ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਫਿਲਮ ਦਾ ਇਤਿਹਾਸ ਫਿਲਮ ਸਿੱਖਿਆ ਦਾ ਕੇਂਦਰੀ ਹਿੱਸਾ ਹੈ: ਇੱਫੀ 51 ਮਾਸਟਰ ਕਲਾਸ ਵਿੱਚ ਐੱਫਟੀਆਈਆਈ ਪ੍ਰੋਫੈਸਰ, ਪੰਕਜ ਸਕਸੈਨਾ

 

ਅਤੀਤ ਅਕਸਰ ਵਰਤਮਾਨ ਨੂੰ ਰੂਪ ਦਿੰਦਾ ਹੈ। ਫਿਲਮੀ ਇਤਿਹਾਸ ਫਿਲਮ ਸਿੱਖਿਆ ਦਾ ਕੇਂਦਰੀ ਹਿੱਸਾ ਹੈ। ਉਨ੍ਹਾਂ ਨੂੰ ਸਮਝਣਾ ਮਹੱਤਵਪੂਰਨ ਹੈ ਜਿਨ੍ਹਾਂ ਨੇ ਸਿਨੇਮਾ ਦੀ ਸ਼ੁਰੂਆਤ ਕੀਤੀ। ਸ੍ਰਿਸ਼ਟੀ ਨੂੰ ਸਮਝਣ ਲਈ, ਸਿਰਜਣਹਾਰ ਨੂੰ ਸਮਝਣਾ ਪਏਗਾ।ਇਹ ਗੱਲ ਫਿਲਮ ਨਿਰਮਾਤਾ, ਮੀਡੀਆ ਸਲਾਹਕਾਰ, ਸਿਨੇਮਾ ਅਕਾਦਮਿਕ ਅਤੇ ਲੇਖਕ ਪ੍ਰੋ. ਪੰਕਜ ਸਕਸੈਨਾ ਨੇ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੌਰਾਨ ਆਯੋਜਿਤ ਸਿਨੇਮਾ ਦੀ ਸ਼ੁਰੂਆਤਵਿਸ਼ੇ 'ਤੇ ਇੱਕ ਇੱਫੀ 51 ਵਰਚੁਅਲ ਮਾਸਟਰ ਕਲਾਸ ਵਿੱਚ ਆਖੀ।

 

 

 

ਪ੍ਰੋ: ਸਕਸੈਨਾ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਬਣੀਆਂ ਫਿਲਮਾਂ ਦੇ ਜ਼ਰੀਏ ਸਿਨੇਮਾ ਦੇ ਇਤਿਹਾਸ ਦੀ ਜਾਣ-ਪਛਾਣ ਦਿੱਤੀ। ਉਨ੍ਹਾਂ ਫਿਲਮ ਨਿਰਮਾਣ ਦੇ ਸ਼ੁਰੂਆਤੀ ਯੁੱਗ ਨਾਲ ਸਬੰਧਤ ਕੁਝ ਪੁਰਾਣੀਆਂ ਕਾਲੀਆਂ-ਚਿੱਟੀਆਂ ਫਿਲਮਾਂ ਸਾਂਝੀਆਂ ਕੀਤੀਆਂ। ਇਨ੍ਹਾਂ ਵਿੱਚ ਫ੍ਰੈਂਚ ਫਿਲਮ ਨਿਰਮਾਤਾ ਐਲਿਸ ਗਾਈ ਬਲੇਚੀ ਦੀਆਂ ਬਣੀਆਂ ਫਿਲਮਾਂ ਵੀ ਸ਼ਾਮਲ ਸਨ, ਜੋ ਆਪਣੇ ਪਹਿਲੇ ਕੈਰੀਅਰ ਤੋਂ ਸਟੈਨੋ ਟਾਈਪਿਸਟ ਵਜੋਂ ਫਿਲਮ ਨਿਰਮਾਣ ਵਿੱਚ ਚਲੀ ਗਈ ਸੀ। ਲੋਕ 1890 ਵਿੱਚ ਚਲਦੀਆਂ ਤਸਵੀਰਾਂ ਦੇਖ ਕੇ ਬਹੁਤ ਖ਼ੁਸ਼ ਹੋਏ। ਐਲਿਸ ਨੇ ਇੱਕ ਹਜ਼ਾਰ ਦੇ ਨੇੜੇ-ਤੇੜੇ ਫਿਲਮਾਂ ਬਣਾਈਆਂ, ਜਿਸ ਵਿੱਚ 1896 ਦੀ ਮੂਕ ਫਿਲਮ, ਦਿ ਫੇਅਰੀ ਆਫ ਕੈਬੇਜਜ਼ / ਲਾ ਫੀ ਆਕਸ ਚੌਕਸ ਵੀ ਸ਼ਾਮਲ ਹੈ।

 

 

 

ਉਨ੍ਹਾਂ ਫ੍ਰੈਂਚ ਜਾਦੂਗਰ ਜਾਰਜ ਮਾਲੀਅਸ ਦੀ ਉਦਾਹਰਣ ਵੀ ਦਿੱਤੀ, ਜੋ ਆਪਣੀ 1902 ਦੀ ਐਡਵੈਂਚਰ ਫਿਲਮ 'ਅ ਟ੍ਰਿੱਪ ਟੂ ਮੂਨ' ਲਈ ਮਸ਼ਹੂਰ ਹੈ। ਪ੍ਰੋਫੈਸਰ ਨੇ ਕਿਹਾ ਕਿ ਮਾਲੀਅਸ ਨੂੰ ਸਿਨੇਮਾ ਵਿੱਚ ਜਾਦੂ ਦਾ ਉਹੀ ਗੁਣ ਮਿਲਿਆ ਅਤੇ ਉਹ ਫਿਲਮ ਨਿਰਮਾਤਾ ਬਣ ਗਿਆ।

 

 

 

ਇੱਕ ਹੋਰ ਉਦਾਹਰਣ ਦਿੱਤੀ ਜੋ ਐਡਵਿਨ ਪੋਰਟਰ ਦੀ ਹੈ ਜੋ ਥੌਮਸ ਐਡੀਸਨ ਦੇ ਨਾਲ ਪ੍ਰੋਜੈਕਸ਼ਨਿਸਟ ਵਜੋਂ ਕੰਮ ਕਰ ਰਿਹਾ ਸੀ, ਬਾਅਦ ਵਿੱਚ ਇੱਕ ਅਮਰੀਕੀ ਫਿਲਮ ਪਾਇਨੀਅਰ, ਨਿਰਮਾਤਾ, ਨਿਰਦੇਸ਼ਕ, ਸਟੂਡੀਓ ਮੈਨੇਜਰ ਅਤੇ ਸਿਨੇਮਾਗ੍ਰਾਫਰ ਬਣ ਗਿਆ। ਪ੍ਰੋ: ਸਕਸੈਨਾ ਨੇ ਕਿਹਾ ਕਿ ਅਮਰੀਕੀ ਫਿਲਮੀ ਨਿਰਮਾਤਾ ਪਿਛਲੇ ਅਤੇ ਅਜੋਕੇ ਸਮੇਂ ਵਿੱਚ ਉਨ੍ਹਾਂ ਦੁਆਰਾ ਪ੍ਰੇਰਿਤ ਹੋਏ ਹਨ। ਉਸਦੀ 1903 ਮੂਕ ਫਿਲਮ 'ਦ ਗ੍ਰੇਟ ਟ੍ਰੇਨ ਰੌਬਰੀ' ਵੀ ਮਾਸਟਰ ਕਲਾਸ ਦੇ ਦੌਰਾਨ ਪ੍ਰਦਰਸ਼ਿਤ ਕੀਤੀ ਗਈ ਸੀ।

 

 

 

ਪ੍ਰੋ: ਪੰਕਜ ਸਕਸੈਨਾ ਬਾਰੇ

ਪੰਕਜ ਸਕਸੈਨਾ (ਐੱਫਟੀਆਈਆਈ, ਫਿਲਮ ਨਿਰਦੇਸ਼ਨ, 1985) ਐੱਫਟੀਆਈਆਈ ਵਿਖੇ ਸਕ੍ਰੀਨ ਸਟੱਡੀਜ਼ ਅਤੇ ਖੋਜ ਦੇ ਪ੍ਰੋਫੈਸਰ ਹਨ। ਉਹ ਇੱਕ ਫਿਲਮ ਨਿਰਮਾਤਾ ਹਨ।

ਉਹ ਫਿਲਮ ਐਡੀਟਿੰਗ ਵਿੱਚ ਗ੍ਰੈਜੂਏਟ ਅਤੇ ਫਿਲਮ ਨਿਰਦੇਸ਼ਨ ਵਿੱਚ ਪੋਸਟ ਗ੍ਰੈਜੂਏਟ ਹਨ। ਪ੍ਰੋ: ਸਕਸੈਨਾ ਨੇ ਸੌ ਤੋਂ ਵੱਧ ਦਸਤਾਵੇਜ਼ੀ, ਛੋਟੀਆਂ ਗਲਪ ਫਿਲਮਾਂ, ਟੈਲੀਵੀਜ਼ਨ ਪ੍ਰੋਗਰਾਮਾਂ, ਜਨਤਕ ਸੇਵਾ ਦੇ ਇਸ਼ਤਿਹਾਰਾਂ ਅਤੇ ਖ਼ਬਰਾਂ ਲਿਖੀਆਂ, ਸੰਪਾਦਿਤ ਕੀਤੀਆਂ, ਨਿਰਦੇਸ਼ਿਤ ਕੀਤੀਆਂ ਅਤੇ ਤਿਆਰ ਕੀਤੀਆਂ ਹਨ।

ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਪੇਸ਼ੇਵਰ ਕੈਰੀਅਰ ਵਿੱਚ, ਉਨ੍ਹਾਂ ਨੇ ਡਿਸਕਵਰੀ ਏਸ਼ੀਆ ਇਨਕਾਰਪੋਰੇਟਡ ਵਿੱਚ ਵਾਈਸ ਪ੍ਰੈਸੀਡੈਂਟ ਅਤੇ ਬੀਬੀਸੀ ਵਰਲਡ ਵਾਈਡ ਵਿੱਚ ਪ੍ਰੋਗ੍ਰਾਮਿੰਗ ਦੇ ਮੁਖੀ ਸਮੇਤ ਸੀਨੀਅਰ ਪ੍ਰਬੰਧਕੀ ਅਹੁਦਿਆਂ 'ਤੇ ਕੰਮ ਕੀਤਾ ਹੈ।

ਪਿਛਲੇ ਤਿੰਨ ਸਾਲਾਂ ਵਿੱਚ, ਉਨ੍ਹਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 25 ਤੋਂ ਵੱਧ ਸ਼ਹਿਰਾਂ ਵਿੱਚ ਐੱਫਟੀਆਈਆਈ ਦੇ ਸਕਿੱਫਟ ਪਹਿਲ ਲਈ ਫਿਲਮ ਪ੍ਰਸ਼ੰਸਾ ਕੋਰਸ ਕਰਵਾਏ ਹਨ।

 

***

 

ਡੀਜੇਐੱਮ/ਐੱਸਪੀ/ਇੱਫੀ -51


(Release ID: 1691493) Visitor Counter : 181