ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਮਾਜ ਤੋਂ ਬਾਹਰ ਕੱਢੇ ਲੋਕਾਂ ਨੂੰ ਸਾਡੇ ਧਿਆਨ ਅਤੇ ਦੇਖਭਾਲ ਦੀ ਲੋੜ ਹੈ: ਥੈਨ ਡਾਇਰੈਕਟਰ ਗਣੇਸ਼ ਵਿਨਾਇਕ


“ਥੈਨ ਤਮਿਲ ਨਾਡੂ ਦੇ ਮੁਥੂਵਾਨ ਆਦਿਵਾਸੀਆਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਤੋਂ ਪ੍ਰੇਰਿਤ ਹੈ”

“ਐਂਬੂਲੈਂਸ ਚਾਲਕ ਨੂੰ ਅਦਾ ਕਰਨ ਤੋਂ ਅਸਮਰੱਥ, ਉਹ ਆਪਣੇ ਪਿਆਰੇ ਦੀ ਲਾਸ਼ ਨੂੰ ਆਪਣੇ ਪਿੰਡ ਲਿਜਾਣ ਲਈ ਮਜਬੂਰ ਹੋ ਗਿਆ”

“ਮੇਰੀਆਂ ਸਭ ਤੋਂ ਵੱਡੀਆਂ ਅਤੇ ਮੁਸ਼ਕਿਲ ਫਿਲਮਾਂ ਵਿੱਚੋਂ ਇੱਕ, ਮੈਂ ਆਪਣੇ ਆਪ ਨੂੰ ਵੇਲੂ ਬਣਾਉਣਾ ਸੀ”: ਅਦਾਕਾਰ ਥਰੁਣ ਕੁਮਾਰ

“ਹਸਪਤਾਲ ਦੇ ਇੱਕ ਐਂਬੂਲੈਂਸ ਡਰਾਈਵਰ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ ਤਾਂ ਜੋ ਉਸ ਦੇ ਪਿਆਰੇ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਦੂਰ-ਦੁਰਾਡੇ ਸ਼ਹਿਰ ਵਿੱਚ ਲਿਜਾਇਆ ਜਾ ਸਕੇ। ਮੰਗ ਪੂਰੀ ਨਾ ਕਰ ਸਕਣ 'ਤੇ, ਉਸਨੂੰ ਆਖਰਕਾਰ ਅੰਤਮ ਰਸਮ ਪੂਰੀ ਕਰਨ ਲਈ ਲਾਸ਼ ਨੂੰ ਆਪਣੇ ਮੋਢੇ 'ਤੇ, ਉਨ੍ਹਾਂ ਦੇ ਦੂਰ ਦੁਰਾਡੇ ਦੇ ਪਿੰਡ ਲਿਜਾਣ ਲਈ ਮਜਬੂਰ ਹੋਣਾ ਪਿਆ। ਇਹ ਸੱਚਮੁੱਚ ਦਿਲ ਨੂੰ ਝੰਝੋੜਨ ਵਾਲੀ ਅਸਲ ਜ਼ਿੰਦਗੀ ਘਟਨਾ ਹੈ। ਅਜਿਹੇ ਮੁਸ਼ਕਿਲ ਸਮੇਂ ਦੌਰਾਨ ਉਹ ਅਤੇ ਉਸਦੀ ਛੋਟੀ ਲੜਕੀ ਕਿਸ ਕਿਸਮ ਦੇ ਭਾਵਨਾਤਮਕ ਤਣਾਅ ਵਿੱਚੋਂ ਲੰਘੇ ਹੋਣਗੇ। ਸਮਾਜ ਨੂੰ ਇਸ ਨੂੰ ਸਮਝਣ ਦੀ ਲੋੜ ਹੈ। ” ਇਹ ਸ਼ਬਦ ਥੈਨ ਫਿਲਮ ਦੇ ਡਾਇਰੈਕਟਰ ਗਣੇਸ਼ ਵਿਨਾਇਕ ਨੇ ਕਹੇ, ਜਿਸ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) 51 ਇੰਡੀਅਨ ਪਨੋਰਮਾ ਫੀਚਰ ਫਿਲਮ ਉਤਸਵ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ। ਡਾਇਰੈਕਟਰ ਅੱਜ, 22 ਜਨਵਰੀ, 2021 ਨੂੰ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਸੰਸਕਰਣ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੇ ਸਨ।

 

https://ci4.googleusercontent.com/proxy/0zq947CIoO95oEq7LTqiIIgVB3BbC0ndDQXU01O2PoQoD_RuJDdya7nWh8_reHvI62NGVCXvmU3PmjK87z7APulIMCL6osiHR3VJavBnZcqm-5d7=s0-d-e1-ft#https://static.pib.gov.in/WriteReadData/userfiles/image/1ENEJ.jpg

 

ਥੈਨ ਦਾ ਅਰਥ ਤਮਿਲ  ਵਿੱਚ ਸ਼ਹਿਦ ਹੈ ਅਤੇ ਇਹ ਫਿਲਮ ਮਧੂ ਮੱਖੀ ਪਾਲਣ ਵਾਲੇ ਵੇਲੂ ਦੀ ਕਹਾਣੀ ਦੱਸਦੀ ਹੈ ਜੋ ਕੁਰਿੰਜਿਕੁੜੀ, ਤਮਿਲ ਨਾਡੂ ਦੇ ਨੀਲਗਿਰੀ ਜੰਗਲ ਦੇ ਇੱਕ ਪਹਾੜੀ ਖੇਤਰ ਦੇ ਪਿੰਡ ਵਿੱਚ ਰਹਿੰਦੀ ਹੈ। ਗੁਆਂਢੀ ਪਿੰਡ ਦੀ ਪੂਨਗੌਦੀ ਵੇਲੂ ਨੂੰ ਆਪਣੇ ਬਿਮਾਰ ਪਿਤਾ ਦਾ ਇਲਾਜ ਕਰਨ ਲਈ ਕੁਸੁਵਾਨ ਸ਼ਹਿਦ (ਦਵਾਈ ਦਾ ਸ਼ਹਿਦ) ਲਿਆਉਣ ਲਈ ਮਿਲੀ। ਰਸਤੇ ਵਿੱਚ ਉਹ ਵੇਲੂ ਦੇ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਉਸ ਨਾਲ ਵਿਆਹ ਕਰਵਾ ਲੈਂਦੀ ਹੈ। ਉਹ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਇੱਕ ਲੜਕੀ ਮਾਲੇਰ ਪੈਦਾ ਹੁੰਦੀ ਹੈ। ਬਾਅਦ ਵਿੱਚ, ਪੂਨਗੌਦੀ ਨੂੰ ਇੱਕ ਜਾਨਲੇਵਾ ਬਿਮਾਰੀ ਦੀ ਪਛਾਣ ਹੁੰਦੀ ਹੈ। ਬਿਮਾਰੀ ਨਾਲ ਲੜਦਿਆਂ, ਵੇਲੂ, ਪੂਨਗੌਦੀ ਅਤੇ ਮਾਲੇਰ ਦੀ ਜ਼ਿੰਦਗੀ ਪਲਟ ਜਾਂਦੀ ਹੈ। ਸਿਸਟਮ ਅਤੇ ਸਮਾਜ ਨਾਲ ਨਜਿੱਠਣ ਲਈ ਪਰਿਵਾਰ ਦਾ ਔਖਾ ਸਫ਼ਰ ਇਸ ਪ੍ਰੇਮ ਕਹਾਣੀ ਦਾ ਸਾਰ ਹੈ। 

 

https://ci6.googleusercontent.com/proxy/jlLGyInItkEbiyKq4FkL1tB6jvPwxl8-lSJ8Mjzf_nXILy0Azr7KDl41oxJM7Cne0P8Rl6ek94uqz8fhfiwtyRv4IylzBtbQOyqKoREzTWxeeNFh=s0-d-e1-ft#https://static.pib.gov.in/WriteReadData/userfiles/image/25I1D.jpg

 

ਵਿਨਾਇਕ ਨੇ ਉਸ ਬਾਰੇ ਗੱਲ ਕੀਤੀ ਜੋ ਉਸ ਨੂੰ ਫਿਲਮ ਬਣਾਉਣ ਲਈ ਪ੍ਰੇਰਿਤ ਕਰਦੇ ਸਨ: “ਫਿਲਮ ਪ੍ਰਭਾਵਸ਼ਾਲੀ ਅਤੇ ਸੱਚੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਕਹਾਣੀ ਇੱਕ ਅਸਲੀਅਤ ਹੈ, ਜੋ ਤਮਿਲ ਨਾਡੂ ਦੇ ਥਨੀ ਜ਼ਿਲੇ ਵਿੱਚ ਕੁਝ ਮੁਥੂਵਾਨ ਆਦਿਵਾਸੀਆਂ ਨਾਲ ਵਾਪਰੀ ਹੈ। ਉਨ੍ਹਾਂ ਦੇ ਤਜ਼ਰਬਿਆਂ ਨੇ ਮੈਨੂੰ ਪ੍ਰਭਾਵਤ ਕੀਤਾ ਅਤੇ ਮੁੱਢਲੀਆਂ  ਸੁਵਿਧਾਵਾਂ ਦੀ ਪਹੁੰਚ ਨਾ ਹੋਣ ਦੇ ਨਾਲ ਮੈਨੂੰ ਪਹਾੜੀ ਖੇਤਰ ਵਿੱਚ ਰਹਿਣ ਵਾਲੇ ਇਸ ਛੋਟੇ ਜਿਹੇ ਭਾਈਚਾਰੇ ਦੀ ਕਹਾਣੀ ਸੁਣਾਉਣ ਲਈ ਪ੍ਰੇਰਿਆ। ਉਨ੍ਹਾਂ ਕੋਲ ਢੰਗ ਦੀਆਂ ਸੜਕਾਂ, ਹਸਪਤਾਲ, ਸਕੂਲ ਜਾਂ ਹੋਰ ਜ਼ਰੂਰੀ ਸੁਵਿਧਾਵਾਂ ਨਹੀਂ ਹਨ। ਮੈਂ ਇਸ ਭਾਈਚਾਰੇ ਦੀ ਕਹਾਣੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਕਮਿਊਨਿਟੀ ਜਿਸ ਨੂੰ ਸਮਾਜ ਵਿਚੋਂ ਕੱਢ ਦਿੱਤਾ ਗਿਆ ਹੈ ਅਤੇ ਮੁੱਢਲੀਆਂ ਸੁਵਿਧਾਵਾਂ ਵਾਂਝਿਆਂ ਨੂੰ ਇਥੋਂ ਤੱਕ ਕਿ ਆਵਾਜਾਈ ਦੇ ਸਾਧਨ ਤੋਂ ਬਿਨਾ ਮੁਸ਼ਕਿਲ ਪਹਾੜੀ ਇਲਾਕਿਆਂ ਵਿੱਚ ਛੱਡਿਆ ਗਿਆ। ਮੈਂ ਦੇਸ਼ ਦੇ ਹੋਰ ਕਬੀਲਿਆਂ ਦੀ ਦੁਰਦਸ਼ਾ ਤੋਂ ਜਾਣੂ ਨਹੀਂ ਹਾਂ, ਪਰ ਦੂਜੇ ਰਾਜਾਂ ਦੇ ਕਬੀਲਿਆਂ ਨੂੰ ਵੀ ਮੁਥੂਵਨ ਕਬੀਲਿਆਂ ਵਾਂਗ ਅਨੁਭਵ ਹੋਏ ਹੋਣਗੇ।”

 

https://ci6.googleusercontent.com/proxy/defxBCDVyeV81KsqmoH6YT4uMsb5FNI4nOebbN8cCMmUK_WmdgCsuuPVUTCkFNcsZi7lDDz9-WxE2NhfG17uaSrkg1kQNbWnq_HBQo3Pvb-rRzNO=s0-d-e1-ft#https://static.pib.gov.in/WriteReadData/userfiles/image/306TL.jpg

 

ਫਿਲਮ ਦਾ ਸੰਦੇਸ਼ ਕੀ ਹੈ? ਵਿਨਾਇਕ ਕਹਿੰਦਾ ਹੈ: “ਸਮਾਜ ਤੋਂ ਵਾਂਝੇ ਲੋਕਾਂ, ਜਿਵੇਂ ਕਿ ਬਾਹਰਲੇ ਲੋਕਾਂ ਨੂੰ ਵੀ, ਸੱਚਮੁੱਚ ਸਾਡੇ ਧਿਆਨ ਅਤੇ ਦੇਖਭਾਲ਼ ਦੀ ਜ਼ਰੂਰਤ ਹੈ, ਕਿਉਂਕਿ ਕੋਈ ਵੀ ਉਨ੍ਹਾਂ ਦਾ ਸਮਰਥਨ ਕਰਨ ਲਈ ਅੱਗੇ ਨਹੀਂ ਆ ਰਿਹਾ ਹੈ। ਇਨ੍ਹਾਂ ਲੋਕਾਂ ਤੱਕ ਪਹੁੰਚਣਾ, ਜਿਨ੍ਹਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ, ਦਾ ਸੰਦੇਸ਼ ਮੈਂ ਆਪਣੇ ਕੰਮ ਰਾਹੀਂ ਦੱਸਣਾ ਚਾਹੁੰਦਾ ਹਾਂ।”

 

ਉਨ੍ਹਾਂ ਕਿਹਾ, “ਸ਼ੁਰੂ ਵਿੱਚ ਕੁਝ ਰਾਜਨੀਤਿਕ ਵਿਰੋਧ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਕਿਸੇ ਵੀ ਚੀਜ ਨੇ ਮੈਨੂੰ ਇਹ ਕਹਾਣੀ ਦੱਸਣਾ ਨਹੀਂ ਰੋਕਿਆ”। ਉਨ੍ਹਾਂ ਇੱਫੀ ਵਿਖੇ ਆਪਣੀ ਫਿਲਮ ਦੀ ਚੋਣ ਦੋ ਸ਼੍ਰੇਣੀਆਂ ਪਨੋਰਮਾ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸ਼ਾਮਿਲ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ। 

 

ਵਿਨਾਇਕ ਨੇ ਦੱਸਿਆ ਕਿ ਫਿਲਮ ਦਾ ਪ੍ਰੀ ਪ੍ਰੋਡਕਸ਼ਨ ਇੱਕ ਲੰਬੀ ਪ੍ਰਕਿਰਿਆ ਸੀ। “ਮੈਨੂੰ ਸ਼ੂਟਿੰਗ ਪੂਰੀ ਕਰਨ ਵਿੱਚ ਬਹੁਤ ਘੱਟ ਸਮਾਂ ਲੱਗਿਆ, ਪਰ ਫਿਲਮ ਦੇ ਨਿਰਮਾਣ ਲਈ, ਮੈਂ ਬਹੁਤ ਲੰਮਾ ਸਮਾਂ ਲਿਆ। ਮੈਂ ਸਥਾਨ 'ਤੇ ਜੰਗਲ ਦੇ ਖੇਤਰਾਂ ਦੇ ਨੇੜੇ ਡੇਰਾ ਲਾਇਆ। ਸਕ੍ਰਿਪਟ ਬਣਾਉਣ ਵੇਲੇ ਵੀ ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।”

 

ਪ੍ਰੈੱਸ ਕਾਨਫ਼ਰੰਸ ਵਿੱਚ ਮੌਜੂਦ ਵੇਲੂ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਮੁੱਖ ਅਦਾਕਾਰ ਥਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਭੂਮਿਕਾ ਦੇ ਅਨੁਕੂਲ ਹੋਣ ਲਈ ਆਪਣੇ ਆਪ ਨੂੰ ਬਦਲਣਾ ਪਿਆ। “ਇਹ ਸਭ ਤੋਂ ਵੱਡੀ ਅਤੇ ਮੁਸ਼ਕਿਲ ਫਿਲਮ ਹੈ ਜੋ ਮੈਂ ਕੀਤੀ ਹੈ। ਇਹ ਇੱਕ ਬਹੁਤ ਮੁਸ਼ਕਿਲ ਭੂਮਿਕਾ ਸੀ, ਆਦਿਵਾਸੀ ਪਿੰਡ ਦੇ ਲੋਕਾਂ ਦੀ ਚਮੜੀ ਵਿੱਚ ਰਹਿਣਾ। ਵੇਲੂ ਦੀ ਭੂਮਿਕਾ ਨੂੰ ਜਿਊਣ ਲਈ, ਮੈਨੂੰ ਆਪਣੇ ਆਪ ਨੂੰ ਬਦਲਣਾ ਪਿਆ, ਭੂਮਿਕਾ ਦੀ ਮੰਗ ਕੀਤੀ ਗਈ ਕਠੋਰਤਾ ਨੂੰ ਪੂਰਾ ਕਰਨਾ ਸੀ। ਮੈਂ ਸਰੀਰਕ ਸਿਖਲਾਈ ਵੀ ਲਈ। ਇਹ ਸਚਮੁੱਚ ਮੁਸ਼ਕਿਲ ਕੰਮ ਸੀ।”

 

ਉਨ੍ਹਾਂ ਨੇ ਇਸ ਲਈ ਡਾਇਰੈਕਟਰ ਅਤੇ ਟੀਮ ਦਾ ਧੰਨਵਾਦ ਕੀਤਾ। “ਮੈਂ ਉਦਯੋਗ ਵਿੱਚ 10 ਸਾਲਾਂ ਤੋਂ ਹਾਂ ਅਤੇ ਡਾਇਰੈਕਟਰ ਗਣੇਸ਼ ਵਿਨਾਇਕ ਨਾਲ ਮੇਰੀ ਇਹ ਤੀਜੀ ਫਿਲਮ ਹੈ। ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ”

 

https://ci3.googleusercontent.com/proxy/49we05xYBfIvWCHsCW-GD8B5HuasNx_BAcdT1DYm1nJ2_-lfVzMhA1Zg8NMuXTxyPcEFO-xd__Lk-3gLAGaG8SKUMOW79C9pdvnDFaUSM7aTuvst=s0-d-e1-ft#https://static.pib.gov.in/WriteReadData/userfiles/image/4WE0M.jpg

 

https://youtu.be/N-c2F6lrTEM 

 

***

 

ਡੀਜੇਐੱਮ/ਐੱਚਆਰ/ਇੱਫੀ - 46


(Release ID: 1691437) Visitor Counter : 210