ਘੱਟ ਗਿਣਤੀ ਮਾਮਲੇ ਮੰਤਰਾਲਾ

”ਦੇਸ਼ ਦੇ ਦਸਤਕਾਰਾਂ-ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਨੂੰ ਮੌਕਾ ਉਪਲੱਬਧ ਕਰਵਾਉਣ ਦੇ ਆਪਣੇ ਸ਼ਾਨਦਾਰ ਸਫਰ ਨੂੰ ਅੱਗੇ ਵਧਾਉਂਦੇ ਹੋਏ 24ਵੇਂ ਹੁਨਰ ਹਾਟ ਦਾ ਪ੍ਰਬੰਧ ਵੋਕਲ ਫਾਰ ਲੋਕਲ ਥੀਮ ਦੇ ਨਾਲ ਅਯੁੱਧਿਆ ਸ਼ਿਲਪਗ੍ਰਾਮ, ਲਖਨਊ ( ਯੂਪੀ ) ’ਚ 22 ਜਨਵਰੀ ਤੋਂ 04 ਫਰਵਰੀ 2021 ਤੱਕ

Posted On: 22 JAN 2021 3:04PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਦੁਆਰਾ ਦੇਸ਼ ਦੇ ਦਸਤਕਾਰਾਂ-ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਨੂੰ ਮੌਕਾ-ਮਾਰਕੀਟ ਉਪਲੱਬਧ ਕਰਵਾਉਣ ਦੇ ਆਪਣੇ ਸ਼ਾਨਦਾਰ ਸਫਰ ਨੂੰ ਅੱਗੇ ਵਧਾਉਂਦੇ ਹੋਏ 24ਵੇਂ ਹੁਨਰ ਹਾਟ ਦਾ ਪ੍ਰਬੰਧ ਵੋਕਲ ਫਾਰ ਲੋਕਲ ਥੀਮ ਦੇ ਨਾਲ ਅਯੁੱਧਿਆ ਸ਼ਿਲਪਗ੍ਰਾਮ , ਲਖਨਊ ( ਯੂਪੀ ) ’ਚ  22 ਜਨਵਰੀ ਤੋਂ 04 ਫਰਵਰੀ 2021 ਤੱਕ ਕੀਤਾ ਜਾ ਰਿਹਾ ਹੈ । 

C:\Users\dell\Desktop\image002WWTO.jpg

C:\Users\dell\Desktop\image0045E6R.jpg

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਹੁਨਰ ਹਾਟ, ਅਯੁੱਧਿਆ ਸ਼ਿਲਪਗ੍ਰਾਮ , ਲਖਨਊ ’ਚ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਨਰ ਹਾਟ ਦਾ ਰਸਮੀ ਉਦਘਾਟਨ ਕੱਲ 23 ਫਰਵਰੀ 2021 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਅਨਾਥ ਜੀ ਵਲੋਂ ਕੀਤਾ ਜਾਵੇਗਾ । 

ਸ਼੍ਰੀ ਨਕਵੀ ਨੇ ਕਿਹਾ ਕਿ ਹੁਨਰ ਹਾਟ ਦਾ ਉਦਘਾਟਨ ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਸ਼੍ਰੀ ਦਿਨੇਸ਼ ਸ਼ਰਮਾ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵੀ. ਕੇ. ਸਕਸੇਨਾ , ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਸ਼੍ਰੀ ਸੁਰੇਸ਼ ਖੰਨਾ , ਖਾਦੀ ਅਤੇ ਗ੍ਰਾਮ ਉਦਯੋਗ , ਐਮਐਸਐਮਈ ਮੰਤਰੀ ਸ਼੍ਰੀ ਸਿਧਾਰਥ ਨਾਥ ਸਿੰਘ , ਨਗਰ ਵਿਕਾਸ ਮੰਤਰੀ ਸ਼੍ਰੀ ਆਸ਼ੂਤੋਸ਼ ਟੰਡਨ, ਸ਼ਹਿਰੀ ਹਵਾਬਾਜ਼ੀ, ਘੱਟ ਗਿਣਤੀ ਭਲਾਈ ਮੰਤਰੀ ਸ਼੍ਰੀ ਨੰਦ ਗੋਪਾਲ ਗੁਪਤਾ ਨੰਦੀ , ਨਿਆਂ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ  , ਮਹਿਲਾ ਭਲਾਈ- ਬਾਲ ਵਿਕਾਸ ਰਾਜਮੰਤਰੀ (ਸੁਤੰਤਰ ਚਾਰਜ) ਸ਼੍ਰੀਮਤੀ ਸਵਾਤੀ ਸਿੰਘ , ਜਲ ਸ਼ਕਤੀ ਰਾਜਮੰਤਰੀ ਸ਼੍ਰੀ ਬਲਦੇਵ ਸਿੰਘ ਔਲਖ ਅਤੇ ਘੱਟ ਗਿਣਤੀ ਭਲਾਈ, ਮੁਸਲਮਾਨ ਵਕਫ , ਹਜ ਰਾਜਮੰਤਰੀ ਸ਼੍ਰੀ ਮੋਹਸਿਨ ਰਜ਼ਾ ਦੀ  ਹਾਜ਼ਰੀ ’ਚ  ਕੀਤਾ ਜਾਵੇਗਾ । 

 

ਸ਼੍ਰੀ ਨਕਵੀ ਨੇ ਕਿਹਾ ਕਿ ਲਖਨਊ ਦੇ ਹੁਨਰ ਹਾਟ ’ਚ  ਆਂਧਰਾ ਪ੍ਰਦੇਸ਼ , ਅਸਮ , ਬਿਹਾਰ , ਚੰਡੀਗੜ , ਛੱਤੀਸਗੜ , ਦਿੱਲੀ , ਗੋਵਾ , ਗੁਜਰਾਤ , ਹਰਿਆਣਾ , ਹਿਮਾਚਲ ਪ੍ਰਦੇਸ਼ , ਜੰਮੂ - ਕਸ਼ਮੀਰ , ਝਾਰਖੰਡ , ਕਰਨਾਟਕ , ਕੇਰਲ , ਲੱਦਾਖ , ਮੱਧ ਪ੍ਰਦੇਸ਼ , ਮਣਿਪੁਰ , ਮੇਘਾਲਿਆ , ਨਾਗਾਲੈਂਡ , ਓਡੀਸ਼ਾ , ਪੁਡੂਚੇਰੀ , ਪੰਜਾਬ , ਰਾਜਸਥਾਨ , ਸਿੱਕਮ, ਤਮਿਲਨਾਡੂ, ਤੇਲੰਗਾਨਾ, ਉਤੱਰ ਪ੍ਰਦੇਸ਼ , ਉਤਰਾਖੰਡ , ਪੱਛਮ ਬੰਗਾਲ ਸਮੇਤ 31 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲਗਭਗ 500 ਹੁਨਰ ਦੇ ਉਸਤਾਦ ਸ਼ਾਮਿਲ ਹੋ ਰਹੇ ਹਨ । 

 

ਸ਼੍ਰੀ ਨਕਵੀ ਨੇ ਕਿਹਾ ਕਿ ਲਖਨਊ ਦੇ ਹੁਨਰ ਹਾਟ ’ਚ  ਦੇਸ਼ ਦੇ ਦਸਤਕਾਰ/ਸ਼ਿਲਪਕਾਰ , ਅਜਰਖ , ਐਪਲਿਕ , ਆਰਟ ਮੇਟਲ ਵੇਅਰ , ਬਾਘ ਪ੍ਰਿੰਟ , ਬਾਟਿਕ , ਬਨਾਰਸੀ ਸਾੜੀ , ਬਸਤਰ ਦੀ ਜੜੀ - ਬੂਟੀਆਂ , ਬਲੈਕ ਪੋਟਰੀ, ਬਲਾਕ ਪ੍ਰਿੰਟ , ਬੈਂਤ-ਬਾਂਸ ਦੇ ਉਤਪਾਦ , ਚਿਕਨਕਾਰੀ , ਕੱਪੜਾ ਬੇਲ , ਡਰਾਈ ਫਲਾਵਰਸ , ਖਾਦੀ ਦੇ ਉਤਪਾਦ , ਕੋਟਾ ਸਿਲਕ , ਲਾਖ ਦੀ ਚੂੜੀਆਂ , ਲੇਦਰ , ਪਸ਼ਮੀਨਾ ਸ਼ਾਲ , ਰਾਮਪੁਰੀ ਵਾਇਲਿਨ , ਲੱਕੜੀ - ਆਇਰਨ ਦੇ ਖਿਡੌਣੇ , ਕਾਂਥਾ ੲੰਬਰੋਇਡਰੀ , ਬ੍ਰਾਸ - ਪਿੱਤਲ ਦੇ ਪ੍ਰੋਡਕਟ , ਕ੍ਰਿਸਟਲ ਗਲਾਸ ਆਇਟਮ, ਚੰਦਨ ਦੀਆਂ ਕਲਾਕ੍ਰਿਤੀਆਂ ਆਦਿ ਦੇ ਸਵਦੇਸ਼ੀ ਹਸਤਨਿਰਮਿਤ ਸ਼ਾਨਦਾਰ ਉਤਪਾਦ ਪ੍ਰਦਰਸ਼ਨੀ ਅਤੇ ਵਿਕਰੀ ਲਈ ਲੈ ਕੇ ਆਏ ਹਨ । 

 

ਸ਼੍ਰੀ ਨਕਵੀ ਨੇ ਕਿਹਾ ਕਿ ਲਖਨਊ ਦੇ ਹੁਨਰ ਹਾਟ ’ਚ ਆਉਣ ਵਾਲੇ ਲੋਕ ਦੇਸ਼ ਦੇ ਰਵਾਇਤੀ ਲਜੀਜ਼ ਪਕਵਾਨਾਂ ਦਾ ਲੁਤਫ਼ ਵੀ ਲੈਣਗੇ ਅਤੇ  ਦੇਸ਼ ਦੇ ਮੰਨੇ ਕਲਾਕਾਰਾਂ ਦੁਆਰਾ ਹਰ ਦਿਨ ਪੇਸ਼ ਕੀਤਾ ਜਾਣ ਵਾਲੇ ਵੱਖਰਾ ਸਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਣਗੇ । ਹੁਨਰ ਹਾਟ ’ਚ  ਕਲਾਕਾਰਾਂ ਦੁਆਰਾ ਆਤਮਨਿਰਭਰ ਭਾਰਤ ਥੀਮ ਉੱਤੇ ਗੀਤ - ਸੰਗੀਤ ਦੇ ਪ੍ਰੋਗਰਾਮ ਹੋਣਗੇ । ਇਸ ਪ੍ਰੋਗਰਾਮਾਂ ’ਚ  ਪ੍ਰਸਿੱਧ ਕਲਾਕਾਰ ਜਿਵੇਂ ਸ਼੍ਰੀ ਕੈਲਾਸ਼ ਖੇਰ , ਸ਼੍ਰੀ ਵਿਨੋਦ ਰਾਠੌਰ , ਸ਼੍ਰੀ ਸ਼ਿਬਾਨੀ ਕਸ਼ਅਪ , ਸ਼੍ਰੀ ਭੂਪੇਂਦਰ ਭੁੱਪੀ , ਮਿਰਜ਼ਾ ਸਿਸਟਰਸ , ਸ਼੍ਰੀ ਪ੍ਰੇਮ ਭਾਟੀਆ , ਸ਼੍ਰੀ ਰੇਖਾ ਰਾਜ , ਹਮਸਰ ਹਯਾਤ ਗਰੁਪ , ਸ਼੍ਰੀ ਮੁਕੇਸ਼ ਪਾਂਚੋਲੀ ਆਦਿ ਆਪਣੇ ਪ੍ਰੋਗਰਾਮ ਪੇਸ਼ ਕਰਨਗੇ । 

 

ਸ਼੍ਰੀ ਨਕਵੀ ਨੇ ਕਿਹਾ ਕਿ ਲਖਨਊ ਦਾ ਹੁਨਰ ਹਾਟ ਈ ਪਲੇਟਫਾਰਮ ’ਤੇ ਵੀ ਦੇਸ਼-ਵਿਦੇਸ਼ ਦੇ ਲੋਕਾਂ ਲਈ ਉਪਲੱਬਧ ਹੈ ਜਿੱਥੇ ਲੋਕ ਸਿੱਧੇ ਦਸਤਕਾਰਾਂ, ਸ਼ਿਲਪਕਾਰਾਂ  , ਕਾਰੀਗਰਾਂ ਦੇ ਸਵਦੇਸ਼ੀ ਸਮਾਨਾਂ ਨੂੰ ਵੇਖ ਅਤੇ ਖਰੀਦ ਰਹੇ ਹਨ । 

 

ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ  ਸਥਾਨਾਂ ’ਚ  ਆਯੋਜਿਤ ਹੋ ਰਹੇ ਹੁਨਰ ਹਾਟ , ਦਸਤਕਾਰਾਂ , ਸ਼ਿਲਪਕਾਰਾਂ  ਲਈ ਬਹੁਤ ਉਤਸਾਹਵਰਧਕ ਅਤੇ ਲਾਭਦਾਇਕ ਸਾਬਤ ਹੋ ਰਹੇ ਹਨ । ਇੱਕ ਪਾਸੇ  ਜਿੱਥੇ ਹੁਨਰ ਹਾਟ ’ਚ  ਲੱਖਾਂ ਲੋਕ ਆਉਂਦੇ ਹਨ ੳੱਥੇ  ਦੂਜੇ ਪਾਸੇ ਲੋਕ ਕਰੋੜਾਂ ਰੂਪਏ ਦੀਆਂ ਦਸਤਕਾਰਾਂ , ਸ਼ਿਲਪਕਾਰਾਂ  ਦੇ ਸਵਦੇਸ਼ੀ ਉਤਪਾਦਾਂ ਦੀ  ਖਰੀਦਦਾਰੀ ਵੀ ਕਰਦੇ ਹਨ । ਪਿਛਲੇ ਲਗਭਗ 5 ਸਾਲਾਂ ’ਚ  ਹੁਨਰ ਹਾਟ ਰਾਹੀਂ 5 ਲੱਖ ਤੋਂ ਜ਼ਿਆਦਾ ਦਸਤਕਾਰਾਂ , ਸ਼ਿਲਪਕਾਰਾਂ  , ਕਾਰੀਗਰਾਂ ਅਤੇ ਉਨ੍ਹਾਂ ਨੂੰ ਜੁੜੇ ਲੋਕਾਂ ਨੂੰ ਰੋਜਗਾਰ ਅਤੇ ਰੋਜਗਾਰ ਦੇ ਮੌਕੇ ਉਪਲੱਬਧ ਹੋਏ ਹਨ । ਹੁਨਰ ਹਾਟ ਵਲੋਂ ਦੇਸ਼ ਦੇ ਕੋਨੇ - ਕੋਨੇ ਦੀ ਸ਼ਾਨਦਾਰ - ਜਾਨਦਾਰ ਰਵਾਇਤੀ ਦਸਤਕਾਰੀ , ਸ਼ਿਲਪਕਾਰੀ ਦੀ ਵਿਰਾਸਤ ਨੂੰ ਮਜਬੂਤੀ ਅਤੇ ਪਹਿਚਾਣ ਮਿਲੀ ਹੈ । 

 

ਸ਼੍ਰੀ ਨਕਵੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ  ਹੁਨਰ ਹਾਟ ਦਾ ਪ੍ਰਬੰਧ ਮੈਸੂਰ , ਜੈਪੁਰ , ਚੰਡੀਗੜ , ਇੰਦੌਰ , ਮੁੰਬਈ , ਹੈਦਰਾਬਾਦ , ਨਵੀ ਦਿੱਲੀ , ਰਾਂਚੀ , ਕੋਟਾ , ਸੂਰਤ / ਅਹਮਦਾਬਾਦ , ਕੋਚੀ , ਪੁਡੂਚੇਰੀ ਆਦਿ ਸਥਾਨਾਂ ’ਤੇ ਹੋਵੇਗਾ । 

 

ਐਨਬੀ/ਕੇਜੀਐਸ/(Release ID: 1691405) Visitor Counter : 31