ਸੂਚਨਾ ਤੇ ਪ੍ਰਸਾਰਣ ਮੰਤਰਾਲਾ

“ਇੱਕ ਆਲਮੀ ਵਿਸ਼ਵ ਵਿੱਚ ਮਨੁੱਖੀ ਸਾਂਝ ਦੀ ਘਾਟ ਪ੍ਰਤੀ ਮੇਰਾ ਪ੍ਰਤੀਕਰਮ ਫਿਲਮ ‘ਦ ਬਾਰਡਰ’ ਸੀ”: ਡਾਇਰੈਕਟਰ ਡੇਵਿਡੇ ਡੇਵਿਡ



"ਦੁਰਭਾਗ ਦੀ ਗੱਲ ਇਹ ਹੈ ਕਿ ਅਸੀਂ ਇੱਕ ਦੂਜੇ ਦਰਮਿਆਨ ਕੰਧਾਂ ਖੜ੍ਹੀਆਂ ਕਰ ਰਹੇ ਹਾਂ, ਪਰ ਅੰਤ ਵਿੱਚ ਇਕੱਲੇ ਰਹਿ ਜਾਂਦੇ ਹਾਂ"



"ਸਾਨੂੰ ਇੱਕ ਨਵੇਂ ਦੇਸ਼ ਦੇ ਰੂਪ ਵਿੱਚ ਇਕੱਠੇ ਹੋਣ ਦੀ ਲੋੜ ਹੈ": ਡੇਵਿਡੇ ਡੇਵਿਡ ਕੋਲੰਬੀਆ ਵਿੱਚ ਵੈਨਜ਼ੂਏਲਾ ਦੇ ਵਿਸਥਾਪਨ ਸੰਕਟ 'ਤੇ ਬੋਲੇ

 

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਵਿਸ਼ਵ ਪੈਨੋਰਮਾ ਭਾਗ ਵਿੱਚ ਪ੍ਰਦਰਸ਼ਿਤ ਫਿਲਮ ਦ ਬਾਰਡਰ / ਲਾ ਫਰੰਟੇਰਾ ਦੇ ਡਾਇਰੈਕਟਰ ਡੇਵਿਡੇ ਡੇਵਿਡ ਦਾ ਕਹਿਣਾ ਹੈ, “ਮੈਂ ਇਸ ਫਿਲਮ ਵਿੱਚ ਅਜਿਹੀਆਂ ਸਥਿਤੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਦੁਰਭਾਗ ਦਰਸਾਉਂਦੀਆਂ ਹਨ ਕਿ ਅਸੀਂ ਇੱਕ ਦੂਜੇ ਦਰਮਿਆਨ ਕੰਧਾਂ ਖੜ੍ਹੀਆਂ ਕਰ ਰਹੇ ਹਾਂ, ਪਰ ਅੰਤ ਵਿੱਚ ਇਕੱਲੇ ਰਹਿ ਜਾਂਦੇ ਹਾਂ।" ਡੇਵਿਡ ਅੱਜ 22 ਜਨਵਰੀ 2021 ਨੂੰ ਗੋਆ ਵਿੱਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨਵੀਰਵਾਰ, 21 ਜਨਵਰੀ 2021 ਨੂੰ ਫਿਲਮ ਦਾ ਏਸ਼ੀਆ ਪ੍ਰੀਮੀਅਰ ਹੈ। ਇਹ ਫਿਲਮ ਇੱਕ ਏਂਡੀਅਨ ਮਹਿਲਾ ਦੀ ਕਹਾਣੀ ਰਾਹੀਂ ਕੋਲੰਬੀਆ ਅਤੇ ਵੈਨਜ਼ੂਏਲਾ ਵਿਚਾਲੇ ਰਾਜਨੀਤਕ ਸੰਕਟ ਬਾਰੇ ਚਾਨਣਾ ਪਾਉਂਦੀ ਹੈ।

 

ਫਿਲਮ ਦਾ ਕੇਂਦਰੀ ਪਾਤਰ, ਏਂਡੀਅਨ ਮਹਿਲਾ, ਨੂੰ ਅਤਿ ਦੀ ਗ਼ਰੀਬੀ ਵਿੱਚ ਜੀਉਂਦੇ ਦਰਸਾਇਆ ਗਿਆ ਹੈ। ਪਰ ਜਿਵੇਂ ਕਿ ਕਹਾਣੀ ਅੱਗੇ ਵਧਦੀ ਜਾਂਦੀ ਹੈ, ਉਸ ਨੂੰ ਪਤਾ ਲਗਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਕਹਾਣੀ ਦੇ ਇੱਕ ਮੋੜ ਤੋਂ ਬਾਅਦ, ਮਹਿਲਾ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਸੀ ਅਤੇ ਹੁਣ ਪਰਿਵਾਰ ਵਿੱਚ ਹੋਣ ਦੀ ਭਾਵਨਾ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੋਰ ਕਿਰਦਾਰ ਵੀ ਹਨ ਜੋ ਉਹ ਆਪਣੇ ਪਰਿਵਾਰ ਵਿੱਚ ਲਿਆਉਣਾ ਚਾਹੁੰਦੀ ਹੈ। ਡਾਇਰੈਕਟਰ ਦੀ ਇਹ ਬਹੁਤ ਹੀ ਖੂਬਸੂਰਤ ਪਹਿਲੀ ਫਿਲਮ ਇਸ ਸਥਾਨਕ ਮਹਿਲਾ ਦੇ ਪ੍ਰਭਾਵ ਨੂੰ ਵਾਯੂ ਕਬੀਲੇ ਤੋਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਰਕਰਾਰ ਰੱਖਦੀ ਹੈ। ਸਰਹੱਦ ਬੰਦ ਹੋਣ ਕਾਰਨ ਪੈਦਾ ਹੋਏ ਸੰਕਟ ਦੇ ਵਿਚਕਾਰ ਭ੍ਰਿਸ਼ਟਾਚਾਰ, ਸਿਹਤ, ਸਿੱਖਿਆ ਅਤੇ ਪਾਣੀ ਲਈ ਲੋਕਾਂ ਦੀ ਪਹੁੰਚ ਦੀ ਘਾਟ, ਅਤੇ ਵੱਖ ਵੱਖ ਸਭਿਆਚਾਰਾਂ ਵਿੱਚ ਸਹਿ-ਹੋਂਦ ਇਸ ਫਿਲਮ ਦੇ ਕੁਝ ਵਧੀਆ ਵਿਸ਼ੇ ਹਨ।

 

 

 

ਡੇਵਿਡ, ਜੋ ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਦਾ ਰਹਿਣ ਵਾਲਾ ਹੈ, ਬਾਰਸੀਲੋਨਾ ਪੜ੍ਹਨ ਗਿਆ ਅਤੇ ਇਸ ਵਿਸ਼ੇ ਉੱਤੇ ਉਸਨੇ ਕਿਵੇਂ ਫਿਲਮ ਬਣਾਈ। ਜਦੋਂ 2016 ਵਿੱਚ ਉਸਨੇ ਇੱਕ ਫ਼ੀਚਰ ਫਿਲਮ ਬਣਾਉਣ ਬਾਰੇ ਸੋਚਿਆ, ਤਾਂ ਉਹ ਆਪਣੇ ਦੇਸ਼ ਜਾ ਕੇ ਇਸ ਉੱਤੇ ਇੱਕ ਫਿਲਮ ਬਣਾਉਣਾ ਚਾਹੁੰਦਾ ਸੀ। ਉਹ ਕਹਿੰਦਾ ਹੈ, “ਸਾਲ 2016 ਵਿੱਚ ਕੋਲੰਬੀਆ ਦੀ ਸਰਕਾਰ ਕੋਲੰਬੀਆ ਦੇ ਗੁਰੀਲਾ ਸਮੂਹਾਂ ਨਾਲ ਸ਼ਾਂਤੀ ਸਮਝੌਤੇ ਤੇ ਦਸਤਖਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਇਸ ਸਮਝੌਤੇ 'ਤੇ ਵੰਡੇ ਹੋਏ ਸੀ। ਕੁਝ ਲੋਕ ਨਹੀਂ ਚਾਹੁੰਦੇ ਸਨ ਕਿ ਇਸ 'ਤੇ ਦਸਤਖਤ ਕੀਤੇ ਜਾਣ, ਜਦੋਂ ਕਿ ਕੁਝ ਹੋਰ ਚਾਹੁੰਦੇ ਸਨ ਕਿ ਇਹ ਹੋਣਾ ਚਾਹੀਦਾ ਹੈ। ਇਸ ਲਈ ਅਸੀਂ ਇੱਕ ਦੇਸ਼ ਵਜੋਂ ਜੁੜ ਨਹੀਂ ਸਕੇ। ਕੋਲੰਬੀਆ ਅਤੇ ਵੈਨਜ਼ੂਏਲਾ ਵਿੱਚ ਵੀ ਇਹ ਸਾਂਝ ਗਾਇਬ ਸੀ। ਆਰਥਿਕ ਸੰਕਟ ਦੇ ਕਾਰਨ ਅਸੀਂ ਗੁਆਂਢੀ ਦੇਸ਼ ਵਿੱਚ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਉਜਾੜ ਰਹੇ ਸੀ ਅਤੇ ਕੋਲੰਬੀਅਨ ਹੋਣ ਦੇ ਨਾਤੇ, ਅਸੀਂ ਉਨ੍ਹਾਂ ਨੂੰ ਆਪਣੇ ਸਾਥੀ ਵਜੋਂ ਸਵੀਕਾਰ ਨਹੀਂ ਕਰ ਸਕੇ। ਜਦੋਂ ਮੈਂ ਸਪੇਨ ਛੱਡ ਗਿਆ, ਕੈਟਾਲੋਨੀਆ ਬਾਕੀ ਦੇਸ਼ ਤੋਂ ਵੱਖ ਹੋਣਾ ਚਾਹੁੰਦਾ ਸੀ। ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਅਸੀਂ ਇੱਕ ਵਿਸ਼ਵੀਕਰਨ ਵਾਲੀ ਦੁਨੀਆਂ ਵਿਚ ਰਹਿ ਰਹੇ ਹਾਂ ਅਤੇ ਸਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ, ਇਨ੍ਹਾਂ ਸਾਰੀਆਂ ਥਾਵਾਂ ਦੇ ਲੋਕਾਂ ਵਿੱਚ ਕੋਈ ਸੰਬੰਧ ਨਹੀਂ ਹੈ। ਹਾਲਾਂਕਿ ਇਹ ਜੁੜਿਆ ਹੋਇਆ ਸੰਸਾਰ ਹੈ, ਅਸੀਂ ਸੰਚਾਰ ਦੇ ਵਧੀਆ ਤਰੀਕੇ ਨਹੀਂ ਲੱਭ ਸਕੇ।

 

 

 

ਡੇਵਿਡ ਕਹਿੰਦਾ ਹੈ ਕਿ "ਬਾਰਡਰ ਪ੍ਰਸ਼ਨਾਂ ਨੂੰ ਉਨ੍ਹਾਂ ਦਾ ਜਵਾਬ ਸੀ।" ਉਹ ਇਸ ਫ਼ਿਲਮ ਦਾ ਨਿਰਮਾਤਾ, ਲੇਖਕ ਅਤੇ ਐਡੀਟਰ ਵੀ ਹੈ। ਉਹ ਕਹਿੰਦਾ ਹੈ, "ਇਸ ਦਾ ਸਿਰਲੇਖ ਪਹਿਲਾਂ ਨਿਸ਼ਚਿਤ ਕੀਤਾ ਗਿਆ ਸੀ ਅਤੇ ਇਹ ਕਹਾਣੀ ਸੁਣਾਉਣ ਦੇ ਅਲੰਕਾਰ ਵਰਗਾ ਹੈ।"

 

ਕੋਲੰਬੀਆ ਵਿੱਚ ਵੈਨਜ਼ੂਏਲਾ ਦੇ ਉਜਾੜੇ ਦੇ ਸੰਕਟ ਵਿੱਚ ਕਿਸ ਤਰ੍ਹਾਂ ਇਸ ਫਿਲਮ ਦਾ ਪਿਛੋਕੜ ਹੈ ਇਸ ਬਾਰੇ ਵਧੇਰੇ ਗੱਲ ਕਰਦਿਆਂ ਡੇਵਿਡ ਨੇ ਕਿਹਾ: ਇੱਕ ਦੇਸ਼ ਹੋਣ ਦੇ ਨਾਤੇ, ਅਸੀਂ ਪ੍ਰਵਾਸੀਆਂ ਨੂੰ ਆਪਣੇ ਦੇਸ਼ ਆਉਣ ਦਾ ਜ਼ਿਆਦਾ ਮੌਕਾ ਨਹੀਂ ਦੇ ਸਕੇ ਹਾਂ। ਇੱਕ ਦੇਸ਼ ਵਜੋਂ, ਅਸੀਂ 50 ਸਾਲਾਂ ਤੋਂ ਵੱਧ ਸਮੇਂ ਤੋਂ ਯੁੱਧ ਵਰਗੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਇਸ ਲਈ, ਸਾਡੇ ਲਈ ਕੋਈ ਵਿਸ਼ੇਸ਼ ਮੌਕੇ ਨਹੀਂ ਹਨ। ਇਸ ਲਈ ਸਾਨੂੰ ਇਕੱਠੇ ਹੋ ਕੇ 'ਨਵੇਂ ਦੇਸ਼' ਵਜੋਂ ਕੰਮ ਕਰਨ ਦੀ ਲੋੜ ਹੈ। ਮੈਨੂੰ ਲਗਦਾ ਹੈ ਕਿ ਇਹ ਸਰਕਾਰ 'ਤੇ ਜ਼ਿਆਦਾ ਨਿਰਭਰ ਨਹੀਂ ਕਰਦਾ, ਪਰ ਸਾਨੂੰ ਇੱਕ ਭਾਈਚਾਰੇ ਵਜੋਂ ਇਸ ਨਾਲ ਨਜਿੱਠਣ ਲਈ ਸਿੱਖਣ ਦੀ ਜ਼ਰੂਰਤ ਹੈ।

 

ਡਾਇਰੈਕਟਰ ਡੇਵਿਡ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕੋਲੰਬੀਆ ਦੇ ਪ੍ਰਸ਼ਾਂਤ ਤੱਟ ਦੇ ਨੇੜੇ ਕੈਲੀ ਵਿੱਚ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ, "ਹਾਲ ਹੀ ਵਿੱਚ ਇੱਕ ਪ੍ਰਦਰਸ਼ਨ (ਕੈਲੀ ਵਿੱਚ ਆਯੋਜਿਤ) ਦੌਰਾਨ ਫਿਲਮ ਨੂੰ ਮੇਰੇ ਦੇਸ਼ ਵਿੱਚ ਕਾਫ਼ੀ ਪ੍ਰਸ਼ੰਸਾ ਮਿਲੀ।"

 

ਫਿਲਮ ਦਾ ਪ੍ਰੀਮੀਅਰ ਕਾਇਰੋ ਫਿਲਮ ਫੈਸਟੀਵਲ (ਮਿਸਰ) ਦੇ ਅੰਤਰਰਾਸ਼ਟਰੀ ਮੁਕਾਬਲੇ ਭਾਗ ਵਿੱਚ ਹੋਇਆ ਅਤੇ ਬ੍ਰਾਜ਼ੀਲ ਦੇ ਫੈਸਟੀਵਲ ਡੇ ਸਿਨੇਮਾ ਡੇ ਗ੍ਰਾਮੈਡੋ ਵਿਖੇ ਸਰਬੋਤਮ ਅੰਤਰਰਾਸ਼ਟਰੀ ਫ਼ੀਚਰ ਅਤੇ ਸਰਬੋਤਮ ਸਕ੍ਰੀਨ ਪਲੇਅ ਸਮੇਤ ਚਾਰ ਪੁਰਸਕਾਰ ਜਿੱਤੇ।

 

https://youtu.be/XdMQEREi9D8

 

****

 

ਡੀਜੇਐੱਮ/ਐੱਸਸੀ/ਇੱਫੀ-50


(Release ID: 1691490) Visitor Counter : 200