਾਰਤ ਕਨਵਰਜਿੰਸ ਜਲ ਸਮਾਧਾਨ ਦੇ ਲਈ ਮਹਿੰਗੇ ਬੁਨਿਆਦੀ ਢਾਂਚੇ ਦੇ ਘਟਕਾਂ ਦੀ ਲੋੜ ਨੂੰ ਘੱਟ ਕਰੇਗਾ ਅਤੇ ਯੋਜਨਾ ਦੇ ਸੰਚਾਲਨ ਵਿੱਚ ਸੁਧਾਰ ਕਰੇਗਾ|

ਚਿੱਤਰ: ਪਰਿਯੋਜਨਾ ਦੀ ਜਗ੍ਹਾ ਦੇ ਚਿੱਤਰ

*****

ਐੱਨਬੀ/ ਕੇਜੀਐੱਸ/ (ਡੀਐੱਸਟੀ ਮੀਡੀਆ ਸੈੱਲ)



(Release ID: 1691765) Visitor Counter : 126